Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    11:08:33 AM

  • police officer s wife and two brothers in law arrested

    ਸ਼ੇਖ ਹਸੀਨਾ ਦੀ ਵਾਪਸੀ ਤੋਂ ਪਹਿਲਾਂ ਵੱਡੀ ਕਾਰਵਾਈ,...

  • if you have an account with hdfc bank  read this news

    ਜੇਕਰ ਤੁਹਾਡਾ HDFC ਬੈਂਕ 'ਚ ਹੈ ਅਕਾਊਂਟ ਤਾਂ ਪੜ੍ਹ...

  • big warning for 13 districts of punjab

    ਪੰਜਾਬ ਦੇ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਘਰੋਂ...

  • uae pump operators

    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ...ਤਾਂ ਫਿਰ ਬੁਢਾਪੇ ’ਚ ਏ. ਆਈ. ਰੋਬੋਟ ਨਾਲ ਹੀ ਖੇਡਣਗੇ ਜੈਨ-ਜ਼ੀ

BLOG News Punjabi(ਬਲਾਗ)

...ਤਾਂ ਫਿਰ ਬੁਢਾਪੇ ’ਚ ਏ. ਆਈ. ਰੋਬੋਟ ਨਾਲ ਹੀ ਖੇਡਣਗੇ ਜੈਨ-ਜ਼ੀ

  • Edited By Harpreet Singh,
  • Updated: 21 Nov, 2026 04:19 PM
Blog
ai robots and gen z
  • Share
    • Facebook
    • Tumblr
    • Linkedin
    • Twitter
  • Comment

ਨੌਜਵਾਨ ਪੀੜ੍ਹੀ ਜੈਨ-ਜ਼ੀ ’ਚ ਵਿਆਹ ਲਈ ਬੜੀ ਹਿਚਕਿਚਾਹਟ ਦਿਸ ਰਹੀ ਹੈ। ਇਹ ਟ੍ਰੈਂਡ ਘੱਟ-ਵੱਧ ਪੂਰੀ ਦੁਨੀਆ ’ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਨੇ ਸਮਾਜਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਦੇ ਸਾਹਮਣੇ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਆਹ ਨੂੰ ਲੈ ਕੇ ਕੀ ਕੋਈ ਡਰ ਹੈ? ਕੀ ਨਵੀਂ ਪੀੜ੍ਹੀ ’ਚ ਵਚਨਬੱਧਤਾ ਦਾ ਸੰਕਟ ਪੈਦਾ ਹੋ ਰਿਹਾ ਹੈ? ਜਾਂ ਉਹ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ?

ਬ੍ਰਿਟੇਨ ਦੇ ਥਿੰਕ-ਟੈਂਕ ਮੈਰਿਜ ਫਾਊਂਡੇਸ਼ਨ ਦੀ ਇਕ ਰਿਸਰਚ ਰਿਪੋਰਟ ਬੜਾ ਹੀ ਚਿੰਤਾਜਨਕ ਅੰਕੜਾ ਦੇ ਰਹੀ ਹੈ। ਰਿਪੋਰਟ ਦਾ ਸਿਰਲੇਖ ਹੈ ‘ਦਿ ਕੋਲੈਪਸ ਆਫ ਮੈਰਿਜ ਅਮੰਗ ਜੈਨ-ਜ਼ੀ’! ਰਿਪੋਰਟ ਮੁਤਾਬਕ 58 ਫੀਸਦੀ ਜੈਨ-ਜ਼ੀ ਔਰਤਾਂ ਅਤੇ 56 ਫੀਸਦੀ ਪੁਰਸ਼ ਹੀ ਵਿਆਹ ਕਰਨਗੇ। ਇਹ ਕੋਈ ਰਾਏਸ਼ੁਮਾਰੀ ਨਹੀਂ, ਸਗੋਂ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਅਧਿਕਾਰਤ ਜਨਸੰਖਿਆ ਡਾਟਾ ’ਤੇ ਆਧਾਰਿਤ ਵਿਸ਼ਲੇਸ਼ਣ ਹੈ। ਪਿਛਲੀਆਂ ਪੀੜ੍ਹੀਆਂ ’ਚ ਔਰਤਾਂ ’ਚ ਇਹ ਦਰ 88 ਫੀਸਦੀ ਅਤੇ ਪੁਰਸ਼ਾਂ ’ਚ 82 ਫੀਸਦੀ ਸੀ।

ਅਮਰੀਕਾ ’ਚ 23 ਤੋਂ 29 ਸਾਲ ਦੀ ਉਮਰ ਦੇ ਸਿਰਫ਼ 26 ਫੀਸਦੀ ਜੈਨ-ਜ਼ੀ ਹੀ ਵਿਆਹੇ ਹੋਏ ਹਨ, ਜਦਕਿ ਉੱਥੇ 42 ਫੀਸਦੀ ਮਿਲੇਨੀਅਲਜ਼ (1980 ਤੋਂ 1997) 23 ਤੋਂ 29 ਸਾਲ ਦੇ ਵਿਚਕਾਰ ਵਿਆਹ ਕਰ ਚੁੱਕੇ ਸਨ। ਵਿਆਹ ਤੋਂ ਦੂਰੀ ਦਾ ਸਭ ਤੋਂ ਵੱਡਾ ਅਸਰ ਪੂਰਬੀ ਏਸ਼ੀਆ ’ਚ ਦੇਖਣ ਨੂੰ ਮਿਲ ਰਿਹਾ ਹੈ। ਨਿੱਕੇਈ ਏਸ਼ੀਆ ਦੀ ਰਿਪੋਰਟ ਮੁਤਾਬਕ ਜਾਪਾਨ ’ਚ 42.4 ਫੀਸਦੀ ਅਣਵਿਆਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਭਾਰਤ ’ਚ ਵਿਆਹ ਨਾਮਕ ਸੰਸਥਾ ਬੇਹੱਦ ਮਜ਼ਬੂਤ ਹੈ ਪਰ ਸ਼ਹਿਰੀ ਖੇਤਰਾਂ ’ਚ ਵਿਆਹ ਦੀ ਉਮਰ ਤੇਜ਼ੀ ਨਾਲ ਵਧ ਰਹੀ ਹੈ। ਪਹਿਲਾਂ ਵਿਆਹ ਦੀ ਉਮਰ 20 ਤੋਂ 25 ਸਾਲ ਸੀ, ਉਹੀ ਹੁਣ ਵਧ ਕੇ 28 ਤੋਂ 32 ਸਾਲ ਵੱਲ ਅਤੇ ਅੱਗੇ ਵਧ ਰਹੀ ਹੈ।

ਹਾਲਾਂਕਿ ਸਮਾਜਸ਼ਾਸਤਰੀ ਅਤੇ ਮਨੋਵਿਗਿਆਨੀ ਜੈਨ-ਜ਼ੀ ਦੇ ਇਸ ਰੁਝਾਨ ਨੂੰ ਵਿਆਹ ਪ੍ਰਤੀ ਡਰ ਦੀ ਬਜਾਏ ਇਕ ਸਿਹਤਮੰਦ ਅਤੇ ਸੁਚੇਤ ਵਿਕਾਸ ਮੰਨ ਰਹੇ ਹਨ। ਪ੍ਰਸਿੱਧ ਅਮਰੀਕੀ ਸਮਾਜਸ਼ਾਸਤਰੀ ਐਂਡਰਿਊ ਚੇਰਲਿਨ ਵਿਆਹ ’ਚ ਇਸ ਦੇਰੀ ਨੂੰ ਕੈਪਸਟੋਨ ਮਾਡਲ ਵਜੋਂ ਦੇਖਦੇ ਹਨ। ਉਨ੍ਹਾਂ ਮੁਤਾਬਕ ਆਧੁਨਿਕ ਨੌਜਵਾਨਾਂ ਲਈ ਵਿਆਹ ਹੁਣ ਜੀਵਨ ਦੀ ਸ਼ੁਰੂਆਤ ਕਰਨ ਦਾ ਪਹਿਲਾ ਕਦਮ ਨਹੀਂ ਰਹਿ ਗਿਆ, ਸਗੋਂ ਇਹ ਨਿੱਜੀ ਪ੍ਰਾਪਤੀਆਂ ਦੇ ਸਿਖਰ ’ਤੇ ਰੱਖਿਆ ਜਾਣ ਵਾਲਾ ਆਖ਼ਰੀ ਪੱਥਰ (ਕੈਪਸਟੋਨ) ਬਣ ਗਿਆ ਹੈ।

ਪਹਿਲਾਂ ਵਿਆਹ ਇਕ ਕਾਰਨਰਸਟੋਨ (ਨੀਂਹ ਪੱਥਰ) ਵਾਂਗ ਹੁੰਦਾ ਸੀ। ਨੌਜਵਾਨ ਘੱਟ ਉਮਰ ’ਚ ਵਿਆਹ ਕਰਦੇ ਸਨ ਅਤੇ ਫਿਰ ਇਕੱਠੇ ਮਿਲ ਕੇ ਕਰੀਅਰ, ਘਰ ਅਤੇ ਆਰਥਿਕ ਸਥਿਤੀ ਬਣਾਉਂਦੇ ਸਨ। ਇਸ ਦੇ ਉਲਟ ਕੈਪਸਟੋਨ ਮਾਡਲ ’ਚ ਨੌਜਵਾਨ ਪਹਿਲਾਂ ਆਪਣੀ ਸਿੱਖਿਆ, ਕਰੀਅਰ, ਆਰਥਿਕ ਸਥਿਰਤਾ ਅਤੇ ਨਿੱਜੀ ਪਛਾਣ ਸਥਾਪਤ ਕਰਦੇ ਹਨ ਅਤੇ ਉਸ ਤੋਂ ਬਾਅਦ ਹੀ ਵਿਆਹ ਕਰਨ ਦਾ ਫੈਸਲਾ ਲੈਂਦੇ ਹਨ। ਇਸ ਤਰ੍ਹਾਂ ਜੈਨ-ਜ਼ੀ ਲਈ ਵਿਆਹ ਨਿੱਜੀ ਸਫਲਤਾ ਅਤੇ ਪਰਿਪੱਕਤਾ ਦਾ ਇਕ ਪ੍ਰਤੀਕ ਬਣ ਗਿਆ ਹੈ।

ਜਨਸੰਖਿਆ ਅਨੁਮਾਨਾਂ ਮੁਤਾਬਕ ਇਤਿਹਾਸ ਦੀ ਕਿਸੇ ਵੀ ਪਿਛਲੀ ਪੀੜ੍ਹੀ ਦੇ ਮੁਕਾਬਲੇ ਜੈਨ-ਜ਼ੀ ਦੇ ਇਕ ਵੱਡੇ ਹਿੱਸੇ ਦੇ ਕਦੇ ਵਿਆਹ ਨਾ ਕਰਨ ਦੀ ਪ੍ਰਬਲ ਸੰਭਾਵਨਾ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਆਹ ਦੇ ਖ਼ਿਲਾਫ਼ ਹਨ, ਸਗੋਂ ਇਹ ਬਦਲਾਅ ਅਣਇੱਛਾ ਦੀ ਬਜਾਏ ਦੇਰੀ ਅਤੇ ਹਾਲਾਤ ਦਾ ਨਤੀਜਾ ਹੋਵੇਗਾ, ਜੋ ਅੱਗੇ ਚੱਲ ਕੇ ਸਥਾਈ ਅਣਵਿਆਹੇ ਜੀਵਨ ’ਚ ਬਦਲ ਸਕਦਾ ਹੈ। ਮੈਰਿਜ ਫਾਊਂਡੇਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਬ੍ਰਿਟੇਨ ’ਚ ਜੈਨ-ਜ਼ੀ ਦੀਆਂ ਲੱਗਭਗ 42 ਫੀਸਦੀ ਔਰਤਾਂ ਅਤੇ 44 ਫੀਸਦੀ ਪੁਰਸ਼ਾਂ ਦਾ ਆਪਣੇ ਪੂਰੇ ਜੀਵਨਕਾਲ ’ਚ ਕਦੇ ਵਿਆਹ ਨਹੀਂ ਹੋਵੇਗਾ। ਪੀਊ ਰਿਸਰਚ ਸੈਂਟਰ ਦੇ ਅੰਕੜਿਆਂ ਮੁਤਾਬਕ, ਅਮਰੀਕਾ ’ਚ 40 ਸਾਲ ਦੀ ਉਮਰ ਤੱਕ ਵਿਆਹ ਨਾ ਕਰਨ ਵਾਲਿਆਂ ਦੀ ਫੀਸਦੀ 1980 ’ਚ ਸਿਰਫ਼ 6 ਫੀਸਦੀ ਸੀ, ਜੋ ਵਧ ਕੇ 25 ਫੀਸਦੀ ਹੋ ਗਈ ਹੈ।

ਗੰਭੀਰ ਸੰਕੇਤ ਇਹ ਹੈ ਕਿ ਵਿਆਹ ਦੀ ਦਰ ਘੱਟ ਹੋਣ ਦਾ ਸਿੱਧਾ ਅਸਰ ਆਲਮੀ ਜਨਮ ਦਰ ’ਤੇ ਪੈ ਰਿਹਾ ਹੈ। ਇਸ ਨਾਲ ਆਉਣ ਵਾਲੇ ਦਹਾਕਿਆਂ ’ਚ ਕਈ ਦੇਸ਼ਾਂ ’ਚ ਬਜ਼ੁਰਗਾਂ ਦੀ ਆਬਾਦੀ ਵਧੇਗੀ ਅਤੇ ਕੰਮਕਾਜੀ ਨੌਜਵਾਨਾਂ ਦੀ ਗਿਣਤੀ ਘੱਟ ਹੋਵੇਗੀ। ਇਹ ਏ. ਆਈ. ਰੋਬੋਟਿਕਸ ਨੂੰ ਦੁਨੀਆ ਦਾ ਕੰਮਕਾਜ ਆਪਣੇ ਹੱਥ ’ਚ ਲੈਣ ਦਾ ਮੌਕਾ ਦੇਵੇਗਾ। ਸਮਾਜ ਏ. ਆਈ. ’ਤੇ ਪੂਰੀ ਤਰ੍ਹਾਂ ਨਿਰਭਰ ਹੋਵੇਗਾ, ਇਸ ਦੇ ਵੱਖਰੇ ਸਮਾਜਿਕ ਖ਼ਤਰੇ ਹੋ ਸਕਦੇ ਹਨ। ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼, ਜਿੱਥੇ ਜਨਮ ਦਰ ਚਿੰਤਾਜਨਕ ਹੈ, ਬਜ਼ੁਰਗਾਂ ਦੀ ਗਿਣਤੀ ਵਧਣ ਨਾਲ ਨਰਸਾਂ ਅਤੇ ਕੇਅਰਗਿਵਰਜ਼ ਦੀ ਭਾਰੀ ਕਮੀ ਹੋ ਰਹੀ ਹੈ। ਇਸ ਲਈ ਕੇਅਰ ਰੋਬੋਟਸ ਤਿਆਰ ਕੀਤੇ ਜਾ ਰਹੇ ਹਨ, ਜੋ ਦਵਾਈ ਯਾਦ ਦਿਵਾਉਣ, ਤੁਰਨ-ਫਿਰਨ ’ਚ ਮਦਦ ਕਰਨ ਅਤੇ ਸਿਹਤ ਨਿਗਰਾਨੀ ਦਾ ਕੰਮ ਕਰਦੇ ਹਨ। ਬਜ਼ੁਰਗਾਂ ਦਾ ਇਕੱਲਾਪਣ ਦੂਰ ਕਰਨ ਲਈ ਏ. ਆਈ. ਰੋਬੋਟ ਅਤੇ ਪਾਲਤੂ ਜਾਨਵਰ ਵਰਤੇ ਜਾ ਰਹੇ ਹਨ। ‘ਪਾਰੋ’ ਰੋਬੋਟਿਕ ਸੀਲ ਇਕੱਲੇ ਬਜ਼ੁਰਗਾਂ ਦੀ ਮਨਪਸੰਦ ਸਾਥੀ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਕਲ-ਕਾਰਖਾਨਿਆਂ ਦੀ ਅਸੈਂਬਲੀ ਲਾਈਨ ’ਚ ਕਿਰਤ ਸ਼ਕਤੀ ਦੇ ਸੰਕਟ ਨਾਲ ਨਜਿੱਠਣ ਲਈ ਏ. ਆਈ. ਸੰਚਾਲਿਤ ਰੋਬੋਟਿਕਸ ’ਤੇ ਨਿਰਭਰਤਾ ਸ਼ਿਫਟ ਹੋ ਰਹੀ ਹੈ।

ਜਿਨ੍ਹਾਂ ਦੇਸ਼ਾਂ ’ਚ ਜਨਮ ਦਰ ਤੇਜ਼ੀ ਨਾਲ ਡਿੱਗੀ, ਉੱਥੋਂ ਦੀਆਂ ਸਰਕਾਰਾਂ ਵੀ ਚਿੰਤਤ ਹਨ। ਕੁਝ ਸਾਲ ਪਹਿਲਾਂ ਦੱਖਣੀ ਕੋਰੀਆ ’ਚ ਦੁਨੀਆ ਦੀ ਸਭ ਤੋਂ ਘੱਟ ਪ੍ਰਜਨਨ ਦਰ ਦਰਜ ਕੀਤੀ ਗਈ ਸੀ ਪਰ ਹੁਣ ਲਗਾਤਾਰ ਦੂਜੇ ਸਾਲ ਹਲਕਾ ਵਾਧਾ ਦੇਖਿਆ ਗਿਆ ਹੈ। ਇਸ ਦੇ ਲਈ ਸਰਕਾਰ ਨੇ ਅਰਬਾਂ ਡਾਲਰ ਖ਼ਰਚ ਕੀਤੇ ਹਨ। ਉੱਥੇ ਬੁਸਾਨ ਦਾ ਸਾਹਾ ਜ਼ਿਲਾ ਪ੍ਰਸ਼ਾਸਨ ਸਰਕਾਰੀ ਮੈਚਮੇਕਿੰਗ ਪ੍ਰੋਗਰਾਮਾਂ ’ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਡੇਟਿੰਗ ਖ਼ਰਚ, ਮੰਗਣੀ ਅਤੇ ਹਨੀਮੂਨ ਯਾਤਰਾ ਲਈ ਲੱਖਾਂ ਵੌਨ ਤੱਕ ਦੀ ਨਕਦ ਸਹਾਇਤਾ ਦਿੰਦਾ ਹੈ। ਹਰ ਜੋੜੇ ’ਤੇ ਕਰੀਬ ਡੇਢ ਤੋਂ ਦੋ ਕਰੋੜ ਵੌਨ ਤੱਕ ਪ੍ਰਸ਼ਾਸਨ ਖ਼ਰਚ ਕਰ ਰਿਹਾ ਹੈ। ਭਾਰਤੀ ਕਰੰਸੀ ’ਚ ਇਹ ਰਕਮ ਕਰੀਬ 10 ਲੱਖ ਰੁਪਏ ਤੋਂ 14 ਲੱਖ ਰੁਪਏ ਤੱਕ ਹੁੰਦੀ ਹੈ।

ਭਾਰਤ ’ਚ ਵੀ ਨੌਜਵਾਨ ਹੁਣ ਆਪਣੀ ਸਿੱਖਿਆ ਪੂਰੀ ਕਰਨ, ਨੌਕਰੀ ਪਾਉਣ ਅਤੇ ਬੱਚਤ ਕਰਨ ਤੋਂ ਬਾਅਦ ਹੀ ਵਿਆਹ ਬਾਰੇ ਸੋਚਣ ਲੱਗੇ ਹਨ। ਆਰਥਿਕ ਅਨੁਕੂਲਤਾ ਹੁਣ ਭਾਵਨਾਤਮਕ ਜੁੜਾਅ ਜਿੰਨੀ ਹੀ ਮਹੱਤਵਪੂਰਨ ਹੋ ਗਈ ਹੈ। ਸ਼ਹਿਰੀ ਖੇਤਰਾਂ ’ਚ ਰਵਾਇਤੀ ਅਰੇਂਜ ਮੈਰਿਜ ਦੀ ਥਾਂ ਲਿਵ-ਇਨ ਰਿਲੇਸ਼ਨਸ਼ਿਪ ਦਾ ਰੁਝਾਨ ਵੀ ਵਧ ਰਿਹਾ ਹੈ। ਜ਼ਿਆਦਾਤਰ ਜੈਨ-ਜ਼ੀ ਵਿਆਹ ਸਮਾਗਮਾਂ ’ਚ ਸੈਂਕੜੇ ਮਹਿਮਾਨਾਂ ਲਈ ਦਿਖਾਵਾ ਕਰਨ ਦੀ ਥਾਂ ਛੋਟੇ, ਨਿੱਜੀ ਅਤੇ ਯਾਦਗਾਰੀ ਪ੍ਰੋਗਰਾਮਾਂ ਨੂੰ ਪਸੰਦ ਕਰ ਰਹੇ ਹਨ। ਇਸ ਨੇ ਭਾਰਤੀ ਸਮਾਜ ’ਚ ਇਕ ਨਵਾਂ ਪਰਿਵਾਰਕ ਅਤੇ ਪੀੜ੍ਹੀਗਤ ਟਕਰਾਅ ਪੈਦਾ ਕੀਤਾ ਹੈ। ਪੜ੍ਹੀਆਂ-ਲਿਖੀਆਂ ਅਤੇ ਆਤਮਨਿਰਭਰ ਔਰਤਾਂ ਵਿਆਹ ’ਚ ਘਰੇਲੂ ਕੰਮਾਂ ਅਤੇ ਫੈਸਲਿਆਂ ’ਚ ਬਰਾਬਰੀ ਚਾਹੁੰਦੀਆਂ ਹਨ। ਨੋਕੈਪਸ ਦੀ ਰਿਪੋਰਟ ਮੁਤਾਬਕ ਸਮਾਜ ਅਤੇ ਪੁਰਸ਼ਾਂ ’ਚ ਇਕ ਵੱਡਾ ਹਿੱਸਾ ਅੱਜ ਵੀ ਰਵਾਇਤੀ ਮਰਦ-ਪ੍ਰਧਾਨ ਉਮੀਦਾਂ ਰੱਖੀ ਬੈਠਾ ਹੈ, ਜਿਸ ਨਾਲ ਵਿਆਹੁਤਾ ਕਲੇਸ਼ ਵਧਦਾ ਹੈ। ਸੋਸ਼ਲ ਮੀਡੀਆ ਕਾਰਨ ਬਦਲਾਂ ਦੀ ਬਹੁਤਾਤ ਨੇ ਨੌਜਵਾਨਾਂ ’ਚ ਸਹੀ ਸਾਥੀ ਚੁਣਨ ਨੂੰ ਲੈ ਕੇ ਭਰਮ ਅਤੇ ਗੈਰ-ਯਥਾਰਥਵਾਦੀ ਉਮੀਦਾਂ ਪੈਦਾ ਕਰ ਦਿੱਤੀਆਂ ਹਨ। ਟੁੱਟਦੇ ਰਿਸ਼ਤਿਆਂ ਅਤੇ ਧੋਖਾਦੇਹੀ ਦੇ ਮਾਮਲੇ ਡਰ ਵੀ ਪੈਦਾ ਕਰ ਰਹੇ ਹਨ। ਭਾਰਤ ’ਚ ਵੀ ਅਣਵਿਆਹੇ ਰਹਿਣ ਵਾਲਿਆਂ ਦੀ ਗਿਣਤੀ ’ਚ ਉਛਾਲ ਹੈ। ਜਿੱਥੇ 1980 ਦੇ ਦਹਾਕੇ ’ਚ ਇਹ ਰੁਝਾਨ 1 ਫੀਸਦੀ ਦੇ ਆਸ-ਪਾਸ ਸੀ, ਉੱਥੇ ਹੀ ਹੁਣ ਇਹ ਵਧ ਕੇ 8 ਫੀਸਦੀ ਤੱਕ ਪਹੁੰਚ ਗਿਆ ਹੈ।

ਇਸ ਤਰ੍ਹਾਂ ਜੈਨ-ਜ਼ੀ ਦੇ ਜਵਾਨ ਹੋਣ ਦੇ ਨਾਲ ਭਾਰਤੀ ਸਮਾਜ ’ਚ ਵੀ ਵਿਆਹ ਨਾਮਕ ਸੰਸਥਾ ਇਕ ਗੰਭੀਰ ਬਦਲਾਅ ’ਚੋਂ ਲੰਘ ਰਹੀ ਹੈ। ਜੇਕਰ ਇਸ ’ਤੇ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਮੌਜੂਦਾ ਪੀੜ੍ਹੀਆਂ ਆਪਣੇ ਬੁਢਾਪੇ ’ਚ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਨਾਲ ਨਹੀਂ, ਏ. ਆਈ. ਰੋਬੋਟ ਨਾਲ ਹੀ ਖੇਡਣਗੀਆਂ।

—ਅਕੂ ਸ਼੍ਰੀਵਾਸਤਵ

  • AI
  • Robots
  • Genz

ਵਿਸ਼ਵ ਸੰਮੇਲਨਾਂ ਦਾ ਸੱਚ ਅਤੇ ਭਾਰਤ ਦਾ ਭਵਿੱਖ

NEXT STORY

Stories You May Like

  • sri lanka a beat india a by 8 wickets
    317 ਦੌੜਾਂ ਬਣਾ ਕੇ ਵੀ ਹਾਰਿਆ ਭਾਰਤ-ਏ, ਸ੍ਰੀਲੰਕਾ-ਏ ਨੇ ਫਾਈਨਲ 'ਚ ਮਾਰੀ ਐਂਟਰੀ
  • haier launches smart robot
    ਹੁਣ ਝਾੜੂ-ਪੋਚੇ ਦੀ ਟੈਂਸ਼ਨ ਖ਼ਤਮ: Haier ਨੇ ਲਾਂਚ ਕੀਤਾ ਸਮਾਰਟ ਰੋਬੋਟ
  • jalandhar transport department gets a new a r t o
    ਜਲੰਧਰ ਟਰਾਂਸਪੋਰਟ ਵਿਭਾਗ ਨੂੰ ਮਿਲਿਆ ਨਵਾਂ ਏ. ਆਰ. ਟੀ. ਓ., ਹੁਣ ਪੰਜਾਂ ਕੰਮਕਾਜੀ ਦਿਨਾਂ 'ਚ ਮਿਲਣਗੀਆਂ ਸੇਵਾਵਾਂ
  • sri sahib in italy
    ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ ਵਾਪਰੀ ਘਟਨਾ
  • punjab moga person
    ਪੰਜਾਬ 'ਚ ਫਿਰ ਚੱਲੀਆਂ ਗੋਲੀਆਂ, ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • marriage fraud case
    ਨਵੀਂ ਵਿਆਹੀ ਲਾੜੀ ਨੇ ਆਉਂਦਿਆਂ ਹੀ ਦਿਖਾ 'ਤਾ ਰੰਗ, ਲਾੜੇ ਨਾਲ ਜੋ ਹੋਇਆ, ਸੁਣ ਰਹਿ ਜਾਵੋਗੇ ਹੈਰਾਨ
  • power cut electricity department
    ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਸਾਹਮਣੇ ਆਈ ਵਜ੍ਹਾ
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
  • dgp mf farooqui elected unopposed as president of indian chowkball association
    DGP ਐੱਮ. ਐੱਫ਼. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
  • extra coaches trains shatabdi
    ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
  • car caught fire in phillaur
    ਫਿਲੌਰ ਵਿਖੇ ਕਾਰ ਨੂੰ ਲੱਗੀ ਭਿਆਨਕ ਅੱਗ
Trending
Ek Nazar
taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

Daily Horoscope
    Previous Next
    • ਬਲਾਗ ਦੀਆਂ ਖਬਰਾਂ
    • the akali bjp alliance and the importance of national unity
      ਅਕਾਲੀ-ਭਾਜਪਾ ਗੱਠਜੋੜ ਅਤੇ ਕੌਮੀ ਏਕਤਾ ਦੀ ਅਹਿਮੀਅਤ
    • will the congress learn lessons from its mistakes of 2012 and 2022
      ਕੀ ਕਾਂਗਰਸ 2012 ਅਤੇ 2022 ਦੀਆਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖੇਗੀ?
    • the cycle of violence  sexual abuse  and suicides among prisoners
      ‘ਜੇਲ੍ਹਾਂ ’ਚ ਕੈਦੀਆਂ ਵਿਚਾਲੇ ਮਾਰਕੁੱਟ, ਜਿਨਸੀ ਸ਼ੋਸ਼ਣ’ ਖ਼ੁਦਕੁਸ਼ੀਆਂ ਆਦਿ ਦਾ...
    • new wave in kashmir
      ਅੱਤਵਾਦ ’ਤੇ ਸ਼ਿਕੰਜਾ ਅਤੇ ਕਸ਼ਮੀਰ ’ਚ ਬਦਲਾਅ ਦੀ ਨਵੀਂ ਲਹਿਰ
    • free ration scheme
      ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
    • baba sahib constitution
      ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਿਕਸਿਤ ਭਾਰਤ ਤੱਕ, ਮੋਦੀ ਸਰਕਾਰ ਦੀ ਵਚਨਬੱਧਤਾ
    • our constitution
      ਦੇਸ਼ ਦਾ ਮਾਰਗਦਰਸ਼ਕ : ਸਾਡਾ ਸੰਵਿਧਾਨ
    • deaths and illnesses occurring due to food poisoning at certain parties
      ‘ਕੁਝ ਪਾਰਟੀਆਂ, ਵਿਆਹ ਸਮਾਰੋਹਾਂ, ਸਕੂਲਾਂ ਆਦਿ ’ਚ’ ਫੂਡ ਪੁਆਇਜ਼ਨਿੰਗ ਨਾਲ ਹੋ...
    • democracy  government  opposition  threat
      ਲੋਕਤੰਤਰ ਨੂੰ ਖ਼ਤਰਾ ਸਰਕਾਰ ਤੋਂ ਹੈ ਜਾਂ ਵਿਰੋਧੀ ਧਿਰ ਤੋਂ?
    • anger  india  social media  politics
      ਗੁੱਸੇ ਦੀ ਹੱਦ ਨਹੀਂ, ਜਵਾਬਦੇਹੀ ਸਿਫ਼ਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +