ਪੰਨਾ - ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ 1.06 ਕਰੋੜ ਰੁਪਏ ਦੇ 139 ਮੋਟੇ ਹੀਰੇ 21 ਸਤੰਬਰ ਨੂੰ ਨਿਲਾਮ ਕੀਤੇ ਜਾਣਗੇ। ਪੰਨਾ ਡਾਇਮੰਡ ਅਧਿਕਾਰੀ ਰਵੀ ਪਟੇਲ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹੀਰਿਆਂ ਦਾ ਕੁੱਲ ਭਾਰ 156.46 ਕੈਰੇਟ ਹੈ। ਇਨ੍ਹਾਂ ਵਿੱਚ 14.09 ਕੈਰੇਟ ਦਾ ਹੀਰਾ ਸ਼ਾਮਲ ਹੈ। ਇਹ ਹੀਰਾ ਫਰਵਰੀ ਵਿੱਚ ਇੱਕ ਕਾਮੇ ਨੂੰ ਮਿਲਿਆ ਸੀ। ਇਹ ਹੀਰਾ ਪਿਛਲੀ ਨਿਲਾਮੀ ਵਿੱਚ ਨਹੀਂ ਵਿਕਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹੀਰਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਸ ਦੀ ਨਿਲਾਮੀ ਵਿਚ 70 ਲੱਖ ਰੁਪਏ ਮਿਲ ਸਕਦੇ ਹਨ। ਪਟੇਲ ਨੇ ਦੱਸਿਆ ਕਿ ਗੁਜਰਾਤ, ਦਿੱਲੀ, ਮੁੰਬਈ, ਹੈਦਰਾਬਾਦ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਪਾਰੀ ਇਸ ਨਿਲਾਮੀ ਵਿੱਚ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Zomato ਨੇ Grocery ਡਿਲੀਵਰੀ ਸਰਵਿਸ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ
NEXT STORY