ਜਲੰਧਰ- ਕਾਰ ਨਿਰਮਾਤਾ ਵੋਲਵੋ ਨੇ ਭਾਰਤ 'ਚ ਆਪਣੀ ਬਿਲਕੁੱਲ ਨਵੀਂ SUV X360 ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦੀ ਦੂਜੀ ਜਨਰੇਸ਼ਨ X360 ਹੈ ਵੋਲਵੋ ਐਕਸ. ਸੀ. 90 ਦੀ ਤਰਜ਼ 'ਤੇ ਕੰਪਨੀ ਨੇ ਇਸ ਕਾਰ ਨੂੰ ਵੀ ਸਕੇਲੇਬਲ ਪ੍ਰੋਡਕਟ ਆਰਕਿਟੈਕਚਰ 'ਤੇ ਬਣਾਇਆ ਗਿਆ ਹੈ। ਵਾਲਵੋਂ ਨੇ ਦਿੱਲੀ 'ਚ ਇਸ ਕਾਰ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 55.90 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਇਸ ਕਾਰ ਨੂੰ ਦਮਦਾਰ ਇੰਜਣ ਦੇ ਨਾਲ ਬਿਹਤਰੀਨ ਫੀਚਰਸ ਨਾਲ ਵੀ ਲੈਸ ਕੀਤਾ ਹੈ। ਕਾਰ 'ਚ ਥਾਰ ਹੈਮਰ ਐੱਲ. ਈ. ਡੀ. ਹੈੱਡਲੈਂਪਸ ਵੀ ਦਿੱਤੇ ਗਏ ਹਨ।
ਭਾਰਤ 'ਚ ਵੋਲਵੋ ਨੇ X360 ਦੇ ਨਾਲ 2.0-ਲਿਟਰ SUV ਡੀਜ਼ਲ 45 ਇੰਜਣ ਦਿੱਤਾ ਹੈ। ਇਹ ਇੰਜਣ 233 bhp ਪਾਵਰ ਅਤੇ 480Nm ਟਾਰਕ ਜਨਰੇਟ ਕਰਨ ਵਾਲਾ ਹੈ। ਵੋਲਵੋ ਨੇ ਇਸ ਕਾਰ ਦੇ ਇੰਜਣ ਦੇ ਨਾਲ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਹੈ। ਕੰਪਨੀ ਨੇ ਕਾਰ ਨੂੰ ਸੁਰੱਖਿਆ ਦੇ ਲਿਹਾਜ਼ਾ ਨਾਲ ਵੀ ਕਾਫ਼ੀ ਬਿਹਤਰ ਬਣਾਇਆ ਹੈ ਅਤੇ ਇਸ 'ਚ ਸਟਰੀਟ ਅਸਿਸਟ ਫੰਕਸ਼ਨ, ਲੇਨ ਮਾਇਗ੍ਰੇਸ਼ਨ, ਬਲਾਇੰਡ ਸਪਾਡ ਡਿਟੈਕਸ਼ਨ, ਪਾਇਲਟ ਅਸਿਸਟ ਅਤੇ ਆਪਸ਼ਨ ਦੇ ਤੌਰ 'ਤੇ ਸੈਮੀ-ਆਟੋਨੋਮਸ ਡਰਾਇਵਰ ਅਸਿਸਟੇਂਸ ਸਿਸਟਮ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕੰਪਨੀ ਨੇ ਕਾਰ 'ਚ 4-ਕਾਰਨਰ ਏਅਰ ਸਸਪੇਂਸ਼ਨ ਲਗਾਏ ਗਏ ਹਨ ਜੋ ਬੇਹੱਦ ਆਰਾਮਦਾਇਕ ਯਾਤਰਾ ਦਾ ਅਨੁਭਵ ਕਰਾਉਂਦੇ ਹਨ।
ਕਾਰ ਦਾ ਕੈਬਨ ਬਿਲਕੁੱਲ ਸਫਾਈ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਦਾ ਵ੍ਹੀਲਬੇਸ ਵੀ ਕਾਫ਼ੀ ਜ਼ਿਆਦਾ ਹੈ ਜਿਸ ਦੇ ਨਾਲ ਪਿੱਛਲੀ ਸੀਟ 'ਤੇ ਬੈਠਣ ਵਾਲਿਆਂ ਨੂੰ ਵੀ ਸਮਰੱਥ ਜਗ੍ਹਾ ਮਿਲ ਰਹੀ ਹੈ। ਵਾਲਵੋ X360 ਦਾ ਭਾਰਤ 'ਚ ਮੁਕਾਬਲਾ ਮਰਸਡੀਜ਼-ਬੈਂਜ਼ GLE, ਆਡੀ Q5, BMWX3 ਅਤੇ ਜੈਗੂਆਰ ਦੀ 6-ਪੇਸ ਵਰਗੀ ਕਾਰਾਂ ਨਾਲ ਹੋਣ ਵਾਲਾ ਹੈ।
Ducati ਨੇ ਭਾਰਤ 'ਚ ਲਾਂਚ ਕੀਤੀ ਆਪਣੀ ਦਮਦਾਰ ਬਾਈਕ Mach 2.0
NEXT STORY