ਨਾਗਰਿਕ ਦੇ ਜੀਵਨ ’ਚ ਅਜਿਹੀਆਂ ਸਥਿਤੀਆਂ ਬਹੁਤ ਘੱਟ ਆਉਂਦੀਆਂ ਹਨ, ਜਿੱਥੇ ਇਨਸਾਨ ਨੂੰ ਆਪਣੇ ਆਪ ਤੋਂ ਉੱਪਰ ਇਨਸਾਨੀਅਤ ਨੂੰ ਰੱਖਦਿਆਂ ਬਹਾਦਰੀ ਨਾਲ ਕੰਮ ਕਰਨਾ ਪਵੇ ਅਤੇ ਇਹ ਵੀ ਦੁਰਲੱਭ ਹੈ ਕਿ ਕੋਈ ਵਿਅਕਤੀ ਖੁਦ ਗੰਭੀਰ ਰੂਪ ’ਚ ਜ਼ਖਮੀ ਹੋਣ ਦੇ ਬਾਵਜੂਦ ਆਪਣੀ ਮੌਜੂਦਗੀ ਅਤੇ ਚੌਕਸੀ ਬਣਾਈ ਰੱਖੇ ਅਤੇ ਆਪਣੇ ਹੋਸ਼ ਖੋਏ ਬਿਨਾਂ ਲੋਕਾਂ ਦੀ ਜਾਨ ਬਚਾਏ।
ਸਾਡੇ ਕੈਪਟਨ ਸਮਿੱਤ ਮੱਛਾਰ ਨੇ ਜਾਨ ਦੇ ਪੱਕੇ ਖ਼ਤਰੇ ਦੇ ਸਾਹਮਣੇ ਇਹੀ ਕੀਤਾ। ਨਾ ਸਿਰਫ਼ ਆਪਣੀ ਜਾਨ, ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ ਲਈ ਉਹ ਫਲਾਈਦੁਬਈ ਉਡਾਣ ਦੇ ਕਪਤਾਨ ਵਜੋਂ ਜ਼ਿੰਮੇਵਾਰ ਸਨ।
ਜੀਵਨ ’ਚ ਇਕ ਵਾਰ ਆਉਣ ਵਾਲੇ ਇਸ ਪਲ ਨੇ ਨਾ ਸਿਰਫ਼ ਉਨ੍ਹਾਂ ਨੂੰ ਦੁਨੀਆ ਦਾ ਹੀਰੋ ਬਣਾ ਦਿੱਤਾ, ਸਗੋਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਇਕ ਭਾਰਤੀ ਆਮ ਤੌਰ ’ਤੇ ਅਹਿੰਸਾ ਅਤੇ ਸਮੁੱਚੀ ਮਨੁੱਖਤਾ ਦਾ ਭਲਾ ਕਰਨ ’ਚ ਵਿਸ਼ਵਾਸ ਰੱਖਦਾ ਹੈ।
ਅਜਿਹੇ ਨਾਇਕ ਉਨ੍ਹਾਂ ਹੀ ਪੰਜ ਤੱਤਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਤੋਂ ਅਸੀਂ ਸਾਰੇ ਬਣੇ ਹਾਂ—ਪ੍ਰਿਥਵੀ, ਜਲ, ਅਗਨੀ, ਹਵਾ ਅਤੇ ਆਕਾਸ਼, ਪਰ ਆਪਣੇ ਭਰਾਵਾਂ-ਭੈਣਾਂ (ਜਿਵੇਂ ਕਿ ਸੁਆਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ ’ਚ ਆਪਣੇ ਇਤਿਹਾਸਕ ਸੰਬੋਧਨ ਦੌਰਾਨ ਅਮਰੀਕੀਆਂ ਦਾ ਵਰਣਨ ਕੀਤਾ ਸੀ) ਨੂੰ ਬਚਾਉਣ ਲਈ ਕੰਮ ਕਰਨ ਅਤੇ ਆਪਣਾ ਸਰਵਸ੍ਰੇਸ਼ਠ ਦੇਣ ਦੀ ਉਨ੍ਹਾਂ ਦੀ ਈਸ਼ਵਰ ਵਲੋਂ ਦਿੱਤੀ ਗਈ ਇੱਛਾ ਉਨ੍ਹਾਂ ਨੂੰ ਸਭ ਤੋਂ ਉੱਪਰ ਬਣਾਉਂਦੀ ਹੈ।
ਅਨਾਦਿ ਕਾਲ ਤੋਂ ਸਾਡਾ ਭਾਰਤੀਆਂ ਦਾ ਇਹ ਗੁਣ ਰਿਹਾ ਹੈ ਕਿ ਅਸੀਂ ਸਾਰਿਆਂ ਦੇ ਭਲੇ ’ਚ ਵਿਸ਼ਵਾਸ ਰੱਖਦੇ ਹਾਂ।
ਸੁਆਮੀ ਜੀ ਦਾ ਇਹ ਮੁੱਖ ਸੰਦੇਸ਼ ਧਾਰਮਿਕ ਸਹਿਣਸ਼ੀਲਤਾ, ਸਰਵਵਿਆਪੀ ਪ੍ਰਵਾਨਗੀ ਅਤੇ ਸੁਹਿਰਦਤਾ ਦੇ ਸਿਧਾਂਤਾਂ ਦਾ ਵਰਣਨ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਭਾਰਤੀਆਂ ਨੇ ਆਪਸੀ ਸੰਘਰਸ਼ ਦੀ ਬਜਾਏ ਆਪਣੇ ਅੰਦਰ ਆਤਮਸਾਤ ਕੀਤਾ ਹੈ।
ਹਵਾਬਾਜ਼ੀ ਖੇਤਰ ’ਚ ਰਹਿੰਦਿਆਂ ਮਨੁੱਖਤਾ ਨੂੰ ਬਚਾਉਣ ਦੀ ਇਸ ਸ਼੍ਰੇਣੀ ’ਚ ਕੈਪਟਨ ਸਮਿੱਤ ਇਕੱਲੇ ਨਹੀਂ ਹਨ। ਇਕ ਹੋਰ ਭਾਰਤੀ ਹਨ, ਜਿਨ੍ਹਾਂ ਦੇ ਹਿੰਮਤੀ ਕਾਰਨਾਮਿਆਂ ਨੂੰ ਵੀ ਦੁਨੀਆ ਯਾਦ ਰੱਖਦੀ ਹੈ। ਉਹ ਸਾਡੀ ਆਪਣੀ ਨੀਰਜਾ ਭਾਨੋਟ ਹਨ। ਇਕ ਫਲਾਈਟ ਅਟੈਂਡੈਂਟ, ਜਿਨ੍ਹਾਂ ਨੇ ਪੈਨ ਐੱਮ ਫਲਾਈਟ 73 ’ਤੇ ਵੱਡੀ ਗਿਣਤੀ ’ਚ ਯਾਤਰੀਆਂ ਦੀ ਜਾਨ ਬਚਾਈ, ਜਿਸ ਨੂੰ 5 ਸਤੰਬਰ, 1986 ਨੂੰ ਅੱਤਵਾਦੀਆਂ ਨੇ ਹਾਈਜੈੱਕ ਕਰ ਲਿਆ ਸੀ। ਬਦਕਿਸਮਤੀ ਨਾਲ, ਉਨ੍ਹਾਂ ਨੇ ਫਰਜ਼ ਦੀ ਵੇਦੀ ’ਤੇ ਆਪਣੀ ਜਾਨ ਗੁਆ ਦਿੱਤੀ ਪਰ ਇਕ ਭਾਰਤੀ ਹੋਣ ਦੀ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਸੈਂਕੜੇ ਲੋਕਾਂ ਦੀਆਂ ਯਾਦਾਂ ’ਚ ਜ਼ਿੰਦਾ ਹੈ, ਜਿਨ੍ਹਾਂ ਨੂੰ ਜੀਵਨ ਲਈ ਖ਼ਤਰਨਾਕ ਸੰਕਟ ਦੇ ਸਮੇਂ ਉਨ੍ਹਾਂ ਦੇ ਸਾਹਸੀ ਅਤੇ ਸਮਝਦਾਰੀ ਭਰੇ ਕਾਰਜ ਦੁਆਰਾ ਬਚਾਇਆ ਗਿਆ ਸੀ ਅਤੇ ਦੁਨੀਆ ਭਰ ਦੇ ਸਾਰੇ ਮਨੁੱਖਤਾ ਪ੍ਰੇਮੀਆਂ ’ਚ ਵੀ।
ਹਾਲਾਂਕਿ ਮਨੁੱਖਤਾ ਦੇ ਇਨ੍ਹਾਂ ਦੋਵਾਂ ਨਾਇਕਾਂ ਵਿਚਾਲੇ ਸਮਾਨ ਗੱਲ ਸਤੰਬਰ ਦਾ ਮਹੀਨਾ ਹੈ। ਨੀਰਜਾ ਨੇ 5 ਸਤੰਬਰ ਨੂੰ ਅਤੇ ਕੈਪਟਨ ਸਮਿੱਤ ਨੇ 30 ਸਤੰਬਰ ਨੂੰ ਲੋਕਾਂ ਦੀ ਜਾਨ ਬਚਾਈ। 40 ਲੰਬੇ ਸਾਲਾਂ ਦਾ ਫਰਕ। ਉਨ੍ਹਾਂ ਨੂੰ ਸ਼ਾਂਤੀ ਕਾਲ ਦੇ ਸਰਵਉੱਚ ਬਹਾਦਰੀ ਪੁਰਸਕਾਰ, ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਆਮੀ ਵਿਵੇਕਾਨੰਦ ਨੇ ਵੀ ਸਤੰਬਰ (11 ਸਤੰਬਰ, 1893) ’ਚ ਹੀ ਆਪਣਾ ਭਾਸ਼ਣ ਦਿੱਤਾ ਸੀ। ਕੀ ਇਹ ਇਕ ਸੰਜੋਗ ਨਹੀਂ ਹੈ?
ਇਸ ਦੇ ਨਾਲ ਹੀ ਸਤੰਬਰ ਉਹ ਮਹੀਨਾ ਹੈ ਜਦੋਂ ਅਮਰੀਕਾ ’ਚ 9/11 ਦੀ ਘਟਨਾ ਹੋਈ ਸੀ। ਅਤੇ ਇਹ ਫਿਰ ਤੋਂ ਸਤੰਬਰ ਹੀ ਹੈ, ਜਿਸ ਦੌਰਾਨ ਅਸੀਂ ਸ਼ਾਂਤੀ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ 21 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਉਂਦੇ ਹਾਂ। ਇਹ ਮਨੁੱਖਤਾ ਨੂੰ ਖ਼ਤਰੇ ’ਚ ਪਾਉਣ ਵਾਲਿਆਂ ਵਿਰੁੱਧ ਇਕਜੁੱਟ ਹੋਣ ਦਾ ਸਮਾਂ ਹੈ।
ਭਾਵੇਂ ਕੈਪਟਨ ਸਮਿੱਤ ਆਪਣੇ ਯਾਤਰੀਆਂ ਦੇ ਰੱਖਿਅਕ ਦਾ ਜ਼ਿੰਮੇਵਾਰ ਚਿਹਰਾ ਹਨ ਪਰ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਉਨ੍ਹਾਂ ਦੇ ਸਹਿ-ਪਾਇਲਟ ਨੂੰ ਕਾਬੂ ਕਰਨ ਅਤੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਸਥਿਰ ਕਰਨ ਅਤੇ ਉਤਾਰਨ ’ਚ ਮਦਦ ਕੀਤੀ। ਉਨ੍ਹਾਂ ਨੂੰ ਵੀ ਸ਼ਾਬਾਸ਼ੀ।
ਕੈਪਟਨ ਸਮਿੱਤ ਭਾਵੇਂ ਕਿਸੇ ਵੀ ਪੀੜ੍ਹੀ ਦੇ ਹੋਣ—ਜੈਨ ਐਕਸ, ਵਾਈ, ਜ਼ੈੱਡ ਪਰ ਵਰਤਮਾਨ ’ਚ ਉਨ੍ਹਾਂ ਨੇ ਹਰ ਭਾਰਤੀਅਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ, ਜੋ ਮਨੁੱਖਤਾ ’ਚ ਵਿਸ਼ਵਾਸ ਰੱਖਦੇ ਹਨ ਨਾ ਕਿ ਫਿਰਕੂ ਹਿੰਸਾ ’ਚ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੁਨੀਆ ਭਰ ਦੇ ਚੋਟੀ ਦੇ ਨੇਤਾਵਾਂ ਦੀਆਂ ਤਾੜੀਆਂ ਅਤੇ ਪ੍ਰਸ਼ੰਸਾ ਨੇ ਇਸ ਵਿਸ਼ਵਾਸ ਨੂੰ ਹੋਰ ਵਧਾ ਦਿੱਤਾ ਹੈ ਕਿ ਅਸੀਂ ਭਾਰਤੀ ਅਹਿੰਸਾ ਦੇ ਵਿਸ਼ਵਾਸੀ ਹਾਂ, ਜੋ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਮਨੁੱਖਤਾ ਨਾਲ ਪਿਆਰ ਕਰਦੇ ਹਨ।
ਇਸ ਦੇ ਨਾਲ ਹੀ ਕੈਪਟਨ ਸਮਿੱਤ ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਵੀ ਬਣ ਗਏ ਹਨ। ਇਨ੍ਹਾਂ ਗੁਣਾਂ ਨੂੰ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਅੱਜ ਦੇ ਨੌਜਵਾਨਾਂ ਨੂੰ, ਆਪਣੇ ਦੇਸ਼ ਨੂੰ ਅਸਥਿਰ ਕਰਨ ਅਤੇ ਈਸ਼ਵਰ ਦੀ ਰਚਨਾ ਮਨੁੱਖਤਾ ਨੂੰ ਨਸ਼ਟ ਕਰਨ ਦਾ ਯਤਨ ਕਰਨ ਦੀ ਬਜਾਏ ਇਕ ਸੁਰੱਖਿਅਤ ਦੁਨੀਆ ਲਈ ਕੰਮ ਕਰਨ ਲਈ ਆਤਮਸਾਤ ਕਰਨ ਦੀ ਲੋੜ ਹੈ।
—ਰਾਜੇਸ਼ ਚੰਦਰ ਬਾਲੀ
‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
NEXT STORY