ਬਠਿੰਡਾ (ਸੁਖਵਿੰਦਰ) : ਸੀਆਈਏ 1 ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਹੈਰੋਇਨ ਅਤੇ ਇਕ ਲੱਖ 12 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ। ਕੋਤਵਾਲੀ ਪੁਲਸ ਵਲੋਂ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸੀਆਈਏ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਵਲੋਂ ਜੀਟੀ ਰੋਡ ''ਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵਲੋਂ ਮੁਲਜ਼ਮ ਅਮਨਦੀਪ ਸਿੰਘ ਵਾਸੀ ਸਿਵੀਆ ਰੋਡ ''ਤੇ ਬਣੇ ਬੱਸ ਸਟੈਂਡ ਵਿਚ ਬੈਠਾ ਕੁਝ ਕਾਗਜ਼ਾਂ ਨੂੰ ਫਰੋਲ ਰਿਹਾ ਸੀ।
ਪੁਲਸ ਨੂੰ ਸ਼ੱਕ ਹੋਣ ''ਤੇ ਮੁਲਾਜ਼ਮਾਂ ਵਲੋਂ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਹੱਥ ਵਿਚ ਫੜੇ ਲਿਫ਼ਾਫ਼ੇ ਵਿਚੋਂ 110 ਗ੍ਰਾਂਮ ਹੈਰੋਇਨ ਅਤੇ 1,12,000 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਵਲੋਂ ਉਕਤ ਪੈਸਾ ਨਸ਼ਾ ਵੇਚਕੇ ਕਮਾਇਆ ਸੀ। ਪੁਲਸ ਵਲੋਂ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਆਂਗਣਵਾੜੀ ਸੈਂਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ
NEXT STORY