ਮਾਨਸਾ (ਸੰਦੀਪ ਮਿੱਤਲ) : ਮਾਨਸਾ ਵਿਖੇ ਵਾਰਡ ਨੰਬਰ-19 ਦੇ 'ਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ। ਮਾਹੌਲ ਖਰਾਬ ਹੁੰਦਾ ਦੇਖ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਧਿਰਾਂ ਨੂੰ ਖਦੇੜ ਕੇ ਮਾਮਲਾ ਸ਼ਾਂਤ ਕਰਵਾਇਆ। ਭਾਜਪਾ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਇੱਕ-ਦੂਸਰੇ 'ਤੇ ਬਾਹਰੋਂ ਵਿਅਕਤੀਆਂ ਨੂੰ ਲਿਆਉਣ ਦੇ ਦੋਸ਼ ਲਾਏ। ਸੱਤਾਧਾਰੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਪੋਲਿੰਗ ਬੂਥ 'ਤੇ ਬੈਠ ਗਏ ਅਤੇ ਦੂਸਰੇ ਪਾਸੇ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਬੂਥ 'ਤੇ ਬੈਠ ਗਈ, ਜਿਸ ਕਾਰਨ ਮਾਹੌਲ ਇੰਨਾ ਜ਼ਿਆਦਾ ਤਣਾਅਪੂਰਨ ਬਣ ਗਿਆ। ਦੋਵੇਂ ਇੱਕ-ਦੂਸਰੇ 'ਤੇ ਬਾਹਰੋਂ ਵਿਅਕਤੀਆਂ ਨੂੰ ਲਿਆਉਣ ਦੇ ਦੋਸ਼ ਲਗਾਉਣ ਲੱਗੇ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਭਾਰੀ ਤਾਦਾਦ 'ਚ ਪੁਲਸ ਪਾਰਟੀ ਨੇ ਦੋਵਾਂ ਹੀ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਇਕੱਠੀ ਹੋਈ ਭੀੜ ਨੂੰ ਖਦੇੜ ਦਿੱਤਾ।
ਭਾਜਪਾ ਦੇ ਜ਼ਿਲ੍ਹਾ ਨੇਤਾ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਧੱਕੇਸ਼ਾਹੀ ਕਰ ਰਹੇ ਹਨ ਅਤੇ ਪੋਲਿੰਗ ਬੂਥਾਂ 'ਤੇ ਖੁਦ ਬੈਠ ਕੇ ਬਾਹਰੋਂ ਬੰਦਿਆਂ ਨੂੰ ਬੁਲਾ ਰਹੇ ਹਨ, ਜਿਸ ਨਾਲ ਮਾਹੌਲ ਨੂੰ ਖ਼ਰਾਬ ਕੀਤਾ ਜਾ ਸਕੇ। ਦੂਸਰੇ ਪਾਸੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਭਾਜਪਾ ਦੇ ਆਗੂਆਂ 'ਤੇ ਦੋਸ਼ ਲਗਾਏ ਕਿ ਉਨ੍ਹਾਂ ਵੱਲੋਂ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਬਾਹਰੋਂ ਲੋਕਾਂ ਨੂੰ ਬੁਲਾ ਕੇ ਸ਼ਾਂਤੀ ਪੂਰਵਕ ਪੈ ਰਹੀਆਂ ਵੋਟਾਂ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਦੋਹਾਂ ਹੀ ਧਿਰਾਂ ਨੂੰ ਖਦੇੜ ਦਿੱਤਾ ਗਿਆ ਅਤੇ ਵਿਧਾਇਕ ਅਤੇ ਭਾਜਪਾ ਆਗੂਆਂ ਨੂੰ ਆਸੇ-ਪਾਸੇ ਕੀਤਾ ਗਿਆ।
ਬਠਿੰਡਾ 'ਚ ਸਖ਼ਤ ਸੁਰੱਖਿਆ ਹੇਠ ਹੋ ਰਹੀ ਵੋਟਿੰਗ, ਦੁਪਹਿਰ 2 ਵਜੇ ਤੱਕ 47.52 ਫ਼ੀਸਦੀ ਪਈਆਂ ਵੋਟਾਂ
NEXT STORY