ਮੁੰਬਈ (ਇੰਟ.) – ਸ਼ੇਅਰ ਬਾਜ਼ਾਰ ’ਚ ਪਿਛਲੇ ਸਾਲ ਦੇ ਸਭ ਤੋਂ ਮਸ਼ਹੂਰ ਅਤੇ ਹਾਈਪ੍ਰੋਫਾਈਲ ਮਾਮਲੇ ਐੱਨ. ਐੱਸ. ਈ. ਕੋ-ਲੋਕੇਸ਼ਨ ਕੇਸ ’ਚ ਅੱਜ ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਦਾ ਆਰਡਰ ਆਇਆ ਹੈ। ਇਸ ਆਰਡਰ ’ਚ ਕੋ-ਲੋਕੇਸ਼ਨ ਮਾਮਲੇ ’ਚ ਐੱਨ. ਐੱਸ. ਈ. ਨੂੰ ਵੱਡੀ ਰਾਹਤ ਮਿਲੀ ਹੈ। ਸੈਟ ਨੇ 625 ਕਰੋੜ ਦੀ ਵਸੂਲੀ ਦਾ ਹੁਕਮ ਪਲਟ ਦਿੱਤਾ ਹੈ। ਆਪਣੇ ਹੁਕਮ ’ਚ ਉਸ ਨੇ ਕਿਹਾ ਕਿ ਐੱਨ. ਐੱਸ. ਈ. ਨੇ ਕੋਈ ਨਾਜਾਇਜ਼ ਲਾਭ ਨਹੀਂ ਕਮਾਇਆ ਹੈ।
ਲਿਹਾਜਾ ਐੱਨ. ਐੱਸ. ਈ. ਨੂੰ ਸਿਰਫ 100 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਹਾਲਾਂਕਿ ਟ੍ਰਿਬਿਊਨਲ ਨੇ ਇਸ ਮਾਮਲੇ ’ਚ ਸੇਬੀ ਨੂੰ ਜਾਂਚ ਦਾ ਹੁਕਮ ਦਿੱਤਾ ਹੈ। ਇਸ ਹੁਕਮ ਦੇ ਤਹਿਤ ਸੇਬੀ ਨੂੰ ਐੱਨ. ਐੱਸ. ਈ. ਅਧਿਕਾਰੀਆਂ ਅਤੇ ਬ੍ਰੋਕਰਸ ਦਰਮਿਆਨ ਗੰਢ-ਤੁੱਪ ਦੀ ਜਾਂਚ ਕਰਨ ਦਾ ਹੁਕਮ ਮਿਲਿਆ ਹੈ। ਸੈਟ ਨੇ ਆਪਣੇ ਹੁਕਮ ’ਚ ਐੱਨ. ਐੱਸ. ਈ. ਚੇਅਰਮੈਨ ਅਤੇ ਸੀ. ਈ. ਓ. ਨੂੰ ਵੀ ਰਾਹਤ ਦਿੱਤੀ ਹੈ। ਸੈਟ ਨੇ ਐੱਨ. ਐੱਸ. ਈ. ਚੇਅਰਮੈਨ ਅਤੇ ਸੀ. ਈ. ਓ. ਦੀ ਤਨਖਾਹ ਰੋਕਣ ਦਾ ਹੁਕਮ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐੱਨ. ਐੱਸ. ਈ. ਚੇਅਰਮੈਨ ਅਤੇ ਸੀ. ਈ. ਓ. ’ਤੇ ਰੋਕ ਮਿਆਦ ਘਟਾਈ ਵੀ ਗਈ ਹੈ।
ਸੋਨੇ ਨੇ ਤੋੜੇ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ, ਚੈੱਕ ਕਰੋ 10 ਗ੍ਰਾਮ ਸੋਨੇ ਦੀ ਕੀਮਤ
NEXT STORY