ਨਵੀਂ ਦਿੱਲੀ — ਵਿਦੇਸ਼ਾਂ 'ਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਜ਼ਾਰ ਵਿਚ ਬੁੱਧਵਾਰ ਨੂੰ ਸੋਨਾ 105 ਰੁਪਏ ਚਮਕ ਕੇ 43,910 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਉਦਯੋਗਿਕ ਗਾਹਕੀ ਕਮਜ਼ੋਰ ਪੈਣ ਨਾਲ ਚਾਂਦੀ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖੀ ਗਈ ਹੈ। ਇਹ 810 ਰੁਪਏ ਟੁੱਟ ਕੇ ਇਕ ਹਫਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 48,540 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 7.80 ਡਾਲਰ ਫਿਸਲ ਕੇ 1,647.25 ਡਾਲਰ ਪ੍ਰਤੀ ਔਂਸ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 0.50 ਡਾਲਰ ਦੇ ਵਾਧੇ ਨਾਲ 1,650.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ 'ਕੋਵਿਡ -19' ਦੀ ਮਹਾਂਮਾਰੀ ਵਧਣ ਕਾਰਨ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਚਮਕ ਵਧੀ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ਵਿਚ ਮਜ਼ਬੂਤੀ ਦੇਖੀ ਗਈ ਹੈ। ਚਾਂਦੀ ਹਾਜਿਰ ਵੀ 0.04 ਡਾਲਰ ਦੇ ਵਾਧੇ ਨਾਲ 18.06 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਲਿਆ, ਤਾਂ ਗਲੋਬਲ ਮੰਦੀ ਦਾ ਖਤਰਾ : Moody's
NEXT STORY