Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    6:26:05 PM

  • gunshot fired at this bank in amritsar

    ਵੱਡੀ ਵਾਰਦਾਤ : ਅੰਮ੍ਰਿਤਸਰ ਦੇ ਬੈਂਕ 'ਚ ਫਾਇਰਿੰਗ,...

  • heavy rain warning for punjab over the next 3 days

    ਪੰਜਾਬ 'ਚ ਅਗਲੇ 3 ਦਿਨ ਭਾਰੀ ਮੀਂਹ ਦੀ ਚਿਤਾਵਨੀ,...

  • parvinder jhota  kuldeep singh gargaj  sri akal takht sahib

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਜਥੇਦਾਰ ਕੁਲਦੀਪ...

  • bhagwant mann  manjit sidhu  congress

    CM ਮਾਨ ਦੇ ਸਾਬਕਾ ਓ. ਐੱਸ. ਡੀ. ਅਤੇ ਨਜ਼ਦੀਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?

BLOG News Punjabi(ਬਲਾਗ)

ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?

  • Edited By Anmol Tagra,
  • Updated: 13 Oct, 2026 06:16 PM
Blog
rahul gandhi future
  • Share
    • Facebook
    • Tumblr
    • Linkedin
    • Twitter
  • Comment

ਇਕ ਅਸਲ ’ਚ ਪ੍ਰਭਾਵਸ਼ਾਲੀ ਸਿਆਸਤਦਾਨ ਲੰਮੇ ਸਮੇਂ ਦੇ ਸਿਆਸੀ ਪ੍ਰਭਾਵ ਅਤੇ ਸਥਾਈ ਅਸਰ ਨੂੰ ਮਹੱਤਵ ਦਿੰਦਾ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀ ਕਈ ਉਤਾਰ-ਚੜ੍ਹਾਅ ਤੋਂ ਬਾਅਦ ਇਸ ਸਮਝ ਨੂੰ ਸਾਂਝਾ ਕਰਦੇ ਹਨ। ਗਾਂਧੀ ਦੀ ਯੋਜਨਾ ਦਾ ਇਕ ਮੁੱਖ ਪਹਿਲੂ ਜਨਤਾ ਨਾਲ ਸਿੱਧੇ ਜੁੜਨਾ ਹੈ, ਜਿਵੇਂ ਕਿ ਉਨ੍ਹਾਂ ਦੀ ਦਾਦੀ ਨੇ ਕੀਤਾ ਸੀ ਅਤੇ ਡਿਜੀਟਲ ਪਲੇਟਫਾਰਮਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨਾ ਵੀ ਹੈ। ‘ਸਤਿਆਗ੍ਰਹਿ’ ਪਲੇਟਫਾਰਮ ਦੀ ਸ਼ੁਰੂਆਤ ਇਸ ਰਣਨੀਤੀ ਦੀ ਉਦਾਹਰਣ ਹੈ। ਇਕ ਅਜਿਹੇ ਦੇਸ਼ ’ਚ, ਜਿੱਥੇ ਕਈ ਆਵਾਜ਼ਾਂ, ਵਿਸ਼ੇਸ਼ ਤੌਰ ’ਤੇ ਵਿਦਿਆਰਥੀ ਅਤੇ ਕਿਸਾਨ ਵਰਗੇ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਦੀਆਂ, ਅਕਸਰ ਅਣਸੁਣੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਪਹਿਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਚੁੱਕਣ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਦੀਆਂ ਹਨ।

ਲੋਕਾਂ ਨੂੰ ਵਿਰੋਧ ਦਰਜ ਕਰਨ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਇਕ ਮੰਚ ਦੇ ਕੇ, ਗਾਂਧੀ ਇਕ ਅਜਿਹਾ ਸਾਂਝਾ ਆਧਾਰ ਤਿਆਰ ਕਰਨਾ ਚਾਹੁੰਦੇ ਹਨ, ਜੋ ਵਿਆਪਕ ਦਰਸ਼ਕਾਂ ਦੇ ਮਨਾਂ ’ਚ ਛਾਪ ਛੱਡੇ। ਗਾਂਧੀ ਦਾ ਨਜ਼ਰੀਏ ਹਮਦਰਦੀ ਰੱਖਣ ਵਾਲੇ ਮੀਡੀਆ ਨੂੰ ਸ਼ਾਮਲ ਕਰ ਕੇ ਅਤੇ ਸੱਤਾਧਾਰੀ ਪਾਰਟੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਕੇ ਸਰਕਾਰ ਸੰਬੰਧੀ ਸਵਾਲ ਉਠਾਉਂਦਾ ਹੈ। ਇਹ ਰਣਨੀਤੀ ਮੋਦੀ ਦੇ ਸਭ ਤੋਂ ਮਜ਼ਬੂਤ ਸਮਰਥਕਾਂ ਦੇ ਮਨਾਂ ’ਚ ਵੀ ਸ਼ੱਕ ਪੈਦਾ ਕਰਨ ਦਾ ਟੀਚਾ ਰੱਖਦੀ ਹੈ, ਜੋ ਇਹ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਦੇ ਯੁੱਗ ’ਚ ਜਨਤਕ ਸੋਚ ਕਿੰਨੀ ਤੇਜ਼ੀ ਨਾਲ ਬਦਲ ਸਕਦੀ ਹੈ। ਅੰਤ ’ਚ, ਉਹ ਗੱਲਬਾਤ ਨੂੰ ਉਨ੍ਹਾਂ ਮੁੱਦਿਆਂ ਵੱਲ ਲੈ ਕੇ ਜਾਣਾ ਚਾਹੁੰਦੇ ਹਨ ਜੋ ਆਮ ਨਾਗਰਿਕਾਂ ਲਈ ਮਾਅਨੇ ਰੱਖਦੇ ਹਨ।

ਗਾਂਧੀ ਸਮਝਦੇ ਹਨ ਕਿ ਜੇਕਰ 2029 ’ਚ ਮੋਦੀ ਫਿਰ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ, ਤਾਂ ਕਾਂਗਰਸ ਨੂੰ ਸੱਤਾ ’ਚ ਵਾਪਸੀ ਲਈ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 3 ਅਕਤੂਬਰ ਨੂੰ, ਰਾਹੁਲ ਗਾਂਧੀ ਨੇ ਸਰਕਾਰ ’ਤੇ ਸੱਚਾਈ ਦਬਾਉਣ ਦਾ ਦੋਸ਼ ਲਗਾਇਆ ਅਤੇ ਦੇਸ਼ ਭਰ ’ਚ ਹੋ ਰਹੇ ਵੱਖ-ਵੱਖ ਮੁੱਦਿਆਂ ’ਤੇ ਆਧਾਰਿਤ ਵਿਰੋਧ ਵਿਖਾਵਿਆਂ ਨੂੰ ਇਕਜੁੱਟ ਕਰਨ ਲਈ ‘ਸਤਿਆਗ੍ਰਹਿ’ ਡਿਜੀਟਲ ਪਲੇਟਫਾਰਮ ਲਾਂਚ ਕੀਤਾ।

ਮਹਾਤਮਾ ਗਾਂਧੀ ਦੇ 157ਵੇਂ ਜਨਮ ਦਿਨ ਦੇ ਅਗਲੇ ਦਿਨ ਲਾਂਚ ਕੀਤਾ ਗਿਆ ‘ਸਤਿਆਗ੍ਰਹਿ’ ਪਲੇਟਫਾਰਮ ਅਨਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਸਮਰਥਨ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘ਸਤਿਆਗ੍ਰਹਿ ਇਕ ਅਜਿਹੀ ਪਹਿਲ ਹੈ ਜਿਸ ਨੂੰ ਇਨ੍ਹਾਂ ਆਵਾਜ਼ਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਹੈ।’ ਜਨਰੇਸ਼ਨ ਜ਼ੈੱਡ, ਵਿਦਿਆਰਥੀਆਂ ਅਤੇ ਕਿਸਾਨਾਂ ਸਮੇਤ ਕਈ ਵਿਅਕਤੀ ਆਪਣੇ ਹੱਕਾਂ ਲਈ ਲੜਦੇ ਹਨ ਅਤੇ ਅਕਸਰ ਇਕੱਲੇ-ਇਕੱਲੇ ਮਹਿਸੂਸ ਕਰਦੇ ਹਨ। ਇਹ ਮੰਚ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਸਮਰਥਨ ’ਚ ਆਪਣਾ ਵਿਰੋਧ ਦਰਜ ਕਰਨ ਲਈ ਉਤਸ਼ਾਹਿਤ ਕਰਦਾ ਹੈ ਜੋ ਤਸ਼ੱਦਦ ਤੋਂ ਪ੍ਰਭਾਵਿਤ ਹਨ।

ਦੇਸ਼ ਭਰ ’ਚ, ਵੱਖ-ਵੱਖ ਸਮੂਹ ਆਪਣੇ ਹੱਕਾਂ ਲਈ ਲੜਦੇ ਹਨ ਪਰ ਅਕਸਰ ਇਕੱਲੇ ਹੀ ਅਜਿਹਾ ਕਰਦੇ ਹਨ। ਜਨਰੇਸ਼ਨ ਜ਼ੈੱਡ, ਵਿਦਿਆਰਥੀਆਂ, ਕਿਸਾਨਾਂ, ਆਦਿਵਾਸੀਆਂ, ਦਲਿਤਾਂ ਅਤੇ ਔਰਤਾਂ ’ਚੋਂ ਹਰੇਕ ਦੇ ਆਪਣੇ ਵੱਖਰੇ ਸੰਘਰਸ਼ ਹਨ। ਇਕ ਇਕੱਲੀ ਆਵਾਜ਼ ਨੂੰ ਦਬਾਉਣਾ ਅਕਸਰ ਸੌਖਾ ਹੁੰਦਾ ਹੈ।

ਪਾਰਟੀ ਪੱਧਰ ’ਤੇ, ਪ੍ਰਿਅੰਕਾ ਗਾਂਧੀ ਵਡੇਰਾ ਚੋਣ ਰਣਨੀਤੀਆਂ ਅਤੇ ਪਾਰਟੀ ਦਾ ਮੈਨੀਫੈਸਟੋ ਤਿਆਰ ਕਰਦੇ ਹਨ, ਜਦਕਿ ਰਾਹੁਲ ਗਾਂਧੀ ਜਨਤਾ ਤੱਕ ਪਹੁੰਚਣ ਅਤੇ ਡੂੰਘਾ ਪ੍ਰਚਾਰ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਹਨ। ਗਾਂਧੀ ਦੀਆਂ ਯੋਜਨਾਵਾਂ ’ਚ ਸਿੱਧੇ ਵਿਰੋਧ ਪ੍ਰਦਰਸ਼ਨ, ਸੋਸ਼ਲ ਮੀਡੀਆ ਨਾਲ ਜੁੜਾਅ ਅਤੇ ਨੌਜਵਾਨ ਵੋਟਰਾਂ, ਵਿਸ਼ੇਸ਼ ਤੌਰ ’ਤੇ ਜਨਰੇਸ਼ਨ ਜ਼ੈੱਡ ਦੇ ਨਾਲ-ਨਾਲ ਔਰਤਾਂ, ਦਲਿਤਾਂ, ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਗਿਗ ਵਰਕਰਾਂ ਅਤੇ ਬੇਰੋਜ਼ਗਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।

ਰਾਹੁਲ ਗਾਂਧੀ ਦੀ ਪਹਿਲ ਦਾ ਪਹਿਲਾ ਪੜਾਅ ਸੂਬਿਆਂ ’ਚ ਪਾਰਟੀ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ’ਚ ਨਵੇਂ ਸਕੱਤਰਾਂ ਦੀ ਨਿਯੁਕਤੀ ’ਤੇ ਕੇਂਦਰਿਤ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਓਡਿਸ਼ਾ ਅਤੇ ਮਹਾਰਾਸ਼ਟਰ ਵਰਗੇ ਪ੍ਰਮੁੱਖ ਸੂਬਿਆਂ ’ਚ ਪਾਰਟੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ, ਜਿੱਥੇ ਉਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, 2029 ਵਿਚ ਸਫ਼ਲ ਦਾਅਵੇਦਾਰੀ ਲਈ ਮਹੱਤਵਪੂਰਨ ਹੈ।

‘ਭਾਰਤ ਜੋੜੋ ਯਾਤਰਾ’ ਤੋਂ ਬਾਅਦ, ਗਾਂਧੀ ਦਾ ਦ੍ਰਿਸ਼ਟੀਕੋਣ ਮੋਦੀ ਪ੍ਰਸ਼ਾਸਨ ਪ੍ਰਤੀ ਹੋਰ ਵਧੇਰੇ ਟਕਰਾਅ ਵਾਲਾ ਹੋ ਗਿਆ ਹੈ, ਜਿਸ ਨਾਲ ਉਹ ਖ਼ੁਦ ਨੂੰ ਇਕ ਪ੍ਰਮੁੱਖ ਵਿਰੋਧੀ ਨੇਤਾ ਦੇ ਰੂਪ ਵਿਚ ਸਥਾਪਿਤ ਕਰ ਰਹੇ ਹਨ, ਜੋ ਸਰਕਾਰ ਨੂੰ ਦਲੇਰੀ ਨਾਲ ਚੁਣੌਤੀ ਦੇਣ ਲਈ ਤਿਆਰ ਹੈ।

ਉਹ ਜਨਤਕ ਸੋਚ ਨੂੰ ਬਦਲਣ ਦੇ ਮਹੱਤਵ ਨੂੰ ਸਮਝਦੇ ਹਨ ਅਤੇ 2029 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਮਦਦਗਾਰ ਮੀਡੀਆ ਨਾਲ ਸਹਿਯੋਗ ਕਰਨ ਦਾ ਇਰਾਦਾ ਰੱਖਦੇ ਹਨ।

ਰਾਹੁਲ ਗਾਂਧੀ ਦੀ ‘ਸਤਿਆਗ੍ਰਹਿ’ ਪਹਿਲ ਵੱਖ-ਵੱਖ ਆਵਾਜ਼ਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਯਤਨ ਕਰਦੀ ਹੈ ਜੋ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਇਹ ਦੇਖਣਾ ਬਾਕੀ ਹੈ ਕਿ ਕੀ ਉਹ ਇਨ੍ਹਾਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਦੇ ਹਨ, ਕਿਉਂਕਿ ਭਾਰਤ ਇਕ ਵੱਡੀ ਚੋਣ ਦੇ ਨੇੜੇ ਪਹੁੰਚ ਰਿਹਾ ਹੈ।

ਅਗਲੇ ਸਾਢੇ 3 ਸਾਲਾਂ ’ਚ, ਰਾਹੁਲ ਗਾਂਧੀ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਮਿੱਤਰ ਮੀਡੀਆ ਆਊਟਲੈਟਾਂ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਜਨਰੇਸ਼ਨ ਜ਼ੈੱਡ ਵੋਟਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨਾਲ ਅੰਤ ’ਚ ਇਕ ਨੌਜਵਾਨ ਅਗਵਾਈ ਟੀਮ ਵਿਕਸਿਤ ਕਰਨ ’ਚ ਮਦਦ ਮਿਲੇਗੀ।

ਕਾਂਗਰਸ ਪਾਰਟੀ ਇਤਿਹਾਸਕ ਤੌਰ ’ਤੇ ਮੁਸਲਿਮ ਤੰਗ ਦਿਲੀ ਦੇ ਭਰਮ ਨਾਲ ਜੂਝ ਰਹੀ ਹੈ, ਜਿਸਦੇ ਕਾਰਨ ਕਈ ਗ਼ੈਰ-ਮੁਸਲਿਮ ਨਾਗਰਿਕ ਇਹ ਮਹਿਸੂਸ ਕਰਦੇ ਹਨ ਕਿ ਮੁਸਲਿਮ ਨੇਤਾ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ। ਪ੍ਰਭਾਵਸ਼ਾਲੀ ਸ਼ਾਸਨ ਦੀ ਬਜਾਏ ਵੋਟ ਬੈਂਕ ਦੀ ਰਾਜਨੀਤੀ ’ਤੇ ਇਹ ਧਿਆਨ ਪਾਰਟੀ ਲਈ ਮਹੱਤਵਪੂਰਨ ਚੁਣੌਤੀਆਂ ਪੇਸ਼ ਕਰਦਾ ਹੈ। ਜਨਤਾ ਦੀ ਰਾਏ ਆਰਥਿਕ ਹਾਲਾਤ, ਸਰਕਾਰ ਦੇ ਪ੍ਰਦਰਸ਼ਨ ਅਤੇ ਸਿਆਸੀ ਘਟਨਾਵਾਂ ਦੇ ਨਾਲ ਤੇਜ਼ੀ ਨਾਲ ਬਦਲ ਸਕਦੀ ਹੈ, ਜਿਸ ਨਾਲ ਚੋਣ ਸਰਵੇਖਣ ਭਵਿੱਖ ਦੀਆਂ ਚੋਣਾਂ ਲਈ ਵਿਸ਼ਵਾਸਯੋਗ ਭਵਿੱਖਬਾਣੀ ਦੀ ਬਜਾਏ ਸਿਰਫ਼ ਇਕ ਝਲਕ ਮਾਤਰ ਰਹਿ ਜਾਂਦੇ ਹਨ। 2029 ਦੀਆਂ ਆਮ ਚੋਣਾਂ ਬਹੁਤੀਆਂ ਦੂਰ ਨਾ ਹੋਣ ਕਰ ਕੇ, ਭਾਰਤ ਦਾ ਸਿਆਸੀ ਦ੍ਰਿਸ਼ ਕਾਫ਼ੀ ਬਦਲ ਸਕਦਾ ਹੈ।

ਮੁੱਖ ਸਵਾਲ ਇਹ ਹੈ ਕਿ ਕੀ ਜਨਤਕ ਸੋਚ ’ਚ ਮੌਜੂਦਾ ਬਦਲਾਅ ਬਣੇ ਰਹਿਣਗੇ ਜਾਂ ਥੋੜ੍ਹੇ ਸਮੇਂ ਲਈ ਹੋਣਗੇ। ਅੰਤ ’ਚ, ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਹੀ ਚੋਣ ਨਤੀਜਿਆਂ ਦਾ ਫੈਸਲਾ ਕਰੇਗੀ ਜਦੋਂ ਵੋਟਰ ਵੋਟ ਪਾਉਣ ਜਾਣਗੇ।

— ਕਲਿਆਣੀ ਸ਼ੰਕਰ

  • Rahul Gandhi
  • Politics
  • Congress

ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!

NEXT STORY

Stories You May Like

  • rahul gandhi  satyagraha  digital platform  launch
    ਰਾਹੁਲ ਗਾਂਧੀ ਨੇ ਲਾਂਚ ਕੀਤਾ 'ਸੱਤਿਆਗ੍ਰਹਿ', ਦੇਸ਼ ਭਰ ਦੇ ਲੋਕ ਸਾਂਝੇ ਕਰ ਸਕਣਗੇ ਸੰਘਰਸ਼
  • an indian in norway asked   are farmers in india getting the right price
    ਖੀਰੇ ਦੀ ਕੀਮਤ 300 ਰੁਪਏ! ਨਾਰਵੇ 'ਚ ਇੱਕ ਭਾਰਤੀ ਨੇ ਪੁੱਛਿਆ, "ਕੀ ਭਾਰਤ 'ਚ ਕਿਸਾਨਾਂ ਨੂੰ ਮਿਲ ਰਿਹੈ ਮਿਹਨਤ ਦਾ...
  • major for facebook users
    Facebook ਯੂਜ਼ਰਸ ਲਈ ਵੱਡਾ ਅਪਡੇਟ : App ਖੁੱਲ੍ਹਦੇ ਹੀ ਬਦਲ ਜਾਵੇਗੀ ਸਕ੍ਰੀਨ, ਜਾਣੋ ਕੀ ਹੈ ਨਵਾਂ ਬਦਲਾਅ
  • german political leader gurdeep randhawa visits sri darbar sahib
    ਸ੍ਰੀ ਦਰਬਾਰ ਸਾਹਿਬ ਪੁੱਜੇ ਜਰਮਨ ਸਿਆਸੀ ਆਗੂ ਗੁਰਦੀਪ ਰੰਧਾਵਾ, ਪੰਜਾਬੀ ਨੌਜਵਾਨਾਂ ਨੂੰ ਦਿੱਤੀ ਇਹ ਵੱਡੀ ਨਸੀਹਤ
  • india alliance  shivraj chouhan
    ਰਾਹੁਲ ਗਾਂਧੀ ਨੂੰ ‘ਇੰਡੀਆ’ ਗੱਠਜੋੜ ਨੇ ਕੀਤਾ ਖਾਰਿਜ : ਸ਼ਿਵਰਾਜ ਚੌਹਾਨ
  • samrala politics
    ਸਮਰਾਲਾ ’ਚ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਟਿਕਟ ਲਈ ਜ਼ੋਰ-ਅਜਮਾਇਸ਼ ਸ਼ੁਰੂ
  • akali dal urges political parties
    ਅਕਾਲੀ ਦਲ ਵਲੋਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ 'ਤੇ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ ਮੁਲਜ਼ਮ ਕਾਬੂ
  • heavy rain warning for punjab over the next 3 days
    ਪੰਜਾਬ 'ਚ ਅਗਲੇ 3 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
Trending
Ek Nazar
flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • delhi pollution
      ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ...
    • draw inspiration for a long life from the people of two italian villages
      ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!
    • there is something about us our identity refuses to be erased
      ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ
    • modis 25 years a selfreliant india filled with confidence and pride
      ਮੋਦੀ ਦੇ 25 ਸਾਲ : ਭਰੋਸੇ ਅਤੇ ਮਾਣ ਨਾਲ ਭਰਿਆ ਸਵੈ-ਨਿਰਭਰ ਭਾਰਤ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • even opponents can learn a lot from narendra modi
      ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
    • sanitation workers
      ਸਫ਼ਾਈ ਮੁਲਾਜ਼ਮਾਂ ਦੀ ਸੁਰੱਖਿਆ, ਕਲਿਆਣ ਲਈ ਠੋਸ ਸੁਧਾਰ
    • anti depressant
      ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
    • protest disorder and the police difficult duty
      ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
    • opposition in uttar pradesh pinning hopes on a miracle
      ਉੱਤਰ ਪ੍ਰਦੇਸ਼ ’ਚ ਚਮਤਕਾਰ ਦੇ ਭਰੋਸੇ ਵਿਰੋਧੀ ਧਿਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +