ਜਲੰਧਰ : ਸੜਕ 'ਤੇ ਦੌੜ ਰਹੀਆਂ 4 ਵਿਚੋਂ 1 ਕਾਰ ਦੇ ਘੱਟ ਤੋਂ ਘੱਟ 1 ਟਾਇਰ ਵਿਚ ਹਵਾ ਘੱਟ ਹੀ ਰਹਿੰਦੀ ਹੈ ਜੋ ਕਈ ਵਾਰ ਹਾਦਸੇ ਦਾ ਕਾਰਨ ਬਣਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਅਜਿਹਾ ਸਮਾਰਟ ਸਿਸਟਮ ਵਿਕਸਿਤ ਕੀਤਾ ਗਿਆ ਹੈ ਜੋ ਟਾਇਰ 'ਚੋਂ ਹਵਾ ਨਿਕਲਣ 'ਤੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦੇ ਦੇਵੇਗਾ, ਜਿਸ ਨਾਲ ਤੁਸੀਂ ਸਮਾਂ ਰਹਿੰਦੇ ਟਾਇਰ ਦੀ ਮੁਰੰਮਤ ਕਰਵਾ ਸਕੋਗੇ। ਇਸ ZUS ਸਮਾਰਟ ਟਾਇਰ ਸੇਫਟੀ ਮਾਨੀਟਰ ਨੂੰ ਸਿਲੀਕਾਨ ਵੈਲੀ ਵਿਚ ਸਥਿਤ ਅਮਰੀਕੀ ਸਮਾਰਟ ਹਾਰਡਵੇਅਰ ਨਿਰਮਾਤਾ ਕੰਪਨੀ ਨੋਇਡਾ ਵਲੋਂ ਵਿਕਸਿਤ ਕੀਤਾ ਗਿਆ ਹੈ।
ਇਸ ਮਾਨੀਟਰਿੰਗ ਸਿਸਟਮ ਵਿਚ ਚਾਰ ਨੋਬਸ ਦਿੱਤੀਆਂ ਗਈਆਂ ਹਨ, ਜੋ ਕਾਰ ਦੇ ਟਾਇਰ ਵਿਚ ਹਵਾ ਭਰਨ ਵਾਲੀ ਨੋਬਸ 'ਤੇ ਲੱਗਦੀ ਹੈ। ਇਹ ਟਾਇਰ ਪ੍ਰੈਸ਼ਰ ਦਾ ਸਾਰਾ ਡਾਟਾ ਕਾਰ ਦੇ ਅੰਦਰ ਲੱਗੇ ਰਿਸੀਵਰ 'ਤੇ ਸੈਂਡ ਕਰਦੀਆਂ ਹਨ, ਜਿਸ ਤੋਂ ਬਾਅਦ ਬਲੂਟੁਥ ਰਾਹੀਂ ਰਿਸੀਵਰ ਡਾਟਾ ਸਮਾਰਟਫੋਨ ਐਪ 'ਤੇ ਯੂਜ਼ਰ ਨੂੰ ਦਿਖਾਉਂਦਾ ਹੈ। ਇਸ ਨਾਲ ਸਮਾਂ ਰਹਿੰਦੇ ਟਾਇਰ ਵਿਚ ਹਵਾ ਦੇ ਘੱਟ ਹੋਣ ਦਾ ਪਤਾ ਲੱਗ ਜਾਂਦਾ ਹੈ। ਇਸ ਟਾਇਰ ਮਾਨੀਟਰਿੰਗ ਸਿਸਟਮ ਨੂੰ ਅਮਰੀਕਾ ਵਿਚ 100 ਡਾਲਰ (ਲਗਭਗ 6366 ਰੁਪਏ) ਵਿਚ ਮੁਹੱਈਆ ਕੀਤਾ ਗਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਵੀ ਮੁਹੱਈਆ ਕੀਤਾ ਜਾਵੇਗਾ।
ਟਾਇਰ ਦੀ ਹਵਾ ਨਿਕਲਣ 'ਤੇ ਮਿਲੇਗਾ ਅਲਰਟ
ਕਾਰ ਦੇ ਕਿਸੇ ਵੀ ਟਾਇਰ 'ਚੋਂ ਹਵਾ ਨਿਕਲਣ 'ਤੇ ਇਸ ਸਿਸਟਮ ਨਾਲ ਦਿੱਤਾ ਗਿਆ ਰਿਸੀਵਰ ਕਲਿਕ ਕਰਨਾ ਸ਼ੁਰੂ ਕਰ ਦੇਵੇਗਾ ਤੇ ਅਲਾਰਮ ਨੂੰ ਅਲਰਟ ਕਰੇਗਾ। ਇਸ ਤੋਂ ਇਲਾਵਾ ਇਹ ਸਿਸਟਮ ਸਮਾਰਟਫੋਨ 'ਤੇ ਨੋਟੀਫਿਕੇਸ਼ਨ ਵੀ ਸੈਂਡ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਕਾਰ ਦੇ ਟਾਇਰਾਂ ਵਿਚ ਪੂਰੀ ਹਵਾ ਹੋਣ ਨਾਲ ਕਾਰ ਦੀ ਪੂਰੀ ਮਾਈਲੇਜ ਮਿਲੇਗੀ।
ਮਿਲੇਗੀ ਸਲੋ ਲੀਕ ਦੀ ਜਾਣਕਾਰੀ
ਟਾਇਰ ਵਿਚ ਕਿਸ ਥਾਂ ਸਕਰਿਊ ਲੱਗਾ ਹੈ, ਇਸਦਾ ਪਤਾ ਲਾਉਣਾ ਕਾਫੀ ਮੁਸ਼ਕਲ ਹੈ ਕਿਉਂਕਿ ਸਕਰਿਊ ਦੇ ਪ੍ਰਤੀ ਘੰਟਾ 90.1 ਫੀਸਦੀ PS9 ਦੀ ਦਰ ਨਾਲ ਹਵਾ ਲੀਕ ਹੁੰਦੀ ਹੈ, ਜਿਸਦਾ ਆਮ ਤੌਰ 'ਤੇ ਪਤਾ ਨਹੀਂ ਲੱਗਦਾ ਪਰ ਹੁਣ ਇਸ ਮਾਨੀਟਰਿੰਗ ਸਿਸਟਮ ਨਾਲ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ। ਇਸ ਨੂੰ 1ccurate “empo ਐਲਗੋਰਿਦਮ ਨਾਲ ਬਣਾਇਆ ਗਿਆ ਹੈ, ਜੋ ਹਿਡਨ ਲੀਕਸ ਬਾਰੇ ਵੀ ਜਾਣਕਾਰੀ ਦੇਣ ਵਿਚ ਮਦਦ ਕਰਦਾ ਹੈ। ਜਿਸ ਨਾਲ ਤੁਹਾਨੂੰ ਆਸਾਨੀ ਨਾਲ ਲੀਕ ਹੋਣ ਦਾ ਪਤਾ ਲੱਗ ਜਾਂਦਾ ਹੈ।
10 ਮਿੰਟ 'ਚ ਕਰ ਸਕਦੇ ਹੋ ਇੰਸਟਾਲ
ਇਸ ਸਿਸਟਮ ਨੂੰ ਕਾਰ ਵਿਚ ਸਿਰਫ 10 ਮਿੰਟ ਵਿਚ ਇੰਸਟਾਲ ਕੀਤਾ ਜਾ ਸਕਦਾ ਹੈ। ਯੂਜ਼ਰ ਨੂੰ ਪਹਿਲਾਂ 4 ਸੈਂਸਰ ਟਾਇਰਸ 'ਤੇ ਲਾਉਣੇ ਹੋਣਗੇ। ਇਸ ਤੋਂ ਬਾਅਦ ਕਾਰ ਦੀ USB ਸਾਕੇਟ ਨਾਲ ਇਸਦੇ ਰਿਸੀਵਰ ਨੂੰ ਕੁਨੈਕਟ ਕਰਨਾ ਹੋਵੇਗਾ ਅਤੇ ਇਸ ਰਿਸੀਵਰ ਨੂੰ ਆਨ ਕਰ ਕੇ ਬਲੂਟੁਥ ਰਾਹੀਂ ਸਮਾਰਟਫੋਨ ਐਪ ਨਾਲ ਕੁਨੈਕਟ ਕਰਨ ਨਾਲ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਰਿਸੀਵਰ ਵਿਚ ਮਿਲੇਗਾ USB ਚਾਰਜਿੰਗ ਪੁਆਇੰਟ
ਤੁਹਾਡੇ ਦਿਮਾਗ ਵਿਚ ਇਹ ਗੱਲ ਆ ਰਹੀ ਹੋਵੇਗੀ ਕਿ ਜੇ ਇਸਦੇ ਰਿਸੀਵਰ ਨੂੰ ਕਾਰ ਦੇ USB ਚਾਰਜਿੰਗ ਪੁਆਇੰਟ ਨਾਲ ਕੁਨੈਕਟ ਕਰੋਗੇ ਤਾਂ ਲੋੜ ਪੈਣ 'ਤੇ ਫੋਨ ਨੂੰ ਕਿਥੇ ਲਾਇਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਰਿਸੀਵਰ ਵਿਚ ਕੰਪਨੀ ਨੇ ਇਕ USB ਚਾਰਜਿੰਗ ਪੋਰਟ ਦਿੱਤਾ ਹੈ ਮਤਲਬ ਯੂਜ਼ਰ ਇਸ ਪੋਰਟ ਰਾਹੀਂ ਫੋਨ ਨੂੰ ਚਾਰਜ ਕਰ ਸਕਦੇ ਹਨ।
ਸੈਂਸਰਸ ਸਪੈਸੀਫਿਕੇਸ਼ਨਸ
ਸਾਈਜ਼ : 0.8x0.7 ਇੰਚ/21x18 mm
ਭਾਰ : 7. 9 ਗ੍ਰਾਮ
ਪ੍ਰੈਸ਼ਰ ਰੀਡਿੰਗ ਰੇਂਜ : 0-130psi
ਆਪ੍ਰੇਟਿੰਗ ਟੈਂਪਰੇਚਰ : 40 ਡਿਗਰੀ ਸੈਲਸੀਅਸ ਤੋਂ 125 ਡਿਗਰੀ ਸੈਲਸੀਅਸ
ਵਾਟਰ ਰਜਿਸਟੈਂਸ : lp67
ਬੈਟਰੀ : ਰਿਪਲੇਸੇਬਲ ਲੀਥੀਅਮ 3R 1632
ਬੈਟਰੀ ਲਾਈਫ : ਪ੍ਰਤੀ ਦਿਨ 3 ਘੰਟੇ ਚਲਾਉਣ 'ਤੇ 1+ ਸਾਲ
ਰਿਸੀਵਰ ਫੀਚਰਸ
ਸਾਈਜ਼ : 1.5x3.3 ਇੰਚ/38x85 mm
ਕੇਬਲ ਲੈਂਥ : 7.9 ਇੰਚ/20 cm
ਭਾਰ : 33 ਗ੍ਰਾਮ
ਅਲਰਟ : ਏਅਰ ਲੀਕੇਜ, ਹਾਈ/ਲੋਅ ਪ੍ਰੈਸ਼ਰ, ਹਾਈ ਟੈਂਪਰੇਚਰ, ਲੋਅ ਬੈਟਰੀ, ਵੋਲਟੇਜ, ਲਿਸਟ ਸੈਂਸਰ ਸਿਗਨਲ
ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਗੱਡੀਆ 'ਤੇ ਮਿਲ ਰਹੀ ਹੈ ਬੰਪਰ ਛੋਟ
NEXT STORY