ਗੈਜੇਟ ਡੈਸਕ- ਏਅਰਟੈੱਲ (Airtel) ਆਪਣੇ ਗਾਹਕਾਂ ਲਈ ਸਮੇਂ-ਸਮੇਂ 'ਤੇ ਸ਼ਾਨਦਾਰ ਰੀਚਾਰਜ ਪਲਾਨ ਪੇਸ਼ ਕਰਦਾ ਰਹਿੰਦਾ ਹੈ, ਜੋ ਵੱਖ-ਵੱਖ ਕੀਮਤਾਂ ਅਤੇ ਫਾਇਦਿਆਂ ਨਾਲ ਆਉਂਦੇ ਹਨ। ਹੁਣ ਕੰਪਨੀ ਦੇ ਅਧਿਕਾਰਤ ਪੋਰਟਲ 'ਤੇ ਇਕ ਖਾਸ ਪਲਾਨ ਉਪਲਬਧ ਹੈ, ਜਿਸ 'ਚ ਯੂਜ਼ਰਸ ਨੂੰ ਪੂਰੇ 60 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਹੈ।
619 ਰੁਪਏ ਵਾਲੇ ਪਲਾਨ ਦੇ ਫਾਇਦੇ
ਏਅਰਟੈੱਲ ਦੇ ਇਸ 619 ਰੁਪਏ ਵਾਲੇ ਰਿਚਾਰਜ ਪਲਾਨ 'ਚ ਗਾਹਕਾਂ ਨੂੰ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ:
ਡਾਟਾ: ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.5GB ਡਾਟਾ ਮਿਲੇਗਾ। ਗਾਹਕਾਂ ਨੂੰ ਦੇਸ਼ ਭਰ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ, ਜਿਸ 'ਚ ਰੋਮਿੰਗ ਵੀ ਸ਼ਾਮਲ ਹੈ। ਇਸ ਪਲਾਨ ਦੇ ਤਹਿਤ ਰੋਜ਼ਾਨਾ 100 SMS ਦਾ ਐਕਸੈਸ ਵੀ ਦਿੱਤਾ ਗਿਆ ਹੈ।
ਸਿਰਫ਼ ਡਾਟਾ ਅਤੇ ਕਾਲਿੰਗ ਹੀ ਨਹੀਂ, ਕੰਪਨੀ ਇਸ ਪਲਾਨ ਨਾਲ ਕੁਝ ਵਾਧੂ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ:
ਅਡੋਬ ਐਕਸਪ੍ਰੈਸ ਪ੍ਰੀਮੀਅਮ (Adobe Express Premium): ਇਸ ਰੀਚਾਰਜ ਪਲਾਨ ਦੇ ਨਾਲ ਯੂਜ਼ਰਸ ਨੂੰ ਅਡੋਬ ਐਕਸਪ੍ਰੈਸ ਪ੍ਰੀਮੀਅਮ ਦੀ ਸਬਸਕ੍ਰਿਪਸ਼ਨ ਮਿਲੇਗੀ।
ਏਅਰਟੈੱਲ ਐਕਸਟ੍ਰੀਮ ਪਲੇ (Airtel Xstream Play): ਗਾਹਕਾਂ ਨੂੰ ਏਅਰਟੈੱਲ ਐਕਸਟ੍ਰੀਮ ਪਲੇ ਦਾ ਮੁਫਤ ਐਕਸੈਸ ਮਿਲੇਗਾ, ਜਿਸ ਰਾਹੀਂ ਉਹ ਲਾਈਵ ਟੀਵੀ ਅਤੇ OTT ਕੰਟੈਂਟ ਦੇਖ ਸਕਣਗੇ।
ਹੈਲੋ ਟਿਊਨਜ਼ (Hello Tunes): ਯੂਜ਼ਰਸ 30 ਦਿਨਾਂ ਲਈ ਕਿਸੇ ਵੀ ਮਨਪਸੰਦ ਗਾਣੇ ਨੂੰ ਆਪਣੀ ਰਿੰਗਟੋਨ (ਹੈਲੋ ਟਿਊਨ) ਵਜੋਂ ਸੈੱਟ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
16 ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ਬੈਨ, ਹੁਣ ਇਸ ਦੇਸ਼ ਦੀ ਸਰਕਾਰ ਨੇ ਲਿਆ ਵੱਡਾ ਫੈਸਲਾ
NEXT STORY