ਨਵੀਂ ਦਿੱਲੀ (ਭਾਸ਼ਾ) - ਕੰਪਨੀਆਂ ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਆਕਰਸ਼ਣ ਤੇਜ਼ੀ ਫੜ ਰਿਹਾ ਹੈ। ਮਰਚੈਂਟ ਬੈਂਕਰਾਂ ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ., ਮੀਸ਼ੋ ਅਤੇ ਜੁਨਿਪਰ ਗ੍ਰੀਨ ਐਨਰਜੀ ਸਮੇਤ 2 ਦਰਜਨ ਹੋਰ ਕੰਪਨੀਆਂ ਆਪਣਾ ਜਨਤਕ ਇਸ਼ੂ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਆਈ. ਪੀ. ਓ. ਜ਼ਰੀਏ ਕਰੀਬ 40,000 ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ। ਇਸ ਮਜ਼ਬੂਤ ਪਾਈਪਲਾਈਨ ’ਚ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਕੰਪਨੀ ਫ੍ਰੈਕਟਲ ਐਨਾਲਿਟਿਕਸ, ਹੋਮ ਅਤੇ ਸਲੀਪ ਹੱਲ ਬ੍ਰਾਂਡ ਵੈਕਫਿਟ ਇਨੋਵੇਸ਼ਨਜ਼, ਤਕਨੀਕੀ ਆਧਾਰਿਤ ਸੁਰੱਖਿਆ ਅਤੇ ਨਿਗਰਾਨੀ ਕੰਪਨੀ ਇਨੋਵੇਟਿਵਵਿਊ ਇੰਡੀਆ ਅਤੇ ਹਾਸਪਿਟਲ ਲੜੀ ਪਾਰਕ ਮੇਡੀ ਵਰਲਡ ਵਰਗੇ ਵੱਡੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ। ਜਾਣੋ ਕੀ ਹੋਵੇਗਾ ਲਾਭ ਅਤੇ ਕਿੱਥੇ ਹੋਵੇਗਾ ਨੁਕਸਾਨ
ਹੁਣ ਤੱਕ 96 ਕੰਪਨੀਆਂ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਈਆਂ ਹਨ। ਇਨ੍ਹਾਂ ਕੰਪਨੀਆਂ ਨੇ ਆਈ. ਪੀ. ਓ. ਨਾਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ। ਇਨ੍ਹਾਂ ’ਚੋਂ 40 ਤੋਂ ਵੱਧ ਕੰਪਨੀਆਂ ਇਕੱਲੇ ਪਿਛਲੇ 3 ਮਹੀਨਿਆਂ ’ਚ ਸੂਚੀਬੱਧ ਹੋਈਆਂ ਹਨ, 2024 ’ਚ 91 ਜਨਤਕ ਇਸ਼ੂ ਜ਼ਰੀਏ ਕੁੱਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੀ ਤਰੱਕੀ ਦੇ ਸਾਹਮਣੇ ਜਲਵਾਯੂ ਸਭ ਤੋਂ ਵੱਡਾ ‘ਦੁਸ਼ਮਣ’, ਹੋ ਸਕਦੈ ਰਾਸ਼ਟਰੀ ਕਮਾਈ ਦਾ ਨੁਕਸਾਨ
NEXT STORY