ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਮੰਗਲਵਾਰ ਨੂੰ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ, ਜਿਸ ਤਹਿਤ ਕਈ ਅਧਿਕਾਰੀਆਂ ਦੇ ਕਾਰਜ ਖੇਤਰ ਵਿਚ ਬਦਲਾਅ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਅਸਿਸਟੈਂਟ ਕਮਿਸ਼ਨਰ ਅਜੈ ਕੁਮਾਰ ਨੂੰ ਮੇਅਰ ਦਾ ਓ. ਐੱਸ. ਡੀ. ਨਿਯੁਕਤ ਕੀਤਾ ਗਿਆ ਹੈ। ਉਥੇ ਹੀ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਨੂੰ ਵਾਟਰ ਸਪਲਾਈ ਵਿਭਾਗ ਦਾ ਚਾਰਜ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਮੁਸੀਬਤ! 5 ਦਸੰਬਰ ਨੂੰ ਲੈ ਕੇ ਹੋਇਆ ਵੱਡਾ ਐਲਾਨ
ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਨੂੰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਲਾਈਵਲੀਹੁੱਡ ਮਿਸ਼ਨ ਦਾ ਕਾਰਜਭਾਰ ਵੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਸੁਪਰਿੰਟੈਂਡੈਂਟ ਦਲਜੀਤ ਕੌਰ ਨੂੰ ਜਨਰਲ ਸਟੋਰ ਅਤੇ ਲਾਇਬ੍ਰੇਰੀ ਬ੍ਰਾਂਚ ਦਾ ਕੰਮ ਸੌਂਪਿਆ ਗਿਆ ਹੈ। ਆਊਟਸੋਰਸ ਐੱਸ. ਡੀ. ਓ. ਗਗਨ ਲੂਥਰਾ ਤੋਂ ਜ਼ੋਨ 3, 5 ਅਤੇ 9 ਦੇ ਕੰਮ ਵਾਪਸ ਲੈ ਕੇ ਉਨ੍ਹਾਂ ਨੂੰ ਜ਼ੋਨ ਨੰਬਰ 1 ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਉਥੇ ਹੀ ਸ਼ਰਮਾ ਸਿੰਘ ਤੋਂ ਜ਼ੋਨ 1 ਦਾ ਕੰਮ ਵਾਪਸ ਲੈ ਲਿਆ ਗਿਆ ਹੈ। ਜੇ. ਈ. ਅਮਿਤ ਕੁਮਾਰ ਨੂੰ ਹੁਣ ਐੱਸ. ਡੀ. ਓ. ਦਫਤਰ ਦੀ ਡਾਕ ਸਬੰਧਤ ਕਾਰਵਾਈ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਸਾਰ ਪੰਜਾਬ! ਧੀ ਦੀ ਡੋਲੀ ਤੋਰਨ ਮਗਰੋਂ ਮਾਪਿਆਂ ਦੀ ਮੌਤ, ਲਾਸ਼ਾਂ ਨੂੰ ਵੀ ਲੁੱਟ ਕੇ ਲੈ ਗਏ 'ਲਾਲਚੀ ਲੋਕ'
NEXT STORY