ਜਲੰਧਰ- ਦੇਸ਼ ਦੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਨਵੀਂ 2018 ਐਕਸ.ਯੂ.ਵੀ. 500 ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਭਾਰਤ ਦੇ ਲੋਕ ਇਸ ਨਵੇਂ ਮਾਡਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅਜੇ ਹਾਲ ਹੀ 'ਚ ਇਸ ਗੱਡੀ ਨੂੰ ਟੈਸਟਿੰਗ ਦੌਰਾਨ ਵੀ ਦੇਖਿਆ ਗਿਆ ਸੀ। ਨਵੇਂ ਮਾਡਲ ਨੂੰ ਕਈ ਬਦਲਾਵਾਂ ਨਾਲ ਪੇਸ਼ ਕੀਤਾ ਗਿਆ ਹੈ। ਐਕਸ.ਯੂ.ਵੀ. 500 ਐੱਸ.ਯੂ.ਵੀ. ਦਾ ਫੇਸਲਿਫਟ ਅਵਤਾਰ 5 ਵੇਰੀਐਂਟਸ W5, W7, W9, W11 ਅਤੇ W11 (O) ਦੇ ਨਾਲ ਵੇਚਿਆ ਜਾਵੇਗਾ। ਇਹ ਇਕ 7 ਸੀਟਰ ਕ੍ਰਾਸਓਵਰ ਹੈ ਜੋ ਕਿ ਪੈਟਰੋਲ ਅਤੇ ਡੀਜ਼ਲ ਆਪਸ਼ੰਸ ਦੇ ਨਾਲ ਮਿਲੇਗੀ। ਇਸ ਵਿਚ ਮੈਨੂਅਲ ਅਤੇ ਆਟੋਮੈਟਿਕ ਦੀ ਵੀ ਚੋਣ ਕਰਨ ਦੀ ਆਜ਼ਾਦੀ ਹੈ। ਆਓ ਜਾਣਦੇ ਹਾਂ ਇਸ ਦਮਦਾਰ ਕਾਰ ਦੇ ਫੀਚਰਸ ਬਾਰੇ-
ਇੰਜਣ ਤੇ ਪਾਵਰ
ਇੰਜਣ ਦੀ ਗੱਲ ਕਰੀਏ ਤਾਂ ਫੇਸਲਿਫਟ ਐਕਸ.ਯੂ.ਵੀ. 500 'ਚ 2.2 ਲੀਟਰ ਪੈਟਰੋਲ ਇੰਜਣ ਹੈ ਜੋ ਕਿ 140 ਪੀ.ਐੱਸ. ਦੀ ਪਾਵਰ ਅੇਤ 320 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ 2.2 ਲੀਟਰ ਦਾ ਡੀਜ਼ਲ ਇੰਜਣ 140 ਪੀ.ਐੱਸ. ਦੀ ਪਾਵਰ ਅਤੇ 330 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟਾਪ ਵੇਰੀਐਂਟ ਦਾ ਡੀਜ਼ਨ ਇੰਜਣ 157 ਪੀ.ਐੱਸ. ਦੀ ਪਾਵਰ ਅਤੇ 360 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6 ਸਪੀਡ ਮੈਨੁਅਲ ਅਤੇ 6 ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ ਵਾਲਾ ਹੈ।

ਫੀਚਰਸ ਤੇ ਸਪੈਸੀਫਿਕੇਸ਼ਨ
ਇਹ ਐੱਕਸ.ਯੂ.ਵੀ. ਹੁਣ ਤਕ ਦੀ ਮਹਿੰਦਹਾ ਦੀ ਸਭ ਤੋਂ ਜ਼ਿਆਦਾ ਲਗਜ਼ਰੀਅਸ ਕਾਰ ਸਾਬਿਤ ਹੋਵੇਗੀ। ਫੀਚਰ ਦੀ ਗੱਲ ਕਰੀਏ ਤਾਂ ਇਸ ਫੇਸਲਿਫਟ 'ਚ ਨਵੇਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਸਟੀਅਰਿੰਗ ਵ੍ਹੀਲ, ਸੈਂਟਰਲ ਕੰਸੋਲ, ਕ੍ਰੋਮ ਫਿਨੀਸ਼ਿੰਗ, ਨਵੇਂ ਅਲੌਏ ਵ੍ਹੀਲਸ, ਸੈਂਟਰ ਆਰਮਰੈਸਟ, ਨਵੇਂ ਫਾਗ ਲੈਂਪਸ, ਨਵੇਂ ਸੈਂਟਰਲ ਏਅਰਡੈਮ, ਵਿਸਕਰ ਗ੍ਰਿੱਲ, ਨਵੀਆਂ ਹੈੱਡਲਾਈਟਸ, ਟੇਲਲੈਂਪਸ, ਡੇ-ਟਾਈਮ ਰਨਿੰਗ ਐੱਲ.ਈ.ਡੀ. ਲਾਈਟਸ, ਨਵਾਂ ਫਰੰਟ ਬੰਪਰ, ਐੱਲ.ਈ.ਡੀ. ਪ੍ਰਾਜੈੱਕਟਰ ਹੈੱਡਲੈਂਪਸ, ਨੈਵੀਗੇਸ਼ਨ ਸਪੋਰਟ, ਸਮਾਰਟ ਐਂਟਰੀ, ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਰਿਅਰ ਆਟੋ ਏਸੀ, ਪੁੱਸ਼ ਬਟਨ ਸਟਾਰਟ, ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੇ ਫੀਚਰਸ ਦਿੱਤੇ ਗਏ ਹਨ।

ਵੇਰੀਐਂਟਸ ਅਤੇ ਕੀਮਤ
ਐਕਸ.ਯੂ.ਵੀ. 500 ਫੇਸਲਿਫਟ ਮਾਡਲ 5 ਵੱਖ-ਵੱਖ ਵੇਰੀਐਂਟਸ W5, W7, W9, W11 ਅਤੇ W11 (O) 'ਚ ਮਿਲੇਗਾ। ਮਹਿੰਦਰਾ ਐਕਸ.ਯੂ.ਵੀ. 500 ਫੇਸਲਿਫਟ ਦੇ ਬੇਸ ਮਾਡਲ ਮਤਲਬ ਕਿ W5 ਦੀ ਐਕਸ-ਸ਼ੋਅਰੂਮ ਕੀਮਤ 12.32 ਲੱਖ ਰੁਪਏ ਹੈ। ਬੇਸ ਮਾਡਲ ਡੀਜ਼ਲ ਵੇਰੀਐਂਟ 'ਚ ਹੈ ਅਤੇ ਇਸ ਵਿਚ ਆਟੋਮੈਟਿਕ ਗਿਅਰ ਨਹੀਂ ਹੋਵੇਗਾ। ਉਥੇ ਹੀ ਇਸ ਦੇ ਟਾਪ ਮਾਡਲ ਮਤਲਬ ਕਿ W11 (O) ਦੇ ਆਟੋਮੈਟਿਕ ਵੇਰੀਐਂਟ ਦੀ ਮੁੰਬਈ ਐਕਸ-ਸ਼ੋਅਰੂਮ ਕੀਮਤ 17.88 ਲੱਖ ਰੁਪਏ ਹੈ। ਜਦ ਕਿ ਇਸ ਦੇ ਮੈਨੁਅਲ ਵੇਰੀਐਂਟ ਦੀ ਕੀਮਤ 16.68 ਲੱਖ ਰੁਪਏ ਹੈ। ਇਸ ਵਿਚ ਇਕ ਮਾਤਰ ਪੈਟਰੋਲ ਵਰਜਨ ਉਤਾਰਿਆ ਗਿਆ ਹੈ ਜੋ ਆਟੋਮੈਟਿਕ ਹੋਵੇਗਾ ਅਤੇ ਉਸ ਦੀ ਮੁੰਬਈ ਐਕਸ-ਸ਼ੋਅਰੂਮ ਕੀਮਤ 15.43 ਲੱਖ ਰੁਪਏ ਤੈਅ ਕੀਤੀ ਗਈ ਹੈ।
ਇਨ੍ਹਾਂ ਗੱਡੀਆਂ ਨਾਲ ਹੋਵੇਗਾ ਮੁਕਾਬਲਾ
ਬਾਜ਼ਾਰ 'ਚ ਆਉਣ ਤੋਂ ਬਾਅਦ ਮਹਿੰਦਰਾ ਐਕਸ.ਯੂ.ਵੀ. 500 ਫੇਸਲਿਫਟ ਦਾ ਮੁਕਾਬਲਾ ਟਾਟਾ ਸਫਾਰੀ, ਟੋਇਟਾ ਇਨੋਵਾ ਕ੍ਰਿਸਟਾ, ਟਾਟਾ ਹੈਕਸਾ, ਜੀਪ ਕੰਪਾਸ ਅਤੇ ਹੁੰਡਈ ਟਿਊਸਾਨ ਨਾਲ ਹੋ ਸਕਦਾ ਹੈ। ਹੁਣ ਦੇਖਦੇ ਹਾਂ ਕਿ ਬਾਜ਼ਾਰ 'ਚ ਲਾਂਚ ਹੋਣ ਤੋਂ ਬਾਅਦ ਇਸ ਐੱਸ.ਯੂ.ਵੀ. ਨੂੰ ਕਿੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
ਅਮਰੀਕਾ 'ਚ ਇਨ੍ਹਾਂ ਭਾਰਤੀ ਫਰਮਾਂ 'ਚ ਮਿਲਦਾ ਹੈ 37 ਲੱਖ ਦਾ ਪੈਕੇਜ!
NEXT STORY