ਬਿਜ਼ਨੈੱਸ ਡੈਸਕ : ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ (IndiGo) ਨੇ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ 'ਤੇ 'ਫਿਊਲ ਚਾਰਜ' (Fuel Charge) ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦਾ ਇਹ ਫੈਸਲਾ 14 ਮਾਰਚ 2026 ਤੋਂ ਲਾਗੂ ਹੋ ਗਿਆ ਹੈ।
ਇਹ ਵੀ ਪੜ੍ਹੋ : LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਕਿਉਂ ਵਧੀਆਂ ਕੀਮਤਾਂ?
ਏਅਰਲਾਈਨ ਮੁਤਾਬਕ, ਮੱਧ ਪੂਰਬ (Middle East) ਵਿੱਚ ਚੱਲ ਰਹੇ ਭੂ-ਰਾਜਨੀਤਿਕ ਹਾਲਾਤਾਂ ਕਾਰਨ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (IATA) ਦੇ ਅੰਕੜਿਆਂ ਅਨੁਸਾਰ, ਖੇਤਰ ਵਿੱਚ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ 85 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਮੁਸਾਫਰਾਂ 'ਤੇ ਕਿੰਨਾ ਪਵੇਗਾ ਅਸਰ?
ਇੰਡੀਗੋ ਨੇ ਸਪੱਸ਼ਟ ਕੀਤਾ ਹੈ ਕਿ ਹਵਾਈ ਈਂਧਨ (ATF) ਏਅਰਲਾਈਨ ਦੇ ਸੰਚਾਲਨ ਖਰਚੇ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ। ਵਧਦੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨ ਲਈ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ, ਮੁਸਾਫਰਾਂ ਨੂੰ ਬਹੁਤ ਜ਼ਿਆਦਾ ਮਹਿੰਗੀਆਂ ਟਿਕਟਾਂ ਤੋਂ ਬਚਾਉਣ ਲਈ, ਕੰਪਨੀ ਨੇ ਪੂਰਾ ਕਿਰਾਇਆ ਵਧਾਉਣ ਦੀ ਬਜਾਏ ਇੱਕ ਛੋਟਾ 'ਇੰਕਰੀਮੈਂਟਲ ਚਾਰਜ' ਲਗਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
- ਇਹ ਫਿਊਲ ਚਾਰਜ 14 ਮਾਰਚ 2026 ਨੂੰ ਰਾਤ 00:01 ਵਜੇ ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਨਵੀਆਂ ਬੁਕਿੰਗਾਂ 'ਤੇ ਲਾਗੂ ਹੋਵੇਗਾ।
- ਇਹ ਚਾਰਜ ਪ੍ਰਤੀ ਸੈਕਟਰ (Per-sector) ਦੇ ਹਿਸਾਬ ਨਾਲ ਲਗਾਇਆ ਜਾਵੇਗਾ ਅਤੇ ਟਿਕਟ ਬੁੱਕ ਕਰਦੇ ਸਮੇਂ ਕੁੱਲ ਕੀਮਤ ਵਿੱਚ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਜ਼ਿਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਅਸਥਿਰਤਾ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਅਜਿਹੇ ਕਦਮ ਚੁੱਕ ਰਹੀਆਂ ਹਨ ਤਾਂ ਜੋ ਆਪਣੀ ਸੇਵਾ ਨੂੰ ਜਾਰੀ ਰੱਖ ਸਕਣ।
ਇਹ ਵੀ ਪੜ੍ਹੋ : ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਸ਼ੱਕੀ' ਕਹਿ ਕੇ ਨੋਟ ਜਮ੍ਹਾਂ ਕਰਨ ਤੋਂ ਕੀਤਾ ਸੀ ਇਨਕਾਰ, ਹੁਣ ਕਰੋੜਾਂ ਦਾ ਹਰਜਾਨਾ ਭਰੇਗਾ Axis Bank
NEXT STORY