ਤਰਨਤਾਰਨ(ਰਮਨ)-ਖਾਣ ਵਾਲੇ ਤੇਲਾਂ ਵਿਚ ਵਾਰ-ਵਾਰ ਵਸਤੂਆਂ ਨੂੰ ਫਰਾਈ ਕਰਨ ਨਾਲ ਜਿੱਥੇ ਵਸਤੂਆਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ, ਉਥੇ ਇਨਸਾਨ ਸਟ੍ਰੋਕ, ਦਿਲ ਦੀਆਂ ਬੀਮਾਰੀਆਂ, ਪਾਰਕਿਨਸਨ ਰੋਗ, ਲੀਵਰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇ ਇਨਸਾਨ ਨੇ ਇੰਨਾ ਭਿਆਨਕ ਬੀਮਾਰੀਆਂ ਤੋਂ ਕੋਸਾਂ ਦੂਰ ਰਹਿਣਾ ਹੈ ਤਾਂ ਫਰਾਈ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਬਰੀਕੀ ਨਾਲ ਜਾਂਚ ਕਰਨ ਦੌਰਾਨ ਹੀ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਬਾਜ਼ਾਰਾਂ ਵਿਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਵਿਕਣ ਵਾਲੀਆਂ ਵਸਤੂਆਂ ਨੂੰ ਇਕੋ ਹੀ ਬਰਤਨ ਵਿਚ ਪਾਏ ਗਏ ਖਾਣ ਵਾਲੇ ਤੇਲ ਅੰਦਰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ। ਜਿਸ ਦੌਰਾਨ ਉਸ ਤੇਲ ਦੀ ਰੰਗਤ ਜਿੱਥੇ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਥੇ ਉਸ ਅੰਦਰ ਮੌਜੂਦ ਪੌਸ਼ਟਿਕ ਪਦਾਰਥ ਦੀ ਅਹਿਮੀਅਤ ਜ਼ੀਰੋ ਦੇ ਬਰਾਬਰ ਹੋ ਜਾਂਦੀ ਹੈ। ਇਕੋ ਤੇਲ ਵਿਚ ਵਾਰ-ਵਾਰ 100 ਡਿਗਰੀ ਉਪਰ ਫਰਾਈ ਕੀਤੀਆਂ ਜਾਣ ਵਾਲੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਇਸਤੇਮਾਲ ਕਰਨ ਤੋਂ ਬਾਅਦ ਇਨਸਾਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਸਿਹਤ ਤੇ ਪਰਿਵਾਰ ਭਲਾਈ ਦੇ ਸਾਬਕਾ ਡਾਇਰੈਕਟਰ ਅਤੇ ਦਿਲ ਰੋਗਾਂ ਦੇ ਮਾਹਿਰ ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਖਾਣ ਵਾਲੇ ਤੇਲ ਨੂੰ ਵਾਰ-ਵਾਰ ਗਰਮ ਕਰਨ ਕਰ ਕੇ ਪਾਲੀਸਾਇਕਲ ਐਰੋਮੈਟਿਕ ਹਾਈਡਰੋਕਾਰਬਨ (ਪੀ.ਏ. ਐੱਚ.) ਪੈਦਾ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਕੁਝ ਨੂੰ ਕਾਰਸਿਨੋਜੇਨਿਕ ਦੇ ਰੂਪ ਵਿਚ ਪਾਇਆ ਗਿਆ ਹੈ, ਜੋ ਇਨਸਾਨ ਦੇ ਕੈਂਸਰ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਕਾਰਸਿਨੋਜੇਨਿਕ ਇਕ ਅਜਿਹਾ ਏਜੰਟ ਹੁੰਦਾ ਹੈ ਜੋ ਤੇਲ ਦੇ ਵਾਰ-ਵਾਰ ਗਰਮ ਕਰਨ ਤੋਂ ਬਾਅਦ ਉਸ ਵਿਚ ਜ਼ਹਿਰੀਲਾ ਤੱਤ ਪੈਦਾ ਕਰ ਦਿੰਦੇ ਹਨ।
ਜਿਸ ਤੋਂ ਬਾਅਦ ਇਸ ਤੇਲ ਦੀ ਵਰਤੋਂ ਕਰਨ ਉਪਰੰਤ ਇਨਸਾਨ ਦੇ ਸਰੀਰ ਵਿਚ ਟਾਕਸਿੰਸ ਪਹੁੰਚ ਜਾਂਦੇ ਹਨ, ਜੋ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੋਏ ਜਿੱਥੇ ਮੋਟਾਪਾ, ਦਿਲ ਦੇ ਭਿਆਨਕ ਰੋਗ, ਸ਼ੂਗਰ ਆਦਿ ਦੇ ਘੇਰੇ ਵਿਚ ਲੈ ਲੈਂਦਾ ਹੈ, ਉਥੇ ਇਨਸਾਨ ਨੂੰ ਲਿਵਰ ਅਤੇ ਅੰਤੜੀ ਦੇ ਕੈਂਸਰ ਦਾ ਵੀ ਸ਼ਿਕਾਰ ਬਣਾ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੇਸ਼ ਵਿਚ ਕਈ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ- ਦੇਰ ਰਾਤ ਬਟਾਲਾ 'ਚ ਵੱਡੀ ਵਾਰਦਾਤ, 2 ਨੌਜਵਾਨਾਂ ਨੂੰ ਮਾਰ'ਤੀਆਂ ਗੋਲੀਆਂ
ਅਮਨਦੀਪ ਕਮਲ ਹਸਪਤਾਲ ਦੇ ਮਾਲਕ ਅਤੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਤੇਲ ਦੇ ਵਾਰ-ਵਾਰ ਗਰਮ ਹੋਣ ਤੋਂ ਬਾਅਦ ਉਸ ਵਿਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ, ਜੋ ਇਨਸਾਨ ਦੇ ਗਲੇ ਅਤੇ ਪੇਟ ਵਿਚ ਜਲਨ ਮਹਿਸੂਸ ਦਾ ਵੀ ਕਾਰਨ ਬਣਦਾ ਹੈ। ਵੈਜੀਟੇਬਲ ਤੇਲ ਨੂੰ ਜ਼ਿਆਦਾ ਵਾਰ ਗਰਮ ਕਰਨ ਤੋਂ ਬਾਅਦ ਉਸ ਵਿਚ ਪੈਦਾ ਹੋਏ 4- ਹਾਏਡਰੌਕਸੀ-ਟਰਾਂਸ-2-ਨਾਮੀਨਲ (ਐੱਚ.ਐੱਨ.ਈ) ਜ਼ਹਿਰੀਲਾ ਤੱਤ ਨਿਕਲਦਾ ਹੈ, ਜੋ ਡੀ.ਐੱਨ.ਏ., ਆਰ.ਐੱਨ.ਏ. ਅਤੇ ਪ੍ਰੋਟੀਨ ਨੂੰ ਇਨਸਾਨੀ ਸਰੀਰ ਅੰਦਰ ਸਹੀ ਤਰ੍ਹਾਂ ਨਾਲ ਕੰਮ ਕਰਨ ਤੋਂ ਰੋਕਦਾ ਹੈ। ਇਨਸਾਨ ਘਟੀਆ ਅਤੇ ਵਾਰ-ਵਾਰ ਗਰਮ ਕੀਤੇ ਗਏ ਤੇਲ ਦੀ ਵਰਤੋਂ ਕਰਨ ਉਪਰੰਤ ਦਿਲ ਅਤੇ ਪੇਟ ਦੀਆਂ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਲਈ ਇਨਸਾਨ ਨੂੰ ਸਾਫ਼-ਸੁਥਰਾ ਅਤੇ ਹਲਕਾ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ।
ਅਜੀਤ ਨਰਸਿੰਗ ਹੋਮ, ਮਹਿੰਦਰਾ ਐਵੇਨਿਊ ਤਰਨਤਾਰਨ ਦੇ ਮਾਲਕ ਅਤੇ ਦਿਲ ਰੋਗਾਂ ਦੇ ਮਾਹਿਰ ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਘਰਾਂ ਅਤੇ ਬਾਜ਼ਾਰ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਇਕੋ ਤੇਲ ਵਿਚ 10-12 ਵਾਰ ਗਰਮ ਕਰਨ ਦੀ ਬਜਾਏ ਜ਼ਿਆਦਾ ਤੋਂ ਜ਼ਿਆਦਾ 2-3 ਵਾਰ ਤੱਕ ਫਰਾਈ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਤੇਲ ਨੂੰ ਖਾਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਨੂੰ ਤੰਦਰੁਸਤ ਅਤੇ ਨਿਰੋਗ ਰਹਿਣ ਲਈ ਭੋਜਨ ਨੂੰ ਘੱਟ ਸੇਕ ਉਪਰ ਭਾਫ ਰਾਹੀਂ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਗਰਮ ਕੀਤੇ ਤੇਲ ਵਿਚ ਜਿੱਥੇ ਉਸਦੀ ਸ਼ੁੱਧਤਾ ਖਤਮ ਹੋ ਜਾਂਦੀ ਹੈ, ਉਥੇ ਇਨਸਾਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਇਕੋ ਤੇਲ ਅੰਦਰ ਵਾਰ-ਵਾਰ ਵਸਤੂਆਂ ਗਰਮ ਨਾ ਕਰਨ ਸਬੰਧੀ ਸੈਂਪਲ ਭਰੇ ਜਾ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਜਲਦ ਹੀ ਫੂਡ ਬਿਜ਼ਨੈਸ ਆਪ੍ਰੇਟਰਾਂ ਦੀ ਚੈਕਿੰਗ ਕੀਤੀ ਜਾਵੇਗੀ।
Instagram ਦੀ ਐਡ ਨੇ ਕੁੜੀ ਨੂੰ ਪਾਇਆ ਭੜਥੂ! ਵੇਖਣ ਲੱਗੀ ਕੈਨੇਡਾ ਦੇ ਸੁਫ਼ਨੇ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
NEXT STORY