ਜਲੰਧਰ : ਚੇਂਨਈ ਦੀ ਦੋ ਪਹਿਆ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਭਾਰਤ ਸਟੇਜ 4 ਐਮਿਸ਼ਨ ਕੰਪਲਾਇੰਟ ਦੇ ਤਹਿਤ ਮੋਟਰਸਾਈਕਲਸ ਦੀ ਨਵੀਂ ਰੇਂਜ ਪੇਸ਼ ਕੀਤੀ ਹੈ। ਰਿਪੋਰਟ ਦੇ ਮੁਤਾਬਕ ਰਾਇਲ ਐਨਫੀਲਡ ਦੀ ਨਵੀਂ ਇਲੈਕਟਰਾ 350 ਡੀਲਰਸ਼ਿਪ 'ਤੇ ਵੇਖੀ ਗਈ ਹੈ ਅਤੇ ਇਸ ਦੀ ਪੂਰੀ ਰੇਂਜ ਨੂੰ ਅਗਲੇ ਹਫਤੇ ਤੱਕ ਉਪਲੱਬਧ ਕੀਤਾ ਜਾਵੇਗਾ।
ਰਾਇਲ ਐਨਫੀਲਡ ਨੇ ਨਵੇਂ ਮੋਟਰਸਾਈਕਲਸ ਦੀ ਪੂਰੀ ਰੇਂਜ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਨਾਲ ਹੀ ਇਨ੍ਹਾਂ 'ਚ ਕਈ ਨਵੇਂ ਫੀਚਰਸ ਸ਼ਾਮਿਲ ਕੀਤੇ ਹਨ। BSiV ਇੰਜਣ ਨਾਲ ਲੈਸ ਨਵੀਂ ਰੇਂਜ 'ਚ AHO (ਆਟੋਮੈਟਿਕ ਹੈੱਡਲੈਂਪ ਆਨ) ਫੀਚਰ ਵੀ ਦਿੱਤਾ ਗਿਆ ਹੈ।
ਬਿਹਤਰੀਨ ਇੰਜਣ :
ਇਲੈਕਟਰਾ 350 'ਚ 346 ਸੀ.ਸੀ ਦਾ ਟਵਿਨ ਸਪਾਰਕ ਸਿੰਗਲ ਸਿਲੈਂਡਰ ਇੰਜਣ ਲਗਾ ਹੈ ਜੋ 19.8 ਬੀ. ਐੱਚ. ਪੀ ਦੀ ਪਾਵਰ ਅਤੇ 28 ਐੱਨ. ਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਰਾਇਲ ਐਨਫੀਲਡ ਦੀ ਇਸ ਨਵੀਂ ਮੋਟਰਸਾਇਕਿਲ ਰੇਂਜ 'ਚ 13 ਲਿਟਰ ਦਾ ਫਿਊਲ ਟੈਂਕ ਲਗਾ ਹੈ। ਇਨ੍ਹਾਂ ਦੇ ਫ੍ਰੰਟ 'ਚ 280mm ਡਿਸਕ ਬ੍ਰੇਕ ਅਤੇ ਰਿਅਰ 'ਚ 153mm ਡਰਮ ਬ੍ਰੇਕਸ ਲਗਾਈਆਂ ਗਈਆਂ ਹਨ। ਨਵੀਂ ਮੋਟਰਸਾਈਕਲ ਰੇਂਜ 'ਚ ਸਸਪੇਂਸ਼ਨ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ (ਲਗਭਗ 187) ਕਿਲੋਗ੍ਰਾਮ ਵਜ਼ਨੀ ਮੋਟਰਸਾਈਕਲਸ ਦੇ ਫ੍ਰੰਟ 'ਚ ਟੈਲਿਸਕੋਪਿਕ ਫੋਕਸ ਅਤੇ ਰਿਅਰ 'ਚ ਟਵਿਨ ਗੈਸ ਚਾਰਜਡ ਸ਼ਾਕ ਓਬਜਰਬਰ ਲੱਗੇ ਹਨ ਜੋ ਸਫਰ ਨੂੰ ਹੋਰ ਵੀ ਆਰਾਮਦਾਈਕ ਬਣਾ ਦੇਵਾਂਗੇ।
ਨਵੇਂ ਇੰਜਣ ਦੇ ਨਾਲ ਰਾਇਲ ਐਨਫੀਲਡ ਬੁਲੇਟ ਦੀਆਂ ਕੀਮਤਾਂ-
ਬੁਲੇਟ ”35- 1.25 ਲੱਖ ਰੁਪਏ
ਬੁਲੇਟ ਇਲੈਕਟ੍ਰਾ - 1.40 ਲੱਖ ਰੁਪਏ
ਥੰਡਰਬਰਡ 350-1.61 ਲੱਖ ਰੁਪਏ
ਥੰਡਰਬਰਡ 500-2.03 ਲੱਖ ਰੁਪਏ
ਕਲਾਸਿਕ 350 -1.49 ਲੱਖ ਰੁਪਏ
ਕਲਾਸਿਕ 500 -1.90 ਲੱਖ ਰੁਪਏ
ਕਲਾਸਿਕ ਕ੍ਰੋਮ - 2.01 ਲੱਖ ਰੁਪਏ
ਬੁਲੇਟ 500 - 1.79 ਲੱਖ ਰੁਪਏ
ਕਾਂਟੀਨੇਂਟਲ ਜੀ. ਟੀ-2.26 ਲੱਖ ਰੁਪਏ
ਹਿਮਾਲਇਨ -1.77 ਲੱਖ ਰੁਪਏ
ਕਲਾਸਿਕ ਡੈਜਰਟ ਸਟਾਰਮ-1.93 ਲੱਖ ਰੁਪਏ
22 ਮਾਰਚ ਨੂੰ ਭਾਰਤ 'ਚ ਲਾਂਚ ਹੋਣ ਜਾ ਰਿਹੈ porsche panamera turbo ਦਾ ਨਵਾਂ 2017 ਵਰਜ਼ਨ
NEXT STORY