ਮਾਨਸਾ/ਬੁਢਲਾਡਾ (ਮਿੱਤਲ,ਮਨਜੀਤ) : ਪੰਜਾਬ ਵਿਚ ਚੱਲ ਰਹੇ ਸੜਕਾਂ ਦੇ ਜੰਗੀ ਪੱਧਰ 'ਤੇ ਕੰਮ ਹੁਣ ਲੁੱਕ ਅਤੇ ਲੁੱਕ ਨੂੰ ਪਿਘਲਾਉਣ ਵਾਲਾ ਪਲਾਂਟ ਨੂੰ ਚਲਾਉਣ ਵਾਲੇ ਤੇਲ ਦੁੱਗਣੇ ਮਹਿੰਗੇ ਹੋਣ ਕਾਰਨ ਠੇਕੇਦਾਰਾਂ ਵਿਚ ਮਾਨਸਿਕ ਤੌਰ 'ਤੇ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1 ਕਿ:ਮੀ: ਸੜਕ ਬਣਾਉਣ ਵਿਚ ਲੱਖਾਂ ਰੁਪਏ ਵੱਧ ਮਟੀਰੀਅਲ 'ਤੇ ਖਰਚਣੇ ਪੈਣਗੇ, ਜਿਸ ਨਾਲ ਉਨ੍ਹਾਂ ਦਾ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਸੜਕਾਂ ਕੰਮ-ਕਾਰ ਨਾਲ ਸਬੰਧਤ ਸਵਰਨ ਕੁਮਾਰ ਮਾਨਸਾ, ਕ੍ਰਿਸ਼ਨ ਕੁਮਾਰ, ਮੱਖਣ ਲਾਲ, ਪੰਕਜ ਕੁਮਾਰ, ਸੰਦੀਪ ਕੁਮਾਰ, ਬਿੱਟੂ ਕੁਮਾਰ, ਮਾਨੇ ਨੇ ਦੱਸਿਆ ਕਿ ਜੋ ਲੁੱਕ ਉਨ੍ਹਾਂ ਨੂੰ 40 ਹਜ਼ਾਰ ਰੁਪਏ ਦੀ ਟਨ ਮਿਲਦੀ ਸੀ, ਉਹ 80 ਹਜ਼ਾਰ ਰੁਪਏ ਟਨ ਹੋ ਚੁੱਕੀ ਹੈ। ਜੋ ਪਲਾਂਟ ਨੂੰ ਚਲਾਉਣ ਵਾਲਾ ਤੇਲ ਸੀ, ਉਸ ਵਿਚ ਵੀ ਦੁੱਗਣਾ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਰੀ ਮਹਿੰਗਾਈ ਖਾੜੀ ਦੇਸ਼ਾਂ ਵਿਚ ਲੱਗੀ ਜੰਗ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੁਦਰਤੀ ਮਾਰ ਕਿਸਾਨਾਂ ਨੂੰ ਪੈਂਦੀ ਹੈ, ਉਸੇ ਤਰ੍ਹਾਂ ਸਾਨੂੰ ਪੰਜਾਬ ਵਿਚ ਕੰਮ ਕਰ ਰਹੇ ਠੇਕੇਦਾਰਾਂ ਨੂੰ ਪੈ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨਾਲ ਇਕ ਬੈਠਕ ਕਰਕੇ ਇਸ ਮਹਿੰਗਾਈ ਦਾ ਹੱਲ ਕੱਢਿਆ ਜਾਵੇ, ਜਿਸ ਨਾਲ ਠੇਕੇਦਾਰਾਂ ਦਾ ਨੁਕਸਾਨ ਨਾ ਹੋਵੇ ਅਤੇ ਸਰਕਾਰ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚੜ੍ਹ ਸਕੇ ਅਤੇ ਆਮ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ।
ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ
NEXT STORY