ਜਲੰਧਰ- ਅਮਰੀਕਾ ਦੀ ਲਗਜ਼ਰੀ ਕਰੂਜ਼ ਬਾਈਕ ਬਣਾਉਣ ਵਾਲੀ ਕੰਪਨੀ ਇੰਡੀਅਨ ਮੋਟਰਸਾਈਕਲ ਨੇ ਆਪਣੀ ਸਭ ਤੋਂ ਮਹਿੰਗੀ ਬਾਈਕ ਭਾਰਤ 'ਚ ਲਾਂਚ ਕੀਤੀ ਹੈ। ਇਸ ਬਾਈਕ ਦਾ ਨਾਂ ਇੰਡੀਅਨ ਰੋਡਮਾਸਟਰ ਏਲੀਟ ਹੈ।
ਇੰਜਣ ਤੇ ਪਾਵਰ
ਇੰਡੀਅਨ ਰੋਡਮਾਸਟਰ ਏਲੀਟ 'ਚ 1811 ਸੀਸੀ ਵਾਲਾ ਥੰਡਰ ਸਟ੍ਰੋਕ 11 ਵੀ-ਟਵਿਨ ਇੰਜਣ ਲੱਗਾ ਹੈ। ਇਹ ਇੰਜਣ 3,000rpm 'ਤੇ 161.6 NM ਦੀ ਪਾਵਰ ਪੈਦਾ ਕਰਦਾ ਹੈ। ਸਸਪੈਂਸ਼ਨ ਡਿਊਟੀ ਦੇ ਤੌਰ 'ਤੇ ਬਾਈਕ 'ਚ ਟੈਲੀਸਕੋਪਿਕ ਫਾਰਕ ਅਤੇ ਮੋਨੋਸ਼ਾਕ ਦਿੱਤਾ ਗਿਆ ਹੈ। ਬਾਈਕ ਦੇ ਫਰੰਟ 'ਚ ਡਿਊਲ 300mm ਡਿਸਕ ਅਤੇ ਰਿਅਰ 'ਚ ਸਿੰਗਲ 300mm ਡਿਸਕ ਦਿੱਤੀ ਗਈ ਹੈ। ਬਾਈਕ ਦਾ ਭਾਰ 433 ਕਿਲੋਗ੍ਰਾਮ ਹੈ।

ਫੀਚਰਸ
ਇਸ ਫਲੈਗਸ਼ਿਪ ਕਰੂਜ਼ 'ਚ ਆਲ-ਐੱਲ.ਈ.ਡੀ. ਲਾਈਟਸ, ਫਰੰਟ ਅਤੇ ਰਿਅਰ 'ਚ ਕ੍ਰੋਮ ਡਿਟੇਲਿੰਗ ਅਤੇ 300w ਦੇ ਆਡੀਓ ਸਿਸਟਮ ਦੇ ਨਾਲ ਯੂ.ਐੱਸ.ਬੀ. ਬਲੂਟੁੱਥ ਕੁਨੈਕਟੀਵਿਟੀ ਦਿੱਤੀ ਗਈ ਹੈ। ਇੰਡੀਅਨ ਦੀ ਟੂਅਰਿੰਗ ਰੇਂਜ ਤੋਂ ਇਲਾਵਾ ਰੋਡਮਾਸਟਰ ਏਲੀਟ 'ਚ ਫੀਚਰ ਦੇ ਤੌਰ 'ਤੇ ਐਡਜਸਟੇਬਲ ਵਿੰਡਸਕਰੀਨ ਅਤੇ ਫਲੋਰਬੋਰਡਸ, ਹੀਟੇਡ ਸੀਟਸ, ਕਰੂਜ਼ ਕੰਟਰੋਲ, ਇਕ ਵਾਟਰਪਰੂਫ ਸਟੈਂਡਬੈਗ ਅਤੇ ਵਾਟਰਪਰੂਫ ਟਰੰਕ ਦੇ ਨਾਲ 140 ਲੀਟਰ ਦੀ ਸਟੋਰੇਜ ਕਪੈਸਟੀ ਦਿੱਤੀ ਗਈ ਹੈ।

ਕੀਮਤ
ਕੰਪਨੀ ਨੇ ਇਸ ਬਾਈਕ ਦੀ ਕੀਮਤ 48 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਸਟੈਂਡਰਡ ਰੋਡਮਾਸਟਰ ਦੇ ਮੁਕਾਬਲੇ ਇਸ ਦੀ ਕੀਮਤ 10 ਲੱਖ ਰੁਪਏ ਜ਼ਿਆਦਾ ਹੈ ਕਿਉਂਕਿ ਇਸ ਵਿਚ ਬੀਸਪੋਕ ਟੂ-ਟੋਨ, ਬਲੂ ਅਤੇ ਬਲੈਕ ਕਲਰ ਆਪਸ਼ਨ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਹ ਪੇਂਟ ਕਰਨ 'ਚ 30 ਘੰਟੇ ਦਾ ਸਮਾਂ ਲੱਗਾ ਹੈ ਅਤੇ ਟੈਂਕ ਬਿੱਲੇ 'ਤੇ 23 ਕੈਰੇਟ ਗੋਲਡ ਲੀਫ ਦਾ ਪੇਂਟ ਕੀਤਾ ਗਿਆ ਹੈ।

ਭਾਰਤੀ-ਅਮਰੀਕੀ ਦੀ IT ਕੰਪਨੀ ਨੂੰ H-1B ਵੀਜ਼ਾ ਪ੍ਰੋਗਰਾਮ ਦੇ ਉਲੰਘਣ ਲਈ ਲੱਗਾ ਜੁਰਮਾਨਾ
NEXT STORY