Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    10:28:21 PM

  • 7 4 magnitude earthquake in colombia

    ਕੋਲੰਬੀਆ 'ਚ 7.4 ਤੀਬਰਤਾ ਦੇ ਭਿਆਨਕ ਭੂਚਾਲ ਕਾਰਨ...

  • car and bike collide 3 dead

    ਪੰਜਾਬ: ਕਾਰ ਤੇ ਬਾਈਕ ਵਿਚਾਲੇ ਹੋ ਗਈ ਸਿੱਧੀ ਟੱਕਰ,...

  • punjab body builder charanjit singh channi

    ਪੰਜਾਬ 'ਚ ਪਹਿਲਵਾਨ ਨਾਲ ਵਾਪਰੀ ਅਣਹੋਣੀ, ਚੜ੍ਹਦੀ...

  • punjab schools bill

    ਪੰਜਾਬ 'ਚ ਬੰਦ ਹੋਵੇਗੀ ਪ੍ਰਾਈਵੇਟ ਸਕੂਲਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ

BLOG News Punjabi(ਬਲਾਗ)

ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ

  • Edited By Anmol Tagra,
  • Updated: 10 Aug, 2026 04:54 PM
Blog
monsoon issue
  • Share
    • Facebook
    • Tumblr
    • Linkedin
    • Twitter
  • Comment

ਹਰ ਮਾਨਸੂਨ ’ਚ, ਭਾਰਤ ਇਕ ਜਾਣੀ-ਪਛਾਣੀ ਅਸਫ਼ਲਤਾ ਨੂੰ ਦੁਹਰਾਉਂਦਾ ਹੈ। ਸੜਕਾਂ ਦਰਿਆਵਾਂ ’ਚ ਬਦਲ ਜਾਂਦੀਆਂ ਹਨ, ਅੰਡਰਪਾਸ ਪਾਣੀ ਹੇਠ ਗਾਇਬ ਹੋ ਜਾਂਦੇ ਹਨ ਅਤੇ ਸ਼ਹਿਰ ਠੱਪ ਹੋ ਜਾਂਦੇ ਹਨ। ਮਹਿੰਗੀਆਂ ਕਾਰਾਂ ਅਤੇ ਐੱਸ. ਯੂ. ਵੀ. ਅਕਸਰ ਡੂੰਘੇ ਪਾਣੀ ’ਚ ਫਸ ਜਾਂਦੀਆਂ ਹਨ, ਉਨ੍ਹਾਂ ਦੇ ਇੰਜਣ ਖਰਾਬ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਲਕ ਕੁਝ ਹੀ ਘੰਟਿਆਂ ’ਚ ਸਾਲਾਂ ਦੀ ਬੱਚਤ ਨੂੰ ਖਾਕ ਹੁੰਦੇ ਦੇਖਦੇ ਹਨ।

ਆਵਾਜਾਈ ਪੂਰੀ ਤਰ੍ਹਾਂ ਰੁਕ ਜਾਂਦੀ ਹੈ, ਐਂਬੂਲੈਂਸਾਂ ਪਾਣੀ ਨਾਲ ਭਰੀਆਂ ਸੜਕਾਂ ’ਚੋਂ ਨਿਕਲਣ ਲਈ ਸੰਘਰਸ਼ ਕਰਦੀਆਂ ਹਨ ਅਤੇ ਰੋਜ਼ਾਨਾ ਜੀਵਨ ਅਰਾਜਕਤਾ ’ਚ ਬਦਲ ਜਾਂਦਾ ਹੈ। ਦਫ਼ਤਰਾਂ ਦੇ ਮੁਲਾਜ਼ਮ ਉਨ੍ਹਾਂ ਸੜਕਾਂ ’ਤੇ ਘੰਟਿਆਂਬੱਧੀ ਫਸੇ ਰਹਿੰਦੇ ਹਨ, ਜੋ ਖੜ੍ਹੇ ਪਾਣੀ ਦੇ ਛੱਪੜਾਂ ’ਚ ਤਬਦੀਲ ਹੋ ਚੁੱਕੀਆਂ ਹਨ। ਸਕੂਲ ਬੱਸਾਂ ਫਸੀਆਂ ਹੁੰਦੀਆਂ ਹਨ। ਡਿਲਿਵਰੀ ਵਰਕਰ ਆਪਣੇ ਪੂਰੇ ਦਿਨ ਦੀ ਕਮਾਈ ਗੁਆ ਦਿੰਦੇ ਹਨ। ਬਹਾਨਾ ਆਮ ਤੌਰ ’ਤੇ ‘ਗੈਰ ਅਸਾਧਾਰਨ ਤੌਰ ’ਤੇ ਭਾਰੀ ਮੀਂਹ’ ਹੁੰਦਾ ਹੈ ਪਰ ਭਾਰਤ ’ਚ ਮਾਨਸੂਨ ਤਾਂ ਹਮੇਸ਼ਾ ਹੀ ਆਉਂਦਾ ਹੈ। ਅਸਲ ਮੁੱਦਾ ਮੀਂਹ ਨਹੀਂ, ਸਗੋਂ ਮਜ਼ਬੂਤ ਅਤੇ ਲਚਕੀਲੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਅਣਹੋਂਦ ਹੈ, ਜੋ ਅੰਦਾਜ਼ੇਯੋਗ ਮੌਸਮ ਨੂੰ ਸੌਖਿਆਂ ਸੰਭਾਲ ਸਕੇ।

