Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    12:25:31 PM

  • cyclonic storm  flights cancelled  schools and colleges closed  cyclone murasu

    ਚੱਕਰਵਾਤੀ ਤੂਫਾਨ ਦਾ ਕਹਿਰ ! ਘਰ ਛੱਡਣ ਲੱਗੇ ਲੱਖਾਂ...

  • know the life story of mahadev app s king saurabh chandrakar

    15,000 'ਚ ਜੂਸ ਵੇਚਣ ਦੀ ਨੌਕਰੀ ਤੋਂ ਲੈ ਕੇ 94,400...

  • russia issued a warning

    ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ...

  • sahib brar arrested

    ਕੈਨੇਡਾ 'ਚ ਪੁਲਸ ਨੇ ਸਾਹਿਬ ਬਰਾੜ ਨੂੰ ਕੀਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!

BLOG News Punjabi(ਬਲਾਗ)

‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!

  • Edited By Sandeep Kumar,
  • Updated: 26 Sep, 2026 03:06 AM
Blog
strict action should be taken against the fraudsters
  • Share
    • Facebook
    • Tumblr
    • Linkedin
    • Twitter
  • Comment

ਅੱਜ ਲੋਕਾਂ ’ਚ ਲਾਲਚ ਇੰਨਾ ਵਧ ਗਿਆ ਹੈ ਕਿ ਉਹ ਆਪਣੇ ਹੀ ਭੈਣ-ਭਰਾਵਾਂ ਨੂੰ ਠੱਗਣ ਲਈ ਕੋਈ ਵੀ ਤਰੀਕਾ ਅਪਣਾਉਣ ’ਚ ਸੰਕੋਚ ਨਹੀਂ ਕਰਦੇ। ਕਈ ਧੋਖੇਬਾਜ਼ ਤਾਂ ਨਕਲੀ ਅਧਿਕਾਰੀਆਂ ਦਾ ਭੇਸ ਧਾਰਨ ਕਰਕੇ ਲੋਕਾਂ ਨੂੰ ਠੱਗ ਰਹੇ ਹਨ, ਜਿਸ ਦੀਆਂ ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 26 ਮਾਰਚ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਖ਼ੁਦ ਨੂੰ ‘ਸੀਮਾ ਸੁਰੱਖਿਆ ਬਲ’ ਦਾ ਅਧਿਕਾਰੀ ਦੱਸ ਕੇ ਫ਼ਰਜ਼ੀ ਖ਼ਰੀਦ ਆਦੇਸ਼ ਘਪਲੇ ਰਾਹੀਂ ‘ਬੈਂਗਲੁਰੂ’ ਦੇ ਇਕ ਕਾਰੋਬਾਰੀ ਤੋਂ 26.22 ਲੱਖ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਧੋਖੇਬਾਜ਼ ਨਕਲੀ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਗਿਆ।

* 18 ਜੂਨ ਨੂੰ ‘ਮਿਰਜ਼ਾਪੁਰ’ (ਉੱਤਰ ਪ੍ਰਦੇਸ਼) ਦੇ ਕਲੈਕਟਰੇਟ ’ਚ ਦਰੋਗਾ ਬਣ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਲੋਕਾਂ ਅਤੇ ਅਧਿਕਾਰੀਆਂ ਦੀ ਚੌਕਸੀ ਨਾਲ ਹਿਰਾਸਤ ’ਚ ਲਿਆ ਗਿਆ। ਉਸ ਦਾ ਕਹਿਣਾ ਸੀ ਕਿ ਉਹ ਔਰਤਾਂ ਨੂੰ ਮਹਿਲਾ ਥਾਣੇ ’ਚ ਨੌਕਰੀ ਦਿਵਾ ਸਕਦਾ ਹੈ।

* 20 ਜੂਨ ਨੂੰ ਦਿੱਲੀ ਪੁਲਸ ਨੇ ਖ਼ੁਦ ਨੂੰ ਇਕ ‘ਐਡੀਸ਼ਨਲ ਡਿਪਟੀ ਮੈਜਿਸਟ੍ਰੇਟ’ (ਏ. ਡੀ. ਐੱਮ.) ਦੱਸ ਕੇ ਅਨੇਕਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਜ਼ਮੀਨ ਅਲਾਟ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਪਵਨ ਕੁਮਾਰ ਪਾਂਡੇ’ ਨਾਂ ਦੇ ਇਕ ਆਦਤਨ ਜਾਅਲਸਾਜ਼ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ ਅਨੇਕਾਂ ਫ਼ਰਜ਼ੀ ਆਈ-ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ।

* 21 ਜੂਨ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਇਕ ਵਿਅਕਤੀ ਨੇ ਖ਼ੁਦ ਨੂੰ ਪੁਲਸ ਅਧਿਕਾਰੀ ਦੱਸਦੇ ਹੋਏ ਅੰਤਰਰਾਸ਼ਟਰੀ ਨੰਬਰ ਤੋਂ ਫ਼ੋਨ ਕੀਤਾ ਅਤੇ ਉਸ ਨੂੰ ਝੂਠਮੂਠ ਹੀ ਇਹ ਕਹਿ ਕੇ ਡਰਾ ਦਿੱਤਾ ਕਿ ਉਸ ਦਾ ਬੇਟਾ ਡਰੱਗਜ਼ ਕੇਸ ’ਚ ਫੜਿਆ ਗਿਆ ਹੈ ਅਤੇ ਉਸ ਨੂੰ ਛੱਡਣ ਦੇ ਬਦਲੇ ’ਚ ਔਰਤ ਤੋਂ 1.25 ਲੱਖ ਰੁਪਏ ਠੱਗ ਲਏ।

* 27 ਜੂਨ ਨੂੰ ‘ਮੁੰਬਈ’ (ਮਹਾਰਾਸ਼ਟਰ) ’ਚ ਪੁਲਸ ਵਰਗੀ ਦਿਸਣ ਵਾਲੀ ਕਾਰ ਅਤੇ ਫ਼ਰਜ਼ੀ ਆਈ. ਡੀ. ਦੀ ਵਰਤੋਂ ਕਰਕੇ ਬੈਂਕ ਲੋਨ ਮਨਜ਼ੂਰ ਕਰਾਉਣ ਅਤੇ ਸਰਕਾਰੀ ਕੰਮ ਕਰਾਉਣ ਦੇ ਨਾਂ ’ਤੇ ਠੱਗੀ ਕਰਨ ਵਾਲੇ 2 ਧੋਖੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 12 ਅਗਸਤ ਨੂੰ ‘ਖਗੜੀਆ’ (ਬਿਹਾਰ) ’ਚ ਆਪਣੀਆਂ ‘ਟੈਸਲਾ’ ਅਤੇ ‘ਸਫ਼ਾਰੀ’ ਗੱਡੀਆਂ ’ਤੇ ‘ਗਵਰਨਮੈਂਟ ਆਫ਼ ਇੰਡੀਆ’ ਅਤੇ ‘ਆਈ. ਏ. ਐੱਸ.’ ਦੇ ਫ਼ਰਜ਼ੀ ਬੋਰਡ ਲਗਾ ਕੇ ਘੁੰਮਣ ਅਤੇ ਖ਼ੁਦ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਜੁੜਿਆ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਣ ਵਾਲੇ ‘ਮਨੀਸ਼ ਕੁਮਾਰ’ ਨੂੰ ਬਿਹਾਰ ਪੁਲਸ ਨੇ ਫੜਿਆ।

* 27 ਅਗਸਤ ਨੂੰ ‘ਅਸ਼ੋਕ ਨਗਰ’ (ਮੱਧ ਪ੍ਰਦੇਸ਼) ’ਚ ‘ਚੰਦੇਰੀ’ ਪੁਲਸ ਨੇ ਫ਼ਰਜ਼ੀ ‘ਆਈ. ਏ. ਐੱਸ. ਅਧਿਕਾਰੀ’ ਬਣ ਕੇ ਸਰਕਾਰੀ ਨੌਕਰੀ ਅਤੇ ਵਧੀਆ ਸੈਲਰੀ ਦਾ ਲਾਲਚ ਦੇ ਕੇ ਲੋਕਾਂ ਤੋਂ 9.80 ਲੱਖ ਰੁਪਏ ਠੱਗਣ ਵਾਲੇ ਭੈਣ-ਭਰਾ ‘ਤ੍ਰਿਪਤੀ ਸਿੰਘ’ ਅਤੇ ‘ਸੁਧਾਂਸ਼ੂ ਸਿੰਘ’ ਨੂੰ ਗ੍ਰਿਫ਼ਤਾਰ ਕੀਤਾ।

* 5 ਸਤੰਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਖ਼ੁਦ ਨੂੰ 2016 ਬੈਚ ਦਾ ‘ਆਈ. ਆਰ. ਐੱਸ.’ ਅਤੇ ‘ਇਨਕਮ ਟੈਕਸ ਅਧਿਕਾਰੀ’ ਦੱਸ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ‘ਰਿਸ਼ੀ ਕੁਮਾਰ’ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।

* 17 ਸਤੰਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਫ਼ਰਜ਼ੀ ‘ਆਈ. ਏ. ਐੱਸ.’ ਅਤੇ ‘ਮੱਧ ਪ੍ਰਦੇਸ਼ ਟੂਰਿਜ਼ਮ’ ਦੀ ਐਡੀਸ਼ਨਲ ਡਾਇਰੈਕਟਰ ਦੱਸ ਕੇ ਸਰਕਾਰੀ ਨੌਕਰੀ, ਟੂਰਿਜ਼ਮ ਪ੍ਰਾਪਰਟੀਜ਼ ਦੀ ਲੀਜ਼ ਅਤੇ ਟੈਂਡਰ ਦਿਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਤ੍ਰਿਪਤੀ ਸਿੰਘ ਰਾਜਪੂਤ’ ਵਿਰੁੱਧ ਕ੍ਰਮਵਾਰ 39 ਲੱਖ ਅਤੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਚੌਥੀ ਐੱਫ਼. ਆਈ. ਆਰ. ਦਰਜ ਕੀਤੀ ਗਈ।

* 21 ਸਤੰਬਰ ਨੂੰ ‘ਵਡੋਦਰਾ’ (ਗੁਜਰਾਤ) ਪੁਲਸ ਨੇ ਜਾਅਲੀ ਸਰਕਾਰੀ ਆਈ. ਡੀ. ਦੀ ਵਰਤੋਂ ਕਰਕੇ ਅਤੇ ਖ਼ੁਦ ਨੂੰ ‘ਸੀਨੀਅਰ ਆਈ. ਏ. ਐੱਸ. ਅਧਿਕਾਰੀ’ ਦੱਸ ਕੇ ਇਕ ਵਿਅਕਤੀ ਨੂੰ ‘ਡਿਪਟੀ ਮਾਮਲਾਤਦਾਰ’ ਦੀ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 7.70 ਲੱਖ ਰੁਪਏ ਠੱਗਣ ਦੇ ਦੋਸ਼ ’ਚ ‘ਕ੍ਰਿਸਚੀਅਨ’ ਨਾਂ ਦੇ ਇਕ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ।

* 24 ਸਤੰਬਰ ਨੂੰ ‘ਪੁਣੇ’ (ਮੁੰਬਈ) ’ਚ ‘ਡਿਜੀਟਲ ਅਰੈਸਟ’ ਦੇ ਨਾਂ ’ਤੇ ਇਕ 74 ਸਾਲਾ ਸੇਵਾਮੁਕਤ ਸਰਕਾਰੀ ਅਧਿਕਾਰੀ ਤੋਂ 1.12 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਮੁੰਬਈ ਸਾਈਬਰ ਪੁਲਸ ਨੇ ‘ਆਈ. ਆਈ. ਟੀ. ਦਿੱਲੀ’ ਦੇ ਇਕ ਗ੍ਰੈਜੂਏਟ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੇ ਦੇਸ਼ ਦੀ ਸਰਕਾਰ ਦੇ ਪ੍ਰਤੀਨਿਧ ਹੁੰਦੇ ਹਨ। ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਅਤੇ ਝੂਠੀ ਧੌਂਸ ਦਿਖਾ ਕੇ ਲੋਕਾਂ ਨੂੰ ਠੱਗਣਾ ਘੋਰ ਅਪਰਾਧ ਹੈ। ਇਸ ਲਈ ਅਜਿਹਾ ਕਰਨ ਵਾਲੇ ਧੋਖੇਬਾਜ਼ਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

—ਵਿਜੇ ਕੁਮਾਰ

  • Impostor official
  • Fraudster
  • Strict action
  • ਫ਼ਰਜ਼ੀ ਅਧਿਕਾਰੀ
  • ਧੋਖੇਬਾਜ਼
  • ਸਖਤ ਕਾਰਵਾਈ

ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ

NEXT STORY

Stories You May Like

  • man posing as a police officer robs a migrant near nurpur adda
    ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ
  • case of bank fraud of rs 210 13 crore  cbi registers fir
    ਮਾਮਲਾ 210.13 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦਾ, CBI ਨੇ ਚੰਦਰਾ ਪ੍ਰੋਟੇਕੋ ਤੇ ਉਸ ਦੇ ਡਾਇਰੈਕਟਰਾਂ ਵਿਰੁੱਧ ਦਰਜ...
  • major action against speeding vehicles  41 challans issued
    ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ ਵੱਡੀ ਕਾਰਵਾਈ, ਕੱਟੇ 41 ਚਲਾਨ
  • jammu fir
    ਜੰਮੂ ’ਚ ਜਾਸੂਸੀ ਸਰਗਰਮੀਆਂ ਦੇ ਦੋਸ਼ ਹੇਠ ਫੌਜੀ ਅਧਿਕਾਰੀ ਦੀ ਪਤਨੀ ਵਿਰੁੱਧ ਮਾਮਲਾ ਦਰਜ
  • fssai initiates action against storia for misleading claims in juice
    ਜੂਸ ’ਚ ਗੁੰਮਰਾਹਕੁੰਨ ਦਾਅਵਿਆਂ ਲਈ FSSAI ਨੇ ਸਟੋਰੀਆ ਦੇ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ
  • charanjit channi statement
    4 ਨਵੰਬਰ ਦੀ ਸੰਗਰੂਰ ਰੈਲੀ 'ਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਅਹਿਮ ਮੁੱਦੇ ਚੁੱਕਣਗੇ ਰਾਹੁਲ ਗਾਂਧੀ: ਚੰਨੀ
  • november 1  india alliance rally  postponed
    ਰਾਹੁਲ ਗਾਂਧੀ ਨੂੰ ਵਪਾਰੀ ਸੰਘ ਦੀ ਅਪੀਲ, 1 ਨਵੰਬਰ ਦੀ 'ਇੰਡੀਆ' ਅਲਾਇੰਸ ਰੈਲੀ ਕੀਤੀ ਜਾਵੇ ਮੁਲਤਵੀ
  • major action taken against ashwani kumar the killer of parvinder jhota
    ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ 'ਤੇ ਵੱਡੀ ਕਾਰਵਾਈ, ਪੰਜਾਬ ਫਾਰਮੇਸੀ ਕੌਂਸਲ ਨੇ ਰਜਿਸਟ੍ਰੇਸ਼ਨ ਕੀਤੀ ਰੱਦ
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
  • many punjabi artists came to dinesh auluck s house
    ਦਿਵਿਤ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਿਨੇਸ਼ ਓਲਕ ਦੇ ਘਰ ਜਸਬੀਰ ਜੱਸੀ ਤੇ ਗੁਰਲੇਜ਼...
  • big on the weather in punjab for a week
    ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
  • environmental activists unite to protect punjab  s rivers from pollution
    ਪੰਜਾਬ ਦੀਆਂ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਾਤਾਵਰਣ ਵਰਕਰ ਇਕਜੁੱਟ, ਸੂਬਾ...
Trending
Ek Nazar
long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • educational empowerment 12 years of expanding access and opportunities
      ਵਿੱਦਿਅਕ ਸਸ਼ਕਤੀਕਰਨ : ਪਹੁੰਚ ਅਤੇ ਮੌਕਿਆਂ ਦੇ ਪਸਾਰ ਦੇ ਬਾਰ੍ਹਾਂ ਸਾਲ
    • local business
      ਕਿਉਂ ਜ਼ਰੂਰੀ ਹੈ ਸਥਾਨਕ ਉਤਪਾਦਾਂ ਦੀ ਵਰਤੋਂ ਕਰਨਾ ?
    • foreign technique
      ਵਿਦੇਸ਼ੀ ਤਕਨੀਕ ’ਤੇ ਰਾਸ਼ਟਰੀ ਨਿਰਭਰਤਾ ਅਤੇ ਪ੍ਰਭੂਸੱਤਾ ’ਤੇ ਇਸ ਦੇ ਪ੍ਰਭਾਵ
    • some parents are selling their children out of desperation or greed for money
      ‘ਮਜਬੂਰੀ ਜਾਂ ਧਨ ਦੇ ਲਾਲਚ ’ਚ’ ਆਪਣੇ ਬੱਚਿਆਂ ਨੂੰ ਵੇਚ ਰਹੇ ਕੁਝ ਮਾਤਾ-ਪਿਤਾ!
    • may i   expose   you
      ਕੀ ਮੈਨੂੰ ਤੁਹਾਡਾ ‘ਪਰਦਾਫਾਸ਼’ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ...?
    • judicial appointments transparency
      ਜੁਡੀਸ਼ੀਅਲ ਨਿਯੁਕਤੀਆਂ ’ਚ ਪਾਰਦਰਸ਼ਤਾ ਦੀ ਲੋੜ
    • a test for imran khan s pti in khyber pakhtunkhwa
      ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
    • khalistan referendum
      ਐਡਮੰਟਨ ਖਾਲਿਸਤਾਨ ਰੈਫਰੈਂਡਮ : ਭਾਰੀ ਪ੍ਰਚਾਰ, ਹਾਜ਼ਰੀ ’ਤੇ ਸਵਾਲ
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ : ਨਸ਼ਾ, ਕਾਨੂੰਨ-ਵਿਵਸਥਾ ਅਤੇ ਕਰਜ਼ਾ ਹੋਣਗੇ ਮੁੱਖ ਮੁੱਦੇ
    • vidhan parishad
      ਵਿਧਾਨ ਪ੍ਰੀਸ਼ਦ ਦੇ ਨਤੀਜੇ ਭਵਿੱਖ ਦੀ ਇਮਾਰਤ ਦੇ ਸੰਕੇਤ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +