ਨਵੀਂ ਦਿੱਲੀ– ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਆਟੋਮੋਬਾਇਲ ਕੰਪਨੀਆਂ ਨੇ ਤਿਆਰੀ ਸ਼ੁਰੂ ਕਰ ਲਈ ਹੈ। ਇਸ ਕ੍ਰਮ ’ਚ ਟੀ.ਵੀ.ਐੱਸ. ਨੇ ਆਪਣੀ ਕਿਫਾਇਤੀ ਕੀਮਤ ਵਾਲੀ Star City Plus ’ਚ ਨਵੇਂ ਕਲਰ ਆਪਸ਼ਨ ਅਤੇ ਨਵੇਂ ਬ੍ਰੇਕਿੰਗ ਸਿਸਟਮ ਸਮੇਤ ਕਈ ਹੋਰ ਅਪਡੇਟਸ ਦਿੱਤੇ ਹਨ। ਟੀ.ਵੀ.ਐੱਸ. ਨੇ 2018 ਸਟਾਰ ਸਿਟੀ ਪਲੱਸ ਨੂੰ 52,907 ਰੁਪਏ (ਐਕਸ-ਸ਼ੋਅਰੂਮ ਦਿੱਲੀ) ਦੀ ਕੀਮਤ ’ਚ ਲਾਂਚ ਕੀਤਾ ਹੈ।
ਨਵੀਂ TVS Star City Plus ’ਚ ਸਿੰਕ੍ਰੋਨਾਈਜ਼ਡ ਬ੍ਰੇਕਿੰਗ ਟੈਕਨਾਲੋਜੀ (SBT) ਦਿੱਤੀ ਗਈ ਹੈ। ਇਹ ਕੰਬਾਇੰਡ ਬ੍ਰੇਕ ਦਾ ਟੀ.ਵੀ.ਐੱਸ. ਵਰਜਨ ਹੈ। ਇਹ ਸਿਸਟਮ ਫਰੰਟ ਅਤੇ ਰੀਅਰ ਦੋਵਾਂ ਬ੍ਰੇਕ ’ਤੇ ਲਾਗੂ ਹੁੰਦਾ ਹੈ। ਇਹ ਸਿਸਟਮ ਬ੍ਰੇਕ ਲਗਾਉਣ ਦੌਰਾਨ ਵ੍ਹੀਲ ਨੂੰ ਅਚਾਨਕ ਲਾਕ ਹੋਣ ਅਤੇ ਬਾਈਕ ਨੂੰ ਫਿਸਲਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਟੀ.ਵੀ.ਐੱਸ. ਦੀ ਇਹ ਬਾਈਕ ਗ੍ਰੇ ਅਤੇ ਬਲੈਕ ਡਿਊਲ-ਟੋਨ ਕਲਰ ’ਚ ਉਪਲੱਬਧ ਹੋਵੇਗੀ। 2018 ਸਟਾਰ ਸਿਟੀ ਪਲੱਸ ’ਚ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਡਿਊਲ-ਟੋਨ ਮਿਰਰ ਵੀ ਦਿੱਤਾ ਗਿਆ ਹੈ।
ਮਕੈਨੀਕਲੀ ਇਸ ਬਾਈਕ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ’ਚ ਟੀ.ਵੀ.ਐੱਸ. ਦਾ ਈਕੋਥ੍ਰਸਟ ਇੰਜਣ ਹੈ ਜੋ 8.4hp ਦੀ ਪਾਵਰ ਅਤੇ 8.7Nm ਦਾ ਟਾਰਕ ਪੈਦਾ ਕਰਦਾ ਹੈ। ਇਸ ’ਚ 4-ਸਪੀਡ ਗਿਅਰਬਾਕਸ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ.ਵੀ.ਐੱਸ. ਸਟਾਰ ਸਿਟੀ ਪਲੱਸ ਨੂੰ ਸਤੰਬਰ 2017 ’ਚ ਅਪਡੇਟ ਕੀਤਾ ਗਿਆਸੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 86 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ।
ਮੋਟੋਰੋਲਾ Moto G5 ਨੂੰ ਮਿਲਣੀ ਸ਼ੁਰੂ ਹੋਈ ਐਂਡਰਾਇਡ 8.1 ਓਰਿਓ ਅਪਡੇਟ
NEXT STORY