ਆਟੋ ਡੈਸਕ— ਕੀਆ ਮੋਟਰਸ ਨੇ ਆਖਿਰਕਾਰ ਆਪਣੀ ਸਭ ਤੋਂ ਛੋਟੀ ਕਾਰ Picanto ਦੇ ਨਵੇਂ ਮਾਡਲ ਨੂੰ ਸਾਊਥ ਕੋਰੀਆ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1,17,50,000 KRW (ਕਰੀਬ 7.25 ਲੱਖ ਰੁਪਏ) ਰੱਖੀ ਗਈ ਹੈ। ਦੱਸ ਦੇਈਏ ਕਿ ਇਸ ਕਾਰ ਨੂੰ ਹੁੰਡਈ ਗ੍ਰੈਂਡ i੧੦ Nios ਵਾਲੇ ਪਲੇਟਫਾਰਮ 'ਤੇ ਹੀ ਤਿਆਰ ਕੀਤਾ ਗਿਆ ਹੈ। ਛੋਟੀ ਕਾਰ ਹੋਣ ਦੇ ਬਾਵਜੂਦ ਇਸ ਵਿਚ ਵਾਈਸ ਰਿਕੋਗਨੀਸ਼ਨ, ਵਾਇਰਲੈੱਸ ਨੈਵਿਗੇਸ਼ਨ, ਵਾਇਰਲੈੱਸ ਫੋਨ ਚਾਰਜਿੰਗ, ਸਨਰੂਫ ਅਤੇ ਵੈਂਟੀਲੇਟਿਡ ਫਰੰਟ ਸੀਟਸ ਵਰਗੀਆਂ ਆਧੁਨਿਕ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਇੰਜਣ
ਕੀਆ ਪਿਕੈਂਟੋ ਨੂੰ 1.0-ਲੀਟਰ ਪੈਟਰੋਲ ਇੰਜਣ ਦੇ ਨਾਲ ਲਿਆਇਆ ਗਿਆ ਹੈ ਅਤੇ ਇਹ 4-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਕਾਰ 'ਚ ਲੱਗ ਇਹ ਇੰਜਣ 76 ਪੀ.ਐੱਸ. ਦੀ ਪਾਵਰ ਅਤੇ 95 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਲਾਜਵਾਬ ਇੰਟੀਰੀਅਰ
ਕਾਰ ਦੇ ਇੰਟੀਰੀਅਰ 'ਚ ਕੰਪਨੀ ਨੇ ਕਾਫੀ ਬਦਲਾਅ ਕੀਤਾ ਹੈ। ਪਿਕੈਂਟੋ ਫੇਸਲਿਫਟ ਦੇ ਇੰਸਟਰੂਮੈਂਟ ਕੰਸੋਲ 'ਚ ਨਵੀਂ 4.2 ਇੰਟ ਦੀ ਕਲਰ ਐੱਮ.ਆਈ.ਡੀ. ਦਿੱਤੀ ਗਈ ਹੈ। ਕਾਰ 'ਚ 8-ਇੰਚ ਦਾ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ, ਜੋ ਬਲੂਟੁਥ ਡਿਵਾਸਿਜ਼ ਨੂੰ ਇਕ ਸਮੇਂ 'ਤੇ ਸੁਪੋਰਟ ਕਰਦਾ ਹੈ।

ਸ਼ਾਨਦਾਰ ਡਿਜ਼ਾਈਨ
ਇਸ ਕਾਰ ਦੇ ਡਿਜ਼ਾਈਨ ਨੂੰ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ। ਇਸ ਨਵੀਂ ਕਾਰ 'ਚ ਪ੍ਰਾਜੈਕਟਰ ਹੈੱਡਲੈਂਪਸ, ਕੀਆ ਦੇ ਸਗਿਨੇਚਰ ਵਾਲੀ ਟਾਈਗਲ ਨੋਜ਼ ਗਰਿੱਲ, ਅਪਡੇਟਿਡ ਫਰੰਟ ਅਤੇ ਰੀਅਰ ਬੰਪਰ, ਨਵੇਂ ਡਿਜ਼ਾਈਨ ਦੇ 16-ਇੰਚ ਅਲੌਏ ਵ੍ਹੀਲਜ਼, ਨਵੇਂ ਐੱਲ.ਈ.ਡੀ. ਟੇਲ ਲੈਂਪ ਅਤੇ ਕ੍ਰੋਮ ਐਗਜਾਸਟ ਟਪਿ ਲਗਾਈ ਗਈ ਹੈ।
ਹੁਣ ਅਗਸਤ ਤੱਕ PF ਰਕਮ ਦੇਵੇਗੀ ਸਰਕਾਰ, 80 ਲੱਖ ਕਰਮਚਾਰੀਆਂ ਨੂੰ ਫਾਇਦਾ
NEXT STORY