Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    9:06:00 PM

  • firing at kathua cisf camp

    ਕਠੂਆ ਦੇ CISF ਕੈਂਪ 'ਚ ਫਾਇਰਿੰਗ, ਜਵਾਨ ਨੇ...

  • situation normal at lovely professional university

    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ,...

  • balwant singh rajoana  pgi  patiala jail

    ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ PGI

  • gurdwara sahib sewadar punjab police

    ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉੱਤਰ ਪ੍ਰਦੇਸ਼ ਆਬਾਦੀ ਕੰਟਰੋਲ ਬਿੱਲ : ਚੋਣਾਂ ਲਈ ਜਾਂ ਅਸਲੀ ਲੋੜ

BLOG News Punjabi(ਬਲਾਗ)

ਉੱਤਰ ਪ੍ਰਦੇਸ਼ ਆਬਾਦੀ ਕੰਟਰੋਲ ਬਿੱਲ : ਚੋਣਾਂ ਲਈ ਜਾਂ ਅਸਲੀ ਲੋੜ

  • Updated: 25 Jul, 2021 03:43 AM
Blog
uttar pradesh population control bill  for elections or real need
  • Share
    • Facebook
    • Tumblr
    • Linkedin
    • Twitter
  • Comment

ਡਾ. ਅਜੇ ਕੁਮਾਰ ਮਿਸ਼ਰਾ
ਉੱਤਰ ਪ੍ਰਦੇਸ਼ ਸਰਕਾਰ ਨੇ ਆਬਾਦੀ (ਕੰਟਰੋਲ, ਸਥਿਰੀਕਰਨ ਅਤੇ ਭਲਾਈ) ਬਿੱਲ 2021 ਨੂੰ ਤਜਵੀਜ਼ਤ ਖਰੜੇ ਰਾਹੀਂ ਸੂਬੇ ’ਚ ਆਬਾਦੀ ਕੰਟਰੋਲ ਦਾ ਰੋਡ ਮੈਪ ਤਿਆਰ ਕੀਤਾ ਹੈ। ਤਜਵੀਜ਼ਤ ਕਾਨੂੰਨ ਦੋ ਬੱਚਿਆਂ ਦੀ ਨੀਤੀ ਨੂੰ ਉਤਸ਼ਾਹਿਤ ਕਰਦਾ ਹੈ। ਜੋ ਲੋਕ ਦੋ ਬੱਚੇ ਪੈਦਾ ਕਰਨਗੇ, ਉਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਸਰਕਾਰੀ ਰਿਆਇਤਾਂ ਦਾ ਵਾਅਦਾ ਕੀਤਾ ਗਿਆ ਹੈ ਜਦਕਿ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਿਆਂ ਕਰਨਾ ਪਵੇਗਾ। ਇਸ ਬਿੱਲ ਦਾ ਮੂਲ ਮਕਸਦ ਸਾਰਿਆਂ ਨੂੰ ਖੁਰਾਕ, ਸੁਰੱਖਿਆ, ਸਾਫ ਪੀਣ ਵਾਲਾ ਪਾਣੀ, ਰਿਹਾਇਸ਼, ਗੁਣਵੱਤਾਪੂਰਨ ਸਿੱਖਿਆ, ਰੋਜ਼ਗਾਰ ਦੇ ਮੌਕੇ, ਬਿਜਲੀ ਮੁਹੱਈਆ ਕਰਵਾਉਣਾ ਹੈ।

