ਨਵੀਂ ਦਿੱਲੀ (ਭਾਸ਼ਾ)- ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ ਲਿਮਟਿਡ (TMPV) 1 ਸਤੰਬਰ ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ 25,000 ਰੁਪਏ ਤੱਕ ਵਾਧਾ ਕਰੇਗੀ। ਕੰਪਨੀ ਨੇ ਇਸ ਦਾ ਕਾਰਨ ਵਧਦੀ ਲਾਗਤ ਅਤੇ ਮਹਿੰਗਾਈ ਦੇ ਦਬਾਅ ਨੂੰ ਦੱਸਿਆ ਹੈ। ਵਾਹਨ ਨਿਰਮਾਤਾ ਕੰਪਨੀ ਟੀਐੱਮਪੀਵੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਾਰੇ ਹਿੱਸਿਆਂ 'ਚ ਅੰਦਰੂਨੀ ਕੰਬਸ਼ਨ ਇੰਜਣ (ICE) ਅਤੇ ਇਲੈਕਟ੍ਰਿਕ ਵਾਹਨਾਂ (EVs) ਲਈ ਕੀਮਤ 'ਚ ਵਾਧਾ ਮਾਡਲ ਅਤੇ ਵੇਰੀਐਂਟ ਦੇ ਆਧਾਰ ਤੇ ਵੱਖ-ਵੱਖ ਹੋਵੇਗਾ।
ਕੰਪਨੀ ਨੇ ਕਿਹਾ,"ਵਧਦੀ ਲਾਗਤ ਅਤੇ ਮਹਿੰਗਾਈ ਦੇ ਪ੍ਰਭਾਵ ਨੂੰ ਅੰਸ਼ਕ ਤੌਰ 'ਤੇ ਸੰਤੁਲਿਤ ਕਰਨ ਲਈ ਕੀਮਤਾਂ 'ਚ ਇਹ ਤਬਦੀਲੀ ਕੀਤੀ ਜਾ ਰਹੀ ਹੈ।" ਬਿਆਨ ਦੇ ਅਨੁਸਾਰ, TMPV ਅਜੇ ਵੀ ਇਸ ਵਾਧੇ ਦਾ ਇਕ ਮਹੱਤਵਪੂਰਨ ਹਿੱਸਾ ਖੁਦ ਵਹਿਨ ਕਰ ਰਹੀ ਹੈ, ਪਰ ਸੋਧ ਰਾਹੀਂ ਇਸ ਦਾ ਕੁਝ ਬੋਝ ਗਾਹਕਾਂ 'ਤੇ ਪਾਇਆ ਜਾ ਰਿਹਾ ਹੈ। TMPV ਸੈਗਮੈਂਟ 'ਚ ਛੋਟੀ ਕਾਰ ਟਿਆਗੋ ਤੋਂ ਲੈ ਕੇ ਪ੍ਰੀਮੀਅਮ SUV Safari ਅਤੇ Harrier EV ਤੱਕ ਸ਼ਾਮਲ ਹਨ। ਇਨ੍ਹਾਂ ਵਾਹਨਾਂ ਦੀ ਕੀਮਤ 4.7 ਲੱਖ ਰੁਪਏ ਅਤੇ 31 ਲੱਖ ਰੁਪਏ ਦੇ ਵਿਚਕਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐਲੋਨ ਮਸਕ ਦੀ 'ਸਟਾਰਲਿੰਕ' ਨੇ ਮੁੜ ਮੰਗੀ ਭਾਰਤ 'ਚ ਐਂਟਰੀ! ਸੈਟੇਲਾਈਟ ਨੈੱਟਵਰਕ ਦੀ ਤਿਆਰੀ
NEXT STORY