ਮੁੰਬਈ — ਅਮਰੀਕਾ ਦੀ ਕਨੇਕਟਿਕਟ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਦਵਾਈ ਦੀ ਕੀਮਤ ਵਧਾਉਣ ਲਈ ਮਿਲੀਭੁਗਤ ਕਰਨ ਦੇ ਮਾਮਲੇ 'ਚ ਕਈ ਸੂਬਿਆਂ ਦੀ ਜਾਂਚ 'ਚ ਉਸਨੇ ਕੰਪਨੀਆਂ ਦੇ ਨਾਮ ਅਤੇ ਦਸਤਾਵੇਜ਼ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਵਿਚ 18 ਦਵਾਈ ਕੰਪਨੀਆਂ ਖਿਲਾਫ ਜਾਂਚ ਚਲ ਰਹੀ ਹੈ ਜਿਨ੍ਹਾਂ 'ਚ 6 ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਜਿਨ੍ਹਾਂ ਲੋਕਾਂ 'ਤੇ ਇਸ ਸਾਜਿਸ਼ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਉਨ੍ਹਾਂ ਦੇ ਇਨੀਸ਼ੀਅਲ ਅਤੇ ਟਾਈਟਲ ਉਸਨੇ ਜਾਰੀ ਕੀਤੇ ਹਨ। ਉਸਨੂੰ ਇੰਡਸਟਰੀ ਦੇ ਕੋਡ ਵਰਡ ਵੀ ਰੀਲੀਜ਼ ਕੀਤੇ ਹਨ। ਕਨੈਕਟਿਕਟ ਸਰਕਾਰ ਨੇ ਦਵਾਈ ਕੰਪਨੀਆਂ ਦੇ ਈ-ਮੇਲ ਵੀ ਰੀਲੀਜ਼ ਕੀਤੇ ਹਨ ਜਿਨ੍ਹਾਂ ਨੂੰ ਪਹਿਲਾਂ ਗੁਪਤ ਰੱਖਿਆ ਗਿਆ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਈ-ਮੇਲ ਵਿਚ ਬੇਸ਼ਰਮੀ ਨਾਲ ਫੈਡਰਲ ਅਤੇ ਸੂਬੇ ਦੇ ਮੁਕਾਬਲਾ ਕਾਨੂੰਨ ਦੇ ਉਲੰਘਣ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ ਹੈ।
ਕਨੈਕਟਿਕਟ ਸਰਕਾਰ ਨੇ ਆਟਰਨੀ ਜਨਰਲ ਦੇ ਦਫਤਰ ਨੇ 2017 'ਚ ਇਹ ਮੁਕੱਦਮਾ ਦਾਖਲ ਕੀਤਾ ਕੀਤਾ ਸੀ। ਉਸਨੇ ਉਸ ਸਮੇਂ ਕਿਹਾ ਸੀ ਕਿ ਇਹ ਸ਼ਾਇਦ ਅਮਰੀਕਾ ਦੇ ਇਤਿਹਾਸ 'ਚ ਅਜਿਹੀ ਮਿਲੀਭੁਗਤ ਦਾ ਸਭ ਤੋਂ ਵੱਡਾ ਮਾਮਲਾ ਹੈ। ਇਸ ਮੁਕੱਦਮੇ ਵਿਚ ਭਾਰਤ ਦੀ ਅਰਬਿੰਦੋ ਫਾਰਮਾ, ਡਾ.ਰੈਡੀਜ਼, ਐਮਕਿਓਰ, ਗਲੇਨਮਾਰਕ ਅਤੇ ਜਾਇਡਸ ਦੇ ਨਾਮ ਹਨ। ਇਨ੍ਹਾਂ ਭਾਰਤੀ ਕੰਪਨੀਆਂ ਤੋਂ ਇਲਾਵਾ ਇਨ੍ਹਾਂ 'ਚ ਏਪੋਟੈਕਸ , ਟੇਵਾ, ਹੈਰੀਟੇਜ ਫਾਰਮਾ ਅਤੇ ਪਾਰ ਫਾਰਮਾ ਵਰਗੀਆਂ ਜੈਨੇਰਿਕ ਦਵਾਈਆਂ ਦੇ ਨਾਮ ਵੀ ਸ਼ਾਮਲ ਹਨ।
ਸੂਬੇ ਦਾ ਦੋਸ਼ ਸੀ ਕਿ ਦਵਾਈ ਕੰਪਨੀਆਂ ਕੀਮਤਾਂ ਤੈਅ ਕਰਨ ਲਈ ਮਿਲੀਭੁਗਤ ਕੀਤੀ ਹੈ। ਉਸਨੇ 15 ਦਵਾਈਆਂ ਦੀ ਕੀਮਤ ਵਧਾਉਣ ਲਈ ਇਨ੍ਹਾਂ ਵਿਚ ਮਿਲੀਭੁਗਤ ਦਾ ਦੋਸ਼ ਲਗਾਇਆ ਸੀ। ਸੂਬਾ ਸਰਕਾਰ ਨੇ ਮੁਕੱਦਮੇ ਵਿਚ ਕਿਹਾ ਸੀ ਕਿ ਕੰਪਨੀਆਂ ਦੀ ਮਿਲੀਭੁਗਤ ਦੀ ਕੀਮਤ ਅਮਰੀਕੀ ਮਰੀਜ਼ਾਂ ਨੂੰ ਚੁਕਾਣੀ ਪੈ ਰਹੀ ਹੈ ਜਿਨ੍ਹਾਂ ਲਈ ਇਲਾਜ ਦਾ ਖਰਚਾ ਵਧ ਗਿਆ ਸੀ।
ਈ-ਸਿਗਰਟ ਦੇ ਦਰਾਮਦ 'ਤੇ ਨਹੀਂ ਲੱਗੇਗੀ ਪਾਬੰਦੀ!
NEXT STORY