ਜਲੰਧਰ- 20 ਸਾਲ ਤੋਂ ਜੇਨੇਵਾ ਮੋਟਰ ਸ਼ੋਅ 'ਚ ਲਗਾਤਾਰ ਹਿੱਸਾ ਲੈ ਰਹੀ ਟਾਟਾ ਮੋਟਰਸ ਨੇ ਇਸ ਸਾਲ ਧੂਮ ਮਚਾ ਦਿੱਤੀ ਹੈ। Evision ਸੇਡਾਨ ਦੇ ਕੰਸੈਪਟ ਨੂੰ ਲਾਂਚ ਕਰਨ ਬਾਅਦ ਟਾਟਾ ਨੇ ਨਵੀਂ ਕਾਰ ਦੇ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਸ ਦੇ ਡਿਜ਼ਾਈਨ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਉਗੇ। ਟਾਟਾ ਨੇ H5X SUV ਨੂੰ ਸ਼ੋਅਕੇਸ ਕੀਤਾ ਹੈ। ਇਸ ਕਾਰ ਨੂੰ ਨਵੇਂ ਪਲੇਟਫਾਰਮ Impact Design 2.0 'ਤੇ ਡਿਜ਼ਾਈਨ ਕੀਤਾ ਗਿਆ ਹੈ।
ਟਾਟਾ ਦੀ ਨਵੀਂ H5X ਕੰਸੈਪਟ ਦੇ 5 ਸੀਟਰ ਅਤੇ 7 ਸੀਟਰ ਆਪਸ਼ਨਜ਼ 'ਚ ਆਉਣ ਦੀ ਉਮੀਦ ਹੈ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ 5 ਸੀਟਰ ਮਾਡਲ 140 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ, ਉਥੇ 7 ਸੀਟਰ ਵੈਰੀਐਂਟ 170 ਹਾਰਸ ਪਾਵਰ ਦੀ ਤਾਕਤ ਜਨਰੇਟ ਕਰੇਗਾ। ਇਸ ਨੂੰ 9 ਸਪੀਡ ਅਤੇ ZF-ਆਟੋਮੈਟਿਕ ਟ੍ਰਾਂਸਮੀਸ਼ਨ ਬਦਲ ਨਾਲ ਲਾਂਚ ਕੀਤਾ ਜਾਵੇਗਾ।
2.0 ਲੀਟਰ ਮਲਟੀਜੈੱਟ ਟਰਬੋ ਇੰਜਣ : ਇਹ 2.0 ਲੀਟਰ ਮਲਟੀਜੈੱਟ ਟਰਬੋ ਇੰਜਣ ਨਾਲ ਲੈਸ SUV ਸਾਰੇ ਮਾਮਲਿਆਂ 'ਚ ਹੁੰਡਈ ਕ੍ਰੇਟਾ ਤੋਂ ਬਿਹਤਰ ਹੋਵੇਗੀ ਅਤੇ ਇਸ ਦੀ ਕੀਮਤ ਵੀ ਕ੍ਰੇਟਾ ਜਿੰਨੀ ਹੀ ਰਹੇਗੀ ਭਾਵ ਭਾਰਤੀ ਬਾਜ਼ਾਰ 'ਚ ਇਹ ਕ੍ਰੇਟਾ ਨੂੰ ਸਖਤ
ਟੱਕਰ ਦੇਵੇਗੀ।
ਹੈਚਬੈਕ ਸੈਗਮੈਂਟ ਨੂੰ ਟੱਕਰ ਦੇਵੇਗੀ ਟਾਟਾ 45x
NEXT STORY