ਬਿਜ਼ਨੈੱਸ ਡੈੈੈੈੈਸਕ - ਨੌਕਰੀ ਬਦਲਣ ਦੇ ਪਿੱਛੇ ਸਿਰਫ ਘੱਟ ਤਨਖਾਹ ਹੀ ਵਜ੍ਹਾ ਨਹੀਂ ਹੈ, ਸਗੋਂ ਮਾੜਾ ਪ੍ਰਬੰਧਨ ਅਤੇ ਕੰਮ ਵਾਲੀ ਥਾਂ ਦਾ ਮਾਹੌਲ ਵੀ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਲਈ ਮਜਬੂਰ ਕਰ ਰਿਹਾ ਹੈ। ਇਕ ਰਿਪੋਰਟ ਅਨੁਸਾਰ 47 ਫੀਸਦੀ ਕਰਮਚਾਰੀਆਂ ਨੇ ਮਾੜੇ ਪ੍ਰਬੰਧਨ ਜਾਂ ਕੰਮ ਵਾਲੀ ਥਾਂ ਦੇ ਮਾਹੌਲ ਨੂੰ ਨੌਕਰੀ ਬਦਲਣ ’ਤੇ ਵਿਚਾਰ ਕਰਨ ਦਾ ਮੁੱਖ ਕਾਰਨ ਦੱਸਿਆ ਹੈ, ਜਦੋਂਕਿ 30 ਫੀਸਦੀ ਨੇ ਬਾਜ਼ਾਰ ਦੀਆਂ ਉਮੀਦਾਂ ਤੋਂ ਘੱਟ ਤਨਖਾਹ ਨੂੰ ਇਸ ਦੀ ਵਜ੍ਹਾ ਮੰਨਿਆ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲਾ ਹੈ ਵੱਡਾ ਬਦਲਾਅ, ਮਾਹਰਾ ਨੇ ਕੀਮਤਾਂ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ
ਮਨੁੱਖੀ ਸਰੋਤ ਸੇਵਾਵਾਂ ਦੇਣ ਵਾਲੀ ਕੰਪਨੀ ਜੀਨੀਅਸ ਐੱਚ. ਆਰ. ਟੈੱਕ ਲਿਮਟਿਡ ਦੀ ਸਤੰਬਰ, 2026 ਦੀ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਰਿਪੋਰਟ 1 ਤੋਂ 30 ਸਤੰਬਰ ਦੌਰਾਨ ਵੱਖ-ਵੱਖ ਖੇਤਰਾਂ ਦੇ 1,255 ਕਰਮਚਾਰੀਆਂ ਤੋਂ ਮਿਲੀ ਪ੍ਰਤੀਕਿਰਿਆ ’ਤੇ ਅਾਧਾਰਿਤ ਹੈ। ਇਸ ’ਚ ਸੂਚਨਾ ਟੈਕਨਾਲੋਜੀ, ਨਿਰਮਾਣ, ਸੰਚਾਰ, ਪ੍ਰਚੂਨ, ਵਿੱਤੀ ਸੇਵਾਵਾਂ, ਐੱਫ. ਐੱਮ. ਸੀ. ਜੀ. ਅਤੇ ਇੰਜੀਨੀਅਰਿੰਗ ਵਰਗੇ ਖੇਤਰ ਸ਼ਾਮਲ ਹਨ। ਰਿਪੋਰਟ ਅਨੁਸਾਰ 39 ਫੀਸਦੀ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਿਹਤਰ ਪ੍ਰਬੰਧਨ, ਸਿਹਤਮੰਦ ਕੰਮ ਵਾਲੀ ਥਾਂ ਦਾ ਮਾਹੌਲ ਅਤੇ ਕੰਮ ਕਰਨ ’ਚ ਵਧੇਰੇ ਲਚਕੀਲਾਪਨ ਮਿਲੇ ਤਾਂ ਉਹ ਆਪਣੀ ਮੌਜੂਦਾ ਕੰਪਨੀ ’ਚ ਬਣੇ ਰਹਿਣਾ ਪਸੰਦ ਕਰਨਗੇ।
ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ : ਗੰਨੇ ਦੇ ਰਸ ਤੇ ਖੰਡ ਤੋਂ Ethanol ਬਣਾਉਣ 'ਤੇ ਲੱਗੀ ਰੋਕ; ਸਰਕਾਰ ਨੇ ਜਾਰੀ ਕੀਤੇ ਟੈਂਡਰ ਲਈ ਨਿਯਮ
ਇਹ ਵੀ ਪੜ੍ਹੋ : FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ
ਇਹ ਵੀ ਪੜ੍ਹੋ : ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ
ਇਹ ਵੀ ਪੜ੍ਹੋ : 20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ
NEXT STORY