ਇਸ ਖਰੜਾ ਤਜਵੀਜ਼ ਦੇ ਬਾਅਦ ਤੋਂ ਹੀ ਇਸ ਦੀ ਲੋੜ ’ਤੇ ਕਈ ਸੰਗਠਨਾਂ/ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਨਾਲ ਹੀ ਇਸ ਨੂੰ ਚੋਣਾਂ ਦਾ ਜੁਮਲਾ ਵੀ ਦੱਸ ਕੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾ ਰਿਹਾ ਹੈ। ਹਾਲਾਤ ਇੱਥੋਂ ਤੱਕ ਹੈ ਕਿ ਕਈ ਲੋਕ ਇਸ ਨੂੰ ਫਿਰਕੂ ਰੰਗ ਦੇਣ ’ਚ ਵੀ ਲੱਗੇ ਹੋਏ ਹਨ। ਇਸ ਬਿੱਲ ਦੇ ਵਿਰੋਧ ’ਚ ਤਰਕ ਇਹ ਵੀ ਹੈ ਕਿ ਉੱਤਰ ਪ੍ਰਦੇਸ਼ ਦੀ ਆਬਾਦੀ 1970 ਤੋਂ 1990 ਦੇ ਦਰਮਿਆਨ ਹਰੇਕ ਦਹਾਕੇ ’ਚ 25 ਤੋਂ 26 ਫੀਸਦੀ ਵਧੀ ਹੈ ਜਦਕਿ 2001 ਤੋਂ 2011 ਦੇ ਦਰਮਿਆਨ ਘੱਟ ਕੇ 21 ਫੀਸਦੀ ’ਤੇ ਆ ਗਈ ਅਤੇ 2011 ਤੋਂ 2021 ਦੇ ਦਰਮਿਆਨ 15.6 ਫੀਸਦੀ ਸੰਭਾਵਿਤ ਹੈ। ਅਜਿਹੇ ’ਚ ਜਦੋਂ ਆਬਾਦੀ ’ਤੇ ਕੰਟਰੋਲ ਹੋ ਰਿਹਾ ਹੈ ਤਾਂ ਬਿੱਲ ਦੀ ਲੋੜ ਕਿੱਥੇ ਹੈ?

ਤਜਵੀਜ਼ਤ ਬਿੱਲ 21 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਮੁਟਿਆਰਾਂ ’ਤੇ ਲਾਗੂ ਹੋਵੇਗਾ। ਉੱਤਰ ਪ੍ਰਦੇਸ਼ ਸਰਕਾਰ ਅਧੀਨ ਤਾਇਨਾਤ ਅਜਿਹੇ ਕਰਮਚਾਰੀ, ਜੋ ਦੋ ਬੱਚਿਆਂ ਦੀ ਨੀਤੀ ਨੂੰ ਪ੍ਰਵਾਨ ਕਰਦੇ ਹਨ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਅਤੇ ਸਿੱਖਿਆ ਸੰਸਥਾਵਾਂ ਦਾਖਲੇ ਦੀ ਪਹਿਲ ਪ੍ਰਾਪਤ ਹੋਵੇਗੀ। ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ, ਜੋ ਇਕ ਬੱਚੇ ਦੀ ਨੀਤੀ ਦੀ ਪਾਲਣਾ ਕਰਦੇ ਹਨ, ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਇਲਾਵਾ ਉਨ੍ਹਾਂ ਨੂੰ ਇਕਮੁਸ਼ਤ 80 ਹਜ਼ਾਰ ਰੁਪਏ ਲੜਕਾ ਹੋਣ ਦੀ ਹਾਲਤ ’ਚ ਜਾਂ 1 ਲੱਖ ਰੁਪਏ ਲੜਕੀ ਹੋਣ ਦੀ ਹਾਲਤ ’ਚ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾਵੇਗੀ।

ਜੇਕਰ ਕੋਈ ਵਿਅਕਤੀ ਆਬਾਦੀ ਨੀਤੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਕਿਸੇ ਵੀ ਕਿਸਮ ਦਾ ਤਜਵੀਜ਼ਤ ਲਾਭ ਨਹੀਂ ਦਿੱਤਾ ਜਾਵੇਗਾ, ਸਗੋਂ ਸਰਕਾਰੀ ਯੋਜਨਾ ਤੋਂ ਉਹ ਵਾਂਝਾ ਹੋਵੇਗਾ।

