ਜਲੰਧਰ- ਅਮਰੀਕੀ ਐਨਰਜੀ ਸਟੋਰੇਜ ਤੇ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਨਵੀਂ ਇਲੈਕਟ੍ਰਿਕ ਕਾਰ ਮਾਡਲ 3 ਐੱਸ ਤੋਂ ਪਰਦਾ ਉਠਾਇਆ ਹੈ। ਇਸ ਕਾਰ ਦੀ ਖਾਸੀਅਤ ਹੈ ਕਿ ਇਹ 30 ਮਿੰਟ ਤਕ ਚਾਰਜ ਹੋ ਕੇ 209 ਕਿਲੋਮੀਟਰ ਦਾ ਰਸਤਾ ਤਹਿ ਕਰ ਸਕਦੀ ਹੈ ਅਤੇ ਇਸ ਨੂੰ ਫੁਲ ਚਾਰਜ ਕਰਨ 'ਤੇ 354 ਕਿਲੋਮੀਟਰ ਤਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ। ਇਸ ਇਲੈਕਟ੍ਰਿਕ ਕਾਰ ਦੀ ਕੀਮਤ 35,000 ਡਾਲਰ (ਲਗਭਗ 22, 45, 425 ਰੁਪਏ) ਦੱਸੀ ਗਈ ਹੈ।
5.6 ਸੈਕੰਡ 'ਚ ਫੜੇਗੀ 0 ਤੋਂ 60 ਕਿਲੋਮੀਟਰ ਦੀ ਸਪੀਡ
ਇਹ ਇਲੈਕਟ੍ਰਿਕ ਕਾਰ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਨ ਲਈ ਸਿਰਫ 5.6 ਸੈਕੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟੌਪ ਸਪੀਡ 209 ਕਿਲੋਮੀਟਰ ਪ੍ਰਤੀ ਘੰਟਾ ਹੈ। ਮਾਡਲ 3 ਐੱਸ ਦੀ ਖਾਸੀਅਤ ਹੈ ਕਿ ਇਸ ਨੂੰ ਘਰ 'ਚ ਲੱਗੇ ਸਾਧਾਰਨ 240 ਵੋਲਟ ਪਾਵਰ ਸਿਸਟਮ ਨਾਲ ਚਾਰਜ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਕਾਰ ਇਕ ਘੰਟੇ 'ਚ ਆਸਾਨੀ ਨਾਲ 48 ਕਿਲੋਮੀਟਰ ਦਾ ਰਸਤਾ ਤਹਿ ਕਰਨ 'ਚ ਸਮਰੱਥ ਹੈ।
ਵੱਖਰੀ ਬੈਟਰੀ ਲਗਾਉਣ ਦੀ ਆਪਸ਼ਨ
ਇਸ ਇਲੈਕਟ੍ਰਿਕ ਕਾਰ 'ਚ ਐਕਸਟ੍ਰਾ ਬੈਟਰੀ ਲਗਾਉਣ ਦੀ ਵੀ ਆਪਸ਼ਨ ਦਿੱਤੀ ਗਈ ਹੈ, ਜਿਸ ਨਾਲ ਇਹ ਕਾਰ ਇਕ ਵਾਰ ਫੁਲ ਚਾਰਜ ਕਰਨ 'ਤੇ 498 ਕਿਲੋਮੀਟਰ ਤਕ ਦਾ ਰਸਤਾ ਤਹਿ ਕਰਨ 'ਚ ਸਮਰੱਥ ਹੋ ਜਾਏਗੀ ਅਤੇ ਇਸ ਦੀ ਟਾਪ ਸਪੀਡ 225 ਕਿਲੋਮੀਟਰ ਪ੍ਰਤੀ ਘੰਟਾ ਤਕ ਵੱਧ ਜਾਏਗੀ। ਬੈਟਰੀ ਡਬਲ ਹੋਣ 'ਤੇ ਕਾਰ ਦੇ ਪਿਕਅੱਪ 'ਤੇ ਵੀ ਵਧੇਗਾ। ਐਕਸਟ੍ਰਾ ਬੈਟਰੀ ਨਾਲ ਇਹ ਕਾਰ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਨ ਲਈ ਸਿਰਫ 5.1 ਸੈਕੰਡ ਦਾ ਸਮਾਂ ਲਵੇਗੀ।
ਕਸਟਮਾਈਜ਼ੇਸ਼ਨ ਆਪਸ਼ਨ
ਕੰਪਨੀ ਨੇ ਦੱਸਿਆ ਕਿ ਇਸ ਕਾਰ ਦੇ ਨਾਲ 100 ਵੱਖ-ਵੱਖ ਕਸਟਮਾਈਜ਼ੇਸ਼ਨ ਆਪਸ਼ਨਸ ਮਿਲਣਗੀਆਂ, ਮਤਲਬ ਤੁਸੀਂ ਟੈਸਲਾ ਮਾਡਲ 3 ਐੱਸ 'ਚ ਕੰਪਨੀ ਨਾਲ ਹੀ ਆਪਣੇ ਮਨ ਮੁਤਾਬਕ ਪਾਰਟਸ ਨੂੰ ਲਗਵਾ ਸਕੋਗੇ ਪਰ ਇਸ ਦੇ ਲਈ ਤੁਹਾਨੂੰ ਵੱਖਰੇ ਤੌਰ 'ਤੇ ਪੈਸੇ ਦੇਣੇ ਹੋਣਗੇ। ਕਾਰ 'ਚ 19 ਇੰਚ ਦੇ ਵੱਡੇ ਸਪੋਰਟਸ ਵ੍ਹੀਲ ਲਗਵਾਉਣ ਦੇ ਲਈ ਖਰੀਦਦਾਰ ਨੂੰ 1500 ਡਾਲਰ ਲਗਭਗ (96,232 ਰੁਪਏ) ਖਰਚ ਕਰਨੇ ਹੋਣਗੇ, ਉਥੇ ਕਾਰ ਦੇ ਵੱਖਰੇ ਰੰਗ ਦੇ ਲਈ 1000 ਡਾਲਰ (ਲਗਭਗ 64,155 ਰੁਪਏ) ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਐਕਸਟ੍ਰਾ 5000 ਡਾਲਰ (3,20,775 ਰੁਪਏ) ਦੇਣ 'ਤੇ ਕਾਰ 'ਚ ਟ੍ਰੈਫਿਕ ਦੇ ਹਿਸਾਬ ਨਾਲ ਸਪੀਡ ਵਧਾਉਣ, ਆਟੋਮੈਟੀਕਲੀ ਲੇਨ ਬਦਲਣ ਅਤੇ ਸੈਲਫ ਪਾਰਕ ਵਰਗੇ ਫੀਚਰਸ ਵੀ ਮਿਲਣਗੇ।
WiFi ਅਤੇ LTE ਕੁਨੈਕਟੀਵਿਟੀ ਦੀ ਸਹੂਲਤ
ਟੈਸਲਾ ਮਾਡਲ 3 ਐੱਸ 'ਚ WiFi ਅਤੇ LTE ਕੁਨੈਕਟੀਵਿਟੀ ਦੀ ਸਹੂਲਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਵਿਚ ਵਾਇਸ ਐਕਟੀਵੇਟ ਕੰਟਰੋਲ ਅਤੇ ਬਲੂਟੁਥ ਵਰਗੇ ਫੀਚਰਸ ਵੀ ਮੌਜੂਦ ਹਨ। ਕੰਪਨੀ ਦੇ ਸੀ. ਈ. ਓ. ਐਲੋਨ ਮਸਕ ਨੇ 30 ਟੈਸਲਾ ਮਾਡਲ 3 ਐੱਸ ਨੂੰ ਡਲਿਵਰ ਕਰ ਦਿੱਤਾ ਹੈ ਅਤੇ ਹੁਣ ਕੰਪਨੀ ਅਗਸਤ 'ਚ ਇਸ ਕਾਰ ਦੇ 100 ਹੋਰ ਮਾਡਲ ਬਣਾਏਗੀ।
ਰੋਲਸ ਰਾਇਸ ਦੀ ਅੱਠਵੀਂ ਜਨਰੇਸ਼ਨ ਫੈਂਟਮ ਦਾ ਹੋਇਆ ਖੁਲਾਸਾ, ਜਾਣੋ ਫੀਚਰਸ
NEXT STORY