ਬਠਿੰਡਾ (ਸੁਖਵਿੰਦਰ) : ਵੱਖ-ਵੱਖ ਹਾਦਸਿਆਂ 'ਚ ਇਕ ਔਰਤ ਸਮੇਤ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮੁਲਤਾਨੀਆ ਰੋਡ 'ਤੇ ਪੈਦਲ ਜਾ ਰਹੀ ਇਕ ਔਰਤ ਨੂੰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਈ। ਸੂਚਨਾ ਮਿਲਣ 'ਤੇ ਸੰਸਥਾਂ ਵਰਕਰ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਔਰਤ ਮਾਇਆ 40 ਵਾਸੀ ਮੁਲਤਾਨੀਆ ਰੋਡ ਨੂੰ ਹਸਪਤਾਲ ਪਹੁੰਚਾਇਆ।
ਇਸੇ ਤਰ੍ਹਾਂ ਜੀ. ਟੀ. ਰੋਡ 'ਤੇ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਮੋਟਰਸਾਈਕਲ ਸਵਾਰ ਰਾਜੀਵ 28 ਵਾਸੀ ਦੀਪ ਨਗਰ ਜ਼ਖਮੀ ਹੋ ਗਿਆ। ਓਧਰ ਗੋਨਿਆਣਾਂ ਰੋਡ 'ਤੇ ਭਾਈ ਘਨੱਈਆ ਚੌਂਕ ਵਿਚ ਦੁੱਧ ਲੈ ਕੇ ਜਾ ਰਹੇ ਵਿਅਕਤੀ ਹਾਕਮ ਸਿੰਘ 30 ਵਾਸੀ ਸੁਰਖਪੀਰ ਰੋਡ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ।
ਇਸ ਤੋਂ ਇਲਾਵਾ ਠੰਡੀ ਸੜਕ 'ਤੇ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਚਾਲਕ ਸੁਰਿੰਦਰ ਸਿੰਘ ਵਾਸੀ ਜਨਤਾ ਨਗਰ ਦਰਖੱਤ ਨਾਲ ਟਕਰਾ ਕੇ ਜ਼ਖਮੀ ਹੋ ਗਿਆ। ਬੱਸ ਸਟੈਂਡ ਨਜ਼ਦੀਕ ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਮੋਟਰਸਾਈਕਲ ਸਵਾਰ ਰਮਨ ਕੁਮਾਰ 25 ਵਾਸੀ ਲਾਲ ਸਿੰਘ ਬਸਤੀ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਸੰਸਥਾ ਵਰਕਰ ਸੰਦੀਪ ਗਿੱਲ, ਸੰਦੀਪ ਗੋਇਲ ਵਲੋਂ ਹਸਪਤਾਲ ਪਹੁੰਚਾਇਆ ਗਿਆ।
ਫਰੀਦਕੋਟ ਵਿਚ ਜਾਰੀ ਹੋਏ ਸਖ਼ਤ ਹੁਕਮ, ਲਗਾਈਆਂ ਗਈਆਂ ਪਾਬੰਦੀਆਂ
NEXT STORY