ਕਈ ਪ੍ਰਮੁੱਖ ਸ਼ਹਿਰਾਂ ’ਚ ਸਥਿਤੀ ਸਿਰਫ਼ ਅਸੁਵਿਧਾ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਜਾਨੀ ਖ਼ਤਰਾ ਬਣ ਜਾਂਦੀ ਹੈ। ਦਿੱਲੀ, ਗੁਰੂਗ੍ਰਾਮ, ਮੁੰਬਈ ਅਤੇ ਬੈਂਗਲੁਰੂ ਦੇ ਕੁਝ ਹਿੱਸਿਆਂ ’ਚ ਪਾਣੀ ਭਰਨ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਖੁੱਲ੍ਹੇ ਬਿਜਲੀ ਦੇ ਖੰਭੇ, ਟੁੱਟੀਆਂ ਤਾਰਾਂ ਅਤੇ ਪਾਣੀ ’ਚ ਡੁੱਬੇ ਜੰਕਸ਼ਨ ਬਾਕਸਾਂ ਤੋਂ ਕਰੰਟ ਲੱਗਣ ਦਾ ਅਸਲ ਖ਼ਤਰਾ ਪੈਦਾ ਹੋ ਜਾਂਦਾ ਹੈ।

ਗੋਡਿਆਂ ਜਾਂ ਲੱਕ ਤੱਕ ਡੂੰਘੇ ਪਾਣੀ ’ਚੋਂ ਲੰਘਣ ਵਾਲੇ ਲੋਕਾਂ ਨੂੰ ਅਕਸਰ ਪਤਾ ਹੀ ਨਹੀਂ ਹੁੰਦਾ ਕਿ ਪਾਣੀ ਹੇਠਾਂ ਕੀ ਹੈ—ਲਾਈਵ ਬਿਜਲੀ ਦੀਆਂ ਤਾਰਾਂ, ਖੁੱਲ੍ਹੇ ਮੈਨਹੋਲ ਜਾਂ ਨੁਕਸਾਨੇ ਗਏ ਟਰਾਂਸਫਾਰਮਰ। ਹਰ ਸਾਲ, ਪਾਣੀ ’ਚ ਡੁੱਬੀਆਂ ਸੜਕਾਂ ’ਤੇ ਕਰੰਟ ਲੱਗਣ ਨਾਲ ਹਾਦਸਿਆਂ ਅਤੇ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਹਨ।

ਉੱਚੀਆਂ ਇਮਾਰਤਾਂ, ਐਕਸਪ੍ਰੈੱਸਵੇਅ ਅਤੇ ਵਪਾਰਕ ਕੇਂਦਰਾਂ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ, ਜਲ ਨਿਕਾਸੀ ਅਤੇ ਸੀਵਰੇਜ ਸਿਸਟਮ ਨਾਕਾਫ਼ੀ ਸਾਬਤ ਹੁੰਦੇ ਹਨ। ਥੋੜ੍ਹੀ ਦੇਰ ਦਾ ਮੀਂਹ ਵੀ ਸ਼ਹਿਰੀ ਯੋਜਨਾਬੰਦੀ ਦੀਆਂ ਖ਼ਾਮੀਆਂ ਨੂੰ ਨੰਗਾ ਕਰ ਦਿੰਦਾ ਹੈ। ਨੁਕਸਾਨ ਸਿਰਫ਼ ਕਾਰਾਂ ਦਾ ਨਹੀਂ ਹੁੰਦਾ, ਸਗੋਂ ਘਰਾਂ, ਕਾਰੋਬਾਰਾਂ ਅਤੇ ਜ਼ਰੂਰੀ ਸੇਵਾਵਾਂ ਤੱਕ ਫੈਲ ਜਾਂਦਾ ਹੈ। ਦਫ਼ਤਰ ਦੁਪਹਿਰ ਨੂੰ ਹੀ ਬੰਦ ਹੋ ਜਾਂਦੇ ਹਨ। ਆਈ. ਟੀ. ਪਾਰਕਾਂ ਦਾ ਕੰਮਕਾਜ ਠੱਪ ਹੋ ਜਾਂਦਾ ਹੈ। ਛੋਟੇ ਕਾਰੋਬਾਰਾਂ ਦਾ ਸਾਮਾਨ ਖਰਾਬ ਹੋ ਜਾਂਦਾ ਹੈ। ਮੁਲਾਜ਼ਮਾਂ ਦੀ ਦਿਹਾੜੀ ਮਾਰੀ ਜਾਂਦੀ ਹੈ ਕਿਉਂਕਿ ਉਹ ਆਪਣੇ ਕੰਮ ਵਾਲੀ ਥਾਂ ਤੱਕ ਪਹੁੰਚ ਹੀ ਨਹੀਂ ਸਕਦੇ। ਇਕੋ ਭਾਰੀ ਮੀਂਹ ਕੁਝ ਹੀ ਘੰਟਿਆਂ ’ਚ ਲੱਖਾਂ ਰੁਪਏ ਦੀ ਆਰਥਿਕ ਗਤੀਵਿਧੀ ਨੂੰ ਤਬਾਹ ਕਰ ਸਕਦਾ ਹੈ।

ਇਹ ਸਮੱਸਿਆ ਸਿਰਫ਼ ਐੱਨ. ਸੀ. ਆਰ. ਤੱਕ ਹੀ ਸੀਮਤ ਨਹੀਂ ਹੈ। ਮੁੰਬਈ ਨੂੰ ਹਰ ਸਾਲ ਇਸ ਆਫ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਲੋਕਲ ਟ੍ਰੇਨਾਂ ਹੌਲੀ ਹੋ ਜਾਂਦੀਆਂ ਹਨ ਜਾਂ ਰੁਕ ਜਾਂਦੀਆਂ ਹਨ ਅਤੇ ਸਾਇਨ, ਕੁਰਲਾ, ਅੰਧੇਰੀ ਤੇ ਦਾਦਰ ਵਰਗੇ ਨੀਵੇਂ ਇਲਾਕਿਆਂ ’ਚ ਵਾਰ-ਵਾਰ ਹੜ੍ਹ ਆ ਜਾਂਦੇ ਹਨ। ਸ਼ਹਿਰ ਦੀ ਜੀਵਨ ਰੇਖਾ ਮੰਨਿਆ ਜਾਣ ਵਾਲਾ ਲੋਕਲ ਟ੍ਰੇਨ ਨੈੱਟਵਰਕ ਠੱਪ ਹੋ ਜਾਂਦਾ ਹੈ, ਜਿਸ ਨਾਲ ਲੱਖਾਂ ਲੋਕ ਪਲੇਟਫਾਰਮਾਂ ਜਾਂ ਭੀੜ-ਭੜੱਕੇ ਵਾਲੇ ਸਟੇਸ਼ਨਾਂ ’ਤੇ ਫਸ ਕੇ ਰਹਿ ਜਾਂਦੇ ਹਨ। ਚੇਨਈ ਨੇ ਵੀ ਭਿਆਨਕ ਸ਼ਹਿਰੀ ਹੜ੍ਹ ਦੇਖੇ ਹਨ, ਜਿੱਥੇ ਪੂਰੇ ਦੇ ਪੂਰੇ ਇਲਾਕੇ ਪਾਣੀ ’ਚ ਡੁੱਬ ਗਏ ਸਨ ਅਤੇ ਆਈ. ਟੀ. ਕਾਰੀਡੋਰ ਕਈ ਦਿਨਾਂ ਲਈ ਕੱਟੇ ਗਏ ਸਨ। ਇਸ ਦਾ ਨਤੀਜਾ ਸਿਰਫ਼ ਪ੍ਰੇਸ਼ਾਨੀ ਨਹੀਂ, ਸਗੋਂ ਵੱਡੇ ਪੱਧਰ ’ਤੇ ਆਰਥਿਕ ਤਾਲਾਬੰਦੀ ਹੁੰਦਾ ਹੈ।

ਕਈ ਰਾਜਾਂ ’ਚ ਹਾਲ ਹੀ ’ਚ ਬਣੇ ਰਾਜਮਾਰਗ ਭਾਰੀ ਮੀਂਹ ਤੋਂ ਬਾਅਦ ਜਲਦੀ ਹੀ ਟੋਇਆਂ, ਦਰਾਰਾਂ ਅਤੇ ਟੁੱਟ-ਭੱਜ ਦਾ ਸ਼ਿਕਾਰ ਹੋ ਜਾਂਦੇ ਹਨ। ਨਵੇਂ ਬਣੇ ਫਲਾਈਓਵਰਾਂ ਦੇ ਰੈਂਪਾਂ ’ਤੇ ਪਾਣੀ ਭਰ ਜਾਣਾ, ਜਲ ਨਿਕਾਸੀ ਦਾ ਖ਼ਰਾਬ ਡਿਜ਼ਾਈਨ ਅਤੇ ਮਾੜੀ ਉਸਾਰੀ ਸਾਫ਼ ਨਜ਼ਰ ਆਉਣ ਲੱਗਦੀ ਹੈ। ਤਰੱਕੀ ਦੀਆਂ ਨਿਸ਼ਾਨੀਆਂ ਮੰਨੇ ਜਾਣ ਵਾਲੇ ਇਹ ਪ੍ਰਾਜੈਕਟ ਜਲਦਬਾਜ਼ੀ ’ਚ ਕੀਤੇ ਗਏ ਕੰਮ, ਪੈਸੇ ਦੀ ਬੱਚਤ ਦੇ ਚੱਕਰ ਅਤੇ ਕਮਜ਼ੋਰ ਨਿਗਰਾਨੀ ਦੀ ਅਸਲ ਤਸਵੀਰ ਪੇਸ਼ ਕਰਦੇ ਹਨ।

ਜਦੋਂ ਬੁਨਿਆਦੀ ਢਾਂਚਾ ਬਣਨ ਤੋਂ ਕੁਝ ਮਹੀਨਿਆਂ ਜਾਂ ਸਾਲਾਂ ’ਚ ਹੀ ਟੁੱਟਣ ਲੱਗੇ, ਤਾਂ ਇਹ ਸਿਰਫ਼ ਇੰਜੀਨੀਅਰਿੰਗ ਦੀ ਅਸਫ਼ਲਤਾ ਨਹੀਂ, ਸਗੋਂ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਜਵਾਬਦੇਹੀ ਦੀ ਘਾਟ ਦਾ ਸਪੱਸ਼ਟ ਸੰਕੇਤ ਹੁੰਦਾ ਹੈ।

ਪ੍ਰਮੁੱਖ ਸਰਕਾਰੀ ਅਤੇ ਜਨਤਕ ਢਾਂਚੇ ਵੀ ਇਸ ਤੋਂ ਬਚੇ ਨਹੀਂ ਹਨ। ਹਵਾਈ ਅੱਡੇ, ਜਿਨ੍ਹਾਂ ਨੂੰ ਅਕਸਰ ਵਿਸ਼ਵ ਪੱਧਰੀ ਉਪਲਬਧੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ, ਉੱਥੇ ਵੀ ਪਾਣੀ ਦਾ ਰਿਸਣਾ ਅਤੇ ਛੱਤਾਂ ਟੁੱਟਣ ਵਰਗੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਦਿੱਲੀ ਹਵਾਈ ਅੱਡੇ ’ਤੇ ਛੱਤ ਦਾ ਡਿੱਗਣਾ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਆਧੁਨਿਕ ਦਿੱਖ ਸੁਰੱਖਿਆ ਜਾਂ ਮਜ਼ਬੂਤੀ ਦੀ ਗਾਰੰਟੀ ਨਹੀਂ ਹੁੰਦੀ।

ਇਹ ਇਕ ਮੌਲਿਕ ਸਵਾਲ ਖੜ੍ਹਾ ਕਰਦਾ ਹੈ—ਕੀ ਅਸੀਂ ਇੰਜੀਨੀਅਰਿੰਗ ਦੀ ਗੁਣਵੱਤਾ, ਚੈਕਿੰਗ ਪ੍ਰਣਾਲੀਆਂ ਅਤੇ ਲੰਬੇ ਸਮੇਂ ਤੱਕ ਸੰਭਾਲ ਦੀ ਅਣਦੇਖੀ ਕਰ ਕੇ ਸਿਰਫ਼ ਦਿਖਾਵੇ ਦੇ ਪ੍ਰਾਜੈਕਟਾਂ ਅਤੇ ਵੱਡੇ ਉਦਘਾਟਨਾਂ ਨੂੰ ਪਹਿਲ ਦੇ ਰਹੇ ਹਾਂ? ਕੋਈ ਵੀ ਦੇਸ਼ ਵਿਕਾਸ ਦਾ ਦਾਅਵਾ ਨਹੀਂ ਕਰ ਸਕਦਾ ਜੇਕਰ ਉਸ ਦਾ ਮੁੱਖ ਬੁਨਿਆਦੀ ਢਾਂਚਾ ਆਮ ਜਿਹੇ ਮੌਸਮ ’ਚ ਹੀ ਅਸਫਲ ਹੋ ਜਾਂਦਾ ਹੈ।

ਇਸ ਸਾਰੇ ਸੰਕਟ ਦੀ ਜੜ੍ਹ ਪ੍ਰਸ਼ਾਸਨ ਦੀ ਅਸਫ਼ਲਤਾ ਹੈ। ਨਗਰ ਨਿਗਮਾਂ ਕੋਲ ਮਨਜ਼ੂਰੀਆਂ ਦੇਣ, ਜਾਂਚ ਕਰਨ ਅਤੇ ਕਾਨੂੰਨ ਲਾਗੂ ਕਰਨ ਦੀ ਤਾਕਤ ਹੈ, ਫਿਰ ਵੀ ਜਵਾਬਦੇਹੀ ਬਹੁਤ ਕਮਜ਼ੋਰ ਹੈ। ਵਾਰ-ਵਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਗ਼ੈਰ-ਕਾਨੂੰਨੀ ਉਸਾਰੀਆਂ ਜਾਰੀ ਰਹਿੰਦੀਆਂ ਹਨ। ਪਾਣੀ ਨਿਕਾਸ ਵਾਲੇ ਨਾਲਿਆਂ ’ਤੇ ਇਮਾਰਤਾਂ, ਪਾਰਕਿੰਗਾਂ ਅਤੇ ਦੁਕਾਨਾਂ ਵੱਲੋਂ ਕਬਜ਼ੇ ਕਰ ਲਏ ਜਾਂਦੇ ਹਨ।

ਪਾਣੀ ਦੇ ਕੁਦਰਤੀ ਵਹਾਅ ਦੇ ਰਸਤੇ ਰੋਕ ਦਿੱਤੇ ਜਾਂਦੇ ਹਨ, ਜਿਸ ਕਾਰਨ ਮੀਂਹ ਦਾ ਪਾਣੀ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਵੜਨ ਲਈ ਮਜਬੂਰ ਹੋ ਜਾਂਦਾ ਹੈ। ਵੱਖ-ਵੱਖ ਕੰਮਾਂ ਲਈ ਸੜਕਾਂ ਨੂੰ ਵਾਰ-ਵਾਰ ਪੁੱਟਿਆ ਜਾਂਦਾ ਹੈ ਅਤੇ ਫਿਰ ਬਹੁਤ ਮਾੜੇ ਤਰੀਕੇ ਨਾਲ ਮੁਰੰਮਤ ਕੀਤੀ ਜਾਂਦੀ ਹੈ, ਜਿਸ ਨਾਲ ਉੱਬੜ-ਖਾਬੜ ਸੜਕਾਂ ਬਣ ਜਾਂਦੀਆਂ ਹਨ ਅਤੇ ਹੜ੍ਹ ਵਰਗੀ ਸਥਿਤੀ ਹੋਰ ਵਿਗੜ ਜਾਂਦੀ ਹੈ।

ਭਾਰਤ ਨੂੰ ਤੇਜ਼ੀ ਨਾਲ ਉਸਾਰੀ ਕਰਨ ਪਰ ਬਾਅਦ ’ਚ ਕਾਨੂੰਨ ਨਾ ਲਾਗੂ ਕਰਨ ਅਤੇ ਆਫ਼ਤ ਆਉਣ ਤੋਂ ਬਾਅਦ ਇਕ-ਦੂਜੇ ’ਤੇ ਦੋਸ਼ ਮੜ੍ਹਨ ਦੇ ਇਸ ਚੱਕਰ ਨੂੰ ਹੁਣ ਖ਼ਤਮ ਕਰਨਾ ਪਵੇਗਾ।

ਇਮਾਰਤਾਂ ਦੀਆਂ ਮਨਜ਼ੂਰੀਆਂ ਅਤੇ ਜਾਂਚ ਪ੍ਰਕਿਰਿਆ ਪਾਰਦਰਸ਼ੀ ਅਤੇ ਆਨਲਾਈਨ ਹੋਣੀ ਚਾਹੀਦੀ ਹੈ ਤਾਂ ਜੋ ਆਸਾਨੀ ਨਾਲ ਪਤਾ ਲੱਗ ਸਕੇ। ਸ਼ਿਕਾਇਤਾਂ ਦਾ ਨਿਪਟਾਰਾ ਤੈਅ ਸਮੇਂ ’ਚ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਲਈ ਲਟਕਾਇਆ ਜਾਵੇ। ਵਾਰ-ਵਾਰ ਲਾਪਰਵਾਹੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ’ਚ ਜੁਰਮਾਨੇ ਅਤੇ ਅਹੁਦੇ ਤੋਂ ਹਟਾਉਣਾ ਸ਼ਾਮਲ ਹੋਵੇ। ਘਟੀਆ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ ਅਤੇ ਉਨ੍ਹਾਂ ਦੀ ਆਰਥਿਕ ਜਵਾਬਦੇਹੀ ਤੈਅ ਕੀਤੀ ਜਾਵੇ। ਪਾਣੀ ਦੇ ਕੁਦਰਤੀ ਨਿਕਾਸ ਪ੍ਰਣਾਲੀਆਂ, ਝੀਲਾਂ, ਗਿੱਲੀਆਂ ਜ਼ਮੀਨਾਂ ਅਤੇ ਹੜ੍ਹ ਮੈਦਾਨਾਂ ਨੂੰ ਰੀਅਲ ਅਸਟੇਟ ਦੇ ਲਾਲਚ ’ਚ ਤਬਾਹ ਕਰਨ ਦੀ ਬਜਾਏ ਬਚਾਇਆ ਜਾਣਾ ਚਾਹੀਦਾ ਹੈ।

ਜੇਕਰ ਅਧਿਕਾਰੀਆਂ ਕੋਲ ਉਸਾਰੀ ਦੀ ਮਨਜ਼ੂਰੀ ਦੇਣ ਦੀ ਤਾਕਤ ਹੈ, ਤਾਂ ਉਨ੍ਹਾਂ ਕੋਲ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੂੰ ਸ਼ਿਕਾਇਤਾਂ ਮਿਲਦੀਆਂ ਹਨ, ਤਾਂ ਉਨ੍ਹਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਜੇਕਰ ਅਧਿਕਾਰੀ ਨਿਯਮਾਂ ਦੀ ਉਲੰਘਣਾ ਨੂੰ ਅਣਡਿੱਠ ਕਰਦੇ ਹਨ, ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਜੇਕਰ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ, ਤਾਂ ਬਿਨਾਂ ਕਿਸੇ ਝਿਜਕ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਰਤ ’ਚ ਇੱਛਾ ਸ਼ਕਤੀ ਜਾਂ ਪੈਸੇ ਦੀ ਕੋਈ ਕਮੀ ਨਹੀਂ ਹੈ, ਕਮੀ ਸਿਰਫ਼ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ, ਇਮਾਨਦਾਰੀ ਅਤੇ ਸਮੇਂ ਸਿਰ ਫ਼ੈਸਲੇ ਲੈਣ ਦੀ ਹੈ। ਜਦੋਂ ਤੱਕ ਇਹ ਸਭ ਨਹੀਂ ਬਦਲਦਾ, ਹਰ ਮਾਨਸੂਨ ਸਿਰਫ਼ ਮੀਂਹ ਦਾ ਮੌਸਮ ਨਹੀਂ ਰਹੇਗਾ, ਸਗੋਂ ਪ੍ਰਸ਼ਾਸਕੀ ਨਾਕਾਮੀ ਦਾ ਮੌਸਮ ਬਣਿਆ ਰਹੇਗਾ। ਅਜੋਕੀ ਤਰੱਕੀ ਦੀ ਦੁਨੀਆ ’ਚ ਇਹ ਇਕ ਵੱਡਾ ਦਾਗ਼ ਹੈ। ਇਸ ਨਾਲ ਹਰ ਆਮ ਨਾਗਰਿਕ ਕਿਸੇ ਨਾ ਕਿਸੇ ਰੂਪ ’ਚ ਪੀੜਤ ਹੁੰਦਾ ਹੈ ਅਤੇ ਅਸੀਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਸਾਹਮਣੇ ਮਖੌਲ ਦਾ ਪਾਤਰ ਬਣ ਜਾਂਦੇ ਹਾਂ।

—ਦੇਵੀ ਚੇਰੀਅਨ

  • Monsoon
  • Rain

ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ

NEXT STORY

Stories You May Like

  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
  • weather will remain extremely bad in punjab for 5 days
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਬੇਹੱਦ ਖ਼ਰਾਬ! ਜਾਰੀ ਹੋਈ ਐਡਵਾਈਜ਼ਰੀ, ਸੂਬਾ ਵਾਸੀ ਰਹਿਣ ਸਾਵਧਾਨ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, 7 ਜ਼ਿਲ੍ਹਿਆਂ 'ਚ Alert
  • monsoon gains momentum  daily rains expected
    ਮਾਨਸੂਨ ਨੇ ਫੜੀ ਰਫ਼ਤਾਰ, ਰੋਜ਼ਾਨਾ ਮੀਂਹ ਪੈਣ ਦੇ ਆਸਾਰ
  • if your makeup gets ruined repeatedly during the monsoon season  then do this
    Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ 'ਤੇ ਆਵੇਗਾ ਨਿਖਾਰ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • weather update punjab monsoon rain imd
    ਪੰਜਾਬ 'ਚ ਅਗਲੇ 48 ਘੰਟੇ ਅਹਿਮ, 6 ਅਗਸਤ ਤੋਂ ਸੁਸਤ ਹੋ ਜਾਵੇਗਾ ਮਾਨਸੂਨ
  • cm omar abdullah  union territory  opposition
    ਰਾਜ ਦਾ ਦਰਜਾ ਬਹਾਲ ਹੋਣ ਤੱਕ ਜਾਰੀ ਰਹੇਗਾ ਵਿਰੋਧ : CM ਉਮਰ ਅਬਦੁੱਲਾ
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
  • car falls 25 feet after breaking highway railing in goraya
    ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
  • i20 car crashes into showroom  causing extensive damage in jalandhar
    ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
  • major incident in jalandhar bullets fired at house car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
Trending
Ek Nazar
heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • self dependent india in medical
      ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ...
    • increasing cases of fraud in the name of providing jobs
      ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
    • why did the scope of domestic violence laws extend to women in relationships
      ‘‘ਘਰੇਲੂ ਜ਼ੁਲਮ ਕਾਨੂੰਨ ਦਾ ਘੇਰਾ ‘ਰਿਲੇਸ਼ਨਸ਼ਿਪ’ ’ਚ ਰਹਿਣ ਵਾਲੀਆਂ ਔਰਤਾਂ ਤੱਕ...
    • will cockroaches create a party or an atmosphere
      ‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ
    • delimitation bill
      ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ
    • raise voice against wrong
      ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
    • tippers and tractors   running at high speed
      ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +