ਜਲੰਧਰ (ਏਜੰਸੀ) – ਕੇਂਦਰੀ ਵਿੱਤ ਮੰਤਰਾਲਾ ਵਲੋਂ ਵਿਦੇਸ਼ਾਂ ’ਚ ਦੌਰੇ ਦੌਰਾਨ ਕੀਤੇ ਜਾਣ ਵਾਲੇ ਖਰਚ ਨੂੰ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਦੇ ਘੇਰੇ ’ਚ ਲਿਆ ਕੇ ਇਸ ’ਤੇ ਲਗਾਏ ਗਏ 20 ਫੀਸਦੀ ਟੀ. ਸੀ. ਐੱਸ. (ਟੈਕਸ ਕਲੈਕਟਿਡ ਐਟ ਸੋਰਸ) ਟੈਕਸ ਤੋਂ ਬਾਅਦ ਵਿਦੇਸ਼ ’ਚ ਘੁੰਮਣ ਜਾਣ ਦੇ ਸ਼ੌਕੀਨਾਂ ਦੇ ਨਾਲ-ਨਾਲ ਟਰੈਵਲ ਏਜੰਸੀਆਂ ’ਚ ਵੀ ਹੜਕੰਪ ਮਚ ਗਿਆ ਹੈ।
ਹਾਲਾਂਕਿ ਸਰਕਾਰ ਦੇ ਇਸ ਫੈਸਲੇ ਦਾ ਗਰਮੀਆਂ ਦੀਆਂ ਇਨ੍ਹਾਂ ਛੁੱਟੀਆਂ ਦੌਰਾਨ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਵਿਦੇਸ਼ ’ਚ ਜਾ ਕੇ ਖਰਚ ਕਰਨ ਅਤੇ ਭਾਰਤ ’ਚ ਬੈਠਕ ਕੇ ਵਿਦੇਸ਼ੀ ਵੈੱਬਸਾਈਟ ’ਤੇ ਕੀਤੀ ਜਾਣ ਵਾਲੀ ਸ਼ਾਪਿੰਗ ’ਤੇ ਡਾਲਰ ਵਜੋਂ ਕੀਤੀ ਗਈ ਅਦਾਇਗੀ ਇਸ ਟੈਕਸ ਦੇ ਘੇਰੇ ’ਚ ਆ ਜਾਏਗੀ।
ਇਹ ਵੀ ਪੜ੍ਹੋ : ਚੁਣੌਤੀ ਬਣਿਆ ਮੌਸਮ : ਸੇਬ ਉਤਪਾਦਨ ’ਚ ਗਿਰਾਵਟ ਦੇ ਆਸਾਰ, ਬਕਸਿਆਂ ਅੰਦਰ ਮਰ ਰਹੀਆਂ ਮਧੂਮੱਖੀਆਂ
ਐੱਲ. ਆਰ. ਐੱਸ. ਸਕੀਮ ਦੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਢਾਈ ਲੱਖ ਡਾਲਰ ਤੱਕ ਰਕਮ ਖਰਚ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕ੍ਰੈਡਿਟ ਕਾਰਡ ਰਾਹੀਂ ਵਿਦੇਸ਼ਾਂ ’ਚ ਕੀਤੀ ਜਾਣ ਵਾਲੀ ਐੱਲ. ਆਰ. ਐੱਸ. ਸਕੀਮ ਦੇ ਤਹਿਤ ਨਹੀਂ ਆਉਂਦੀ ਸੀ ਪਰ ਨਵੇਂ ਨਿਯਮ ਤੋਂ ਬਾਅਦ ਜੇ ਕੋਈ ਵਿਅਕਤੀ ਵਿਦੇਸ਼ ’ਚ ਜਾ ਕੇ ਸ਼ਾਪਿੰਗ ਕਰਦਾ ਹੈ ਜਾਂ ਬੱਚਿਆਂ ਲਈ ਸਾਮਾਨ ਦੀ ਖਰੀਦਦਾਰੀ ਕਰਦਾ ਹੈ ਤਾਂ ਉਹ 20 ਫੀਸਦੀ ਟੈਕਸ ਦੇ ਘੇਰੇ ’ਚ ਆ ਜਾਏਗਾ। ਫਿਲਹਾਲ ਇਕ ਸਾਲ ’ਚ 7 ਲੱਖ ਤੋਂ ਵੱਧ ਖਰਚ ਕਰਨ ’ਤੇ 5 ਫੀਸਦੀ ਟੈਕਸ ਲਗਦਾ ਹੈ।
ਟਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੇ ਪੰਜਾਬ ਚੈਪਟਰ ਦੇ ਸਾਬਕਾ ਚੇਅਰਮੈਨ ਰਾਜੇਸ਼ਵਰ ਡਾਂਗ ਨੇ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਾਰੋਬਾਰ ’ਤੇ ਉਲਟ ਅਸਰ ਪਵੇਗਾ। ਸਰਕਾਰ ਵਲੋਂ ਟੀ. ਸੀ. ਐੱਸ. ਦੀ ਦਰ ਬਹੁਤ ਜ਼ਿਆਦਾ ਰੱਖੀ ਗਈ ਹੈ ਅਤੇ ਇਸ ਨਾਲ ਆਮ ਆਦਮੀ ਪ੍ਰਭਾਵਿਤ ਹੋਵੇਗਾ।
ਉਂਝ ਤਾਂ ਕਈ ਕਾਰੋਬਾਰੀ ਵਿਦੇਸ਼ ’ਚ ਘੁੰਮਣ ਲਈ ਆਪਣੇ ਅਕਾਊਂਟਸ ’ਚੋਂ ਹੀ ਪੈਸਾ ਖਰਚ ਕਰਦੇ ਹਨ ਪਰ ਹੁਣ ਉਨ੍ਹਫਾਂ ਨੂੰ 20 ਫੀਸਦੀ ਵੱਧ ਪੈਸਾ ਵੱਧ ਖਰਚਣਾ ਪਵੇਗਾ, ਜਿਸ ਨਾਲ ਉਨ੍ਹਾਂ ਦਾ ਕੈਪੀਟਲ ਸਰਕਾਰ ਕੋਲ ਫਸ ਜਾਏਗਾ। ਇਹ ਕੈਪੀਟਲ ਕੋਈ ਵੀ ਵਪਾਰੀ ਆਪਣੇ ਵਪਾਰ ’ਚ ਲਗਾਏ ਤਾਂ ਉਸ ਨੂੰ ਮੁਨਾਫਾ ਹੁੰਦਾ ਹੈ ਪਰ ਸਰਕਾਰ ਕੋਲ ਪੈਸੇ ਫਸਣ ਨਾਲ ਉਸ ਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਕਾਰਵੀ ਟਰੈਵਲਜ਼ ਦੇ ਅਤੁਲ ਮਲਹੋਤਰਾ ਨੇ ਕਿਹਾ ਕਿ ਸਰਕਾਰ ਦੇ ਇਸ ਨਿਯਮ ਨਾਲ ਆਮ ਆਦਮੀ ਦਾ ਦੇਸ਼ ’ਚ ਘੁੰਮਣ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਜਾਏਗਾ ਕਿਉਂਕਿ ਉਸ ਨੂੰ ਆਪਣੇ ਤੈਅ ਬਜਟ ਤੋਂ 20 ਫੀਸਦੀ ਵੱਧ ਰਕਮ ਜੁਟਾਉਣੀ ਕਰਨੀ ਪਵੇਗੀ।
ਜੇ ਕੋਈ ਨੌਕਰੀਪੇਸ਼ਾ ਵਿਅਕਤੀ ਵਿਦੇਸ਼ ’ਚ ਜਾ ਕੇ ਛੁੱਟੀ ਮਨਾਉਣਾ ਚਾਹੁੰਦਾ ਹੈ ਅਤੇ ਉਸ ਨੇ 3 ਲੱਖ ਰੁਪਏ ਦਾ ਬਜਟ ਰੱਖਿਆ ਹੈ ਤਾਂ ਉਸ ’ਤੇ ਸਿੱਧੇ ਤੌਰ ’ਤੇ 60 ਹਜ਼ਾਰ ਰੁਪਏ ਟੈਕਸ ਕੱਟ ਜਾਏਗਾ। ਹਾਲਾਂਕਿ ਇਹ ਟੈਕਸ ਤੋਂ ਬਾਅਦ ਇਨਕਮ ਟੈਕਸ ਰਿਟਰਨ ਭਰ ਕੇ ਵਾਪਸ ਮਿਲ ਜਾਏਗਾ ਪਰ ਇਸ ’ਚ ਲੰਬਾ ਸਮਾਂ ਲੱਗੇਗਾ। ਮੰਨ ਲਓ ਕੋਈ ਵਿਅਕਤੀ ਜੁਲਾਈ ’ਚ ਵਿਦੇਸ਼ ਗਿਆ ਹੈ ਤਾਂ ਉਸ ਨੂੰ 20 ਫੀਸਦੀ ਟੈਕਸ ਦਾ ਰਿਫੰਡ ਅਗਲੇ ਸਾਲ ਜੁਲਾਈ ਤੋਂ ਬਾਅਦ ਮਿਲੇਗਾ। ਇਸ ਨਾਲ ਉਸ ਦਾ ਪੈਸਾ ਫਸ ਜਾਏਗਾ।
ਇਨ੍ਹਾਂ ਤਰੀਕਿਅਾਂ ਨਾਲ ਬਚ ਸਕਦਾ ਹੈ ਟੀ. ਸੀ. ਐੱਸ.
ਜੇ ਤੁਸੀਂ ਵਿਦੇਸ਼ ਜਾ ਰਹੇ ਹੋ ਅਤੇ ਤੁਸੀਂ ਇਨਕਮ ਟੈਕਸ ਵਿਭਾਗ ਤੋਂ ਲੋਅਰ ਟੀ. ਸੀ. ਐੱਸ. ਸਰਟੀਫਿਕੇਟ ਹਾਸਲ ਕਰਦੇ ਹੋ ਤਾਂ ਤੁਹਾਡਾ ਟੈਕਸ ਘੱਟ ਕੱਟੇਗਾ।
ਵਿਦੇਸ਼ ’ਚ ਪਤਨੀ ਅਤੇ ਬੱਚਿਆਂ ਦੇ ਕ੍ਰੈਡਿਟ ’ਤੇ ਖਰਚਾ ਨਾ ਕਰੋ ਕਿਉਂਕਿ ਇਸ ਨਾਲ ਰਿਫੰਡ ਮਿਲਣਾ ਮੁਸ਼ਕਲ ਹੋਵੇਗਾ। ਜੇ ਤੁਸੀਂ ਕਰਮਚਾਰੀ ਹੋ ਤਾਂ ਆਪਣੀ ਕੰਪਨੀ ਨੂੰ ਵਿਦੇਸ਼ ਦੌਰੇ ਦੀ ਜਾਣਕਾਰੀ ਦਿਓ। ਕੰਪਨੀ ਤੁਹਾਡੇ ਆਮਦਨ ਕਰ ਵਿਚੋਂ ਟੀ. ਸੀ. ਐੱਸ. ਦੀ ਰਕਮ ਐਡਜਸਟ ਕਰ ਦੇਵੇਗੀ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!
NEXT STORY