Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 29, 2025

    3:42:06 AM

  • rains wreak havoc  34 people including 16 children die

    ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16...

  • tharoor rejects trump  s claim  says     india didn  t need any advice

    ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ-...

  • despite the decline  people kept their distance from gold

    ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ

  • after majithia amritsar s city president wrestler arrested by police

    ਮਜੀਠੀਆ ਤੋਂ ਬਾਅਦ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਂਗਰਸ ਦਾ ਹੰਕਾਰ ਬਨਾਮ ਸਭ ਤੋਂ ਤਜਰਬੇਕਾਰ ਭਾਜਪਾ ਵਰਕਰ

BLOG News Punjabi(ਬਲਾਗ)

ਕਾਂਗਰਸ ਦਾ ਹੰਕਾਰ ਬਨਾਮ ਸਭ ਤੋਂ ਤਜਰਬੇਕਾਰ ਭਾਜਪਾ ਵਰਕਰ

  • Edited By Rakesh,
  • Updated: 11 Oct, 2024 09:25 PM
Blog
congress s arrogance vs the most experienced bjp worker
  • Share
    • Facebook
    • Tumblr
    • Linkedin
    • Twitter
  • Comment

ਹਰਿਆਣਾ ਵਿਚ ਕਾਂਗਰਸ ਦੀ ਹਾਰ ਦਾ ਪਾਰਟੀ ਅਤੇ ਗੱਠਜੋੜ ਨੂੰ ਨੁਕਸਾਨ ਹੋਇਆ ਹੈ। ਮੈਂ ਹੈਰਾਨ ਹਾਂ ਕਿ ਜਿਹੜਾ ਸੂਬਾ ਕਾਂਗਰਸ ਦੀ ਜੇਬ ਵਿਚ ਸੀ, ਉਹ ਇੰਨੀ ਆਸਾਨੀ ਨਾਲ ਇੰਨੇ ਵੱਡੇ ਫਰਕ ਨਾਲ ਕਿਵੇਂ ਹਾਰ ਗਿਆ। ਇਹ ਸਭ ਕੁਝ ਸੂਬਾਈ ਆਗੂਆਂ ਦੇ ਹੰਕਾਰ ਕਾਰਨ ਹੋਇਆ, ਜੋ ਇਕੱਲੇ-ਇਕੱਲੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸਨ। ਕਾਂਗਰਸ ਨੇ ਸੂਬੇ ਦੇ ਦੂਜੇ ਆਗੂਆਂ ਨੂੰ ਨਾਰਾਜ਼ ਕਰਨ ਦੇ ਨਤੀਜਿਆਂ ਨੂੰ ਸਮਝੇ ਬਿਨਾਂ ਆਪਣੇ ਸਾਰੇ ਆਂਡੇ ਇਕ ਟੋਕਰੀ ਵਿਚ ਪਾ ਦਿੱਤੇ।

ਇਸ ਪਰਿਵਾਰ ਦੇ ਹੰਕਾਰ ਨੂੰ ਸਮਝਿਆ ਨਹੀਂ ਜਾ ਸਕਿਆ, ਜਿਸ ਕਾਰਨ ਸਮੁੱਚੀ ਕਾਂਗਰਸ ਪਾਰਟੀ ਦਾ ਪਤਨ ਹੋ ਗਿਆ। ਹੋਰ ਲੋਕਾਂ ਨੂੰ ਥਾਂ ਨਾ ਦੇਣਾ ਹਾਈਕਮਾਂਡ ਦੀ ਵੱਡੀ ਭੁੱਲ ਸੀ ਪਰ ਕੋਈ ਜ਼ਮੀਨੀ ਕੰਮ ਨਹੀਂ ਹੋਇਆ ਅਤੇ ਸਭ ਕੁਝ ਨੌਜਵਾਨ ਟੀਮ ’ਤੇ ਛੱਡ ਦਿੱਤਾ ਗਿਆ ਸੀ।

ਮੈਨੂੰ ਦੱਸਿਆ ਗਿਆ ਹੈ ਕਿ ਸਾਰੇ ਫੈਸਲੇ ਨੌਜਵਾਨ ਟੀਮ ਅਤੇ ਪੁਰਾਣੇ ਲੋਕਾਂ ਨੇ ਲਏ ਸਨ। ਹੁੱਡਾ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਇਸ ਲਈ ਇਹ ਅਸਲ ਵਿਚ ਸਭ ਤੋਂ ਤਜਰਬੇਕਾਰ ਭਾਜਪਾ ਵਰਕਰ ਬਨਾਮ ਹਉਮੈ ਸੀ। ਉਹ ਇਹ ਭੁੱਲ ਗਏ ਕਿ ਦੂਜੇ ਪਾਸੇ ਭਾਜਪਾ ਦਾ ਇੰਚਾਰਜ ਬਣਨ ਵਾਲਾ ਵਿਅਕਤੀ ਗੰਭੀਰ ਆਗੂ ਸੀ, ਜੋ ਰਾਡਾਰ ਅਧੀਨ ਕੰਮ ਕਰਦਾ ਸੀ ਪਰ ਜਦੋਂ ਉਸ ਨੂੰ ਕਿਸੇ ਸੂਬੇ ਦਾ ਇੰਚਾਰਜ ਲਾਇਆ ਜਾਂਦਾ ਸੀ ਤਾਂ ਉਹ ਨਤੀਜੇ ਦਿੰਦਾ ਸੀ।

ਇਹ ਨਿਸ਼ਚਿਤ ਤੌਰ ’ਤੇ ਸਮੁੱਚੀ ਭਾਜਪਾ, ਸੰਘ ਅਤੇ ਜ਼ਮੀਨੀ ਪੱਧਰ ’ਤੇ ਸੋਸ਼ਲ ਇੰਜੀਨੀਅਰਿੰਗ ਦੀ ਸਖਤ ਮਿਹਨਤ ਅਤੇ ਸਾਰਿਆਂ ਨੂੰ ਨਾਲ ਲੈ ਕੇ ਇਕ ਟੀਮ ਦੇ ਰੂਪ ਵਿਚ ਇਕ ਸਾਂਝਾ ਯਤਨ ਸੀ, ਜਿਸ ਨੂੰ ਭਾਜਪਾ ਦੇ ਅਣਕਿਆਸੇ ਜੇਤੂ ਧਰਮਿੰਦਰ ਪ੍ਰਧਾਨ ਨੇ ਅੰਜਾਮ ਦਿੱਤਾ। ਆਓ, ਮੈਂ ਤੁਹਾਨੂੰ ਇਸ ਜਾਦੂਈ ਵਿਅਕਤੀ ਬਾਰੇ ਕੁਝ ਜਾਣਕਾਰੀ ਦਿੰਦੀ ਹਾਂ।

ਪਹਿਲਾਂ ਓਡਿਸ਼ਾ ਅਤੇ ਹੁਣ ਹਰਿਆਣਾ ਵਿਚ ਭਾਜਪਾ ਦੀ ਜਿੱਤ ਦੇ ਆਰਕੀਟੈਕਟ ਬਣੇ ਧਰਮਿੰਦਰ ਪ੍ਰਧਾਨ

ਧਰਮਿੰਦਰ ਪ੍ਰਧਾਨ ਨੂੰ ਭਰੋਸਾ ਜਿੱਤਣਾ ਆਉਂਦਾ ਹੈ। ਧਰਮਿੰਦਰ ਮੋਦੀ ਦੇ ਭਰੋਸੇਮੰਦ ਹਨ ਅਤੇ ਉਨ੍ਹਾਂ ਨੇ ਹਰਿਆਣਾ ਚੋਣਾਂ ਵਿਚ ਵਿਰੋਧੀ ਧਿਰ ਦੇ ਬਿਰਤਾਂਤ ਨੂੰ ਤਬਾਹ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਧਰਮਿੰਦਰ ਭਾਜਪਾ ਦੇ ਵੱਡੇ ਓ. ਬੀ. ਸੀ. ਚਿਹਰੇ ਹਨ। ਪ੍ਰਧਾਨ ਨੇ ਇਸ ਤੋਂ ਪਹਿਲਾਂ ਓਡਿਸ਼ਾ ਵਿਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਦਿਵਾਈ।

