ਨਵੀਂ ਦਿੱਲੀ- ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਅਤੇ ਹਾਈਜੀਨ ਬੈਂਕਿਸਰ ਦੀ ਕੰਪਨੀ ਰੈਕਿਟ ਬੈਂਕੀਸਰ (ਆਰ. ਬੀ.) ਭਾਰਤ ਦੇ ਕਮਜ਼ੋਰ ਵਰਗਾਂ ਨੂੰ 1 ਕਰੋੜ ਸਾਬਣ ਮੁਫਤ ਵੰਡੇਗੀ। ਇਸ ਲਈ ਕੰਪਨੀ ਨੇ ਐਤਵਾਰ ਨੇ 'ਆਰ. ਬੀ. ਫਾਈਟ ਫਾਰ ਐਕਸੈਸ ਫੰਡ' ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਸਭ ਨੂੰ ਸਿਹਤ, ਸਫਾਈ ਅਤੇ ਪੋਸ਼ਣ ਪ੍ਰਦਾਨ ਕਰਨਾ ਹੈ। ਕੋਵਿਡ -19 ਦੀ ਮਹਾਂਮਾਰੀ ਨਾਲ ਲੜਨ ਲਈ ਇਸ ਫੰਡ ਤਹਿਤ 32 ਮਿਲੀਅਨ ਪੌਂਡ (288 ਕਰੋੜ ਰੁਪਏ) ਦੀ ਵਾਧੂ ਰਕਮ ਮੁਹੱਈਆ ਕਰਵਾਈ ਗਈ ਹੈ।
ਆਰ. ਬੀ. ਦੇ ਗਲੋਬਲ ਦੇ ਸੀ. ਈ. ਓ. ਲਕਸ਼ਮਣ ਨਰਸਿਮਹਨ ਦਾ ਕਹਿਣਾ ਹੈ ਕਿ ਇਸ ਸਮੇਂ ਜਾਗਰੂਕਤਾ ਅਤੇ ਉਪਲੱਬਧਤਾ ਸਭ ਤੋਂ ਮਹੱਤਵਪੂਰਣ ਹੈ। ਇਸ ਲਈ ਕੰਪਨੀ ਭਾਰਤ ਦੇ ਸਭ ਤੋਂ ਕਮਜ਼ੋਰ ਵਰਗ ਨੂੰ ਇਕ ਕਰੋੜ ਡਿਟੋਲ ਸਾਬਣ ਵੰਡੇਗੀ। ਇਸ ਦੇ ਨਾਲ ਹੀ ਕੰਪਨੀ 10 ਲੱਖ ਲੀਟਰ ਕੀਟਾਣੂਨਾਸ਼ਕ ਉਤਪਾਦ ਵੰਡੇਗੀ, ਜਿਸ ਵਿੱਚ ਲਾਇਜ਼ੋਲ ਕੀਟਾਣੂਨਾਸ਼ਕ ਲਿਕੁਇਡ ਅਤੇ ਹਾਰਪਿਕ ਟਾਇਲਟ ਕਲੀਨਰ ਸ਼ਾਮਲ ਹਨ।
ਇਨ੍ਹਾਂ ਨਾਲ ਭਾਰਤੀ ਸੂਬਿਆਂ ਨੂੰ ਇਸ ਸੰਕਟ ਨਾਲ ਲੜਨ ਵਿਚ ਖਾਸ ਕਰਕੇ ਜਨਤਕ ਸਿਹਤ ਸੰਸਥਾਵਾਂ ਅਤੇ ਫਰੰਟਲਾਈਨ ਵਿਚ ਕੰਮ ਕਰਦੇ ਸਿਹਤ ਅਤੇ ਸੈਨੀਟਾਈਜ਼ੇਸ਼ਨ ਕਰਮਚਾਰੀਆਂ ਦੇ ਕੰਮ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀਆਰਬੀ ਹੈਲਥ ਕੇਅਰ ਕਰਮਚਾਰੀਆਂ ਲਈ 35 ਲੱਖ ਐੱਨ. 95 ਦੇ ਮਾਸਕ ਵੰਡੇਗੀ। ਇਹ ਸਾਰੇ ਮੁੱਖ ਬਾਜ਼ਾਰਾਂ ਵਿੱਚ ਵੰਡੇ ਜਾਣਗੇ।
ਕੋਰੋਨਾ ਨਾਲ ਜੰਗ : paytm 500 ਕਰੋੜ ਰੁਪਏ ਦਾ ਦੇਵੇਗਾ ਯੋਗਦਾਨ
NEXT STORY