Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    12:27:29 PM

  • clash between nihang singhs in amritsar

    ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ...

  • uk sikh driver

    UK 'ਚ ਸਿੱਖ ਡਰਾਈਵਰ 'ਤੇ ਹਮਲਾ ! ਮੁਲਜ਼ਮ ਨੇ ਬੱਸ...

  • pspcl officials chairman

    ਪੀਐੱਸਪੀਸੀਐੱਲ ਦੇ ਨਵੇਂ ਚੇਅਰਮੈਨ ਗੁਰਕੀਰਤ ਕਿਰਪਾਲ...

  • milk prices hike 8 rupees

    8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਾਕੁੰਭ : ਜਿਥੇ ਵਿਕਾਸ ਅਤੇ ਆਸਥਾ ਇਕੱਠੇ ਆਉਂਦੇ ਹਨ

BLOG News Punjabi(ਬਲਾਗ)

ਮਹਾਕੁੰਭ : ਜਿਥੇ ਵਿਕਾਸ ਅਤੇ ਆਸਥਾ ਇਕੱਠੇ ਆਉਂਦੇ ਹਨ

  • Edited By Tanu,
  • Updated: 30 Jan, 2025 03:04 PM
Blog
mahakumbh  development and faith come together
  • Share
    • Facebook
    • Tumblr
    • Linkedin
    • Twitter
  • Comment

‘‘ਆਸਥਾ ਉਹ ਪੰਛੀ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਰੌਸ਼ਨੀ ਦੇ ਗੀਤ ਗਾਉਂਦਾ ਹੈ।’’ ਇਹ ਸ਼ਬਦ ਟੈਗੋਰ ਦੇ ਹਨ, ਜੋ ਸਾਨੂੰ ਬੁਰੇ ਸਮੇਂ ’ਚ ਵੀ ਪ੍ਰੇਰਣਾ ਦੇਣ ਅਤੇ ਵਿਕਾਸ ਕਰਨ ਲਈ ਆਸਥਾ ਦੀਆਂ ਸ਼ਾਸ਼ਵਤ ਸ਼ਕਤੀਆਂ ਦੀ ਯਾਦ ਦਿਵਾਉਂਦੇ ਹਨ। ਹਾਲਾਂਕਿ ਪਵਿੱਤਰ ਮਹਾਕੁੰਭ ਦੇ ਆਯੋਜਨ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀਆਂ ਹਾਲੀਆ ਟਿੱਪਣੀਆਂ ਕਿ ਪਵਿੱਤਰ ਗੰਗਾ ’ਚ ਡੁਬਕੀ ਲਾਉਣ ਨਾਲ ਨਾ ਤਾਂ ਗਰੀਬੀ ਦੂਰ ਹੁੰਦੀ ਹੈ ਅਤੇ ਨਾ ਹੀ ਰਾਸ਼ਟਰ ਦੀਆਂ ਚੁਣੌਤੀਆਂ ਦਾ ਹੱਲ ਹੁੰਦਾ ਹੈ, ਨਾ ਸਿਰਫ ਬੇਹੱਦ ਨਿਰਾਸ਼ਾਜਨਕ ਹੈ ਸਗੋਂ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਪ੍ਰਤੀ ਕਾਂਗਰਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਣਦੇਖੀ ਨੂੰ ਵੀ ਦਰਸਾਉਂਦੀਆਂ ਹਨ।

ਇਹ ਪਹਿਲੀ ਵਾਰ ਨਹੀਂ ਹੈ, ਨਾ ਹੀ ਉਹ ਇਕੱਲੇ ਕਾਂਗਰਸ ਆਗੂ ਹਨ ਜਿਨ੍ਹਾਂ ਨੇ ਹਿੰਦੂ ਮਾਨਤਾਵਾਂ ਨੂੰ ਇਸ ਤਰ੍ਹਾਂ ਨਾਲ ਤੁੱਛ ਦੱਸਿਆ ਹੈ। ਫਿਰ ਵੀ, ਉਨ੍ਹਾਂ ਦੀ ਬਿਆਨਬਾਜ਼ੀ ਦੀ ਹਰ ਘਟਨਾ ਪਿਛਲੀ ਘਟਨਾ ਤੋਂ ਕਿਤੇ ਵੱਧ ਹਾਸੋਹੀਣੀ ਅਤੇ ਸਪੱਸ਼ਟ ਤੌਰ ’ਤੇ ਗੁੱਸਾ ਦਿਵਾਉਣ ਵਾਲੀ ਹੈ। ਇਸ ਤੱਥ ਨੂੰ ਛੱਡ ਵੀ ਦੇਈਏ ਕਿ ਉਹ ਕਦੇ ਵੀ ਹੋਰ ਧਰਮਾਂ ਖਿਲਾਫ ਅਜਿਹੇ ਦੋਸ਼ ਨਹੀਂ ਲਾਉਂਦੇ ਜੋ ਕਿ ਘੋਰ ਪਖੰਡ ਕਾਰਜ ਹੈ, ਤਾਂ ਵੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਬਿਆਨ ਬੇਬੁਨਿਆਦ ਸਾਬਿਤ ਹੁੰਦੇ ਹਨ। ਖੜਗੇ ਦੇ ਬਿਆਨ ’ਚ ਕੋਈ ਤੱਥਾਤਮਕ ਆਧਾਰ ਨਹੀਂ ਸੀ। ਇਸ ’ਚੋਂ ਘੋਰ ਸਿਆਸੀ ਮੌਕਾਪ੍ਰਸਤੀ ਦੀ ਬੋਅ ਆ ਰਹੀ ਸੀ, ਜਿਸ ਨੂੰ ‘ਵਿਕਾਸ ਬਨਾਮ ਆਸਥਾ’ ਦੀ ਮਨਘੜਤ ਕਹਾਣੀ ਬਣਾਉਣ ਲਈ ਘੜਿਆ ਗਿਆ ਸੀ।

ਆਸਥਾ ਨੂੰ ਰੱਸਾਕਸ਼ੀ ’ਚ ਇਕ ਧਰੁਵ ਅਤੇ ਵਿਕਾਸ ਨੂੰ ਦੂਜਾ ਧਰੁਵ ਕਿਉਂ ਮੰਨਿਆ ਜਾਣਾ ਚਾਹੀਦਾ ਹੈ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਇਹ ਨਾ ਸਿਰਫ ਸੰਗਤ ਹੈ ਸਗੋਂ ਅਕਸਰ ਇਕ ਰਾਸ਼ਟਰ ਦੀ ਤਰੱਕੀ ਨੂੰ ਨਿਰਧਾਰਿਤ ਕਰਨ ’ਚ ਇਕ-ਦੂਜੇ ਦੇ ਤੱਤਾਂ ਨੂੰ ਮਜ਼ਬੂਤ ਕਰਦੇ ਹਨ। ਇਸ ਹਮਲੇ ਨੂੰ ਮੁੱਖ ਤੌਰ ’ਤੇ ਨਿਰਾਸ਼ਾਜਨਕ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਮਹਾਕੁੰਭ ਦੇ ਅਸਲ ਸਾਰ ਬਾਰੇ ਅਗਿਆਨਤਾ ਨੂੰ ਹੀ ਉਜਾਗਰ ਕਰਦਾ ਹੈ।

ਮਹਾਕੁੰਭ ਸਿਰਫ ਇਕ ਤਮਾਸ਼ਾ ਹੋਣ ਤੋਂ ਕਿਤੇ ਅੱਗੇ ਵਧ ਕੇ ਆਸਥਾ, ਏਕਤਾ ਅਤੇ ਸਮੂਹਿਕ ਮੰਤਵ ਦਾ ਡੂੰਘਾਈ ਨਾਲ ਜਸ਼ਨ ਮਨਾਉਂਦਾ ਹੈ। ਇਹ ਸਾਡੀ ਸਾਂਝੀ ਵਿਰਾਸਤ ਦੀ ਯਾਦ ਦਿਵਾਉਂਦਾ ਹੈ। ਲੱਖਾਂ ਲੋਕਾਂ ’ਚ ਅਪਣੱਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਂਦਾ ਹੈ। ਖੜਗੇ ਦੇ ਸੁਝਾਅ ਦੇ ਉਲਟ, ਅਜਿਹੇ ਆਯੋਜਨ ਵਿਕਾਸ ਨਾਲ ਵਿਚਲਿਤ ਨਹੀਂ ਕਰਦੇ, ਉਹ ਸਮਾਜਿਕ ਤਾਲਮੇਲ, ਆਰਥਿਕ ਸਰਗਰਮੀ ਅਤੇ ਸੱਭਿਆਚਾਰਕ ਸੁਰੱਖਿਆ ਲਈ ਇਕ ਪ੍ਰੇਰਕ ਸ਼ਕਤੀ ਹਨ।

ਇਸ ਨੂੰ ਦਿਖਾਵਟੀ ਮੰਨ ਕੇ ਖਾਰਿਜ ਕਰਨਾ ਸਾਡੇ ਦੇਸ਼ ਦੇ ਅਧਿਆਤਮਿਕ ਅਤੇ ਸਮਾਜਿਕ ਤਾਣੇ-ਬਾਣੇ ’ਚ ਇਸ ਵਲੋਂ ਕੀਤੇ ਜਾ ਰਹੇ ਮਹਾਨ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਕਾਂਗਰਸ ਪ੍ਰਧਾਨ ਵਲੋਂ ਪੁੱਛੇ ਗਏ ਸਵਾਲ, ‘ਕੀ ਗੰਗਾ ’ਚ ਡੁਬਕੀ ਲਾਉਣ ਨਾਲ ਗਰੀਬੀ ਦੂਰ ਹੁੰਦੀ ਹੈ’ ਦਾ ਜਵਾਬ ਸਾਨੂੰ ਭਾਵਨਾਵਾਂ ਨਾਲ ਨਹੀਂ ਸਗੋਂ ਤੱਥਾਂ ਨਾਲ ਦੇਣਾ ਚਾਹੀਦਾ ਹੈ। ਮਹਾਕੁੰਭ ਸਿਰਫ ਇਕ ਧਾਰਮਿਕ ਸਮਾਗਮ ਨਹੀਂ ਹੈ, ਇਹ ਆਰਥਿਕ ਸਰਗਰਮੀ ਅਤੇ ਜੀਵੰਤ ਸੱਭਿਆਚਾਰ ਦੀ ਇਕ ਵਿਸ਼ਾਲ ਸ਼ਕਤੀ ਹੈ ਜੋ ਲੱਖਾਂ ਲੋਕਾਂ ਦੇ ਦਰਵਾਜ਼ੇ ’ਤੇ ਖੁਸ਼ਹਾਲੀ ਲਿਆਉਂਦੀ ਹੈ।

ਹਰ 12 ਸਾਲ ’ਚ ਕੁੰਭ ਮੇਲਾ ਆਸ ਅਤੇ ਖੁਸ਼ੀ ਦਾ ਸਰੋਤ ਬਣਦਾ ਹੈ। ਕੁਝ ਅਜਿਹਾ ਜੋ ਸਾਡੀ ਅਧਿਆਤਮਿਕ ਊਰਜਾ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਜੀਵੰਤ ਕਰਦਾ ਹੈ। ਸਾਡੇ ਰਾਸ਼ਟਰ ਦੀ ਅਦਭੁਤ ਭਾਵਨਾ ਵਾਂਗ, ਮਹਾਕੁੰਭ ਹਰ ਲੰਘਦੇ ਚੱਕਰ ਨਾਲ ਵੱਡਾ ਅਤੇ ਬਿਹਤਰ ਹੁੰਦਾ ਜਾਂਦਾ ਹੈ ਜੋ ਤਰੱਕੀ, ਏਕਤਾ ਅਤੇ ਭਗਤੀ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ ਮੈਂ ਇਸ ਆਯੋਜਨ ਦੀ ਯਕੀਨ ਨਾ ਆਉਣ ਵਾਲੀ ਵਿਸ਼ਾਲਤਾ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹਾਂ। ਇਸ ਸਾਲ 15.20 ਲੱਖ ਕਲਪਵਾਸੀਆਂ ਸਮੇਤ 45 ਕਰੋੜ ਤੋਂ ਵੱਧ ਲੋਕਾਂ ਦੇ ਹਿੱਸਾ ਲੈਣ ਦੀ ਆਸ ਹੈ। ਇਸ ਤਰ੍ਹਾਂ ਇਹ ਦਰਜ ਇਤਿਹਾਸ ’ਚ ਸਭ ਤੋਂ ਵੱਡਾ ਮਨੁੱਖੀ ਇਕੱਠ ਹੋਵੇਗਾ। ਆਯੋਜਨ ਖੇਤਰ 4,000 ਹੈਕਟੇਅਰ ’ਚ ਫੈਲਿਆ ਹੋਇਆ ਹੈ ਅਤੇ ਇਸ ’ਚ 12 ਕਿਲੋਮੀਟਰ ਦਾ ਬੁਨਿਆਦੀ ਢਾਂਚਾ ਹੈ ਜੋ ਇਕ ਹੈਰਾਨੀ ਹੈ।

ਮੇਲਾ ਖੇਤਰ ਦੇ ਅੰਦਰ ਸੜਕਾਂ ਦਾ ਵਿਸਥਾਰ 299 ਕਿਲੋਮੀਟਰ ਤੋਂ ਵਧਾ ਕੇ 450 ਕਿਲੋਮੀਟਰ ਕਰ ਦਿੱਤਾ ਗਿਆ ਹੈ। ਅੰਕੜੇ ਕਦੇ ਖਤਮ ਨਾ ਹੋਣ ਵਾਲੀ ਕਹਾਣੀ ਦੱਸਦੇ ਹਨ। ਮਹਾਕੁੰਭ ਵਿਕਾਸ ਦੇ ਇੰਜਣ ਵਾਂਗ ਹੈ, ਜੋ ਪ੍ਰਯਾਗਰਾਜ ਨੂੰ ਪੂਰੀ ਤਰ੍ਹਾਂ ਨਾਲ ਸਰਗਰਮੀ, ਵਿਕਾਸ ਅਤੇ ਵਿਸ਼ਵ ਧਿਆਨ ਦੇ ਕੇਂਦਰ ’ਚ ਬਦਲ ਰਿਹਾ ਹੈ। 2019 ਦੇ ਕੁੰਭ ਨੇ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ’ਚ 1.2 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਇਆ। ਇਸ ਵਾਰ, ਇਸ ਮਹਾਕੁੰਭ ਤੋਂ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਪ੍ਰਭਾਵ ਨਿਕਲਣ ਦੀ ਆਸ ਹੈ।

ਇਸ ਸੰਦਰਭ ’ਚ ਦੇਖੀਏ ਤਾਂ ਖੁਰਾਕ ਅਤੇ ਪੀਣ ਵਾਲੇ ਪਦਾਰਥ ਉਦਯੋਗ ’ਚੋਂ ਇਕੱਲੇ 20,000 ਕਰੋੜ ਰੁਪਏ ਮਿਲਣ ਦੀ ਆਸ ਹੈ ਅਤੇ ਧਾਰਮਿਕ ਵਸਤੂਆਂ ਅਤੇ ਪ੍ਰਸ਼ਾਦ ਤੋਂ 20,000 ਕਰੋੜ ਰੁਪਏ ਦਾ ਯੋਗਦਾਨ ਮਿਲੇਗਾ। ਟਰਾਂਸਪੋਰਟ, ਰਸਦ ਅਤੇ ਸੈਰ-ਸਪਾਟਾ ਸੇਵਾਵਾਂ ਲਈ ਅੰਦਾਜ਼ਨ 10,000 ਕਰੋੜ ਰੁਪਏ ਹਨ ਅਤੇ ਮਨੋਰੰਜਨ ਅਤੇ ਮੀਡੀਆ ’ਚ ਪ੍ਰਚਾਰ ਸਰਗਰਮੀਆਂ ਤੋਂ ਵੀ 10,000 ਕਰੋੜ ਰੁਪਏ ਜੁੜਨ ਦੀ ਉਮੀਦ ਹੈ।

ਇਥੋਂ ਤਕ ਕਿ ਸਿਹਤ ਦੇਖਭਾਲ, ਕਰਿਆਨੇ ਦਾ ਸਾਮਾਨ ਅਤੇ ਡੇਅਰੀ ਉਤਪਾਦਕਾਂ ਦਾ ਅੰਦਾਜ਼ਾ ਵੀ ਕੁਝ ਹਜ਼ਾਰ ਕਰੋੜ ਰੁਪਏ ਦਾ ਹੈ। ਇਹ ਬੇੜੀਆਂ ਵਾਲਿਆਂ ਦੀ 50 ਕਰੋੜ ਰੁਪਏ ਦੀ ਆਮਦਨ ਤੋਂ ਲੈ ਕੇ ਪ੍ਰਯਾਗਰਾਜ ਤੋਂ ਪਰ੍ਹੇ ਦੇ ਇਲਾਕਿਆਂ ’ਚ ਪ੍ਰਾਹੁਣਚਾਰੀ ਉਦਯੋਗ ਤੋਂ 2500 ਕਰੋੜ ਰੁਪਏ ਤਕ ਦੀ ਆਮਦਨ ਨੂੰ ਦਰਸਾਉਂਦਾ ਹੈ। ਲੋਕਾਂ ਦੇ ਠਹਿਰਨ ਲਈ 1,50,000 ਤੋਂ ਵੱਧ ਟੈਂਟ, 3,000 ਰਸੋਈਆਂ, 1,45,000 ਟਾਇਲਟ ਅਤੇ 99 ਪਾਰਕਿੰਗ ਸਥਾਨ ਬਣਾਏ ਗਏ ਹਨ। ਮਹਾਕੁੰਭ ’ਚ 15 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀਆਂ ਦੇ ਆਉਣ ਦੀ ਵੀ ਉਮੀਦ ਹੈ, ਜੋ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਵਿਸ਼ਵ ਮੰਚ ਪ੍ਰਦਾਨ ਕਰੇਗਾ।

ਹੁਣ ਖੜਗੇ ਦੇ ਬਿਆਨ ਦੇ ਦੂਸਰੇ ਹਿੱਸੇ ’ਤੇ ਵਿਚਾਰ ਕਰੋ, ‘ਕੀ ਇਹ ਭੋਜਨ ਮੁਹੱਈਆ ਕਰਵਾਉਂਦਾ ਹੈ’ ਇਸ ਦਾ ਉੱਤਰ ਹਿੰਦੂ ਧਰਮ ਦੇ ਲੋਕਾਚਾਰ ’ਚ ਨਿਹਿਤ ਹੈ, ‘100 ਹੱਥਾਂ ਨਾਲ ਕਮਾਓ ਅਤੇ 1,000 ਹੱਥਾਂ ਨਾਲ ਦਾਨ ਕਰੋ।’ ਦੇਣ ਦੀ ਇਹ ਭਾਵਨਾ ਮਹਾਕੁੰਭ ’ਚ ਡੂੰਘਾਈ ਨਾਲ ਸਮੋਈ/ਰਚੀ ਹੋਈ ਹੈ। 200 ਤੋਂ ਵੱਧ ਧਾਰਮਿਕ ਸੰਸਥਾਵਾਂ ਹਰ ਰੋਜ਼ ਲੱਖਾਂ ਆਉਣ ਵਾਲਿਆਂ ਨੂੰ ਮੁਫਤ ’ਚ ਤਾਜ਼ਾ ਪੱਕਿਆ ਹੋਇਆ, ਗਰਮ ਭੋਜਨ ਪਰੋਸਣ ਲਈ ਕੈਂਪ ਲਾਉਣਗੀਆਂ। ਪ੍ਰਯਾਗਰਾਜ ਅਤੇ ਉਸ ਦੇ ਆਲੇ-ਦੁਆਲੇ ਦੇ ਵਪਾਰ ’ਤੇ ਇਸ ਆਯੋਜਨ ਦਾ ਪ੍ਰਭਾਵ ਅਤੇ ਇਸ ਦੇ ਸਿੱਟੇ ਵਜੋਂ ਵਿਕਾਸ ਦੀ ਲਹਿਰ ਅਣਗਿਣਤ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗੀ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਰਾਸ਼ਟਰ ਨੂੰ ਲਾਭ ਨਹੀਂ ਹੋਵੇਗਾ।

ਪ੍ਰੋ. ਗੌਰਵ ਵੱਲਭ

  • Mahakumbh
  • development
  • faith
  • ਮਹਾਕੁੰਭ
  • ਵਿਕਾਸ
  • ਆਸਥਾ

ਕੁਲ 7 ਯਤਨ ਕੀਤੇ ਗਏ ਸਨ ਮਹਾਤਮਾ ਗਾਂਧੀ ਜੀ ਦੀ ਹੱਤਿਆ ਦੇ

NEXT STORY

Stories You May Like

  • new record of faith in char dham yatra
    ਚਾਰਧਾਮ ਯਾਤਰਾ ’ਚ ਆਸਥਾ ਦਾ ਨਵਾਂ ਰਿਕਾਰਡ, ਨਵੰਬਰ ਤੱਕ ਗਿਣਤੀ 60 ਲੱਖ ਪਹੁੰਚਣ ਦਾ ਅੰਦਾਜ਼ਾ
  • nayab singh saini punjab
    ਪੰਜਾਬ ਦੀ ਜਨਤਾ ਨੂੰ ਚੁਟਕਲੇ ਨਹੀਂ, ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ: ਨਾਇਬ ਸਿੰਘ ਸੈਣੀ
  • sukhbir singh badal punjab bachao rally
    'ਪੰਜਾਬ ਬਚਾਓ ਰੈਲੀ' ਦੌਰਾਨ ਉਮੜਿਆ ਜਨ-ਸੈਲਾਬ, ਸੁਖਬੀਰ ਬਾਦਲ ਵੱਲੋਂ ਵੱਡੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
  • analysis of development statistics
    ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
  • mohan bhagwat speach
    ਭਾਗਵਤ ਦੇ ਭਾਸ਼ਣ ਇਕ ਮੁਸ਼ਕਿਲ ਅਤੇ ਖ਼ਤਰਨਾਕ ਦੁਨੀਆ ਵਿਚ ਉਮੀਦ ਦੀ ਪ੍ਰਤੀਨਿਧਤਾ ਕਰਦੇ ਹਨ
  • india is getting demographic advantage  sitharaman
    ਭਾਰਤ ਨੂੰ ਮਿਲ ਰਿਹਾ ਡੈਮੋਗ੍ਰਾਫਿਕ ਲਾਭ, ‘ਨਾਰਾਜ਼ ਫੁੱਫੜ ਜੀ’ ਉਠਾਉਂਦੇ ਹਨ ਵਾਧੇ ’ਤੇ ਸਵਾਲ : ਸੀਤਾਰਾਮਨ
  • gurdwara granthi turns out to be a smuggler
    ਗੁਰਦੁਆਰੇ ਦਾ ਗ੍ਰੰਥੀ ਨਿਕਲਿਆ ਸਮੱਗਲਰ, ਜੇਲ੍ਹ 'ਚੋਂ ਬਾਹਰ ਆਉਂਦੇ ਹੀ ਦੇਸੀ ਕੱਟੇ ਤੇ ਕਾਰਤੂਸਾਂ ਸਣੇ ਦਬੋਚਿਆ
  • big incident
    ਦਵਾਈ ਲੈ ਕੇ ਆਉਂਦੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ ! ਰਸਤੇ 'ਚ ਹੀ ਨਿਕਲੀ ਜਾਨ
  • child missing from outside home in jalandhar
    ਜਲੰਧਰ 'ਚ ਘਰ ਦੇ ਬਾਹਰੋਂ ਜਵਾਕ ਹੋਇਆ ਗਾਇਬ, ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
  • attack on muslim man   incident captured on cctv
    ਮੁਸਲਿਮ ਵਿਅਕਤੀ ’ਤੇ ਹਮਲਾ, CCTV 'ਚ ਕੈਦ ਹੋਈ ਘਟਨਾ
  • maksudan new vegetable market dispute
    ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ...
  • major grp search operation at jalandhar city railway station
    ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ...
  • shahzad bhatti
    ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
Trending
Ek Nazar
municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • drug free punjab
      ਨਸ਼ਾ-ਮੁਕਤ ਪੰਜਾਬ : ਸਿਰਫ਼ ਨਸ਼ੇ ਵਿਰੁੱਧ ਨਹੀਂ, ਪੰਜਾਬ ਦੇ ਭਵਿੱਖ ਦੀ ਲੜਾਈ
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • ayurved for health
      ਸਿਹਤਮੰਦ ਭਵਿੱਖ ਲਈ ਆਯੁਰਵੇਦ
    • varanasi school camp
      ...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
    • oil crisis
      ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !
    • india brics
      ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • threat to agriculture from gm crops
      ਜੀ.ਐੱਮ. ਫ਼ਸਲਾਂ ਤੋਂ ਕੀ ਖ਼ਤਰੇ ਵਿਚ ਹੈ ਕਿਸਾਨੀ?
    • such women become a source of inspiration for others
      ਅਜਿਹੀਆਂ ਔਰਤਾਂ ਹੋਰਨਾਂ ਦੇ ਲਈ ਪ੍ਰੇਰਣਾ ਸ੍ਰੋਤ ਬਣਦੀਆਂ ਹਨ
    • opposition on brics dinner
      ਜਦੋਂ ਵਿਰੋਧੀ ਧਿਰ ਨੇ ਮੁੱਦਿਆਂ ਦੀ ਥਾਂ ‘ਮੈਨਿਊ’ ਚੁਣ ਲਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +