Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    4:59:32 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ਕਾਂਗਰਸ ਮੁਖੀ ਲਈ ਦੌੜ

BLOG News Punjabi(ਬਲਾਗ)

ਦਿੱਲੀ ਕਾਂਗਰਸ ਮੁਖੀ ਲਈ ਦੌੜ

  • Updated: 14 Oct, 2019 01:18 AM
Blog
run for delhi congress chief
  • Share
    • Facebook
    • Tumblr
    • Linkedin
    • Twitter
  • Comment

ਰਾਹਿਲ ਨੋਰਾ ਚੋਪੜਾ

ਕਾਂਗਰਸ ਪਾਰਟੀ ਛੇਤੀ ਹੀ ਆਪਣੀ ਦਿੱਲੀ ਇਕਾਈ ਦੇ ਮੁਖੀ ਦਾ ਐਲਾਨ ਕਰ ਸਕਦੀ ਹੈ। ਇਸ ਸਾਲ 20 ਜੁਲਾਈ ਨੂੰ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਤੋਂ ਬਾਅਦ ਦਿੱਲੀ ਕਾਂਗਰਸ ਪ੍ਰਧਾਨ ਦਾ ਅਹੁਦਾ ਖਾਲੀ ਪਿਆ ਹੈ। ਇਸ ਦੀ ਗੈਰ-ਹਾਜ਼ਰੀ ਨੇ 2020 ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਤਿਆਰੀਆਂ ’ਤੇ ਅਸਰ ਪਾਇਆ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਲਈ ਕਾਂਗਰਸ ਵਿਚ 3 ਨਾਵਾਂ ਦੀ ਚਰਚਾ ਹੈ, ਉਹ ਹਨ ਸੁਭਾਸ਼ ਚੋਪੜਾ, ਜੇ. ਪੀ. ਅਗਰਵਾਲ ਅਤੇ ਸਾਬਕਾ ਭਾਜਪਾ ਨੇਤਾ ਕੀਰਤੀ ਆਜ਼ਾਦ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਕਾਂਗਰਸ ਇੰਚਾਰਜ ਪੀ. ਸੀ. ਚਾਕੋ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ ਹੈ ਪਰ ਦਿੱਲੀ ਕਾਂਗਰਸ ਦੇ ਮੁਖੀ ਨੂੰ ਲੈ ਕੇ ਕਿਸੇ ਅੰਤਿਮ ਨਾਂ ਬਾਰੇ ਫੈਸਲਾ ਨਹੀਂ ਲਿਆ ਗਿਆ। ਕਾਂਗਰਸ ਦੀ ਦਿੱਲੀ ਇਕਾਈ ਧੜੇਬੰਦੀ ਦੀ ਸ਼ਿਕਾਰ ਹੈ, ਜਿਸ ਵਿਚ ਵੱਖ-ਵੱਖ ਧੜੇ ਆਪਸ ਵਿਚ ਹੀ ਮੁਕਾਬਲੇਬਾਜ਼ੀ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਸੂਬਾਈ ਪ੍ਰਧਾਨ ਦੇ ਐਲਾਨ ’ਚ ਦੇਰ ਹੋ ਰਹੀ ਹੈ।

ਦਰਅਸਲ, ਧੜੇਬੰਦੀ ਕਾਰਣ ਪਾਰਟੀ ਹਾਈਕਮਾਨ ਵਲੋਂ ਦਿੱਲੀ ਕਾਂਗਰਸ ਮੁਖੀ ਦੇ ਤੌਰ ’ਤੇ ਕੀਰਤੀ ਆਜ਼ਾਦ ਦਾ ਨਾਂ ਐਲਾਨਣ ਦੇ ਮੌਕੇ ਵਧੇ ਹਨ। ਕੀਰਤੀ ਆਜ਼ਾਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਫਰਵਰੀ ’ਚ ਕਾਂਗਰਸ ਵਿਚ ਸ਼ਾਮਿਲ ਹੋਏ ਸਨ, ਜੋ ਉਨ੍ਹਾਂ ਨੇ ਧਨਬਾਦ ਤੋਂ ਲੜੀ ਸੀ ਅਤੇ ਭਾਜਪਾ ਉਮੀਦਵਾਰ ਪਸ਼ੂਪਤੀ ਨਾਥ ਸਿੰਘ ਤੋਂ ਕਰੀਬ 5 ਲੱਖ ਵੋਟਾਂ ਨਾਲ ਹਾਰ ਗਏ ਸਨ। ਇਸ ਅਹੁਦੇ ਲਈ ਸਾਬਕਾ ਸੰਸਦ ਮੈਂਬਰ ਅਤੇ ਪੂਰਬੀ ਦਿੱਲੀ ਕਾਂਗਰਸ ਪ੍ਰਧਾਨ ਜੇ. ਪੀ. ਅਗਰਵਾਲ ਵੀ ਦੌੜ ’ਚ ਹਨ। ਉਹ ਸੋਨੀਆ ਗਾਂਧੀ ਦੇ ਕਰੀਬੀ ਹਨ। ਉਹ ਕਾਂਗਰਸ ਦੇ ਪੁਰਾਣੇ ਨੇਤਾਵਾਂ ਦੇ ਵੀ ਪਸੰਦੀਦਾ ਹਨ। ਬਾਣੀਆ ਅਤੇ ਮੁਸਲਿਮ ਫਿਰਕੇ ’ਤੇ ਉਨ੍ਹਾਂ ਦੀ ਪਕੜ ਹੈ। ਇਸ ਅਹੁਦੇ ਲਈ ਸੁਭਾਸ਼ ਚੋਪੜਾ ਵੀ ਦੌੜ ’ਚ ਹਨ। ਉਹ ਪੰਜਾਬੀ ਫਿਰਕੇ ਦੇ ਹਨ ਅਤੇ 1998 ’ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਅਤੇ 2003 ’ਚ ਆਪਣੀ ਜਿੱਤ ਨੂੰ ਦੁਹਰਾਇਆ ਸੀ। ਉਹ 2003 ’ਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਨ। ਪ੍ਰਧਾਨ ਸਮੇਤ ਉਹ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਵੱਖ-ਵੱਖ ਅਹੁਦਿਆਂ ’ਤੇ ਰਹੇ ਹਨ। ਦਿੱਲੀ ’ਚ ਪਾਰਟੀ ਦੇ ਪੁਨਰਗਠਨ ਦੇ ਮੱਦੇਨਜ਼ਰ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਦਿੱਲੀ ਕਾਂਗਰਸ ਦੀ ਕਮਾਨ ਕਿਸੇ ਨੌਜਵਾਨ ਨੇਤਾ ਨੂੰ ਸੌਂਪੀ ਜਾ ਸਕਦੀ ਹੈ।

ਮਹਾਬਲੀਪੁਰਮ ਦਾ ਦੌਰਾ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੈਰ-ਰਸਮੀ ਸਿਖਰ ਬੈਠਕ ਲਈ ਜਗ੍ਹਾ ਦੀ 6 ਮਹੀਨਿਆਂ ਤਕ ਭਾਲ ਤੋਂ ਬਾਅਦ ਮਹਾਬਲੀਪੁਰਮ ਨੂੰ ਚੁਣਿਆ ਗਿਆ। ਸ਼ੁਰੂ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਮੋਦੀ ਦਾ ਚੋਣ ਖੇਤਰ ਵਾਰਾਣਸੀ ਸਰਵਸ੍ਰੇਸ਼ਠ ਸਥਾਨ ਹੋਵੇਗਾ ਕਿਉਂਕਿ ਬੀਤੇ ਸਾਲ ਚੀਨ ਦੇ ਵੁਹਾਨ ’ਚ ਸਿਖਰ ਬੈਠਕ ਹੋਈ ਸੀ ਪਰ ਚੀਨੀਆਂ ਨੇ ਵਾਰਾਣਸੀ ਨੂੰ ਇਸ ਆਧਾਰ ’ਤੇ ਨਕਾਰ ਦਿੱਤਾ ਸੀ ਕਿ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਕਾਫਿਲੇ ਨੂੰ ਲਿਜਾਣ ਵਾਲਾ ਜਹਾਜ਼ ਵਾਰਾਣਸੀ ਦੇ ਛੋਟੇ ਹਵਾਈ ਅੱਡੇ ਲਈ ਬਹੁਤ ਵੱਡਾ ਹੋਵੇਗਾ। ਇਹ ਤੱਥ ਕਿ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਪਹਿਲਾਂ ਹੀ ਵਾਰਾਣਸੀ ਜਾ ਚੁੱਕੇ ਹਨ, ਇਕ ਵਾਧੂ ਨਕਾਰਾਤਮਕ ਕਾਰਕ ਬਣਿਆ ਹੋਵੇਗਾ। ਦੂਜਾ, ਗੋਆ ਦਾ ਸੁਝਾਅ ਦਿੱਤਾ ਗਿਆ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ ਕਿਉਂਕਿ ਸ਼ੀ ਜਿਨਪਿੰਗ ਪਹਿਲਾਂ ਹੀ 2016 ’ਚ ਬ੍ਰਿਕਸ ਸਮਿਟ ਲਈ ਕੰਢੇ ਦੇ ਰਿਜ਼ਾਰਟ ਜਾ ਚੁੱਕੇ ਸਨ। ਇਸ ਲਈ ਅਖੀਰ ਸਰਬਸੰਮਤੀ ਮਹਾਬਲੀਪੁਰਮ ’ਤੇ ਬਣੀ। ਇਕ ਹੋਰ ਤੱਥ ਸੀ ਕਿ ਇਹ ਇਕ ਖੁਸ਼ਹਾਲ ਪੁਰਾਤੱਤਵਿਕ ਵਿਰਾਸਤ ਹੈ ਅਤੇ ਚੀਨ ਨਾਲ ਇਕ ਪ੍ਰਾਚੀਨ ਵਪਾਰਕ ਕੜੀ ਰਿਹਾ ਹੈ। ਮਹਾਬਲੀਪੁਰਮ ਚੀਨੀ ਬੁੱਧ ਭਿਕਸ਼ੂ ਹਿਊਨ ਸਾਂਗ ਨਾਲ ਸਬੰਧਤ ਹੈ ਅਤੇ ਇਕ ਖੂਬਸੂਰਤ ਪ੍ਰਾਚੀਨ ਬੰਦਰਗਾਹ ਤੇ ਮੰਦਰਾਂ ਦਾ ਸ਼ਹਿਰ ਵੀ ਹੈ।

ਰਾਕਾਂਪਾ ਦਾ ਭਵਿੱਖ

ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਰਾਕਾਂਪਾ ਦੀ ਕਿਸਮਤ ਦਾ ਫੈਸਲਾ ਕਰਨਗੀਆਂ ਕਿਉਂਕਿ ਸ਼ਰਦ ਪਵਾਰ ਬੁੱਢੇ ਹੋ ਚੁੱਕੇ ਹਨ ਅਤੇ ਪਾਰਟੀ ਨੌਜਵਾਨ ਪੀੜ੍ਹੀ ਦੇ ਹੱਥਾਂ ’ਚ ਸੌਂਪਣਾ ਚਾਹੁੰਦੇ ਹਨ। ਅਤੀਤ ਵਿਚ ਉਨ੍ਹਾਂ ਨੇ ਆਪਣੇ ਭਤੀਜੇ ਅਜੀਤ ਪਵਾਰ ਨੂੰ ਤਿਆਰ ਕੀਤਾ ਪਰ ਪਾਰਟੀ ਦੀ ਜ਼ਿੰਮੇਵਾਰੀ ਆਪਣੀ ਬੇਟੀ ਸੁਪ੍ਰਿਆ ਸੁਲੇ ਨੂੰ ਸੌਂਪ ਦਿੱਤੀ ਪਰ ਉਹ ਵੀ ਮਜ਼ਬੂਤੀ ਨਾਲ ਪਾਰਟੀ ਨੂੰ ਅੱਗੇ ਨਹੀਂ ਲਿਜਾ ਸਕੀ। ਹੁਣ ਉਹ ਪਾਰਟੀ ਨੂੰ ਨਵੀਂ ਤਾਕਤ ਨਾਲ ਅੱਗੇ ਲਿਜਾਣ ਲਈ ਆਪਣੇ ਭਰਾ ਦੇ ਪੋਤੇ ’ਤੇ ਨਿਰਭਰ ਹਨ। ਇਸ ਵਾਰ ਵੀ ਸਮੱਸਿਆ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੈਦਾ ਕੀਤੀ ਗਈ, ਜਿਸ ਨੇ ਮਹਾਰਾਸ਼ਟਰ ਸਟੇਟ ਕੋਆਪ੍ਰੇਟਿਵ ਬੈਂਕ (ਐੱਮ. ਐੱਸ. ਸੀ. ਬੀ.) ਵਿਚ ਮਨੀਲਾਂਡਰਿੰਗ ਦੇ ਇਕ ਘਪਲੇ ’ਚ ਸ਼ਰਦ ਪਵਾਰ ਦਾ ਨਾਂ ਲਿਆ ਸੀ ਪਰ ਉਨ੍ਹਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਐਲਾਨ ਕੀਤਾ ਕਿ ਉਹ ਖ਼ੁਦ ਈ. ਡੀ. ਦੇ ਮੁੰਬਈ ਦਫਤਰ ਜਾਣਗੇ ਅਤੇ ਭਾਜਪਾ ਸਰਕਾਰ ’ਤੇ ਦੋਸ਼ ਵੀ ਲਾਇਆ ਕਿ ਉਹ ਚੋਣਾਂ ਦੇ ਸਮੇਂ ਇਸ ਰਣਨੀਤੀ ਦੀ ਵਰਤੋਂ ਕਰ ਰਹੀ ਹੈ ਪਰ ਈ. ਡੀ. ਨੇ ਪੁਲਸ ਰਾਹੀਂ ਸੰਦੇਸ਼ ਭੇਜਿਆ ਕਿ ਮੌਜੂਦਾ ਸਮੇਂ ’ਚ ਉਸ ਨੇ ਸ਼ਰਦ ਪਵਾਰ ਨੂੰ ਨਹੀਂ ਬੁਲਾਇਆ ਹੈ ਅਤੇ ਜੇਕਰ ਲੋੜ ਪਈ ਤਾਂ ਭਵਿੱਖ ’ਚ ਬੁਲਾਏਗਾ।

ਇਸ ਸਮੇਂ ਦੌਰਾਨ ਕਾਂਗਰਸ ਨਾਲ ਰਲੇਵੇਂ ਦੀ ਕਹਾਣੀ ਫੈਲੀ ਪਰ ਤੁਰੰਤ ਹੀ ਸੁਪ੍ਰਿਆ ਸੁਲੇ ਵਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ। ਸ਼ਰਦ ਪਵਾਰ ਨੇ ਕਾਂਗਰਸ ਛੱਡ ਕੇ 1999 ’ਚ ਆਪਣੀ ਪਾਰਟੀ ਬਣਾਈ ਸੀ ਅਤੇ ਹੁਣ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਹੋਰ ਛੋਟੇ ਦਲਾਂ ਨਾਲ ਮਿਲ ਕੇ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਲੜੇਗੀ। ਸ਼ਰਦ ਪਵਾਰ ਨੇ ਰਾਜਨੀਤੀ ਤੋਂ ਆਪਣੀ ਰਿਟਾਇਰਮੈਂਟ ਦੀਆਂ ਅਫਵਾਹਾਂ ਤੋਂ ਵੀ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਅਤੇ ਵਿਰੋਧੀ ਨੇਤਾਵਾਂ ਨੂੰ ਬਦਨਾਮ ਕਰਨ ਲਈ ਈ. ਡੀ. ਅਤੇ ਹੋਰ ਏਜੰਸੀਆਂ ਦੀ ਵਰਤੋਂ ਦੇ ਬਾਵਜੂਦ ਉਨ੍ਹਾਂ ਦਾ ਗੱਠਜੋੜ ਬਹੁਮਤ ਨਾਲ ਜਿੱਤੇਗਾ।

ਪੱਛਮੀ ਬੰਗਾਲ ’ਚ ਭਾਜਪਾ ਬਨਾਮ ਤ੍ਰਿਣਮੂਲ

ਸੰਸਦੀ ਚੋਣਾਂ ਤੋਂ ਬਾਅਦ ਭਾਜਪਾ ਅਤੇ ਤ੍ਰਿਣਮੂਲ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਜੰਗ ਦੇ ਰਾਹ ’ਤੇ ਹਨ। ਦੋਹਾਂ ਪਾਰਟੀਆਂ ਦਾ ਟੀਚਾ ਆਉਣ ਵਾਲੀਆਂ ਲੋਕਲ ਬਾਡੀਜ਼ ਚੋਣਾਂ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਦੋਹਾਂ ਪਾਰਟੀਆਂ ਨੇ ਦੁਰਗਾ ਪੂਜਾ ਉਤਸਵਾਂ ਨੂੰ ਟੀਚਾ ਬਣਾਇਆ ਹੈ ਅਤੇ ਹਾਲ ਹੀ ’ਚ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਲਕਾਤਾ ਦੇ ਉਪ-ਨਗਰ ਸਾਲਟ ਲੇਕ ’ਚ ਇਕ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ ਅਤੇ ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਪਹਿਲੀ ਵਾਰ ਰਾਜ ਭਰ ’ਚ ਦੁਰਗਾ ਪੂਜਾ ਆਯੋਜਿਤ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁਰਗਾ ਪੂਜਾ ਕਮੇਟੀਆਂ ਨੂੰ ਸਰਕਾਰੀ ਫੰਡ ਮਨਜ਼ੂਰ ਕੀਤੇ ਹਨ। ਪੂਜਾ ਤੋਂ ਬਾਅਦ ਦੋਵੇਂ ਪਾਰਟੀਆਂ ਹੁਣ ਇਕ-ਦੂਜੇ ’ਤੇ ਉਨ੍ਹਾਂ ਦੇ ਵਰਕਰਾਂ ਦੀਆਂ ਹੱਤਿਆਵਾਂ ਦੇ ਦੋਸ਼ ਲਾ ਰਹੀਆਂ ਹਨ।

8 ਅਕਤੂਬਰ ਨੂੰ ਪ੍ਰਾਇਮਰੀ ਸਕੂਲ ਟੀਚਰ ਪ੍ਰਕਾਸ਼ ਪਾਲ, ਉਨ੍ਹਾਂ ਦੀ ਗਰਭਵਤੀ ਪਤਨੀ ਬਿਊਟੀ ਪਾਲ, ਉਨ੍ਹਾਂ ਦੇ ਬੇਟੇ ਆਂਗਨ ਦੀ ਮੁਰਸ਼ਿਦਾਬਾਦ ਸਥਿਤ ਉਨ੍ਹਾਂ ਦੇ ਘਰ ’ਚ ਹੱਤਿਆ ਕਰ ਦਿੱਤੀ ਗਈ, ਜਿਸ ਬਾਰੇ ਭਾਜਪਾ ਸੂਬਾਈ ਪ੍ਰਧਾਨ ਦਿਲੀਪ ਘੋਸ਼ ਨੇ ਦਾਅਵਾ ਕੀਤਾ ਹੈ ਕਿ ਪਾਲ ਸੰਘ ਨਾਲ ਸਬੰਧਤ ਸਨ ਅਤੇ ਟ੍ਰਿਪਲ ਮਰਡਰ ਲਈ ਤ੍ਰਿਣਮੂਲ ਨੂੰ ਦੋਸ਼ ਦਿੱਤਾ। ਹੁਣ ਇਕ ਦੁਕਾਨਦਾਰ ਦੀ ਹੱਤਿਆ ਨੇ ਭਾਜਪਾ ਅਤੇ ਤ੍ਰਿਣਮੂਲ ਵਿਚਾਲੇ ਦੋਸ਼ ਲਾਉਣ ਦੀ ਖੇਡ ਸ਼ੁਰੂ ਕੀਤੀ ਹੈ। ਭਾਜਪਾ ਅਨੁਸਾਰ 52 ਸਾਲਾ ਹਰਾਲਾਲ ਦੇਬਨਾਥ ਬਾਬੂ ਭਾਜਪਾ ਵਰਕਰ ਸੀ ਅਤੇ ਉਸ ਦੀ ਹੱਤਿਆ ਨਾਦੀਆ ਜ਼ਿਲੇ ਦੇ ਰਾਣਾਘਾਟ ਖੇਤਰ ’ਚ ਕੀਤੀ ਗਈ। ਪੁਲਸ ਨੇ ਹਾਲਾਂਕਿ ਹੱਤਿਆ ’ਚ ਕਿਸੇ ਸਿਆਸੀ ਕੋਣ ਤੋਂ ਇਨਕਾਰ ਕੀਤਾ ਹੈ ਪਰ ਪੱਛਮੀ ਬੰਗਾਲ ਭਾਜਪਾ ਦੇ ਜਨਰਲ ਸਕੱਤਰ ਸੁਬਰਤ ਚੈਟਰਜੀ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ’ਚ ਲੋਕਤੰਤਰ ਦੀ ਰੱਖਿਆ ਕਰਦੇ ਹੋਏ ਇਕ ਹੋਰ ਭਾਜਪਾ ਵਰਕਰ ਨੇ ਬਲੀਦਾਨ ਦਿੱਤਾ ਹੈ ਅਤੇ ਦੇਬਨਾਥ ਦੀ ਹੱਤਿਆ ਤ੍ਰਿਣਮੂਲ ਦੇ ਗੁੰਡਿਆਂ ਨੇ ਕੀਤੀ ਹੈ। ਤ੍ਰਿਣਮੂਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਪਾਰਟੀ ਨੇਤਾ ਤਪਸ ਘੋਸ਼ ਦਾ ਕਹਿਣਾ ਹੈ ਕਿ ਦੇਬਨਾਥ ਤ੍ਰਿਣਮੂਲ ਵਰਕਰ ਸੀ ਅਤੇ ਹੋਰਨਾਂ ਵਿਰੁੱਧ ਆਵਾਜ਼ ਉਠਾਉਂਦਾ ਸੀ, ਜਿਸ ਕਾਰਣ ਭਾਜਪਾ ਸਮਰਥਕਾਂ ਨੇ ਉਸ ਦੀ ਹੱਤਿਆ ਕਰ ਦਿੱਤੀ। ਦਿਲੀਪ ਘੋਸ਼ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਰਕਾਰ ਨੂੰ ਗੰਗਾ ’ਚ ਰੋੜ੍ਹੇ ਜਾਣ ਤਕ ਆਪਣੀ ਲੜਾਈ ਜਾਰੀ ਰੱਖਣਗੇ।

ਹਰਿਆਣਾ ਵਿਧਾਨ ਸਭਾ ਚੋਣਾਂ

ਹਰਿਆਣਾ ਵਿਧਾਨ ਸਭਾ ਚੋਣਾਂ ’ਚ ਇਹ ਗੱਲ ਮਜ਼ੇਦਾਰ ਹੈ ਕਿ ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਦੇ ਪਰਿਵਾਰਕ ਮੈਂਬਰ ਭਾਜਪਾ ਵਿਰੁੱਧ ਲੜ ਰਹੇ ਹਨ ਪਰ ਇਕਜੁੱਟ ਹੋ ਕੇ ਨਹੀਂ। ਤਿੰਨੋਂ ਲਾਲਾਂ ਨੇ ਹਰਿਆਣਾ ’ਤੇ ਲੱਗਭਗ 30 ਸਾਲਾਂ ਤਕ 1990 ਤਕ ਸ਼ਾਸਨ ਕੀਤਾ, ਜਦੋਂ ਭਾਜਪਾ ਦਾ ਰੁਝਾਨ ਵਧਣ ਲੱਗਾ। ਇਸ ਵਾਰ ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਦੇ 10 ਪਰਿਵਾਰਕ ਮੈਂਬਰ ਚੋਣ ਲੜ ਰਹੇ ਹਨ। ਤਿੰਨਾਂ ਲਾਲਾਂ ਦੀ ਹਰਿਆਣਾ ਦੇ ਵਿਕਾਸ ’ਚ ਹਿੱਸੇਦਾਰੀ ਹੈ, ਜਿਵੇਂ ਕਿ ਲੋਕ ਕਹਿੰਦੇ ਹਨ ਕਿ ਭਜਨ ਲਾਲ ਨੇ ਲੱਗਭਗ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਇਸੇ ਤਰ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਬੰਸੀ ਲਾਲ ਵਲੋਂ 2 ਨਹਿਰਾਂ ਰਾਹੀਂ ਉਨ੍ਹਾਂ ਨੂੰ ਪਾਣੀ ਮੁਹੱਈਆ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਮੀਨ ਬੰਜਰ ਸੀ, ਜਿਸ ਨੇ ਉਨ੍ਹਾਂ ਨੂੰ ਖੇਤੀ ’ਚ ਪੰਜਾਬ ਨਾਲੋਂ ਬਿਹਤਰ ਬਣਾ ਦਿੱਤਾ। ਹਰਿਆਣਾ ਦੇ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਦੇਵੀ ਲਾਲ ਪਿਆਰ ਨਾਲ ਤਾਊ ਦੇ ਤੌਰ ’ਤੇ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਕਿਸਾਨ ਕਲਿਆਣ ਅਤੇ ਸਭ ਲਈ ਰੋਜ਼ਗਾਰ ਵਾਸਤੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਇਸ ਵਾਰ ਚੋਣ ਲੜ ਰਹੇ ਉਨ੍ਹਾਂ ਦੇ ਬੱਚੇ ਅਤੇ ਪੋਤਿਆਂ ਵਿਚ ਅਜਿਹੀ ਯੋਗਤਾ ਨਹੀਂ ਹੈ ਅਤੇ ਉਹ ਆਪਣੇ ਪਿਤਾ ਤੇ ਦਾਦੇ ਦੇ ਨਾਂ ’ਤੇ ਨਿਰਭਰ ਹਨ।

ਇਸ ਵਾਰ ਭਜਨ ਲਾਲ ਦਾ ਬੇਟਾ ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਕਾਂਗਰਸ ਉਮੀਦਵਾਰ ਹੈ ਪਰ ਉਹ ਆਪਣੇ ਪਿਤਾ ਦੇ ਨਾਂ ’ਤੇ ਪ੍ਰਚਾਰ ਕਰ ਰਿਹਾ ਹੈ। ਇਸੇ ਤਰ੍ਹਾਂ ਰਣਬੀਰ ਸਿੰਘ ਮਹਿੰਦਰਾ ਬਾਧਰਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ ਅਤੇ ਆਪਣੇ ਪਿਤਾ ਬੰਸੀ ਲਾਲ ਦੇ ਕੰਮਾਂ ਦੇ ਨਾਂ ’ਤੇ ਪ੍ਰਚਾਰ ਕਰ ਰਿਹਾ ਹੈ। ਨੈਨਾ ਚੌਟਾਲਾ ਵੀ ਆਪਣੀ ਪਰਿਵਾਰਕ ਵਿਰਾਸਤ ਅਤੇ ਦੇਵੀ ਲਾਲ ਦੇ ਕੰਮਾਂ ’ਤੇ ਨਿਰਭਰ ਹੈ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਆਪਣੇ ਉਮੀਦਵਾਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਟੀਕਲ-370 ਦੇ ਨਾਂ ’ਤੇ ਪ੍ਰਚਾਰ ਕਰ ਰਹੇ ਹਨ। ਮੋਦੀ 14 ਅਕਤੂਬਰ ਨੂੰ ਬੱਲਭਗੜ੍ਹ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਰਾਹੁਲ ਗਾਂਧੀ ਵੀ 14 ਅਕਤੂਬਰ ਨੂੰ ਹਰਿਆਣਾ ਆ ਰਹੇ ਹਨ ਅਤੇ ਮੇਵਾਤ ਦੇ ਨੂੰਹ ਜ਼ਿਲੇ ’ਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ।

nora_chopra@yahoo.com

  • ਕਾਂਗਰਸ
  • ਦੌੜ
  • Congress
  • chief

ਕੁਪੋਸ਼ਣ ’ਚ ਅੱਵਲ ਯੂ. ਪੀ. ਅਤੇ ਬਿਹਾਰ

NEXT STORY

Stories You May Like

  • congress prepares for 2027 elections new appointments made
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ
  • case registered against meta india chief for posts about pm
    PM ਮੋਦੀ ਬਾਰੇ ਪੋਸਟਾਂ ਨੂੰ ਲੈ ਕੇ Meta India ਦੇ ਮੁਖੀ ਅਤੇ ਹੋਰਾਂ ਵਿਰੁੱਧ ਕੇਸ ਦਰਜ
  • punjab nri marriage
    ਪੰਜਾਬ: ਵਹੁਟੀ ਨੂੰ ਛੱਡ ਕੈਨੇਡਾ ਦੌੜ ਗਿਆ NRI ਲਾੜਾ!
  • punjab congress obc wing congress high command
    ਵੱਡੀ ਖ਼ਬਰ : ਪੰਜਾਬ ਕਾਂਗਰਸ ਦੀ ਓ. ਬੀ. ਸੀ. ਵਿੰਗ ਭੰਗ
  • india china new delhi meeting lac
    ਭਾਰਤ-ਚੀਨ ਸਰਹੱਦ 'ਤੇ ਸ਼ਾਂਤੀ ਲਈ ਵੱਡਾ ਕਦਮ! ਨਵੀਂ ਦਿੱਲੀ 'ਚ ਹੋਈ ਅਹਿਮ ਬੈਠਕ
  • congress whip
    ਕਾਂਗਰਸ ਨੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ, ਅਗਲੇ ਹਫਤੇ ਸੰਸਦ ’ਚ ਮੌਜੂਦ ਰਹਿਣ ਲਈ ਕਿਹਾ
  • rebeca grynspan leads
    ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੀ ਦੌੜ 'ਚ ਕੋਸਟਾ ਰੀਕਾ ਦੇ ਗ੍ਰੀਨਸਪਨ ਅੱਗੇ
  • beware of those who set off firecrackers on the bullet motorcycles
    ਬੁਲਟ 'ਤੇ ਪਟਾਕੇ ਵਜਾਉਣ ਵਾਲੇ ਸਾਵਧਾਨ! SHO ਨੇ ਫਿਲਮੀ ਅੰਦਾਜ਼ ਖ਼ੁਦ ਦੌੜ ਕੇ ਹੀ ਮੁੰਡਿਆਂ ਨੂੰ...
  • tiranga yatra  is a symbol of our unity
    ‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mohan bhagwat
      ਭਾਗਵਤ ਦੀ ਜੈੱਨ-ਜ਼ੀ ਨਾਲ ਗੱਲਬਾਤ ਸਮੇਂ ਮੁਤਾਬਕ ਅਤੇ ਉਸਾਰੂ
    • sheikh hasina s return
      ਸ਼ੇਖ ਹਸੀਨਾ ਦੀ ਪ੍ਰਸਤਾਵਿਤ ਬੰਗਲਾਦੇਸ਼ ਵਾਪਸੀ ਅਹਿਮ
    • some indian security personnel trapping pakistani women
      ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ...
    • democracy protests and government
      ਲੋਕਤੰਤਰ ’ਚ ਵਿਰੋਧ, ਪ੍ਰਦਰਸ਼ਨ ਅਤੇ ਸਰਕਾਰ ਦੀ ਜ਼ਿੰਮੇਵਾਰੀ !
    • bihar flood and e 20
      ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
    • it is not a crime to be lefty
      ਖੱਬੇ ਹੱਥ ਦਾ ਹੋਣਾ ਕੋਈ ਅਪਰਾਧ ਨਹੀਂ...!
    • monsoon issue
      ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ
    • arunachal again in china  s target
      ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ
    • it is essential to promote   digital wellness
      ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
    • islamabad memorandum
      ‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +