Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 26, 2026

    12:27:34 AM

  • amit shah to visit jalandhar

    ਜਲੰਧਰ ਆਉਣਗੇ ਅਮਿਤ ਸ਼ਾਹ! 30 ਸਤੰਬਰ ਨੂੰ ਵਿਸ਼ਾਲ...

  • murder in doda

    ਵੱਡੀ ਵਾਰਦਾਤ! ਘਰ 'ਚ ਵੜ ਕੇ ਵਿਅਕਤੀ ਦਾ ਲੋਹੇ ਦੀ...

  • charanjit singh channi big statement

    ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ!...

  • dismissed aig rajjit singh produced in mohali court 5 day police remand

    ਬਰਖ਼ਾਸਤ AIG ਰਾਜਜੀਤ ਸਿੰਘ ਦੀ ਮੋਹਾਲੀ ਅਦਾਲਤ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ

BLOG News Punjabi(ਬਲਾਗ)

ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ

  • Edited By Anmol Tagra,
  • Updated: 25 Sep, 2026 08:45 PM
Blog
devilal haryana
  • Share
    • Facebook
    • Tumblr
    • Linkedin
    • Twitter
  • Comment

1987 ’ਚ ਜਦੋਂ ਚੌਧਰੀ ਦੇਵੀਲਾਲ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਤਾਂ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਉਨ੍ਹਾਂ ਨੇ ਅਧਿਕਾਰੀਆਂ ਤੋਂ ਬੁਢਾਪਾ ਪੈਨਸ਼ਨ ਦੀ ਫਾਈਲ ਮੰਗਵਾਈ। ਫਾਈਲ ’ਤੇ ਦਸਤਖ਼ਤ ਕਰਨ ਤੋਂ ਬਾਅਦ ਆਪਣੇ ਸਹਿਜ ਅੰਦਾਜ਼ ’ਚ ਕਿਹਾ, ‘‘ਲੈ ਹੋ ਗਈ ਬੁਢਾਪਾ ਪੈਨਸ਼ਨ ਸ਼ੁਰੂ।’’ ਉਨ੍ਹਾਂ ਲਈ ਸੱਤਾ ਦਾ ਅਰਥ ਕੇਵਲ ਮੁੱਖ ਮੰਤਰੀ ਦੀ ਕੁਰਸੀ ਨਹੀਂ, ਬਲਕਿ ਉਸ ਕੁਰਸੀ ਰਾਹੀਂ ਗਰੀਬ, ਬਜ਼ੁਰਗ, ਕਿਸਾਨ, ਮਜ਼ਦੂਰ ਅਤੇ ਮਿਹਨਤਕਸ਼ ਵਰਗ ਦੇ ਜੀਵਨ ’ਚ ਰਾਹਤ ਪਹੁੰਚਾਉਣਾ ਸੀ।

ਉਸ ਸਮੇਂ ਚੌਧਰੀ ਬੰਸੀਲਾਲ ਲੋਕਾਂ ਿਵਚਾਲੇ ਕਹਿੰਦੇ ਸਨ ਕਿ ਦੇਵੀਲਾਲ ਬੁਢਾਪਾ ਪੈਨਸ਼ਨ ਲਾਗੂ ਨਹੀਂ ਕਰ ਸਕਣਗੇ। ਦੇਵੀਲਾਲ ਨੇ ਜਵਾਬ ਦਿੱਤਾ ਸੀ ਕਿ ਮੁੱਖ ਮੰਤਰੀ ਬਣਦਿਆਂ ਹੀ ਸਭ ਤੋਂ ਪਹਿਲਾਂ ਬੁਢਾਪਾ ਪੈਨਸ਼ਨ ਦੀ ਫਾਈਲ ’ਤੇ ਦਸਤਖ਼ਤ ਕਰਨਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਆਪਣੇ ਕਥਨ ਨੂੰ ਅਮਲ ’ਚ ਬਦਲ ਦਿੱਤਾ। ਸਾਲ 1987 ’ਚ 100 ਰੁਪਏ ਮਹੀਨਾਵਾਰ ਦੀ ਦਰ ਨਾਲ ਬੁਢਾਪਾ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ। ਅੱਜ ਇਹੋ ਯੋਜਨਾ ‘ਬੁਢਾਪਾ ਸਨਮਾਨ ਭੱਤੇ’ ਦੇ ਰੂਪ ’ਚ ਹਰਿਆਣਾ ਦੀਆਂ ਮੁੱਖ ਸਮਾਜਿਕ ਸੁਰੱਖਿਆ ਯੋਜਨਾਵਾਂ ’ਚ ਸ਼ਾਮਲ ਹੈ ਅਤੇ ਇਸ ਦੀ ਰਾਸ਼ੀ 3,200 ਰੁਪਏ ਪ੍ਰਤੀ ਮਹੀਨਾ ਤੱਕ ਪਹੁੰਚ ਚੁੱਕੀ ਹੈ।

ਬੁਢਾਪਾ ਪੈਨਸ਼ਨ ਦੀ ਇਹ ਘਟਨਾ ਕੇਵਲ ਇਕ ਸਰਕਾਰੀ ਯੋਜਨਾ ਦੀ ਕਹਾਣੀ ਨਹੀਂ, ਬਲਕਿ ਉਸ ਸਿਆਸੀ ਸੋਚ ਦਾ ਪ੍ਰਤੀਕ ਹੈ ਜਿਸ 'ਚ ਐਲਾਨ ਨਾਲੋਂ ਜ਼ਿਆਦਾ ਫੈਸਲਿਆਂ ਅਤੇ ਫੈਸਲਿਆਂ ਨਾਲੋਂ ਜ਼ਿਆਦਾ ਉਨ੍ਹਾਂ ਦੇ ਅਮਲ ਨੂੰ ਮਹੱਤਵ ਦਿੱਤਾ ਜਾਂਦਾ ਸੀ। ਚੌਧਰੀ ਦੇਵੀਲਾਲ ਕੇਵਲ ਰਾਜਨੇਤਾ ਨਹੀਂ, ਬਲਕਿ ਰਾਜਨੀਤੀ ਅਤੇ ਸਮਾਜ ਸੇਵਾ ਦੀ ਅਜਿਹੀ ਸੰਸਥਾ ਸਨ, ਜਿਨ੍ਹਾਂ ਦਾ ਜੀਵਨ ਗਰੀਬ, ਕਿਸਾਨ, ਮਜ਼ਦੂਰ ਅਤੇ ਮਿਹਨਤਕਸ਼ ਵਰਗ ਦੇ ਹੱਕਾਂ ਦੇ ਸੰਘਰਸ਼ ’ਚ ਬੀਤਿਆ। ਜਾਤ, ਧਰਮ ਅਤੇ ਫਿਰਕੇ ਤੋਂ ਉੱਪਰ ਉੱਠ ਕੇ ਉਨ੍ਹਾਂ ਰਾਜਨੀਤੀ ਨੂੰ ਜਨ-ਸੇਵਾ ਦਾ ਮਾਧਿਅਮ ਬਣਾਇਆ।

25 ਸਤੰਬਰ, 1914 ਨੂੰ ਉਸ ਸਮੇਂ ਦੇ ਹਿਸਾਰ ਜ਼ਿਲੇ ਦੇ (ਮੌਜੂਦਾ ਸਮੇਂ ’ਚ ਸਿਰਸਾ ਜ਼ਿਲੇ ਦੇ) ਤੇਜਾ ਖੇੜਾ ਪਿੰਡ ’ਚ ਜਨਮੇ ਦੇਵੀਲਾਲ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਰਿਆਣਾ ਦੇ ਨਿਰਮਾਣ ਅਤੇ ਆਮ ਆਦਮੀ ਦੇ ਹੱਕਾਂ ਤੱਕ ਸੰਘਰਸ਼ ਕੀਤਾ। ਮੁੱਖ ਮੰਤਰੀ ਅਤੇ ਉਪ-ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੀ ਪਛਾਣ ਆਮ ਆਦਮੀ ਨਾਲ ਜੁੜੀ ਰਹੀ। ਉਹ ਔਖੀ ਤੋਂ ਔਖੀ ਗੱਲ ਵੀ ਪਿੰਡ ਦੀ ਭਾਸ਼ਾ ’ਚ ਕਹਿੰਦੇ ਸਨ ਅਤੇ ਇਹੋ ਉਨ੍ਹਾਂ ਦੀ ਜਨ-ਸੰਚਾਰ ਸ਼ੈਲੀ ਦੀ ਸਭ ਤੋਂ ਵੱਡੀ ਤਾਕਤ ਸੀ।

ਭਾਰਤ ’ਚ ਬੀ. ਬੀ. ਸੀ. ਦੇ ਮੁੱਖ ਸੰਵਾਦਦਾਤਾ ਰਹੇ ਮਾਰਕ ਟੁਲੀ ਨਾਲ ਦੇਵੀਲਾਲ ਦੀ ਦੋਸਤੀ ਵੀ ਚਰਚਿਤ ਰਹੀ। ਸਾਲ 2010 ’ਚ ਕੋਲਕਾਤਾ ’ਚ ਮਾਸ ਕਮਿਊਨੀਕੇਸ਼ਨ ਨਾਲ ਜੁੜੇ ਇਕ ਸੰਮੇਲਨ ’ਚ ਮਾਰਕ ਟੁਲੀ ਨੇ ਲੱਗਭਗ 15 ਮਿੰਟ ਤੱਕ ਦੇਵੀਲਾਲ ਦੀ ਜਨ-ਸੰਚਾਰ ਸ਼ੈਲੀ ਦਾ ਜ਼ਿਕਰ ਕੀਤਾ। ਸੰਮੇਲਨ ਤੋਂ ਬਾਅਦ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਦੇਵੀਲਾਲ ਨਾਲ ਆਪਣੀ ਦੋਸਤੀ ਦੀਆਂ ਕਈ ਯਾਦਾਂ ਸੁਣਾਈਆਂ।

ਦੇਵੀਲਾਲ ਦੀ ਰਾਜਨੀਤੀ ਕੇਵਲ ਬੁਢਾਪਾ ਪੈਨਸ਼ਨ ਤੱਕ ਸੀਮਤ ਨਹੀਂ ਸੀ। ‘‘ਖੁੱਲ੍ਹੇ ਜਨਤਾ ਦਰਬਾਰ’’ ਦੇ ਮਾਧਿਅਮ ਨਾਲ ਸ਼ਾਸਨ ਨੂੰ ਪਿੰਡ ਅਤੇ ਆਮ ਆਦਮੀ ਦੇ ਦਰਵਾਜ਼ੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ। ਕਿਸਾਨਾਂ ਅਤੇ ਗਰੀਬਾਂ ਨੂੰ ਰਾਹਤ, ਸਹਿਕਾਰੀ ਸੰਸਥਾਵਾਂ ਦੇ ਕਰਜ਼ੇ ਤੋਂ ਮਿਲੀ ਰਾਹਤ, ਅਨੁਸੂਚਿਤ ਜਾਤੀ ਦੀਆਂ ਚੌਪਾਲਾਂ ਦਾ ਨਿਰਮਾਣ, ਬੇਰੋਜ਼ਗਾਰ ਨੌਜਵਾਨਾਂ ਲਈ ਸਹਾਇਤਾ, ਵਿਦਿਆਰਥੀਆਂ ਦੇ ਬੱਸ ਪਾਸ ’ਚ ਰਾਹਤ ਅਤੇ ਇੰਟਰਵਿਊ ਲਈ ਜਾਣ ਵਾਲੇ ਨੌਜਵਾਨਾਂ ਦੀ ਬੱਸ ਯਾਤਰਾ ਮੁਫ਼ਤ ਕਰਨ ਵਰਗੇ ਅਨੇਕਾਂ ਫੈਸਲੇ ਉਨ੍ਹਾਂ ਦੇ ਜਨ-ਕਲਿਆਣਕਾਰੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਮਾਂ-ਬੱਚੇ ਲਈ ਪੋਸ਼ਣ ਸਹਾਇਤਾ, ਕੁਝ ਟੈਕਸਾਂ ਤੋਂ ਰਾਹਤ, ਟਰੈਕਟਰ ਅਤੇ ਸਾਈਕਲ ਦਾ ਟੋਕਨ ਟੈਕਸ ਖ਼ਤਮ ਕਰਨਾ, ਰੇਡੀਓ ਲਾਇਸੈਂਸ ਫੀਸ ਖ਼ਤਮ ਕਰਨਾ ਅਤੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ’ਚ ਸਹਾਇਤਾ ਵਰਗੀਆਂ ਪਹਿਲਕਦਮੀਆਂ ਵੀ ਉਨ੍ਹਾਂ ਦੇ ਸ਼ਾਸਨ ਦੀ ਪਛਾਣ ਬਣੀਆਂ।

ਚੌਧਰੀ ਦੇਵੀਲਾਲ ਦੀ ਸਾਦਗੀ ਅਤੇ 36 ਬਿਰਾਦਰੀ ਦੇ ਨੇਤਾ ਹੋਣ ਦਾ ਪ੍ਰਮਾਣ ਮੈਨੂੰ ਖ਼ੁਦ ਸਾਲ 1989 ’ਚ ਪਿੰਡ ਖੇੜੀ ਮਸਾਨੀਆ ’ਚ ਦੇਖਣ ਨੂੰ ਮਿਲਿਆ। ਉਸ ਸਮੇਂ ਉਨ੍ਹਾਂ ਪਿੰਡ-ਪਿੰਡ ’ਚ ਮੈਚਿੰਗ ਗ੍ਰਾਂਟ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀਆਂ ਚੌਪਾਲਾਂ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਚੌਪਾਲ ਨਿਰਮਾਣ ਦੀ ਜ਼ਿੰਮੇਵਾਰੀ ਉਸ ਸਮੇਂ ਦੇ ਉਦਯੋਗ ਮੰਤਰੀ ਡਾ. ਕ੍ਰਿਪਾਰਾਮ ਪੂਨੀਆ ਨੂੰ ਦਿੱਤੀ ਗਈ ਸੀ। ਖੇੜੀ ਮਸਾਨੀਆ ’ਚ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਨੀਂਹ ਪੱਥਰ ਅਤੇ ਚੌਪਾਲ ਦੇ ਉਦਘਾਟਨ ਦਾ ਪ੍ਰੋਗਰਾਮ ਡਾ. ਪੂਨੀਆ ਨੇ ਕਰਨਾ ਸੀ ਪਰ ਕਿਸੇ ਕਾਰਨ ਕਰ ਕੇ ਉਨ੍ਹਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ। ਉਨ੍ਹਾਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ, ਹਾਲਾਂਕਿ ਦੇਵੀਲਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ।

ਅਗਲੇ ਦਿਨ ਡਾ. ਪੂਨੀਆ ਨੇ ਮੈਨੂੰ ਚੰਡੀਗੜ੍ਹ ਬੁਲਾਇਆ ਅਤੇ ਬਾਅਦ ’ਚ ਦੇਵੀਲਾਲ ਨਾਲ ਮਿਲਵਾਇਆ। ਮੈਨੂੰ ਦੇਖਦਿਆਂ ਹੀ ਉਨ੍ਹਾਂ ਸਹਿਜ ਅੰਦਾਜ਼ ’ਚ ਪੁੱਛਿਆ, ‘‘ਹਾਂ ਬਾਈ ਛੋਰੇ, ਕੀ ਚਾਹੁੰਦੇ ਹੋ ਤੁਸੀਂ?’’ ਮੈਂ ਕਿਹਾ ਕਿ ਡਾ. ਪੂਨੀਆ ਤਾਂ ਆਉਣ ਹੀ, ਆਪ ਵੀ ਸਾਡੀ ਚੌਪਾਲ ਦੇ ਉਦਘਾਟਨ ਸਮਾਰੋਹ ’ਚ ਆਓ। ਇਸ ਨਾਲ ਗਰੀਬ ਅਤੇ ਦਲਿਤ ਸਮਾਜ ਦਾ ਸਨਮਾਨ ਵਧੇਗਾ। ਉਨ੍ਹਾਂ ਤੁਰੰਤ ਕਿਹਾ,‘‘ਮੈਂ ਪਿੰਡ ਖੇੜੀ ਮਸਾਨੀਆ ਆਵਾਂਗਾ, ਤੁਸੀਂ ਤਿਆਰੀ ਕਰੋ।’’

ਪ੍ਰੋਗਰਾਮ ਰੋਕਣ ਅਤੇ ਜਗ੍ਹਾ ਬਦਲਣ ਲਈ ਮੇਰੇ ’ਤੇ ਕਈ ਤਰ੍ਹਾਂ ਦੇ ਦਬਾਅ ਆਏ ਪਰ ਦੇਵੀਲਾਲ ਆਪਣੇ ਫੈਸਲੇ ’ਤੇ ਅਟੱਲ ਰਹੇ। ਉਹ 31 ਮਾਰਚ 1989 ਨੂੰ ਉਸ ਸਮੇਂ ਦੇ ਉਦਯੋਗ ਮੰਤਰੀ ਡਾ. ਕ੍ਰਿਪਾਰਾਮ ਪੂਨੀਆ ਨਾਲ ਖੇੜੀ ਮਸਾਨੀਆ ਪਿੰਡ ਪਹੁੰਚੇ। ਉਨ੍ਹਾਂ ਚੌਪਾਲ ਦਾ ਉਦਘਾਟਨ, ਸ਼੍ਰੀ ਗੁਰੂ ਰਵਿਦਾਸ ਮੰਦਰ ਦਾ ਨੀਂਹ ਪੱਥਰ ਰੱਖਿਆ ਅਤੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਮੈਚਿੰਗ ਗ੍ਰਾਂਟ ਦੇ ਨਾਲ ਵਾਧੂ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਅਤੇ ਕਿਸਾਨਾਂ, ਗਰੀਬਾਂ, ਦਲਿਤਾਂ ਤੇ ਗ੍ਰਾਮੀਣ ਵਿਕਾਸ ਲਈ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਅਤੇ ਮੁਹੱਲਾ ਵਾਸੀਆਂ ਦੇ ਯਤਨਾਂ ਨਾਲ ਬਣੀ ਚੌਪਾਲ ਅੱਜ ਸ਼ਾਨਦਾਰ ਇਮਾਰਤ ਦਾ ਰੂਪ ਲੈ ਚੁੱਕੀ ਹੈ।

ਇਹੋ ਦੇਵੀਲਾਲ ਦੀ ਸਿਆਸਤ ਸੀ—ਸੱਤਾ ਨਾਲੋਂ ਵੱਧ ਸਮਾਜ, ਅਹੁਦੇ ਨਾਲੋਂ ਵੱਧ ਜਨ-ਸੇਵਾ ਅਤੇ ਭਾਸ਼ਣ ਨਾਲੋਂ ਵੱਧ ਕੰਮ। ਉਨ੍ਹਾਂ ਨੇ ਸਿਆਸਤ ਨੂੰ ਸਮਾਜ ਦੇ ਕਮਜ਼ੋਰ ਵਿਅਕਤੀ ਨੂੰ ਸਨਮਾਨ ਦੇਣ ਦਾ ਜ਼ਰੀਆ ਬਣਾਇਆ। ਬੁਢਾਪਾ ਪੈਨਸ਼ਨ ਦੀ ਫਾਈਲ ’ਤੇ ਉਨ੍ਹਾਂ ਦਾ ਉਹ ਸਹਿਜ ਵਾਕ—‘‘ਲੈ, ਹੋ ਗਈ ਬੁਢਾਪਾ ਪੈਨਸ਼ਨ’’—ਅੱਜ ਵੀ ਉਨ੍ਹਾਂ ਦੀ ਕਾਰਜਸ਼ੈਲੀ ਦਾ ਪ੍ਰਤੀਕ ਹੈ।

25 ਸਤੰਬਰ ਨੂੰ ਜਨਨਾਇਕ ਚੌਧਰੀ ਦੇਵੀਲਾਲ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਸ਼ਤ-ਸ਼ਤ ਪ੍ਰਣਾਮ। ਉਨ੍ਹਾਂ ਨੂੰ ਯਾਦ ਕਰਨਾ ਕੇਵਲ ਸ਼ਰਧਾਂਜਲੀ ਦੇਣਾ ਨਹੀਂ, ਬਲਕਿ ਉਸ ਜਨ-ਸੇਵਾ ਦੀ ਪਰੰਪਰਾ ਨੂੰ ਚੇਤੇ ਕਰਨਾ ਵੀ ਹੈ, ਜਿਸ ’ਚ ਗਰੀਬ ਦੀ ਚਿੰਤਾ, ਕਿਸਾਨ ਦਾ ਸਨਮਾਨ, ਬਜ਼ੁਰਗਾਂ ਦੀ ਸੁਰੱਖਿਆ ਅਤੇ ਪਿੰਡ ਦਾ ਵਿਕਾਸ ਸ਼ਾਸਨ ਦੀ ਪਹਿਲ ਮੰਨੇ ਜਾਂਦੇ ਸਨ।

- ਸਤੀਸ਼ ਮਹਿਰਾ

  • Haryana
  • Devilal

ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ

NEXT STORY

Stories You May Like

  • sc  s big decision on loan recovery  banks cannot misbehave for default
    Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ ਕਰ ਸਕਦੇ ਬੈਂਕ
  • charanjit singh channi big statement
    ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ ਦੀ ਨਹੀਂ ਸਗੋਂ ...
  • registration for export consignment not necessary    cm
    3 ਲੱਖ ਰੁਪਏ ਤੱਕ ਦੀ ਬਰਾਮਦ ਖੇਪ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਰੂਰੀ ਨਹੀਂ : ਵਣਜ ਮੰਤਰਾਲਾ
  • nagaland chief minister met amit shah
    ਨਾਗਾਲੈਂਡ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
  • former andhra pradesh deputy chief minister srinivas
    ਆਂਧਰਾ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਸ਼੍ਰੀਨਿਵਾਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
  • inflation crisis in bangladesh
    ਬੰਗਲਾਦੇਸ਼ 'ਚ ਮਹਿੰਗਾਈ ਦਾ ਸੰਕਟ : ਸਿਰਫ ਵਿਆਜ ਦਰਾਂ ਨਹੀਂ, ਢਾਂਚਾਗਤ ਕਮੀਆਂ ਹਨ ਕਾਰਨ
  • the financial and business situation for pisces natives will be good
    ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • notice issued
    KPK ਦੇ ਮੁੱਖ ਮੰਤਰੀ ਅਫਰੀਦੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਨੋਟਿਸ ਜਾਰੀ
  • shradh the festival commemorating ancestors
    ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
  • amit shah to visit jalandhar
    ਜਲੰਧਰ ਆਉਣਗੇ ਅਮਿਤ ਸ਼ਾਹ! 30 ਸਤੰਬਰ ਨੂੰ ਵਿਸ਼ਾਲ ਰੈਲੀ ਨੂੰ ਕਰਨਗੇ ਸੰਬੋਧਨ
  • shri vijay kumar chopra paid obeisance at the shri siddh baba sodhal
    ਸਾਲਾਨਾ ਮੇਲੇ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਨਤਮਸਤਕ ਹੋਏ ਸ਼੍ਰੀ ਵਿਜੇ...
  • charanjit singh channi big statement
    ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ...
  • punjab powercom strict action major action taken against these consumers
    ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ 'ਚ ਪਾਵਰਕਾਮ! ਇਨ੍ਹਾਂ ਖ਼ਪਤਕਾਰਾਂ 'ਤੇ ਲਿਆ...
  • possibility of heavy rain and storms in punjab for two days
    ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਸੰਭਾਵਨਾ, ਇਨ੍ਹਾਂ...
  • video of youths firing shots in jalandhar goes viral  police arrest
    ਜਲੰਧਰ 'ਚ ਫਾਇਰਿੰਗ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਪੁਲਸ ਨੇ ਦੋ ਵਿਅਕਤੀ...
  • clash in jalandhar  boy attacked with kirpans
    ਜਲੰਧਰ ਚ ਖ਼ੂਨੀ ਝੜਪ, ਨੌਜਵਾਨ 'ਤੇ ਕਿਰਪਾਨਾਂ ਨਾਲ ਹਮਲਾ, ਕੁੱਤੇ ਨੇ ਇੰਝ ਬਚਾਈ...
Trending
Ek Nazar
shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

navy rescues fishermen

ਸ਼੍ਰੀਲੰਕਾ ਜਲ ਸੈਨਾ ਨੇ ਬਚਾਏ 25 ਮਛੇਰੇ

heavy rain

ਨੇਪਾਲ 'ਚ ਭਾਰੀ ਮੀਂਹ,  ਜਨਤਕ ਆਵਾਜਾਈ ਸੇਵਾਵਾਂ ਠੱਪ

make in india 12 years narendra modi investment

'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ...

indian scientists

ਅਮਰੀਕੀ ਜੀਓਫਿਜ਼ੀਕਲ ਯੂਨੀਅਨ ਪੁਰਸਕਾਰ ਜੇਤੂਆਂ 'ਚ ਭਾਰਤੀ ਵਿਗਿਆਨੀ ਸ਼ਾਮਲ

midterm election message

ਟਰੰਪ ਦੇ ਮੱਧਕਾਲੀ ਚੋਣ ਸੰਦੇਸ਼ ਦਾ ਖਰਚ ਜਾਣ ਹੋ ਜਾਓਗੇ ਹੈਰਾਨ

pakistani prime minister statement

ਬੰਗਲਾਦੇਸ਼ ਅਤੇ ਈਰਾਨ ਨਾਲ ਸਬੰਧ ਕਰਾਂਗੇ ਮਜ਼ਬੂਤ , ਪਾਕਿਸਤਾਨੀ ਪ੍ਰਧਾਨ ਮੰਤਰੀ ਦਾ...

floods in nepal and china

ਨੇਪਾਲ-ਚੀਨ ਹੜ੍ਹ  : ਇੱਕ ਮਹੀਨੇ ਬਾਅਦ 50 ਤੋਂ ਵੱਧ ਯੂਕਰੇਨੀ ਨਾਗਰਿਕ ਅਜੇ ਵੀ...

security tightens

ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਤੋਂ ਪਹਿਲਾਂ ਪਾਕਿਸਤਾਨ 'ਚ ਸੁਰੱਖਿਆ ਸਖ਼ਤ:...

heavy rain alert  rain 5 days imd

25, 26, 27, 28, 29 ਸਤੰਬਰ ਨੂੰ ਪਵੇਗਾ ਭਾਰੀ ਮੀਂਹ! 12 ਤੋਂ ਵੱਧ ਸੂਬਿਆਂ 'ਚ...

comedian sunil pal lashes out at salman khan

'ਗਟਰ ਸ਼ੋਅ ਨੂੰ ਬੰਦ ਕਰੋ'; ਸਲਮਾਨ ਖਾਨ 'ਤੇ ਭੜਕੇ ਕਾਮੇਡੀਅਨ ਸੁਨੀਲ ਪਾਲ, ਕਿਹਾ-...

famous bollywood actor passes away

ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ ! ਗਦਰ-ਵੈਲਕਮ ਵਰਗੀਆਂ ਫਿਲਮਾਂ ਤੋਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • more focus on basic education
      ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
    • innocent lives being lost to gun culture in america
      ‘ਅਮਰੀਕਾ ’ਚ ਗੰਨ ਕਲਚਰ ਨਾਲ ਜਾ ਰਹੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ!’
    • pollution impact on food
      ਕੀ ਪ੍ਰਦੂਸ਼ਣ ਨਾਲ ਖਰਾਬ ਹੋ ਰਿਹਾ ਸਾਡਾ ਭੋਜਨ?
    • ease of doing business
      ਈਜ਼ ਆਫ ਡੂਇੰਗ ਬਿਜ਼ਨੈੱਸ, ‘ਪਹਿਲਾਂ ਕਮਾਓ ਫਿਰ ਚੁਕਾਓ’ ਦੀ ਨੀਤੀ ਜ਼ਰੂਰੀ
    • sp in up
      ਸਪਾ ਨੂੰ ਯੂ.ਪੀ. ਦਿਸ ਰਿਹਾ ਮੌਕਾ, ਮੁੱਖ ਧਿਆਨ ਦਲਿਤ ਵੋਟ ’ਤੇ
    • bjp s journey
      ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +