ਬੁਢਲਾਡਾ (ਬਾਂਸਲ) : ਨਸ਼ਿਆ ਵਿਰੁੱਧ ਫੈਂਸਲਾਕੁੰਨ ਲੜਾਈ ਲੜ੍ਹਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਪੰਜਾਬ ਦੇ ਲੋਕ ਗਰਮ ਜੋਸ਼ੀ ਨਾਲ ਸਵਾਗਤ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਨਸ਼ਾ ਮੁਕਤ ਪੰਜਾਬ ਬਣਾ ਕੇ ਇਤਿਹਾਸ ਸਿਰਜੇਗੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾ ਅੱਕ ਤੇ ਥੱਕ ਚੁੱਕੇ ਹਨ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਸੂਬਾ ਸਰਕਾਰ ਘੁੰਬਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ ਦੇ ਬੈਨਰ ਹੇਠ ਹੋ ਰਹੀਆਂ ਰੈਲੀਆਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਲੋਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜਾਰੀ ਅਤੇ ਨਸ਼ੇ ਦੇ ਮੁੱਦੇ ਤੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਆਪਣੀ ਜਾਨ ਦੇਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਰਾਜ ਚੱਲ ਰਿਹਾ ਹੈ, ਸਰਕਾਰੀ ਦਫਤਰ, ਥਾਣੇ ਤੱਕ ਵਿਧਾਇਕਾਂ ਦੇ ਦਫਤਰਾਂ ਤੋਂ ਚੱਲਦੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਡਬਲ ਇੰਜਣ ਦੀ ਸਰਕਾਰ ਬਨਾਉਣ ਲਈ ਭਾਜਪਾ ਲੋਕਾਂ ਦੀ ਕਚੈਹਿਰੀ ਵਿੱਚ ਆ ਚੁੱਕੀ ਹੈ। ਜਿਸ ਦਾ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਫੋਟੋ : ਬੁਢਲਾਡਾ- ਭਾਜਪਾ ਲੀਡਰਸ਼ਿਪ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸਨਮਾਣਿਤ ਕਰਦੇ ਹੋਏ।
ਪੁੱਤਰ ਦੀ ਖ਼ੁਦਕੁਸ਼ੀ ਵੀਡੀਓ ਦੇਖਣ ਮਗਰੋਂ ਪਿਤਾ ਨੇ ਨਿਗਲਿਆ ਕੀਟਨਾਸ਼ਕ, ਮੌਤ
NEXT STORY