ਧਰਮਿੰਦਰ ਸੰਗਠਨਾਤਮਕ ਹੁਨਰ ਦੇ ਮਾਹਿਰ ਹਨ ਅਤੇ ਮਾਈਕ੍ਰੋ ਮੈਨੇਜਮੈਂਟ ਦੇ ਮਾਸਟਰ ਵੀ ਹਨ। ਉਹ ਬਿਹਾਰ ਵਿਚ ਭਾਜਪਾ ਦੀ ਜਿੱਤ ਦੇ ਮਾਹਿਰ ਰਹੇ ਹਨ। ਉਹ ਸੋਸ਼ਲ ਇੰਜੀਨੀਅਰਿੰਗ ਵਿਚ ਮਾਹਿਰ ਹਨ। ਪ੍ਰਧਾਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਵੀ ਉਹ ਮੋਦੀ ਸਰਕਾਰ-2 ਅਤੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਵੱਡੇ ਪੋਰਟਫੋਲੀਓ ਵਾਲੇ ਮੰਤਰੀ ਰਹਿ ਚੁੱਕੇ ਹਨ।

ਓਡਿਸ਼ਾ ਦੇ ਰਹਿਣ ਵਾਲੇ ਪ੍ਰਧਾਨ ਕੋਲ ਸੰਗਠਨ ਦੇ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰਨ ਦਾ ਤਜਰਬਾ ਹੈ, ਉਹ ਆਪਣੇ ਵਿਧਾਇਕ, ਰਾਜ ਸਭਾ ਮੈਂਬਰ ਅਤੇ ਲੋਕ ਸਭਾ ਮੈਂਬਰ ਵਜੋਂ ਆਪਣੇ ਜਨ ਆਧਾਰ ਅਤੇ ਆਪਣੀ ਕੁਸ਼ਲ ਰਣਨੀਤੀ ਲਈ ਜਾਣੇ ਜਾਂਦੇ ਹਨ। ਪ੍ਰਧਾਨ ਨੂੰ ਉੱਜਵਲਾ ਮੈਨ ਵੀ ਕਿਹਾ ਜਾਂਦਾ ਹੈ। ਉੱਜਵਲਾ ਸਕੀਮ ਸ਼ੁਰੂ ਕਰਨ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ ਜਦੋਂ ਉਹ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਪੈਟਰੋਲੀਅਮ ਮੰਤਰੀ ਸਨ। ਇਹ ਯੋਜਨਾ ਮੋਦੀ ਸਰਕਾਰ ਦੀ ਇਕ ਅਭਿਲਾਸ਼ੀ ਯੋਜਨਾ ਹੈ।

ਸੂਬਿਆਂ ’ਤੇ ਨਜ਼ਰ..

-2008 ’ਚ ਛੱਤੀਸਗੜ੍ਹ ’ਚ ਪਾਰਟੀ ਦੀ ਜਿੱਤ ’ਚ ਧਰਮਿੰਦਰ ਨੇ ਅਹਿਮ ਭੂਮਿਕਾ ਨਿਭਾਈ ਸੀ।

-2010 ’ਚ ਬਿਹਾਰ ਵਿਚ ਭਾਜਪਾ ਦੀ ਸਰਕਾਰ ਬਣੀ।

-2012 ’ਚ ਭਾਜਪਾ ਨੇ ਉੱਤਰਾਖੰਡ ਵਿਚ 32 ਸੀਟਾਂ ਜਿੱਤੀਆਂ।

-2014 ’ਚ ਬਿਹਾਰ ’ਚ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਭਾਰੀ ਹੁੰਗਾਰਾ

-2017 ’ਚ ਉੱਤਰਾਖੰਡ ’ਚ ਜਿੱਤ

-2019 ’ਚ ਓਡਿਸ਼ਾ ’ਚ ਲੋਕ ਸਭਾ ਦੀਆਂ 8 ਸੀਟਾਂ ਜਿੱਤੀਆਂ

-2022 ’ਚ ਯੂ. ਪੀ. ’ਚ ਭਾਜਪਾ ਦੀ ਜਿੱਤ

-2023 ’ਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ

ਪ੍ਰਧਾਨ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਵੀਨ ਪਟਨਾਇਕ ਦੀ 2 ਦਹਾਕੇ ਲੰਬੀ ਸਰਕਾਰ ਦੀ ਵਿਦਾਈ ਕਰਵਾਈ ਅਤੇ ਓਡਿਸ਼ਾ ਵਿਚ ਪਹਿਲੀ ਵਾਰ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਾ ਕੇ ਇਤਿਹਾਸ ਰਚਿਆ! ਹਰਿਆਣਾ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਦੇ ਆਰਕੀਟੈਕਟ ਬਣੇ ਅਤੇ ਜ਼ਮੀਨ ’ਤੇ ਵਰਕਰਾਂ ਤੋਂ ਰੀਅਲ ਟਾਈਮ ਫੀਡਬੈਕ ਲਿਆ ਅਤੇ ਹਰਿਆਣਾ ਵਿਚ ਭਾਜਪਾ ਦੀ ਹੈਟ੍ਰਿਕ ਦੇ ਸਭ ਤੋਂ ਵੱਡੇ ਸੂਤਰਧਾਰ ਬਣੇ!

ਪ੍ਰਧਾਨ ਨੇ ਮਮਤਾ ਦੇ ਗੜ੍ਹ ਨੰਦੀਗ੍ਰਾਮ ਵਿਚ ਮਮਤਾ ਨੂੰ ਹਰਾਇਆ। ਪਾਰਟੀ ਨੇ ਪੱਛਮੀ ਬੰਗਾਲ ਵਿਚ 2021 ਦੀਆਂ ਚੋਣਾਂ ਦਾ ਕੰਮ ਵੀ ਸੌਂਪਿਆ ਸੀ। ਨੰਦੀਗ੍ਰਾਮ ਸੀਟ ਦੀ ਜ਼ਿੰਮੇਵਾਰੀ ਧਰਮਿੰਦਰ ਪ੍ਰਧਾਨ ਕੋਲ ਸੀ, ਇਸ ਸੀਟ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਚੋਣ ਹਾਰ ਗਈ ਸੀ। ਧਰਮਿੰਦਰ ਪ੍ਰਧਾਨ ਖੁਦ ਨੰਦੀਗ੍ਰਾਮ ਸੀਟ ਲਈ ਰਣਨੀਤੀ ਦੇ ਮੁੱਖ ਆਰਕੀਟੈਕਟ ਸਨ। ਭਾਜਪਾ ਦੇ ਤਜਰਬੇਕਾਰ ਚੋਣ ਰਣਨੀਤੀਕਾਰ ਪ੍ਰਧਾਨ ਦੇ ਕੁਸ਼ਲ ਪ੍ਰਬੰਧਨ ਨੇ ਨੰਦੀਗ੍ਰਾਮ ਸੀਟ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।

ਮੈਂ ਉਮੀਦ ਕਰਦਾ ਹਾਂ ਕਿ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਚ ਕਾਂਗਰਸ ਦੀ ਹਾਰ ਨਾਲ ਰਾਹੁਲ ਗਾਂਧੀ ਨੂੰ ਆਤਮਚਿੰਤਨ ਦਾ ਕਾਫ਼ੀ ਕਾਰਨ ਮਿਲੇਗਾ ਅਤੇ ਉਨ੍ਹਾਂ ਦਾ ਹੰਕਾਰ ਅਤੇ ਚੀਜ਼ਾਂ ਨੂੰ ਹਲਕੇ ਵਿਚ ਲੈਣ ਦੀ ਆਦਤ ਵੀ ਖਤਮ ਹੋ ਜਾਵੇਗੀ। ਉਨ੍ਹਾਂ ਨੂੰ ਸਹਿਯੋਗੀ ਪਾਰਟੀਆਂ ਦਾ ਭਰੋਸਾ ਜਿੱਤਣ ਅਤੇ ਹਰ ਸੂਬੇ ਦੇ ਹਰ ਆਗੂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ, ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਤਜਰਬੇਕਾਰ ਜਥੇਬੰਦਕ ਹੁਨਰ ਦੇ ਮਾਹਿਰ ਲੋਕਾਂ ਨੂੰ ਗੁਆ ਚੁੱਕੀ ਹੈ।

