ਆਟੋ ਡੈਸਕ- ਮੇਡ-ਇਨ-ਇੰਡੀਆ ਹੋਂਡਾ ਐਲੀਵੇਟ ਨੂੰ ਜਾਪਾਨ 'ਚ ਲਾਂਚ ਕੀਤਾ ਗਿਆ ਹੈ। ਇਸਨੂੰ ਜਾਪਾਨ ਵਿੱਚ Honda WR-V ਨਾਮ ਨਾਲ ਵੇਚਿਆ ਜਾਵੇਗਾ। WR-V ਦੀ ਵਿਕਰੀ ਭਾਰਤ ਵਿੱਚ 2023 ਦੇ ਸ਼ੁਰੂ ਵਿੱਚ ਬੰਦ ਕਰ ਦਿੱਤੀ ਗਈ ਸੀ ਪਰ ਨਾਮ ਅਜੇ ਵੀ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ।
ਪਾਵਰਟ੍ਰੇਨ ਅਤੇ ਫੀਚਰਜ਼
Honda WR-V 'ਚ 1.5-ਲੀਟਰ, ਕੁਦਰਤੀ ਤੌਰ 'ਤੇ ਐਸਪੀਰੇਟਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 119bhp ਦੀ ਪਾਵਰ ਅਤੇ 145Nm ਟਾਰਕ ਪ੍ਰਦਾਨ ਕਰਨ ਲਈ ਟਿਊਨ ਕੀਤਾ ਗਿਆ ਹੈ। ਇਹ CVT ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ 'ਚ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਦੇ ਨਾਲ ਇਲੈਕਟ੍ਰਿਕ ਸਨਰੂਫ, ਵਾਇਰਲੈੱਸ ਚਾਰਜਿੰਗ ਅਤੇ ਹੋਂਡਾ ਸੈਂਸਿੰਗ ਵਰਗੀਆਂ ਸੁਵਿਧਾਵਾਂ ਵੀ ਹਨ।
ਇਸ ਮੌਕੇ 'ਤੇ ਬੋਲਦੇ ਹੋਏ, ਹੋਂਡਾ ਕਾਰਸ ਇੰਡੀਆ ਲਿਮਟਿਡ ਦੇ ਪ੍ਰਧਾਨ ਅਤੇ ਸੀ.ਈ.ਓ. ਤਾਕੁਯਾ ਸੁਮੁਰਾ ਨੇ ਕਿਹਾ, "ਜਪਾਨ ਵਿੱਚ 'ਮੇਡ-ਇਨ-ਇੰਡੀਆ' ਐਲੀਵੇਟ ਨੂੰ WR-V ਦੇ ਰੂਪ ਵਿੱਚ ਲਾਂਚ ਕਰਨਾ ਸਾਡੇ ਸਾਰਿਆਂ ਲਈ ਇੱਕ ਮਾਣ ਵਾਲਾ ਪਲ ਹੈ। ਸਾਨੂੰ ਭਰੋਸਾ ਹੈ ਕਿ ਅਸੀਂ ਇਸ ਸਫਲਤਾ ਨੂੰ ਦੁਹਰਾਉਣ ਦੇ ਯੋਗ ਹੋਵਾਂਗੇ ਅਤੇ ਆਪਣੇ ਵਿਸ਼ਵਵਿਆਪੀ ਗਾਹਕਾਂ ਨੂੰ ਵਧੀਆ ਗੁਣਵੱਤਾ ਅਤੇ ਕਾਰੀਗਰੀ ਨਾਲ ਸੰਤੁਸ਼ਟ ਕਰ ਸਕਾਂਗੇ।
ਆ ਰਿਹੈ Motorola ਦਾ ਨਵਾਂ ਧਮਾਕੇਦਾਰ ਸਮਾਰਟਫੋਨ, ਹੋਣਗੀਆਂ ਇਹ ਖੂਬੀਆਂ
NEXT STORY