ਜਲੰਧਰ- ਬ੍ਰਿਟਿਸ਼ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ Triumph ਆਪਣੀ ਨਵੀਂ ਬਾਈਕ ਟਾਇਗਰ 1200 ਨੂੰ ਆਉਣ ਵਾਲੇ ਮਈ ਮਹੀਨੇ 'ਚ ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ ਕੰਪਨੀ Triumph ਟਾਇਗਰ 1200 ਨੂੰ 6 ਵੇਰੀਐਂਟਸ 'ਚ ਪੇਸ਼ ਕਰੇਗੀ, ਜਿਨ੍ਹਾਂ 'ਚੋਂ 4 XR ਵੇਰੀਐਂਟਸ ਅਤੇ ਦੋ ਆਫਰ-ਰੋਡ ਫੋਕਸਡ X3 ਵੇਰੀਐਂਟਸ ਹੋਣਗੇ। ਕੀਮਤ ਦੀ ਗੱਲ ਕਰੀਏ ਤਾਂ ਟਾਇਗਰ 1200 ਬਾਈਕ ਦੇ ਬੇਸ XR ਵੇਰੀਐਂਟਸ ਦੀ ਕੀਮਤ 18 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ। ਉਥੇ ਹੀ X3 ਟਾਪ ਵੇਰੀਐਂਟ ਦੀ ਕੀਮਤ 21 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ।
ਇੰਜਣ
ਟਾਇਗਰ 1200 'ਚ 1215 ਸੀਸੀ ਲਾਈਨ ਟ੍ਰਿਪਲ ਸਿਲੈਂਡਰ ਮੋਟਰ ਇੰਜਣ ਦਿੱਤਾ ਜਾਵੇਗਾ ਜੋ ਹਲਕਾ ਫਲਾਈਵ੍ਹੀਲ ਅਤੇ ਕ੍ਰੈਕਸ਼ਾਫਟ ਹੋਵੇਗਾ। ਟਾਪ-ਵੇਰੀਐਂਟਸ 'ਚ ਸਟੈਂਡਰਡ ਐਰੋ ਐਗਜਾਸਟ ਦਿੱਤੇ ਜਾਣਗੇ। ਇਹ ਇੰਜਣ 9,350 ਆਰ.ਪੀ.ਐੱਮ. 'ਤੇ 141 ਬੀ.ਐੱਚ.ਪੀ. ਦੀ ਪਾਵਰ ਅਤੇ 7,600 ਆਰ.ਪੀ.ਐੱਮ. 'ਤੇ 122 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ Nissan ਅਤੇ Datsun ਦੀਆਂ ਕਾਰਾਂ
NEXT STORY