ਨਵੀਂ ਦਿੱਲੀ - ਇਕ ਤਰ੍ਹਾਂ ਜਿੱਥੇ ਟਰੰਪ ਦੇ ਟੈਰਿਫ ਨੇ ਭਾਰਤ ਦੀ ਬਰਾਮਦ ’ਤੇ ਅਸਰ ਪਾਇਆ ਤਾਂ ਉਥੇ ਹੀ ਹੁਣ ਇਕ ਹੋਰ ਮੁਸੀਬਤ ਸਾਹਮਣੇ ਖੜ੍ਹੀ ਹੋ ਗਈ ਹੈ। ਇਸ ਕਾਰਨ ਦੇਸ਼ ਦੀਆਂ ਕਈ ਇੰਡਸਟਰੀਜ਼ ’ਤੇ ਖਤਰਾ ਮੰਡਰਾਉਣ ਲੱਗਾ ਹੈ। ਇਸ ਨੂੰ ਲੈ ਕੇ ਵੱਡੀ ਕੰਸਲਟਿੰਗ ਫਰਮ ਬੀ. ਸੀ. ਜੀ. ਦੀ ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਭਾਰਤ ਦੀ ਬਰਾਮਦ ਨਾਲ ਜੁਡ਼ੇ ਉਹ ਉਦਯੋਗ, ਜੋ ਅੰਤਰਰਾਸ਼ਟਰੀ ਨਿਯਮਾਂ ਦੇ ਘੇਰੇ ’ਚ ਆਉਂਦੇ ਹਨ, ਉਹ ਜਲਵਾਯੂ ਤਬਦੀਲੀ ਕਾਰਨ ਬਹੁਤ ਵੱਡੇ ਖਤਰੇ ’ਚ ਹਨ। ਇਨ੍ਹਾਂ ’ਚ ਐਲੂਮੀਨੀਅਮ, ਲੋਹਾ ਅਤੇ ਸਟੀਲ ਨਾਲ ਜੁਡ਼ੀ ਇੰਡਸਟਰੀ ਪ੍ਰਮੁੱਖ ਹੈ। ਜੇਕਰ ਇਸ ਖਤਰੇ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਇਨ੍ਹਾਂ ਉਦਯੋਗਾਂ ਦੇ ਮੁਨਾਫੇ, ਕਾਰੋਬਾਰ ਅਤੇ ਲੰਬੇ ਸਮੇਂ ਤੱਕ ਚਲਣ ਦੀ ਸਮਰੱਥਾ ’ਤੇ ਮਾੜਾ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਜਲਵਾਯੂ ਤਬਦੀਲੀ ’ਤੇ ਧਿਆਨ ਨਾ ਦੇਣ ਦੀ ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ
ਬੀ. ਸੀ. ਜੀ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਨੀਅਰ ਪਾਰਟਨਰ (ਏਸ਼ੀਆ ਪੈਸੀਫਿਕ ਲੀਡਰ-ਕਲਾਈਮੇਟ ਐਂਡ ਸਸਟੇਨੇਬਿਲਟੀ) ਸੁਮਿਤ ਗੁਪਤਾ ਨੇ ਦੱਸਿਆ ਕਿ ਕਲਾਈਮੇਟ ਰਿਸਕ ਇੰਡੈਕਸ 2026 ਅਨੁਸਾਰ ਭਾਰਤ ਉਨ੍ਹਾਂ ਟਾਪ 10 ਦੇਸ਼ਾਂ ’ਚੋਂ ਇਕ ਹੈ, ਜਿੱਥੇ ਮੌਸਮ ਦੀਆਂ ਵੱਡੀਆਂ ਘਟਨਾਵਾਂ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਕੋਪ30 ’ਚ ਜਾਰੀ ਹੋਈ ਇਸ ਰਿਪੋਰਟ ਮੁਤਾਬਕ, ਭਾਰਤ ਲਈ ਜਲਵਾਯੂ ਤਬਦੀਲੀ ’ਤੇ ਧਿਆਨ ਨਾ ਦੇਣ ਦੀ ਕੀਮਤ ਬਹੁਤ ਭਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਆਰ. ਬੀ. ਆਈ. ਅਤੇ ਡਬਲਯੂ. ਈ. ਐੱਫ. 2024 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਗੁਪਤਾ ਨੇ ਕਿਹਾ ਕਿ ਸਾਲ 2030 ਤੱਕ ਭਾਰਤ ਦੀ ਜੀ. ਡੀ. ਪੀ. ਦਾ 4.5 ਫੀਸਦੀ ਹਿੱਸਾ ਜਲਵਾਯੂ ਤਬਦੀਲੀ ਨਾਲ ਜੁਡ਼ੀਆਂ ਵੱਡੀਆਂ ਘਟਨਾਵਾਂ ਕਾਰਨ ਖਤਰੇ ’ਚ ਹੈ ਅਤੇ ਸਦੀ ਦੇ ਆਖਿਰ ਤੱਕ ਜਲਵਾਯੂ ਨਾਲ ਜੁਡ਼ੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਭਾਰਤ ਨੂੰ ਆਪਣੀ ਰਾਸ਼ਟਰੀ ਕਮਾਈ ਦਾ 6.4 ਤੋਂ ਲੈ ਕੇ 10 ਫੀਸਦੀ ਤੋਂ ਵੀ ਵੱਧ ਦਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ। ਜਾਣੋ ਕੀ ਹੋਵੇਗਾ ਲਾਭ ਅਤੇ ਕਿੱਥੇ ਹੋਵੇਗਾ ਨੁਕਸਾਨ
ਖਤਰਿਆਂ ਦਾ ਅਸਰ ਕੰਪਨੀਆਂ ’ਤੇ
ਸੁਮਿਤ ਗੁਪਤਾ ਨੇ ਕਿਹਾ ਕਿ ਇਨ੍ਹਾਂ ਖਤਰਿਆਂ ਦਾ ਸਿੱਧਾ ਅਸਰ ਕੰਪਨੀਆਂ ’ਤੇ ਪੈਂਦਾ ਹੈ। ਜਲਵਾਯੂ ਤਬਦੀਲੀ ਨਾਲ ਜੁਡ਼ੀਆਂ ਵੱਡੀਆਂ ਘਟਨਾਵਾਂ ਕਾਰਨ, ਭੌਤਿਕ ਇਨਫ੍ਰਾਸਟਰੱਕਚਰ (ਜਿਵੇਂ ਸੜਕਾਂ, ਪੁਲ) ਤਬਾਹ ਹੋ ਜਾਂਦੇ ਹਨ, ਮਜ਼ਦੂਰਾਂ ਦੇ ਕੰਮ ਦੇ ਘੰਟੇ ਘੱਟ ਹੋ ਜਾਂਦੇ ਹਨ ਅਤੇ ਕੰਮ ਕਰਨ ਦੀ ਸਮਰੱਥਾ ’ਤੇ ਅਸਰ ਪੈਂਦਾ ਹੈ। ਨਾਲ ਹੀ ਜਿਨ੍ਹਾਂ ਇਲਾਕਿਆਂ ’ਚ ਜਲਵਾਯੂ ਦਾ ਖਤਰਾ ਵੱਧ ਹੈ, ਉੱਥੇ ਪ੍ਰਾਜੈਕਟਸ ’ਚ ਬੇਯਕੀਨੀ ਦੇਰੀ ਹੋ ਸਕਦੀ ਹੈ ਅਤੇ ਨਿਵੇਸ਼ ਦੀ ਸਮਰੱਥਾ ਵੀ ਘੱਟ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਕੰਪਨੀਆਂ ਦੀ ਕਮਾਈ ਵੀ ਪ੍ਰਭਾਵਿਤ
ਬੀ. ਸੀ. ਜੀ. ਦੇ ਅੰਦਾਜ਼ਿਆਂ ਮੁਤਾਬਕ ਸਿਰਫ ਸਿੱਧੇ ਜਲਵਾਯੂ ਖਤਰਿਆਂ ਦੀ ਵਜ੍ਹਾ ਨਾਲ ਸਾਲ 2050 ਤੱਕ ਗਲੋਬਲ ਕੰਪਨੀਆਂ ਦੇ ਈ. ਬੀ. ਆਈ. ਟੀ. ਡੀ. ਏ. (ਵਿਆਜ, ਟੈਕਸ, ਡੈਪ੍ਰੀਸੀਏਸ਼ਨ ਅਤੇ ਐਮੋਰਟਾਈਜ਼ੇਸ਼ਨ ਤੋਂ ਪਹਿਲਾਂ ਦੀ ਕਮਾਈ) ਦਾ 5 ਫੀਸਦੀ ਤੋਂ 25 ਫੀਸਦੀ ਹਿੱਸਾ ਖਤਰੇ ’ਚ ਪੈ ਸਕਦਾ ਹੈ। ਹਾਲਾਂਕਿ ਭਾਰਤ ਦੀਆਂ ਕੰਪਨੀਆਂ ਹੁਣ ਜਲਵਾਯੂ ਚੁਣੌਤੀ ਦੀ ਗੰਭੀਰਤਾ ਨੂੰ ਸਮਝਣ ਲੱਗੀਆਂ ਹਨ। ਇਹ ਚੁਣੌਤੀ ਨਾ ਸਿਰਫ ਮੁਨਾਫੇ ਨੂੰ, ਸਗੋਂ ਪੇਸ਼ੇ ਦੀ ਲੰਮੀ ਮਿਆਦ ਦੀ ਸਥਿਰਤਾ ਨੂੰ ਵੀ ਖਤਰੇ ’ਚ ਪਾਉਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ
NEXT STORY