ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਆਪਣੇ ਕਰੋੜਾਂ ਯੂਜ਼ਰਸ ਲਈ ਇਕ ਬਹੁਤ ਹੀ ਸ਼ਾਨਦਾਰ ਓ.ਟੀ.ਟੀ. (OTT) ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ 3 ਮਹੀਨਿਆਂ ਤੱਕ JioHotstar, Zee5 ਅਤੇ SonyLIV ਵਰਗੀਆਂ ਮਸ਼ਹੂਰ ਐਪਸ ਦਾ ਐਕਸੈਸ ਬਿਲਕੁਲ ਮੁਫ਼ਤ ਮਿਲੇਗਾ। ਕੰਪਨੀ ਨੇ ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਂਚ ਕੀਤਾ ਹੈ ਜੋ ਫ਼ਿਲਮਾਂ, ਕ੍ਰਿਕਟ ਅਤੇ ਵੈੱਬ ਸੀਰੀਜ਼ ਦੇ ਸ਼ੌਕੀਨ ਹਨ।
ਪਲਾਨ ਦੇ ਮੁੱਖ ਵੇਰਵੇ :-
ਕੀਮਤ
- ਇਹ ਨਵਾਂ OTT ਪਲਾਨ 499 ਰੁਪਏ 'ਚ ਉਪਲਬਧ ਹੈ।
ਸਕ੍ਰੀਨ ਸਹੂਲਤ
- ਯੂਜ਼ਰਸ ਇਨ੍ਹਾਂ OTT ਪਲੇਟਫਾਰਮਾਂ ਨੂੰ ਇਕੋ ਸਮੇਂ ਦੋ ਸਕ੍ਰੀਨਾਂ 'ਤੇ ਚਲਾ ਸਕਦੇ ਹਨ।
ਐਡ-ਆਨ ਪੈਕ
- ਇਹ ਇਕ ਐਡ-ਆਨ ਪੈਕ ਹੈ, ਜਿਸਦਾ ਮਤਲਬ ਹੈ ਕਿ ਯੂਜ਼ਰਸ ਇਸਨੂੰ ਆਪਣੇ ਪਹਿਲਾਂ ਤੋਂ ਚੱਲ ਰਹੇ ਕਿਸੇ ਵੀ ਪਲਾਨ ਦੇ ਨਾਲ ਲੈ ਸਕਦੇ ਹਨ। ਧਿਆਨ ਰਹੇ ਕਿ ਇਸ ਪੈਕ 'ਚ ਵੱਖਰੇ ਤੌਰ 'ਤੇ ਕਾਲਿੰਗ ਜਾਂ ਡਾਟਾ ਦੀ ਸਹੂਲਤ ਨਹੀਂ ਮਿਲਦੀ।
ਹੋਰ ਵੱਡੇ ਐਲਾਨ
ਬੀ.ਐੱਸ.ਐੱਨ.ਐੱਲ. ਨੇ ਹਾਲ ਹੀ 'ਚ ਇਕ ਬਹੁਤ ਹੀ ਸਸਤਾ ਡਾਟਾ ਪੈਕ ਵੀ ਪੇਸ਼ ਕੀਤਾ ਹੈ, ਜੋ ਸਿਰਫ਼ 16 ਰੁਪਏ 'ਚ ਆਉਂਦਾ ਹੈ। ਇਸ ਪੈਕ 'ਚ ਯੂਜ਼ਰਸ ਨੂੰ 1 ਦਿਨ ਲਈ 4GB ਡਾਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਪੂਰੇ ਭਾਰਤ 'ਚ VoWiFi ਸੇਵਾ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਘੱਟ ਨੈੱਟਵਰਕ ਵਾਲੇ ਖੇਤਰਾਂ 'ਚ ਵੀ ਆਸਾਨੀ ਨਾਲ ਕਾਲਿੰਗ ਕਰ ਸਕਣਗੇ।
ਤਕਨਾਲੋਜੀ ਨੇ ਮਿਟਾਈ ਇਨਸਾਨੀਅਤ ਦੀ ਪਛਾਣ; ਗੱਲਬਾਤ 'ਚ 1.2 ਲੱਖ ਸ਼ਬਦਾਂ ਦੀ ਗਿਰਾਵਟ ਨੇ ਖੜ੍ਹੇ ਕੀਤੇ ਵੱਡੇ ਸਵਾਲ
NEXT STORY