ਸਿਰਫ ਉਹ ਆਗੂ ਹੀ ਬਚੇ ਹਨ ਜੋ ਮੀਡੀਆ ਨਾਲ ਗੱਲ ਕਰਦੇ ਹੋਏ ਇੰਨੇ ਹੰਕਾਰੀ ਦਿਖਾਈ ਦਿੰਦੇ ਹਨ ਕਿ ਜਨਤਾ ਖਿਝ ਜਾਂਦੀ ਹੈ ਅਤੇ ਅਸੀਂ ਇਸ ਦੇ ਨਤੀਜੇ ਜ਼ਰੂਰ ਦੇਖ ਚੁੱਕੇ ਹਾਂ। ਕਾਂਗਰਸ ਨੂੰ ਆਪਣੇ ਪੱਤਿਆਂ ਨੂੰ ਬਦਲਣਾ ਚਾਹੀਦਾ ਹੈ, ਰਣਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਸ਼ਾਇਦ ਉਨ੍ਹਾਂ ਆਗੂਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਆਪਣੇ ਬਹੁਤ ਸਾਰੇ ਜੂਨੀਅਰ ਸਾਥੀਆਂ ਦੇ ਅਸੰਤੁਸ਼ਟ ਅਤੇ ਮਾੜੇ ਵਿਵਹਾਰ ਕਾਰਨ ਪਾਰਟੀ ਛੱਡ ਗਏ ਹਨ। ਇਸ ਸਫਲਤਾ ਲਈ ਅਤੇ ਐਗਜ਼ਿਟ ਪੋਲ ਦੇ ਸਿਆਸੀ ਪੰਡਿਤਾਂ ਨੂੰ ਫਲਾਪ ਸੀਨ ਦਿਖਾਉਣ ਲਈ ਭਾਜਪਾ ਨੂੰ ਸਲਾਮ।

ਦੇਵੀ ਐੱਮ. ਚੇਰੀਅਨ

  • Congress
  • arrogance
  • veteran BJP worker
  • Odisha
  • Dharmendra Pradhan
  • Rahul Gandhi

ਭਾਜਪਾ ਕਹਿੰਦੀ ਹੈ 'ਮਹਾਰਾਸ਼ਟਰ 'ਚ ਹਰਿਆਣਾ ਵਾਂਗ ਹੋਵੇਗਾ', ਪਰ ਹੋਵੇਗਾ ਨਹੀਂ

NEXT STORY

Stories You May Like

  • donald trump  narendra modi
    ਟਰੰਪ ਬਨਾਮ ਮੋਦੀ: ਕਿਸ ਦਾ ਝੂਠ ਸਭ ਤੋਂ ਮਜ਼ਬੂਤ?
  • ludhiana by election  bjp  congress
    ਲੁਧਿਆਣਾ ਜ਼ਿਮਨੀ ਚੋਣ : ਭਾਜਪਾ ਦਾ ਜ਼ਬਰਦਸਤ ਪ੍ਰਦਰਸ਼ਨ, ਕਾਂਗਰਸ ਨੂੰ ਵੀ ਪਛਾੜਿਆ
  • ludhiana by election close contest between congress and bjp
    ਲੁਧਿਆਣਾ ਜ਼ਿਮਨੀ ਚੋਣ : ਪਲਟ ਗਈ ਬਾਜ਼ੀ, ਕਾਂਗਰਸ-ਭਾਜਪਾ ਵਿਚਾਲੇ ਫਸਵਾਂ ਮੁਕਾਬਲਾ (ਵੀਡੀਓ)
  • indian captain with the most test wins against england
    ਇੰਗਲੈਂਡ 'ਚ ਕਿਸ ਭਾਰਤੀ ਕਪਤਾਨ ਦਾ ਵੱਜਦਾ ਸੀ ਡੰਕਾ, ਅੰਗਰੇਜ਼ਾਂ ਖਿਲਾਫ ਜਿੱਤੇ ਸਭ ਤੋਂ ਜ਼ਿਆਦਾ ਟੈਸਟ ਮੈਚ
  • senior pawar joins hands with congress after being rejected by bjp
    ਭਾਜਪਾ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਸੀਨੀਅਰ ਪਵਾਰ ਕਾਂਗਰਸ ਨਾਲ ਮਿਲਾ ਰਹੇ ਹਨ ਸੁਰ
  • lack of experience may cost india dearly
    ਤਜਰਬੇ ਦੀ ਘਾਟ ਭਾਰਤ ਨੂੰ ਪੈ ਸਕਦੀ ਹੈ ਭਾਰੀ,  IND vs ENG ਸੀਰੀਜ਼ ਤੋਂ ਪਹਿਲਾਂ ਬੋਲੇ ਤਜਰਬੇਕਾਰ ਖਿਡਾਰੀ
  • bumrah is the best bowler in the world  duckett
    ਬੁਮਰਾਹ ਦੁਨੀਆ ਦਾ ਸਭ ਤੋਂ ਵਧੀਆ ਗੇਂਦਬਾਜ਼, ਉਸਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੈ: ਡਕੇਟ
  • congress shashi tharoor narendra modi
    ਕਾਂਗਰਸ ਦੇ ਕੁਝ ਆਗੂਆਂ ਤੋਂ ਮੇਰੀ ਰਾਏ ਵੱਖ ਹੈ : ਸ਼ਸ਼ੀ ਥਰੂਰ
  • bikram singh majithia satyajit singh majithia  s membership chief khalsa diwan
    ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਚੀਫ ਖਾਲਸਾ ਦੀਵਾਨ...
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
Trending
Ek Nazar
monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

bulldozer action in manjit nagar jalandhar

ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...

aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

big encounter in punjab hoshiarpur

ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਨਾਲ ਮੁਠਭੇੜ ਦੌਰਾਨ ਚੱਲੀਆਂ ਤਾੜ-ਤਾੜ ਗੋਲ਼ੀਆਂ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ

flights canceled due to bear

ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 34 ਲੋਕਾਂ ਦੀ ਮੌਤ

important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • pathankot litchi consignment qatar
      ਇੰਟਰਨੈਸ਼ਨਲ ਹੋਈ ਪਠਾਨਕੋਟ ਦੀ ਗੁਲਾਬ ਦੀ ਖ਼ੁਸ਼ਬੂ ਵਾਲੀ ਲੀਚੀ ! ਕਤਰ ਲਈ ਭੇਜੀ ਗਈ...
    • when will the last solar eclipse of the year 2025 take place
      ਕਦੋਂ ਲੱਗੇਗਾ ਸਾਲ 2025 ਦਾ ਆਖ਼ਰੀ ਸੂਰਜ ਗ੍ਰਹਿਣ? ਜਾਣੋ ਭਾਰਤ 'ਚ ਦਿਖਾਈ ਦੇਵੇਗਾ...
    • big power cut today electricity will be out in this area of punjab
      Big Power Cut! ਪੰਜਾਬ ਦੇ ਇਸ ਇਲਾਕੇ 'ਚ ਬੰਦ ਰਹੇਗੀ ਬਿਜਲੀ
    • woman kidnapped child from darbar sahib arrested
      ਦਰਬਾਰ ਸਾਹਿਬ ਤੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਕੁਝ ਹੀ ਘੰਟਿਆਂ ਕਾਬੂ
    • suryavanshi  s brilliance  india defeated england by 6 wickets
      ਸੂਰਯਵੰਸ਼ੀ ਦਾ ਧਮਾਲ, ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
    • major scam exposed in civil hospital
      ਸਿਵਲ ਹਸਪਤਾਲ ’ਚ ਵੱਡਾ ਘਪਲਾ ਬੇਨਕਾਬ: ਬੰਦ ਪਈਆਂ ਐਂਬੂਲੈਂਸਾਂ ’ਚ ਪਾਇਆ 30 ਲੱਖ...
    • shefali jariwala who became famous from kanta laga girl passed away
      ਨਹੀਂ ਰਹੀ 'ਕਾਂਟਾ ਲਗਾ ਗਰਲ' ਸ਼ੈਫਾਲੀ ਜ਼ਰੀਵਾਲਾ, 42 ਸਾਲ ਦੀ ਉਮਰ 'ਚ ਦੁਨੀਆ ਨੂੰ...
    • case registered against asi and panchayat member for accepting bribe
      ASI ਤੇ ਪੰਚਾਇਤ ਮੈਂਬਰ ਖਿਲਾਫ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ...
    • caution  from july 1  these vehicles will get petrol diesel  monitoring
      ਸਾਵਧਾਨ! 1 ਜੁਲਾਈ ਤੋਂ ਇਨ੍ਹਾਂ ਵਾਹਨਾਂ ਨੂੰ ਮਿਲੇਗਾ ਪੈਟਰੋਲ-ਡੀਜ਼ਲ, ਕੈਮਰਿਆਂ...
    • golden time of these zodiac signs starting in sawan
      ਪੈਸਾ ਹੀ ਪੈਸਾ: ਸਾਵਣ 'ਚ ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋ ਰਿਹਾ ਗੋਲਡਨ ਸਮਾਂ
    • ਬਲਾਗ ਦੀਆਂ ਖਬਰਾਂ
    • some teachers are playing with the lives of children
      ਕੁਝ ਅਧਿਆਪਕ-ਅਧਿਆਪਿਕਾਵਾਂ ਬੱਚਿਆਂ ਦੇ ਜੀਵਨ ਨਾਲ ਕਰ ਰਹੇ ਖਿਲਵਾੜ!
    • anti drug day court strict law
      ਨਸ਼ੇ ’ਤੇ ਹੀ ਨਹੀਂ, ਇਸ ਦੇ ਕਾਰਨਾਂ ’ਤੇ ਵੀ ਲਗਾਮ ਜ਼ਰੂਰੀ
    • khamenei india
      ਖਾਮੇਨੇਈ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪਰ ਖੋਮੈਨੀ ਦਾ ਬਾਰਾਬੰਕੀ ਨਾਲ ਸਬੰਧ ਹੈ
    • israel iran war
      ਇਜ਼ਰਾਈਲ-ਈਰਾਨ ਜੰਗ ਦਾ ਪ੍ਰਭਾਵ ਕੀ ਹੈ?
    • democracy  emergency  amit shah
      ਲੋਕਤੰਤਰ ਨੂੰ ਬਚਾਈ ਰੱਖਣ ਲਈ ਚੌਕਸੀ ਜ਼ਰੂਰੀ
    • india  s historic leap into space again after 41 years
      ‘41 ਸਾਲ ਬਾਅਦ ਫਿਰ ਪੁਲਾੜ ਵਿਚ’ ਭਾਰਤ ਦੀ ਇਤਿਹਾਸਕ ਛਾਲ!
    • political family india political party
      ਪਿਤਾਪੁਰਖੀ ਸਿਆਸਤ : ਸਭ ਕੁਝ ਪਰਿਵਾਰ ਦੇ ਲਈ
    • donald trump  narendra modi
      ਟਰੰਪ ਬਨਾਮ ਮੋਦੀ: ਕਿਸ ਦਾ ਝੂਠ ਸਭ ਤੋਂ ਮਜ਼ਬੂਤ?
    • arvind kejriwal delhi politics
      ਬਦਲਵੀਂ ਸਿਆਸਤ ਦੀ ਆਸ ਕੇਜਰੀਵਾਲ
    • looting and hooliganism   continually increasing   in trains
      ‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +