ਜਲੰਧਰ- ਟਰਾਇੰਫ ਨੇ ਭਾਰਤ 'ਚ ਆਪਣੀ ਫਲੈਗਸ਼ਿਪ ਐਡਵੇਂਚਰ ਬਾਈਕ ਨਵੀਂ ਟਾਈਗਰ 1200 ਨੂੰ ਲਾਂਚ ਕਰ ਦਿੱਤਾ ਹੈ। ਟਰਾਇੰਫ ਨੇ ਭਾਰਤ 'ਚ ਟਾਈਗਰ 1200 ਦਾ ਸਿਰਫ XCX ਵੇਰੀਐਂਟ ਲਾਂਚ ਕੀਤਾ ਹੈ। ਇਹ ਟਾਈਗਰ ਰੇਂਜ ਦਾ ਮਿਡ-ਸੀਰੀਜ ਮਾਡਲ ਹੈ। ਕੰਪਨੀ ਨੇ ਇਸ ਦੀ ਕੀਮਤ 17 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਹੈ। ਟਰਾਇੰਫ ਦੇ ਮੁਤਾਬਕ ਕੰਪਨੀ ਨੂੰ ਇਹ ਬਾਈਕ ਡਿਵੈਲਪ ਕਰਨ 'ਚ ਕਰੀਬ ਚਾਰ ਸਾਲ ਦਾ ਸਮਾਂ ਲਗਾ ਹੈ।
ਇੰਜਣ ਪਾਵਰ
ਨਵੀਂ ਟਾਈਗਰ 1200 'ਚ ਪੁਰਾਣੇ ਵੇਰੀਐਂਟ ਵਾਲਾ ਹੀ 1,215cc ਇਨ-ਲਾਈਨ ਥ੍ਰੀ-ਸਿਲੈਂਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,350 rpm 'ਤੇ 141bhp ਦੀ ਪਾਵਰ ਦੇ ਨਾਲ 7,600 rpm 'ਤੇ 122Nm ਦਾ ਟਾਰਕ ਜਨਰੇਟ ਕਰਦਾ ਹੈ। ਹਾਲਾਂਕਿ, ਇਸ ਬਾਈਕ ਨੂੰ ਪੁਰਾਣੇ ਮਾਡਲ ਦੇ ਮੁਕਾਬਲੇ 10 ਕਿੱਲੋਗ੍ਰਾਮ ਹਲਕਾ ਕੀਤਾ ਗਿਆ ਹੈ। ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ।
ਫੀਚਰਸ
ਬਾਈਕ 'ਚ ਨਵੇਂ ਫੀਚਰਸ ਦੇ ਤੌਰ 'ਤੇ ਟਰਾਇੰਫ ਸ਼ਿਫਟ ਅਸਿਸਟ, ਅਡੈਪਟਿਵ ਕਾਰਨਰਿੰਗ ਲਾਈਟਸ, ਏਰੋ ਟਾਇਟੇਨੀਅਮ ਅਤੇ ਕਾਰਬਨ ਫਾਇਬਰ ਸਾਇਲੈਂਸਰ, ਆਲ-LED ਲਾਈਟਿੰਗ, 5-ਇੰਚ ਐਡਜਸਟੇਬਲ TFT ਇੰਸਟਰੂਮੇਂਟਸ, ਬੈਕਲਿਟ ਹੈਂਡਲਬਾਰ ਸਵਿੱਚ ਕੀਊਬਸ ਅਤੇ 5-ਵੇ ਜੁਆਇਸਟਿਕ ਕੰਟਰੋਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ 'ਚ ਆਫ ਰੋਡ ਪ੍ਰੋ ਰਾਈਡਿੰਗ ਮੋਡ, ਕੀ-ਲੈੱਸ ਇਗਨਿਸ਼ਨ ਅਤੇ ਅਪਡੇਟਡ ਕਰੂਜ਼ ਕੰਟਰੋਲ ਦਿੱਤਾ ਗਿਆ ਹੈ।
ਸਾਊਥ ਅਫਰੀਕਾ 'ਚ ਵਿਕਰੀ ਲਈ ਉਪਲੱਬਧ ਹੋਈ ਡੈਟਸਨ ਦੀ ਇਹ ਕਾਰ
NEXT STORY