ਨਵੀਂ ਦਿੱਲੀ (ਭਾਸ਼ਾ) - ਟਾਟਾ ਗਰੁੱਪ ਦੀ ਟਾਟਾ ਟੈਕਨਾਲੋਜੀਜ਼ ਅਤੇ ਬੀ. ਐੱਮ. ਡਬਲਿਊ. ਗਰੁੱਪ ਨੇ ਜੁਆਇੰਟ ਵੈਂਚਰ (ਜੇ. ਵੀ.) ਬਣਾਉਣ ਦਾ ਐਲਾਨ ਕੀਤਾ ਹੈ। ਦੋਵਾਂ ਕੰਪਨੀਆਂ ਦਾ ਇਹ ਜੁਆਇੰਟ ਵੈਂਚਰ ਮਿਲ ਕੇ ਜਰਮਨ ਲਗਜ਼ਰੀ ਕਾਰ ਬ੍ਰਾਂਡ ਲਈ ਸਾਫਟਵੇਅਰ ਡਿਵੈਲਪ ਕਰੇਗਾ। ਟਾਟਾ ਟੈਕਨਾਲੋਜੀਜ਼ ਨੇ ਇਸ ਜੁਆਇੰਟ ਵੈਂਚਰ ਨੂੰ ਲੈ ਕੇ ਮੰਗਲਵਾਰ ਨੂੰ ਐਲਾਨ ਕੀਤਾ ਹੈ। ਇਹ ਜੁਆਇੰਟ ਵੈਂਚਰ ਪੁਣੇ, ਬੈਂਗਲੁਰੂ ਅਤੇ ਚੇਨਈ ’ਚ ਸਾਫਟਵੇਅਰ ਅਤੇ ਆਈ. ਟੀ. ਡਿਵੈਲਪਮੈਂਟ ਹੱਬ ਬਣਾਏਗਾ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਦੱਸ ਦੇਈਏ ਕਿ ਡਿਵੈਲਪਮੈਂਟ ਅਤੇ ਆਪ੍ਰੇਸ਼ਨ ਦੇ ਕੰਮ ਬੇਂਗਲੁਰੂ ਅਤੇ ਪੁਣੇ ’ਚ ਹੋਣਗੇ। ਚੇਨਈ ’ਚ ਬਿਜ਼ਨੈੱਸ ਆਈ. ਟੀ. ਸਾਲਿਊਸ਼ਨਜ਼ ’ਤੇ ਫੋਕਸ ਕੀਤਾ ਜਾਵੇਗਾ। ਸ਼ੁਰੂਆਤ ’ਚ ਇਹ 100 ਲੋਕਾਂ ਦੀ ਟੀਮ ਨਾਲ ਕੰਮ ਕਰਨਾ ਸ਼ੁਰੂ ਕਰੇਗਾ ਅਤੇ ਜਲਦ ਹੀ ਕਰਮਚਾਰੀਆਂ ਦੀ ਗਿਣਤੀ 1000 ਕਰ ਦਿੱਤੀ ਜਾਵੇਗੀ। ਟਾਟਾ ਟੈੱਕ ਦੇ ਸੀ. ਈ. ਓ. ਅਤੇ ਐੱਮ. ਡੀ. ਵਾਰੇਨ ਹੈਰਿਸ ਨੇ ਕਿਹਾ ਕਿ ਇਸ ਜੇ. ਵੀ. ਦੇ ਜ਼ਰੀਏ ਅਸੀਂ ਦੁਨੀਆ ਭਰ ’ਚ ਫੈਲੇ ਗਾਹਕਾਂ ਨੂੰ ਬਿਹਤਰੀਨ ਆਟੋਮੋਟਿਵ ਸਾਫਟਵੇਅਰ ਅਤੇ ਡਿਜੀਟਲ ਇੰਜੀਨੀਅਰਿੰਗ ਪ੍ਰਦਾਨ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ
ਬੀ. ਐੱਮ. ਡਬਲਿਊ. ਦੀਆਂ ਪ੍ਰੀਮੀਅਮ ਕਾਰਾਂ ’ਚ ਵਰਤੇ ਜਾਣਗੇ ਸਾਫਟਵੇਅਰ
ਦੋਵਾਂ ਕੰਪਨੀਆਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਹ ਜੁਆਇੰਟ ਵੈਂਚਰ ਕਈ ਤਰ੍ਹਾਂ ਦੇ ਆਟੋਮੋਟਿਵ ਸਾਫਟਵੇਅਰ ਵਿਕਸਤ ਕਰੇਗਾ। ਇਸ ਵਿਚ ਆਟੋਮੇਟਿਡ ਡਰਾਈਵਿੰਗ ਐਂਡ ਡੈਸ਼ਬੋਰਡ ਸਿਸਟਮ ਵੀ ਸ਼ਾਮਲ ਹੋਵੇਗਾ। ਇਹ ਸਾਫਟਵੇਅਰ ਬੀ. ਐੱਮ. ਡਬਲਿਊ. ਦੀਆਂ ਪ੍ਰੀਮੀਅਮ ਕਾਰਾਂ ’ਚ ਵਰਤੇ ਜਾਣਗੇ।
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੇਦਾਂਤਾ ਸਣੇ ਇਨ੍ਹਾਂ ਕੰਪਨੀਆਂ ਨੂੰ ਮਿਲੇ 1.86 ਕਰੋੜ ਰੁਪਏ ਦੇ GST ਮੰਗ ਦੇ ਨੋਟਿਸ
NEXT STORY