ਵਿਵਾਦਾਂ ਦੀ ਮੁਕਤੀ : ਦੂਸਰੀ ਪ੍ਰੈਗਨੈਂਸੀ ’ਚ ਜੇਕਰ ਜੌੜੇ ਬੱਚੇ ਹੁੰਦੇ ਹਨ ਤਾਂ ਸਰਕਾਰੀ ਲਾਭ ਦੇਣ ਯੋਗ ਹੈ। ਦੋ ਬੱਚਿਆਂ ਦੇ ਇਲਾਵਾ ਕੋਈ ਤੀਸਰਾ ਬੱਚਾ ਅਡਾਪਟ ਕਰਦਾ ਹੈ ਤਾਂ ਸਰਕਾਰੀ ਲਾਭ ਮਿਲੇਗਾ। ਜੇ ਕਿਸੇ ਮਾਪਿਆਂ ਦੇ ਦੋ ’ਚੋਂ ਕੋਈ ਇਕ ਬੱਚਾ ਅਪੰਗ ਹੋ ਗਿਆ ਜਾਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਤੀਸਰੇ ਬੱਚੇ ਨੂੰ ਸਰਕਾਰੀ ਲਾਭ ਦੇਣ ਯੋਗ ਹੈ। ਜੇਕਰ ਕਿਸੇ ਵਿਅਕਤੀ ਦੇ ਦੋ ਬੱਚੇ ਹਨ ਅਤੇ ਇਸ ਬਿੱਲ ਦੇ ਲਾਗੂ ਹੋਣ ਦੇ ਇਕ ਸਾਲ ਦੇ ਅੰਦਰ ਤੀਸਰਾ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਸਰਕਾਰੀ ਲਾਭ ਮਿਲੇਗਾ। ਇਕ ਤੋਂ ਵੱਧ ਵਿਆਹ ਕਰਨ ਵਾਲੇ ਲੋਕਾਂ ਨੂੰ ਸਰਕਾਰੀ ਸਹੂਲਤ ਦੋ ਬੱਚਿਆਂ ਤੱਕ ਹੀ ਸੀਮਤ ਰਹਿਣਗੀਆਂ।

ਇਹ ਬਿੱਲ ਸਰਕਾਰੀ ਗਜ਼ਟ ’ਚ ਪ੍ਰਕਾਸ਼ਿਤ ਹੋ ਜਾਣ ਦੇ ਇਕ ਸਾਲ ਉਪਰੰਤ ਹੋਂਦ ’ਚ ਆਵੇਗਾ। ਸਰਕਾਰ ਇਸ ਦੇ ਲਈ ਸਟੇਟ ਪਾਪੂਲੇਸ਼ਨ ਫੰਡ ਬਣਾਵੇਗੀ, ਜਿਸ ਰਾਹੀਂ ਸਰਕਾਰ ਮੈਟਰਨਿਟੀ ਅਤੇ ਹੈਲਥ ਸੈਂਟਰਾਂ ਨੂੰ ਹੋਰ ਮਜ਼ਬੂਤ ਕਰੇਗੀ। ਆਬਾਦੀ ਕੰਟਰੋਲ ਦੀਆਂ ਦਵਾਈਆਂ ਆਦਿ ਵੰਡੇਗੀ। ਲੋਕਾਂ ’ਚ ਜਾਗਰੂਕਤਾ ਲਿਆਵੇਗੀ। ਪ੍ਰੈਗਨੈਂਸੀ, ਡਲਿਵਰੀ, ਜਨਮ, ਮੌਤ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰੇਗੀ, ਆਬਾਦੀ ਕੰਟਰੋਲ ਨੂੰ ਸਿੱਖਿਆ ’ਚ ਸ਼ਾਮਲ ਕਰ ਕੇ ਉਸ ਦਾ ਪ੍ਰਚਾਰ-ਪ੍ਰਸਾਰ ਕਰੇਗੀ। ਜੇਕਰ ਡਾਕਟਰ ਦੀ ਲਾਪ੍ਰਵਾਹੀ ਨਾਲ ਨਸਬੰਦੀ ਦੇ ਬਾਅਦ ਵੀ ਪ੍ਰੈਗਨੈਂਸੀ ਹੁੰਦੀ ਹੈ ਤਾਂ ਸਰਕਾਰ 50 ਹਜ਼ਾਰ ਰੁਪਏ ਦੀ ਸਹਾਇਤਾ ਪਰਿਵਾਰ ਨੂੰ ਦੇਵੇਗੀ ਅਤੇ ਜਨਮ ਲੈਣ ਵਾਲੇ ਬੱਚੇ ਨੂੰ ਸਮੁੱਚੇ ਸਰਕਾਰੀ ਲਾਭ ਮਿਲਣਗੇ।

ਇਸ ਬਿੱਲ ਦੀ ਲੋੜ ਦੀ ਗੱਲ ਕੀਤੀ ਜਾਵੇ ਤਾਂ ਇਹ ਇਸ ਲਈ ਬੇਹੱਦ ਜ਼ਰੂਰੀ ਹੈ ਕਿ ਉੱਤਰ ਪ੍ਰਦੇਸ਼ ਆਬਾਦੀ ਦੇ ਮਾਮਲੇ ’ਚ ਨਾ ਸਿਰਫ ਦੇਸ਼ ’ਚ ਪਹਿਲੇ ਨੰਬਰ ’ਤੇ ਹੈ, ਸਗੋਂ ਵਿਸ਼ਵ ਪੱਧਰ ’ਤੇ ਸਿਰਫ 4 ਦੇਸ਼ਾਂ ਦੀ ਆਬਾਦੀ ਉੱਤਰ ਪ੍ਰਦੇਸ਼ ਨਾਲੋਂ ਵੱਧ ਹੈ ਜਦਕਿ ਸਾਲ 2016 ਦੀ ਜੀ. ਡੀ. ਪੀ. ’ਚ ਇਹ ਵਿਸ਼ਵ ’ਚ 11ਵੇਂ, ਆਸ ਭਰੇ ਜੀਵਨ (2003) ’ਚ ਵਿਸ਼ਵ ’ਚ ਦਸਵੇਂ ਕ੍ਰਮ ’ਤੇ ਹੈ। ਖੇਤਰਫਲ ਦੇ ਨਜ਼ਰੀਏ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਉਪਰੰਤ ਉੱਤਰ ਪ੍ਰਦੇਸ਼ ਚੌਥੇ ਸਥਾਨ ’ਤੇ ਹੈ। ਅਪਰਾਧ ਦਰ ਦੀ ਗਿਣਤੀ ’ਚ ਇਸ ਦਾ ਦੂਸਰਾ, ਸਾਫ ਪੀਣ ਵਾਲੇ ਪਾਣੀ ’ਚ ਚੌਥਾ ਸਥਾਨ ਹੈ।

ਬਾਲ ਪੋਸ਼ਣ ’ਚ ਇਸ ਦਾ 25ਵਾਂ ਸਥਾਨ ਹੈ। ਪ੍ਰਜਨਨ ਦਰ ਬਿਹਾਰ ਦੇ ਬਾਅਦ ਸਭ ਤੋਂ ਵੱਧ ਹੈ। ਮਨੁੱਖੀ ਸਮੱਗਲਿੰਗ ’ਚ 12ਵਾਂ, ਔਸਤ ਸਾਖਰਤਾ ਦਰ ’ਚ 8ਵਾਂ ਸਥਾਨ ਹੈ। ਸੂਬੇ ਦੀ 29.43 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਸਕੂਲ ਨਾਮਜ਼ਦਗੀ ਦਰ ’ਚ ਇਸ ਦਾ 23ਵਾਂ, ਟੈਕਸ ਮਾਲੀਏ ’ਚ ਤੀਸਰਾ ਸਥਾਨ ਹੈ। ਬੇਰੋਜ਼ਗਾਰੀ ਦਰ 6.5 ਫੀਸਦੀ ਹੈ।

ਅਜਿਹੇ ’ਚ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਵੱਡੀ ਤਬਦੀਲੀ ’ਚ ਸ਼ਾਮਲ ਹੋ ਕੇ ਵਿਕਾਸ ਦੀ ਗੱਲ ਕਰੀਏ, ਨਾ ਕਿ ਵਿਵਾਦ ਦੀ। ਹਾਲਾਂਕਿ ਸਰਕਾਰ ਲਈ ਇਸ ਬਿੱਲ ਉਪਰੰਤ ਲਿੰਗ ਅਨੁਪਾਤ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਹੋ ਸਕਦੀ ਹੈ, ਜਿੱਥੇ ਇਕ ਜਾਂ ਦੋ ਬੱਚਿਆਂ ’ਚ ਲੋਕ ਪੁੱਤਰ ਦੀ ਚਾਹਤ ’ਚ ਕਈ ਅਨੈਤਿਕ ਕੰਮਾਂ ਨੂੰ ਅੰਜਾਮ ਦਿੰਦੇ ਹਨ। 1 ਹਜ਼ਾਰ ਮਰਦਾਂ ’ਤੇ 912 ਮਹਿਲਾ ਲਿੰਗ ਅਨੁਪਾਤ ਪਹਿਲਾਂ ਤੋਂ ਚਿੰਤਾ ਦਾ ਵਿਸ਼ਾ ਹੈ। ਉੱਤਰ ਪ੍ਰਦੇਸ਼ ਲਿੰਗ ਅਨੁਪਾਤ ’ਚ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 26ਵੇਂ ਸਥਾਨ ’ਤੇ ਹੈ।

  • Uttar Pradesh
  • Population Control Bill
  • ਉੱਤਰ ਪ੍ਰਦੇਸ਼
  • ਆਬਾਦੀ ਕੰਟਰੋਲ ਬਿੱਲ

ਬੱਚਿਆਂ ਦੇ ਟੀਕਾਕਰਨ ’ਚ ਪਛੜਿਆ ਭਾਰਤ

NEXT STORY

Stories You May Like

  • electricity bill case
    298 ਦਿਨਾਂ ਦਾ ਬਿਜਲੀ ਬਿੱਲ 25 ਹਜ਼ਾਰ ਆਇਆ, ਮੁਆਫ਼ ਯੂਨਿਟਾਂ ਵੀ ਬਿੱਲ ’ਚ ਜੋੜਨ ਦਾ ਦੋਸ਼
  • personal data leaked
    ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ ਖੁਲਾਸਾ
  • assembly elections akali dal candidate
    ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ
  • dusu elections  vote counting
    DUSU ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਸੁਰੱਖਿਆ ਲਈ ਤਾਇਨਾਤ ਕੀਤੇ 2000 ਤੋਂ ਵੱਧ ਪੁਲਸ ਮੁਲਾਜ਼ਮ
  • family law bill
    ਸਿੰਧ 'ਚ ਵਿਵਾਦਾਂ 'ਚ ਘਿਰਿਆ ਈਸਾਈ ਫੈਮਿਲੀ ਲਾਅ ਬਿੱਲ
  • electricity bill electricity department punjab
    ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ, ਲੋਕਾਂ ’ਚ ਹਾਹਾਕਾਰ
  • delhi university  student union elections  voting begins
    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਲਈ ਵੋਟਿੰਗ ਸ਼ੁਰੂ, 1000 EVM ਦਾ ਕੀਤਾ ਜਾ ਰਿਹਾ ਇਸਤੇਮਾਲ
  • approval granted for installing lifts in chandigarh houses
    ਚੰਡੀਗੜ੍ਹ ਦੇ ਮਕਾਨਾਂ 'ਚ ਲਿਫਟ ਲਾਉਣ ਨੂੰ ਮਨਜ਼ੂਰੀ! ਸੋਲਰ ਪੈਨਲ ਲਈ ਵੀ NOC ਦੀ ਲੋੜ ਨਹੀਂ
  • situation normal at lovely professional university
    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
  • amit shah  punjab bjp  mega rally
    ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
  • the case of violence in lpu reached the highcourt
    LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ...
  • lpu student revelation
    LPU ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ...
  • pargat singh pc
    ਪੰਜਾਬ 'ਚ ਨਸ਼ਿਆਂ ਦੀ ਮੁੱਦੇ 'ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ
  • lpu protest big revelation
    LPU ਮਾਮਲੇ 'ਚ ਵੱਡਾ ਖ਼ੁਲਾਸਾ! ਪੁਲਸ ਦੇ ਹੱਥ ਲੱਗਿਆ ਸਭ ਤੋਂ ਅਹਿਮ ਸਬੂਤ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
Trending
Ek Nazar
trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • there is no dearth of true saints in india
      ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • india should learn from brazil about the growing threat
      ‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • cec gyanesh kumar
      ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +