ਬਿਜ਼ਨੈੱਸ ਡੈਸਕ : ਇਨ੍ਹੀਂ ਦਿਨੀਂ ਟੈਸਲਾ ਦੇ ਭਾਰਤ ਆਉਣ ਦੀ ਚਰਚਾ ਜ਼ੋਰ ਫੜ ਗਈ ਹੈ। ਇਸ ਦੌਰਾਨ ਟਾਟਾ ਨੂੰ ਈ. ਵੀ. ’ਤੇ ਭਾਰਤ ’ਚ ਟੱਕਰ ਦੇਣ ਲਈ ਮੁਕੇਸ਼ ਅੰਬਾਨੀ ਅਤੇ ਐਲਨ ਮਸਕ ਸਭ ਤੋਂ ਵੱਡੀ ਡੀਲ ਕਰ ਸਕਦੇ ਹਨ। ਜੀ ਹਾਂ, ਟੈਸਲਾ ਭਾਰਤ ’ਚ ਐਂਟਰੀ ਨੂੰ ਬੇਤਾਬ ਹੈ। ਭਾਰਤ ਸਰਕਾਰ ਨੇ ਵੀ ਨਿਯਮਾਂ ਨੂੰ ਆਸਾਨ ਬਣਾ ਕੇ ਟੈਸਲਾ ਲਈ ਰੈੱਡ ਕਾਰਪੇਟ ਵਿਛਾ ਦਿੱਤਾ ਹੈ। ਹੁਣ ਐਲਨ ਮਸਕ ਨੂੰ ਲੋੜ ਹੈ ਇਕ ਇੰਡੀਅਨ ਪਾਰਟਨਰ ਦੀ। ਅਜਿਹੇ ’ਚ ਮੁਕੇਸ਼ ਅੰਬਾਨੀ ਵਰਗਾ ਪਾਰਟਨਰ ਉਨ੍ਹਾਂ ਨੂੰ ਕਿਥੇ ਮਿਲਣ ਵਾਲਾ ਹੈ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਇਕ ਮੀਡੀਆ ਰਿਪੋਰਟ ਅਨੁਸਾਰ ਦੇਸ਼ ’ਚ ਆਪਣਾ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਨ ਲਈ ਟੈਸਲਾ ਦੇ ਅਧਿਕਾਰੀ ਜੁਆਇੰਟ ਵੈਂਚਰ ਲਈ ਰਿਲਾਇੰਸ ਇੰਡਸਟ੍ਰੀਜ਼ ਨਾਲ ਗੱਲਬਾਤ ਕਰਨ ’ਚ ਜੁੱਟ ਗਏ ਹਨ। ਦੋਵੇਂ ਕੰਪਵੀਆਂ ਦੇ ਅਧਿਕਾਰੀਆਂ ’ਚ ਇਕ ਮਹੀਨੇ ਤੋਂ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟ ’ਚ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਇਸ ਗੱਲਬਾਤ ਜਾਂ ਡੀਲ ਦਾ ਮਤਲਬ ਇਹ ਬਿਲਕੁੱਲ ਵੀਂ ਨਹੀਂ ਹੈ ਕਿ ਮੁਕੇਸ਼ ਅੰਬਾਨੀ ਆਟੋ ਸੈਕਟਰ ’ਚ ਵੀ ਉੱਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜੁਆਇੰਟ ਵੈਂਚਰ ’ਚ ਰਿਲਾਇੰਸ ਇੰਡਸਟ੍ਰੀਜ਼ ਦਾ ਮੁੱਖ ਉਦੇਸ਼ ਭਾਰਤ ’ਚ ਈ. ਵੀ. ਸਮਰਥਕਾਂ ਦਾ ਵਿਕਾਸ ਕਰਨਾ ਹੈ।
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਇਸ ਤਰ੍ਹਾਂ ਮਦਦ ਕਰੇਗੀ ਰਿਲਾਇੰਸ
ਮੀਡੀਆ ਰਿਪਰੋਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਵੈਂਚਰ ’ਚ ਰਿਲਾਇੰਸ ਇੰਡਸਟ੍ਰੀਜ਼ ਦੀ ਭੂਮਿਕਾ ਨੂੰ ਸਪੱਸ਼ਟ ਜਾਂ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਿਲਾਇੰਸ ਭਾਰਤ ’ਚ ਟੈਸਲਾ ਨੂੰ ਮੈਨੂਫੈਕਚਰਿੰਗ ਯੂਨਿਟ ਲਾਉਣ ਅਤੇ ਉਸ ਲਈ ਇਕ ਇਕੋਸਿਸਟਮ ਸਥਾਪਿਤ ਕਰਨ ’ਚ ਮਦਦ ਕਰੇਗੀ। ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ 9 ਅਪ੍ਰੈਲ ਨੂੰ ਕਿਹਾ ਸੀ ਕਿ ਭਾਰਤ ’ਚ ਇਲੈਕਟ੍ਰਾਨਿਕ ਵਾਹਨ ਮੁਹੱਈਆ ਕਰਵਾਉਣ ਨਾਲ ਟੈਸਲਾ ਦੀ ਪ੍ਰਗਤੀ ਹੋਵੇਗੀ।
ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ
25 ਹਜ਼ਾਰ ਕਰੋੜ ਦਾ ਨਿਵੇਸ਼
ਪ੍ਰਪੋਸਡ ਮੈਨੂਫੈਕਚਰਿੰਗ ਯੂਨਿਟ ਲਾਉਣ ਲਈ ਟੈਸਲਾ ਅਤੇ ਮਸਕ 2 ਤੋਂ 3 ਬਿਲੀਅਨ ਡਾਲਰ ਯਾਨੀ 17 ਤੋਂ 25 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪਲਾਨਿੰਗ ਕਰ ਰਹੇ ਹਨ। ਇਹ ਯੂਨਿਟ ਭਾਰਤ ਦੇ ਨਾਲ ਵਿਦੇਸ਼ੀ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਮਹੀਨੇ ਦੀ ਸ਼ੁਰੂਆਤ ’ਚ ਕੰਪਨੀ ਦੇ ਜਰਮਨੀ ’ਚ ਯੂਨਿਟ ’ਚ ਰਾਈਟ-ਹੈਂਡ ਡਰਾਈਵ ਵਾਹਨਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕਾਰਾਂ ਨੂੰ ਇਸ ਸਾਲ ਦੇ ਆਖਿਰ ’ਚ ਭਾਰਤ ’ਚ ਬਰਾਮਦ ਕਰਨ ਦਾ ਇਰਾਦਾ ਹੈ, ਜੋ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਆਟੋਮੋਟਿਵ ਮਾਰਕੀਟ ’ਚ ਸੰਭਾਵਿਤ ਪ੍ਰਵੇਸ਼ ਦੀ ਦਿਸ਼ਾ ’ਚ ਟੈਸਲਾ ਦੀ ਪ੍ਰਗਤੀ ਦਾ ਸੰਕੇਤ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਸੰਸਦ ਮੈਂਬਰ ਨੇ ਕੀਤੀ ਤਾਰੀਫ਼, ਕਿਹਾ- ਪ੍ਰਧਾਨ ਮੰਤਰੀ ਮੋਦੀ ਭਾਰਤ ਦਾ ਚਿਹਰਾ ਬਣ ਗਏ ਹਨ
NEXT STORY