Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    7:50:24 PM

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

  • punjab long power cut in punjab on friday electricity will remain shut

    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power...

  • hearing on rajoana s mercy petition on october 28

    28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ...

  • big robbery in khanna

    BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤਿਉਹਾਰਾਂ ਦਾ ਸਵਾਦ ਵਿਗਾੜਦੀ ਮਿਲਾਵਟ

BLOG News Punjabi(ਬਲਾਗ)

ਤਿਉਹਾਰਾਂ ਦਾ ਸਵਾਦ ਵਿਗਾੜਦੀ ਮਿਲਾਵਟ

  • Edited By Harpreet Singh,
  • Updated: 08 Oct, 2026 04:25 PM
Blog
adultration
  • Share
    • Facebook
    • Tumblr
    • Linkedin
    • Twitter
  • Comment

ਲਗਾਤਾਰ ਵਾਧਾ ਕਰਦੀ ਮਿਲਾਵਟਖੋਰੀ ਦੇਸ਼ ਲਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਦਾਲਾਂ, ਤੇਲ ਅਤੇ ਮਸਾਲਿਆਂ ਤੋਂ ਲੈ ਕੇ ਸੰਪੂਰਨ ਆਹਾਰ ਕਹਾਉਣ ਵਾਲਾ ਦੁੱਧ ਵੀ ਮਿਲਾਵਟ ਦੀ ਮਾਰ ਤੋਂ ਬਚ ਨਹੀਂ ਸਕੇ। ਵਿਸ਼ੇਸ਼ ਤੌਰ ’ਤੇ, ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾਵਾ, ਘਿਓ ਅਤੇ ਮਠਿਆਈਆਂ ਦੇ ਨਿਘਾਰੇ ਹੋਏ ਮਿਆਰ ਦਾ ਖ਼ਦਸ਼ਾ ਕਈ ਗੁਣਾ ਵਧ ਜਾਂਦਾ ਹੈ।

ਇਸ ਸੰਦਰਭ ’ਚ ਹੋਈ ਸਰਕਾਰੀ ਜਾਂਚ ਦੇ ਅੰਕੜੇ ਦੇਖ ਕੇ ਕਿਹੜਾ ਭਲਾ ਆਦਮੀ ਚਿੰਤਤ ਨਹੀਂ ਹੋਵੇਗਾ ? ਬੀਤੇ ਅਗਸਤ ਮਹੀਨੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਖੁਰਾਕੀ ਮਿਲਾਵਟ, ਦੂਸ਼ਿਤ ਤੇ ਨਕਲੀ ਖਾਧ ਪਦਾਰਥਾਂ ਅਤੇ ਖੁਰਾਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਦੱਸਿਆ ਕਿ 2025-26 ਸਮੇਤ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਮੁਤਾਬਕ, ਕਈ ਸੂਬਿਆਂ ’ਚ ਦੁੱਧ, ਦਹੀਂ, ਤੇਲ ਅਤੇ ਮਠਿਆਈ ਦੀਆਂ ਦੁਕਾਨਾਂ ਸਿਹਤ ਲਈ ਨੁਕਸਾਨਦੇਹ ਪਾਈਆਂ ਗਈਆਂ।

ਉੱਤਰ ਪ੍ਰਦੇਸ਼ ’ਚ ਜਾਂਚੇ ਗਏ 39,519 ਨਮੂਨਿਆਂ ਵਿਚੋਂ 20,427 (ਮਤਲਬ 51.7 ਫੀਸਦੀ) ਸੈਂਪਲ ਤੈਅ ਮਿਆਰਾਂ ਦੇ ਅਨੁਕੂਲ ਨਹੀਂ ਸਨ। ਹਰਿਆਣਾ ’ਚ ਜਾਂਚੇ ਗਏ 2,335 ਨਮੂਨਿਆਂ ’ਚੋਂ 723 ਗੁਣਵੱਤਾਹੀਣ ਨਿਕਲੇ। ਸਾਲ 2025-26 ਦੇ ਦਰਮਿਆਨ ਦੇਸ਼ ਭਰ ’ਚ ਜਾਂਚੇ ਗਏ 2,23,808 ਨਮੂਨਿਆਂ ’ਚੋਂ 40 ,023 ਗੈਰ-ਮਿਆਰੀ (ਪ੍ਰੋਵੀਜ਼ਨਲ) ਮਿਲੇ।

ਖੁਰਾਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ਦੇਸ਼ ਭਰ ’ਚ 1,918 ਅਪਰਾਧਿਕ ਮਾਮਲਿਆਂ ’ਚ ਦੋਸ਼-ਸਿੱਧੀ ਵੀ ਦਰਜ ਹੋਈ, ਹਾਲਾਂਕਿ ਗੈਰ-ਮਿਆਰੀ ਸੈਂਪਲ ਅਤੇ ਅਪਰਾਧਿਕ ਮਾਮਲੇ ’ਚ ਦੋਸ਼-ਸਿੱਧੀ ਵੱਖ-ਵੱਖ ਪ੍ਰਕਿਰਿਆਵਾਂ ਹੋਣ ਕਾਰਨ ਦੋਵਾਂ ਅੰਕੜਿਆਂ ਨੂੰ ਇਕ-ਦੂਜੇ ਦਾ ਪੂਰਕ ਨਹੀਂ ਮੰਨਿਆ ਜਾ ਸਕਦਾ।

ਖਾਧ ਸੈਂਪਲਾਂ ਦੀ ਤਸਵੀਰ ਦਰਸਾਉਣ ਦੇ ਨਾਲ-ਨਾਲ, ਅੰਕੜਿਆਂ ’ਚ ਨਿਗਰਾਨੀ ਤੰਤਰ ਦੀ ਕਮੀ ਵੀ ਰੜਕਦੀ ਹੈ। ਹਰਿਆਣਾ ’ਚ 45 ਪ੍ਰਵਾਨਿਤ ਫੂਡ ਸੇਫ਼ਟੀ ਅਫ਼ਸਰਾਂ ਦੀਆਂ ਅਸਾਮੀਆਂ ਵਿਚੋਂ 22 ਅਸਾਮੀਆਂ ਖਾਲੀ ਹਨ। ਉੱਤਰ ਪ੍ਰਦੇਸ਼ ’ਚ 662 ਵਿਚੋਂ 110, ਪੰਜਾਬ ’ਚ 60 ’ਚੋਂ 8, ਹਿਮਾਚਲ ’ਚ 22 ’ਚੋਂ 8, ਉੱਤਰਾਖੰਡ ’ਚ 57 ’ਚੋਂ 37 ਅਤੇ ਦਿੱਲੀ ’ਚ 32 ’ਚੋਂ 13 ਅਸਾਮੀਆਂ ਖਾਲੀ ਹਨ। ਦੇਸ਼ ’ਚ 259 ਮਾਨਤਾ ਪ੍ਰਾਪਤ ਫੂਡ ਟੈਸਟਿੰਗ ਲੈਬਾਂ ਅਤੇ 24 ਰੈਫ਼ਰਲ ਫੂਡ ਲੈਬਾਂ ਹਨ। 13 ਅਧਿਸੂਚਿਤ ਲੈਬਾਂ ਵਿਚ ਸਾਰੀਆਂ ਜਾਂਚ ਸਹੂਲਤਾਂ ਉਪਲਬਧ ਨਹੀਂ ਹਨ।

ਪੰਜਾਬ ਦੀ ਸਥਿਤੀ ਦਾ ਅੰਦਾਜ਼ਾ ਲਗਾਈਏ ਤਾਂ ਤਿਉਹਾਰੀ ਸੀਜ਼ਨ ਦੌਰਾਨ ਸ਼ਿਕਾਇਤਾਂ ਦੇ ਭੰਡਾਰ ਲੱਗਣ ਲੱਗੇ ਹਨ। ਸੂਬੇ ’ਚ ਵਿਆਪਕ ਪੱਧਰ ’ਤੇ ਰਸਾਇਣ ਯੁਕਤ ਪਨੀਰ ਬਣਾਉਣ ਦੀਆਂ ਸੂਚਨਾਵਾਂ ਆ ਰਹੀਆਂ ਹਨ। ਹੋਰ ਸੂਬਿਆਂ ਤੋਂ ਘਟੀਆ ਮਾਵੇ-ਪਨੀਰ ਦੀ ਆਮਦ ਵੀ ਲਗਾਤਾਰ ਜਾਰੀ ਹੈ। ਖੁਰਾਕੀ ਸੁਰੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਚਲਾਈਆਂ ਗਈਆਂ ਜਾਂਚ ਮੁਹਿੰਮਾਂ ਤਹਿਤ ਬੀਤੇ ਦਿਨੀਂ ਬਠਿੰਡਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਿਰੋਜ਼ਪੁਰ ਸਮੇਤ ਕਈ ਜ਼ਿਲਿਆਂ ’ਚ ਛਾਪੇ ਮਾਰੇ ਗਏ। ਜਾਂਚ ਦੌਰਾਨ ਜਲੰਧਰ ਤੋਂ ਵੱਡੀ ਮਾਤਰਾ ’ਚ ਸ਼ੱਕੀ ਪਨੀਰ ਮਿਲਿਆ।

ਅੰਮ੍ਰਿਤਸਰ ’ਚ ਮਜੀਠਾ ਖੇਤਰ ਦੀਆਂ ਦੋ ਡੇਅਰੀਆਂ ਤੋਂ ਕਰੀਬ 70 ਕਿੱਲੋ ਪਨੀਰ ਜ਼ਬਤ ਕੀਤਾ ਗਿਆ। ਗੁਣਵੱਤਾ ਮਿਆਰਾਂ ’ਤੇ ਖਰਾ ਨਾ ਉਤਰਨ ਅਤੇ ਮਨੁੱਖੀ ਵਰਤੋਂ ਲਈ ਅਯੋਗ ਹੋਣ ਦੇ ਸ਼ੱਕ ’ਚ 35 ਕਿੱਲੋ ਪਨੀਰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਫਿਰੋਜ਼ਪੁਰ ਦੇ ਜ਼ੀਰਾ, ਮੱਖੂ ਅਤੇ ਮੱਲਾਂਵਾਲਾ ਖੇਤਰ ਵਿਚ ਲੱਗਭਗ 50 ਕਿੱਲੋ ਮਠਿਆਈ ਨਸ਼ਟ ਕਰਵਾਈ ਗਈ। ਕਾਰਵਾਈ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਪਿਛਲੇ ਪੰਜ ਸਾਲਾਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ’ਚ ਇਸ ਦੌਰਾਨ ਲਏ ਗਏ ਨਮੂਨਿਆਂ ਵਿਚੋਂ 16.67 ਫੀਸਦੀ ਗੁਣਵੱਤਾ ਮਿਆਰਾਂ ਦੇ ਆਧਾਰ ’ਤੇ ਅਸਫਲ ਸਿੱਧ ਹੋਏ।

ਮਿਲਾਵਟ ਦਾ ਇਹ ਕਾਲਾ ਧੰਦਾ ਅਸਲ ’ਚ ਬਹੁਤ ਪੁਰਾਣਾ ਹੈ। ਸਿਹਤ ਵਿਭਾਗ ਵੱਲੋਂ ਘਟੀਆ ਤੇ ਮਿਲਾਵਟੀ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਦਾਅਵਿਆਂ ਦੇ ਬਾਵਜੂਦ, ਵਿਭਾਗੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ। ਮਸਾਲਿਆਂ ਦੀ ਹੀ ਗੱਲ ਕਰੀਏ, ‘ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ’ ਮੁਤਾਬਕ, ਕੋਈ ਵੀ ਪਿਸਿਆ ਮਸਾਲਾ ਬਿਨਾਂ ਪੈਕਿੰਗ ਤੋਂ ਨਹੀਂ ਵੇਚਿਆ ਜਾ ਸਕਦਾ।

ਪੈਕਟ ’ਤੇ ਕੰਪਨੀ ਦਾ ਨਾਂ, ਵਰਤੇ ਗਏ ਪਦਾਰਥਾਂ ਦੀ ਮਾਤਰਾ, ਬਣਾਉਣ ਦੀ ਤਰੀਕ, ਨਿਰਧਾਰਤ ਕੀਮਤ ਅਤੇ ਐਕਸਪਾਇਰੀ ਡੇਟ ਲਿਖਣਾ ਵੀ ਲਾਜ਼ਮੀ ਹੈ ਪਰ ਹਕੀਕਤ ’ਚ ਥੋਕ ਮੰਡੀਆਂ ਤੋਂ ਲੈ ਕੇ ਰੇਹੜੀ ਵਾਲੇ ਬੇਧੜਕ ਖੁੱਲ੍ਹੇ ਮਸਾਲੇ ਵੇਚਦੇ ਦੇਖੇ ਜਾ ਸਕਦੇ ਹਨ। ਕਾਨੂੰਨ ਦੇ ਲੰਮੇ ਹੱਥ ਸਭ ਨੂੰ ਕਿਉਂ ਨਹੀਂ ਫੜ ਪਾਉਂਦੇ, ਇਸ ਬਾਰੇ ਵਿਭਾਗੀ ਅਧਿਕਾਰੀ ਹੀ ਬਿਹਤਰ ਜਾਣਨ!

ਦੁੱਧ ਅਤੇ ਮਾਵੇ ’ਚ ਸਟਾਰਚ, ਯੂਰੀਆ, ਡਿਟਰਜੈਂਟ ਅਤੇ ਸਿੰਥੈਟਿਕ ਕੈਮੀਕਲ ਮਿਲਾਏ ਜਾ ਰਹੇ ਹਨ। ਸਰ੍ਹੋਂ ਦੇ ਤੇਲ ’ਚ ਆਰਜੀਮੋਨ ਆਇਲ ਅਤੇ ਘਿਓ ’ਚ ਸਸਤੇ ਫੈਟ ਜਾਂ ਚਰਬੀ ਦੀ ਮਿਲਾਵਟ ਹੋ ਰਹੀ ਹੈ। ਹਲਦੀ ’ਚ ਮੈਟਾਨਿਲ ਪੀਲਾ ਰੰਗ, ਲਾਲ ਮਿਰਚ ’ਚ ਇੱਟਾਂ ਦਾ ਚੂਰਾ ਅਤੇ ਸ਼ਹਿਦ ’ਚ ਰਾਈਸ ਸਿਰਪ ਮਿਲਾਇਆ ਜਾਂਦਾ ਹੈ। ਕੁੱਲ ਮਿਲਾ ਕੇ ਸ਼ਾਇਦ ਹੀ ਕੋਈ ਵਸਤੂ ਮਿਲਾਵਟ ਦੇ ਹਮਲੇ ਤੋਂ ਬਚੀ ਹੋਵੇ! ਮੁਨਾਫ਼ਾ ਕਮਾਉਣ ਦੀ ਅੰਨ੍ਹੀ ਲਾਲਸਾ ਜਨ-ਕਲਿਆਣ ਜਾਂ ਮਨੁੱਖੀ ਕਦਰਾਂ-ਕੀਮਤਾਂ ਵਰਗੇ ਮੁੱਦਿਆਂ ਨੂੰ ਸਿਰੇ ਤੋਂ ਨਕਾਰ ਦਿੰਦੀ ਹੈ।

ਮਿਲਾਵਟੀ ਵਸਤਾਂ ਦੀ ਵਰਤੋਂ ਕਿਸੇ ਨੂੰ ਕੈਂਸਰ, ਡਾਇਬਟੀਜ਼, ਥਾਈਰਾਇਡ, ਪੇਟ ਦੀਆਂ ਗੰਭੀਰ ਬੀਮਾਰੀਆਂ ਆਦਿ ਦਾ ਸ਼ਿਕਾਰ ਬਣਾ ਦੇਵੇ ਤਾਂ ਉਨ੍ਹਾਂ ਨੂੰ ਕੀ ਫ਼ਰਕ ਪੈਂਦਾ ਹੈ? ਨਾ ਨਿਯਮ-ਕਾਨੂੰਨ ਦੀ ਪਰਵਾਹ, ਨਾ ਜਾਂਚ ਅਧਿਕਾਰੀਆਂ ਦਾ ਖ਼ੌਫ਼, ਜਿਵੇਂ ਕਿ ਭ੍ਰਿਸ਼ਟਾਚਾਰ ਦੇ ਸਹਾਰੇ ਵਗਦੀਆਂ ਹਵਾਵਾਂ ਦਾ ਰੁਖ਼ ਮੋੜਨਾ ਉਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੋਵੇ! ਮਿਲਾਵਟਖੋਰੀ ਦੀ ਇਸ ‘ਅਮਰਵੇਲ’ ਨੂੰ ਪਾਲਣ-ਪੋਸ਼ਣ ’ਚ ਕੌਣ ਕਿੰਨਾ ਭਾਈਵਾਲ ਰਿਹਾ, ਇਹ ਪਤਾ ਲਗਾਉਣਾ ਵੀ ਸਰਲ ਹੈ ਭਲਾ?

ਅਜਿਹੀ ਹਾਲਤ ’ਚ ਜਾਂਚ-ਪਰਖ ਕੇ ਖੁਰਾਕੀ ਵਸਤਾਂ ਖਰੀਦਣ ਦੀ ਸੰਪੂਰਨ ਜ਼ਿੰਮੇਵਾਰੀ ਜਾਂ ਤਾਂ ਖਪਤਕਾਰਾਂ ਦੇ ਸਿਰ ਆ ਜਾਂਦੀ ਹੈ ਜਾਂ ਫਿਰ ਉਨ੍ਹਾਂ ਕੁਝ ਇਮਾਨਦਾਰ ਅਧਿਕਾਰੀਆਂ ਦੇ ਮੋਢਿਆਂ ’ਤੇ, ਜੋ ਦੇਸ਼ ਦੇ ਹਾਲਾਤ ਅਸਲ ’ਚ ਸੁਧਾਰਨ ਦੀ ਚਾਹ ’ਚ ‘ਭਿਆਨਕ ਤੂਫ਼ਾਨਾਂ’ ਨਾਲ ਭਿੜਨ ਦਾ ਹੌਸਲਾ ਦਿਖਾ ਰਹੇ ਹਨ।

ਵਿਭਾਗ ਵੱਲੋਂ ਜਾਰੀ ਮੋਬਾਈਲ ਵੈਨਾਂ ਰਾਹੀਂ ਨਾਗਰਿਕਾਂ ਨੂੰ ਖੁਰਾਕ-ਗੁਣਵੱਤਾ ਪਰਖਣ ਲਈ ਜਾਗਰੂਕ ਕਰਨਾ, ਬਿਨਾਂ ਸ਼ੱਕ ਸ਼ਲਾਘਾਯੋਗ ਹੈ ਪਰ ਅਧੂਰੀਆਂ ਸਹੂਲਤਾਂ ਅਤੇ ਅਸਾਮੀਆਂ ਦੀ ਘਾਟ ਬਾਰੇ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ। ਸਮੁੱਚੇ ਤੌਰ ’ਤੇ ਇਹ ਖਾਮੀਆਂ ਲੋੜੀਂਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਕਾਰਨ ਬਣਦੀਆਂ ਹਨ।

ਸਮੱਸਿਆ ਦਾ ਪੂਰਨ ਹੱਲ ਉਦੋਂ ਹੀ ਸੰਭਵ ਹੈ, ਜਦੋਂ ਮਿਲਾਵਟਖੋਰਾਂ ਵਿਰੁੱਧ ਨਿਰਪੱਖਤਾ ਨਾਲ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੇ ਨਾਲ-ਨਾਲ, ਉਨ੍ਹਾਂ ਰਿਸ਼ਵਤਖੋਰ ਤੇ ਨਿਕੰਮੇ ਅਧਿਕਾਰੀਆਂ ਨੂੰ ਵੀ ਬਰਾਬਰ ਦਾ ਦੋਸ਼ੀ ਬਣਾਇਆ ਜਾਵੇ, ਜਿਨ੍ਹਾਂ ਦੀ ਸ਼ਹਿ ’ਤੇ ਮਿਲਾਵਟ ਦਾ ਕਾਲਾ ਕਾਰੋਬਾਰ ਜੜ੍ਹ ਫੜਦਾ ਹੈ।

-ਦੀਪਿਕਾ ਅਰੋੜਾ

  • Adultration
  • Food
  • Festive Season

ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਅਤੇ ਜਨਤਕ ਭਾਈਵਾਲੀ ਜ਼ਰੂਰੀ

NEXT STORY

Stories You May Like

  • shock before festivals  tv  ac and fridge will become expensive
    ਤਿਉਹਾਰਾਂ ਤੋਂ ਪਹਿਲਾਂ ਝਟਕਾ: TV, AC ਅਤੇ Fridge ਹੋਣਗੇ ਮਹਿੰਗੇ, ਜਾਣੋ ਕੀਮਤਾਂ 'ਚ ਵਾਧੇ ਦੇ ਕਾਰਨ
  • rampant adulteration in tarn taran ahead of festivals
    ਤਰਨਤਾਰਨ 'ਚ ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰੀ ਦਾ ਬੋਲਬਾਲਾ, ਪ੍ਰਸ਼ਾਸਨ ਬੇਖ਼ਬਰ
  • flipkart expands logistics network ahead of festivals
    Flipkart ਨੇ ਤਿਉਹਾਰਾਂ ਤੋਂ ਪਹਿਲਾਂ ਲੌਜਿਸਟਿਕਸ ਨੈੱਟਵਰਕ ਦਾ ਕੀਤਾ ਵਿਸਤਾਰ
  • hike in lpg cylinder prices
    ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ
  • da hike  dearness allowance  hike  employees
    ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
  • rail passengers good news
    ਤਿਉਹਾਰਾਂ ਮੌਕੇ ਰੇਲ ਯਾਤਰੀਆਂ ਲਈ ਵੱਡੀ ਸਹੂਲਤ, ਕੀਤਾ ਜਾਵੇਗਾ ਨਵੀਆਂ ਰੇਲਗੱਡੀਆਂ ਦਾ ਸੰਚਾਲਨ
  • government  s major decision ahead of the festive season
    ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਵਪਾਰੀਆਂ ਲਈ ਖੰਡ ਦੇ ਸਟਾਕ ਦੀ ਸੀਮਾ ਘਟਾ ਕੇ ਕੀਤੀ 1,000 ਕੁਇੰਟਲ
  • quality of sweets must be maintained during festivals  additional dc
    ਤਿਉਹਾਰਾਂ ਦੌਰਾਨ ਮਠਿਆਈਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ : ਵਧੀਕ ਡਿਪਟੀ ਕਮਿਸ਼ਨਰ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +