ਮੁੰਬਈ : ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਚੌਥੀ ਤਿਮਾਹੀ 'ਚ ਰਿਕਾਰਡ ਮੁਨਾਫਾ ਦਰਜ ਕੀਤਾ ਹੈ। RIL ਨੇ ਸ਼ੁੱਕਰਵਾਰ ਸ਼ਾਮ ਨੂੰ ਜਨਵਰੀ-ਮਾਰਚ ਤਿਮਾਹੀ ਦੇ ਨਤੀਜੇ ਘੋਸ਼ਿਤ ਕੀਤੇ। ਕੰਪਨੀ ਨੇ ਦੱਸਿਆ ਕਿ ਇਸ ਨੇ ਚੌਥੀ ਤਿਮਾਹੀ 'ਚ 19,299 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਪੂਰੇ ਵਿੱਤੀ ਸਾਲ ਲਈ ਕੰਪਨੀ ਦਾ ਟੈਕਸ ਤੋਂ ਪਹਿਲਾਂ ਟਰਨਓਵਰ(EBITDA) ਪਹਿਲੀ ਵਾਰ 1.5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ।
ਇਹ ਵੀ ਪੜ੍ਹੋ : ਘੱਟ ਹੋਵੇਗੀ ਮਹਿੰਗਾਈ, 6 ਫੀਸਦੀ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਅਰਥਵਿਵਸਥਾ
ਰਿਲਾਇੰਸ ਇੰਡਸਟਰੀਜ਼ ਨੂੰ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਕੁੱਲ 16,203 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਤੋਂ ਇਲਾਵਾ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਵੀ ਕੰਪਨੀ ਨੇ 15,792 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। 31 ਮਾਰਚ, 2023 ਤੱਕ ਕੰਪਨੀ ਦਾ ਸ਼ੁੱਧ ਕਰਜ਼ਾ 110,218 ਕਰੋੜ ਰੁਪਏ (13.4 ਬਿਲੀਅਨ ਡਾਲਰ) ਸੀ, ਜੋ ਕਿ ਇਸਦੇ ਸਾਲਾਨਾ EBITDA ਤੋਂ ਬਹੁਤ ਘੱਟ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਚੌਥੀ ਤਿਮਾਹੀ 'ਚ 19 ਫੀਸਦੀ ਜ਼ਿਆਦਾ ਮੁਨਾਫਾ ਦਰਜ ਕੀਤਾ ਹੈ।
ਸਾਲਾਨਾ ਆਧਾਰ 'ਤੇ ਵੱਡੀ ਛਾਲ
ਰਿਲਾਇੰਸ ਇੰਡਸਟਰੀਜ਼ ਦੇ ਕਾਰੋਬਾਰ ਨੇ ਪੂਰੇ ਵਿੱਤੀ ਸਾਲ ਦੌਰਾਨ ਜ਼ਬਰਦਸਤ ਵਾਧਾ ਦਿਖਾਇਆ ਹੈ। ਜੇਕਰ ਅਸੀਂ ਪੂਰੇ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2022-23 'ਚ ਇਸ ਦੀ ਕੁੱਲ ਆਮਦਨ 23.2 ਫੀਸਦੀ ਵਧ ਕੇ 9,76,524 ਕਰੋੜ ਰੁਪਏ 'ਤੇ ਪਹੁੰਚ ਗਈ। ਸਲਾਨਾ EBITDA ਵਿੱਚ ਵੀ 23.1 ਪ੍ਰਤੀਸ਼ਤ ਦੀ ਛਾਲ ਦੇਖਣ ਨੂੰ ਮਿਲੀ ਅਤੇ ਕੁੱਲ EBITDA 154,691 ਕਰੋੜ ਰੁਪਏ ਰਿਹਾ। ਜੇਕਰ ਅਸੀਂ ਪੂਰੇ ਵਿੱਤੀ ਸਾਲ ਦੇ ਕੁੱਲ ਸ਼ੁੱਧ ਲਾਭ ਦੀ ਗੱਲ ਕਰੀਏ ਤਾਂ ਇਹ 74,088 ਕਰੋੜ ਰੁਪਏ ਰਿਹਾ ਹੈ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਓਹਾਰ ਮੌਕੇ ਸੋਨੇ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਦਾ ਖਦਸ਼ਾ
ਖਪਤਕਾਰ ਕਾਰੋਬਾਰ ਨੂੰ ਦਵਾਇਆ ਵਾਧਾ
ਚੌਥੀ ਤਿਮਾਹੀ 'ਚ ਰਿਲਾਇੰਸ ਦੀ ਕੁੱਲ ਆਮਦਨ 2,39,082 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 2.8 ਫੀਸਦੀ ਜ਼ਿਆਦਾ ਹੈ। ਇਹ ਵਾਧਾ ਉਪਭੋਗਤਾ ਕਾਰੋਬਾਰ ਤੋਂ ਮਜ਼ਬੂਤ ਪ੍ਰਦਰਸ਼ਨ ਦੁਆਰਾ ਦਰਜ ਗਿਆ ਸੀ। ਰਿਲਾਇੰਸ ਰਿਟੇਲ ਨੇ ਇਸ ਸਾਲ 3,300 ਸਟੋਰਾਂ ਨੂੰ ਜੋੜਿਆ ਹੈ, ਜੋ ਪਹਿਲਾਂ ਨਾਲੋਂ ਤੇਜ਼ ਰਫਤਾਰ ਨਾਲ ਸਟੋਰ ਖੋਲ੍ਹ ਰਿਹਾ ਹੈ। ਇਸ ਤਰ੍ਹਾਂ ਰਿਲਾਇੰਸ ਰਿਟੇਲ ਦਾ ਕੁੱਲ ਖੇਤਰਫਲ 6 ਕਰੋੜ 56 ਲੱਖ ਵਰਗ ਫੁੱਟ ਹੋ ਗਿਆ ਹੈ। ਚੌਥੀ ਤਿਮਾਹੀ ਦਾ ਏਕੀਕ੍ਰਿਤ EBITDA ਸਾਲ ਦਰ ਸਾਲ 21.9% ਵਧ ਕੇ 41,389 ਕਰੋੜ ਰੁਪਏ ਹੋ ਗਿਆ। ਟੈਕਸ ਤੋਂ ਬਾਅਦ ਏਕੀਕ੍ਰਿਤ ਮੁਨਾਫਾ ਸਾਲ ਦਰ ਸਾਲ 18.3% ਵਧ ਕੇ 21,327 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ : ਯੂਕ੍ਰੇਨ ਨੂੰ ਵੇਚ ਰਿਹਾ ਹਥਿਆਰ, ਰੂਸ ਤੋਂ ਖ਼ਰੀਦ ਰਿਹਾ ਸਸਤਾ ਕੱਚਾ ਤੇਲ
ਜੀਓ ਨੇ ਵਧਾਇਆ ਮੁਨਾਫਾ
ਚੌਥੀ ਤਿਮਾਹੀ ਵਿੱਚ Jio ਪਲੇਟਫਾਰਮ ਦੀ ਕੁੱਲ ਆਮਦਨ 14.3% ਵਧ ਕੇ 29,871 ਕਰੋੜ ਰੁਪਏ ਹੋ ਗਈ। Jio ਪਲੇਟਫਾਰਮ ਦਾ ਤਿਮਾਹੀ EBITDA 16.9% ਵਧ ਕੇ 12,767 ਕਰੋੜ ਰੁਪਏ ਦਾ ਰਿਕਾਰਡ ਕੀਤਾ ਗਿਆ। ਜੀਓ ਪਲੇਟਫਾਰਮ ਦਾ ਤਿਮਾਹੀ ਸ਼ੁੱਧ ਲਾਭ 15.6% ਵੱਧ ਕੇ 4,984 ਕਰੋੜ ਰੁਪਏ ਹੋ ਗਿਆ। ਇਸ ਮਿਆਦ ਦੇ ਦੌਰਾਨ, ਜੀਓ ਦਾ ਕੁੱਲ ਡਾਟਾ ਟ੍ਰੈਫਿਕ 23.2% ਵਧ ਕੇ 30.3 ਅਰਬ ਜੀਬੀ ਹੋ ਗਿਆ ਹੈ। ਵੌਇਸ ਟ੍ਰੈਫਿਕ 8% ਵਧ ਕੇ 1.31 ਟ੍ਰਿਲੀਅਨ ਮਿੰਟ ਤੱਕ ਪਹੁੰਚ ਗਿਆ ਹੈ। ਪੂਰੇ ਸਾਲ 'ਚ 2 ਕਰੋੜ 90 ਲੱਖ ਗਾਹਕ ਜੀਓ ਨਾਲ ਜੁੜੇ ਹਨ।
ਇਹ ਵੀ ਪੜ੍ਹੋ : ਹੁਣ ‘ਕੌਫੀ’ ਦੀ ਬਾਦਸ਼ਾਹਤ ’ਤੇ ਹੋਵੇਗੀ ਟਾਟਾ-ਅੰਬਾਨੀ ਵਿਚਾਲੇ ‘ਜੰਗ’, ਮੁਕੇਸ਼ ਅੰਬਾਨੀ ਨੇ ਵਰਤੇ ਵਿਦੇਸ਼ੀ ਹੱਥਕੰਡੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੌ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚਿਆ ਦੇਸ਼ ਦਾ ਵਿਦੇਸ਼ੀ ਭੰਡਾਰ
NEXT STORY