ਨੈਸ਼ਨਲ ਡੈਸਕ- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੁਕਮਾਂ ਦੇ ਬਾਵਜੂਦ ਪੁਲਸ ਖਤਰਨਾਕ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ’ਚ ਅਸਫਲ ਰਹੀ ਹੈ। ਵੀਰਵਾਰ ਸ਼ਾਮ ਪੂਰਨੀਆ ਫਲਾਈਓਵਰ ’ਤੇ ਇਕ ਦੁਖਦਾਈ ਘਟਨਾ ਵਾਪਰੀ। ਮਦਿਆਨਵ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਨਵਮੀ ਲਾਲ ਜੋ ਪ੍ਰਾਈਵੇਟ ਕੰਮ ਕਰਦਾ ਹੈ, ਆਪਣੀ ਪਤਨੀ ਤੇ ਬੇਟੀ ਨਾਲ ਬਾਈਕ ’ਤੇ ਘਰ ਵਾਪਸ ਆ ਰਿਹਾ ਸੀ।
ਅਚਾਨਕ ਫਲਾਈਓਵਰ ’ਤੇ ਉੱਡਦੀ ਪਤੰਗ ਦੀ ਖਤਰਨਾਕ ਚਾਈਨਾ ਡੋਰ ਉਸ ਦੀ ਗਰਦਨ ਦੁਆਲੇ ਫਸ ਗਈ। ਖਿੱਚ ਕਾਰਨ ਉਸ ਦੀ ਗਰਦਨ ਤੇ ਚਿਹਰੇ ’ਤੇ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਖੂਨ ਵਹਿਣ ਲੱਗ ਪਿਆ। ਘਟਨਾ ਤੋਂ ਬਾਅਦ ਬਾਈਕ ਬੇਕਾਬੂ ਹੋ ਗਿਆ ਤੇ ਇਕ ਖੰਭੇ ਨਾਲ ਟਕਰਾਅ ਗਿਆ। ਇਸ ਕਾਰਨ ਉਸ ਦੀ ਪਤਨੀ ਦਾ ਪੈਰ ਟੁੱਟ ਗਿਆ, ਜਦੋਂ ਕਿ ਬੇਟੀ ਵੀ ਜ਼ਖਮੀ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ। ਜਦੋਂ ਕੁਝ ਲੋਕ ਜ਼ਖਮੀਆਂ ਦੀ ਮਦਦ ਕਰ ਰਹੇ ਸਨ ਤਾਂ ਉੱਥੇ ਖੜ੍ਹੇ ਕੁਝ ਹੋਰ ਵਿਅਕਤੀ ਘਟਨਾ ਦੀ ਵੀਡੀਓ ਬਣਾ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੱਕ ਸਿਲੰਡਰ ਲਈ 9 ਘੰਟੇ ਦੀ 'ਜੰਗ': ਬੀਮਾਰ ਮਾਂ-ਬਾਪ ਲਈ 200 KM ਦੂਰੋਂ ਆਇਆ ਪੁੱਤ, ਰੌਂਗਟੇ ਖੜ੍ਹੇ ਕਰੇਗੀ ਕਹਾਣੀ
NEXT STORY