ਵਾਸ਼ਿੰਗਟਨ: ਈਰਾਨ ਤੇ ਇਜ਼ਰਾਈਲ ਦੇ ਵਧਦੇ ਟਕਰਾਅ ਕਾਰਨ ਪੈਦਾ ਹੋਏ ਊਰਜਾ ਸੰਕਟ ਦੇ ਵਿਚਕਾਰ ਅਮਰੀਕਾ ਨੇ ਇੱਕ ਅਹਿਮ ਫੈਸਲਾ ਲਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਸਮੁੰਦਰ 'ਚ ਫਸੇ ਰੂਸੀ ਤੇਲ ਦੇ ਕਾਰਗੋ ਲਈ ਇੱਕ ਅਸਥਾਈ ਛੋਟ (Waiver) ਜਾਰੀ ਕੀਤੀ ਹੈ, ਜਿਸ ਨਾਲ ਲਗਭਗ 19 ਮਿਲੀਅਨ ਬੈਰਲ ਰੂਸੀ ਕੱਚਾ ਤੇਲ ਮੁੜ ਬਾਜ਼ਾਰ 'ਚ ਆ ਗਿਆ ਹੈ।
ਹਰਮੁਜ਼ ਜਲਡਮਰੂ ਸੰਕਟ ਕਾਰਨ ਲਿਆ ਫੈਸਲਾ
ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਹਰਮੁਜ਼ ਜਲਡਮਰੂ (Strait of Hormuz) 'ਚ ਤਣਾਅ ਕਾਰਨ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਮਰੀਕੀ ਟ੍ਰੇਜ਼ਰੀ ਵਿਭਾਗ ਦੇ ਇਸ ਫੈਸਲੇ ਨਾਲ ਏਸ਼ੀਆਈ ਦੇਸ਼ਾਂ ਦੇ ਪਾਣੀਆਂ 'ਚ ਖੜ੍ਹੇ ਲਗਭਗ 30 ਟੈਂਕਰਾਂ ਲਈ ਰਸਤਾ ਸਾਫ਼ ਹੋ ਗਿਆ ਹੈ। ਇਨ੍ਹਾਂ 'ਚ 25 ਟੈਂਕਰ ਕੱਚੇ ਤੇਲ ਦੇ ਹਨ, ਜਦੋਂ ਕਿ ਬਾਕੀ 'ਚ ਡੀਜ਼ਲ ਤੇ ਪਲਾਸਟਿਕ ਬਣਾਉਣ ਲਈ ਵਰਤਿਆ ਜਾਣ ਵਾਲਾ 'ਨਾਫਥਾ' ਮੌਜੂਦ ਹੈ।
11 ਅਪ੍ਰੈਲ ਤੱਕ ਮਿਲੀ ਛੋਟ
ਰਿਪੋਰਟਾਂ ਅਨੁਸਾਰ, ਇਹ ਛੋਟ ਉਨ੍ਹਾਂ ਜਹਾਜ਼ਾਂ ਲਈ ਹੈ ਜੋ 12 ਮਾਰਚ ਦੀ ਅੱਧੀ ਰਾਤ ਤੋਂ ਪਹਿਲਾਂ ਲੋਡ ਕੀਤੇ ਗਏ ਸਨ। ਇਹ ਨਵੀਂ ਰਾਹਤ 11 ਅਪ੍ਰੈਲ ਤੱਕ ਵੈਧ ਰਹੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦਾ ਇਹ ਫੈਸਲਾ ਰਿਫਾਇਨਰੀਆਂ ਨੂੰ ਮੱਧ ਪੂਰਬ ਦੇ ਸਪਲਾਈ ਝਟਕੇ ਨਾਲ ਨਜਿੱਠਣ ਲਈ ਸਮਾਂ ਦੇਣ ਦੀ ਇੱਕ ਕੋਸ਼ਿਸ਼ ਹੈ।
ਭਾਰਤ ਤੇ ਚੀਨ ਦੀ ਰਣਨੀਤੀ
ਜਿੱਥੇ ਜਾਪਾਨ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੇ ਰੂਸੀ ਤੇਲ ਤੋਂ ਦੂਰੀ ਬਣਾਈ ਹੋਈ ਹੈ, ਉੱਥੇ ਹੀ ਭਾਰਤ ਤੇ ਚੀਨ ਲਗਾਤਾਰ ਰੂਸੀ ਤੇਲ ਦੀ ਖਰੀਦ ਕਰ ਰਹੇ ਹਨ। ਭਾਰਤੀ ਰਿਫਾਇਨਰੀਆਂ ਪਹਿਲਾਂ ਹੀ ਰੂਸ ਤੋਂ ਛੋਟ ਵਾਲੇ ਭਾਅ 'ਤੇ ਤੇਲ ਖਰੀਦ ਰਹੀਆਂ ਹਨ ਅਤੇ ਇਸ ਨਵੇਂ ਫੈਸਲੇ ਨਾਲ ਉਨ੍ਹਾਂ ਨੂੰ ਹੋਰ ਸਹੂਲਤ ਮਿਲੇਗੀ।
ਰੂਸ ਦੀ ਪ੍ਰਤੀਕਿਰਿਆ
ਰੂਸ ਨੇ ਇਸ ਫੈਸਲੇ 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਅਮਰੀਕਾ ਨੇ ਅਖੀਰ ਇਹ ਸਵੀਕਾਰ ਕਰ ਲਿਆ ਹੈ ਕਿ ਰੂਸੀ ਤੇਲ ਤੋਂ ਬਿਨਾਂ ਵਿਸ਼ਵ ਊਰਜਾ ਬਾਜ਼ਾਰ ਸਥਿਰ ਨਹੀਂ ਰਹਿ ਸਕਦਾ। ਰੂਸ ਦੇ ਆਰਥਿਕ ਦੂਤ ਕਿਰਿਲ ਦਮਿਤਰੀਵ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਰੂਸੀ ਤੇਲ ਦੀ ਵਿਸ਼ਵਵਿਆਪੀ ਮਹੱਤਤਾ ਨੂੰ ਦਰਸਾਉਂਦਾ ਹੈ।
ਇਸ ਸਮੇਂ ਕਈ ਤੇਲ ਟੈਂਕਰ ਚੀਨ, ਸਿੰਗਾਪੁਰ ਅਤੇ ਮਲੇਸ਼ੀਆ ਦੇ ਨੇੜੇ ਖੜ੍ਹੇ ਹਨ, ਜੋ ਨਵੇਂ ਆਰਡਰਾਂ ਦੀ ਉਡੀਕ ਕਰ ਰਹੇ ਹਨ। ਵਿਸ਼ਵ ਪੱਧਰ 'ਤੇ ਊਰਜਾ ਸੁਰੱਖਿਆ ਨੂੰ ਬਣਾਈ ਰੱਖਣਾ ਹੁਣ ਸਾਰੇ ਦੇਸ਼ਾਂ ਲਈ ਪਹਿਲੀ ਤਰਜੀਹ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਬਾਈਲ ਡਾਟਾ 'ਤੇ ਸਰਕਾਰ ਲਗਾ ਸਕਦੀ ਹੈ ਨਵਾਂ ਟੈਕਸ, ਹਰ GB Data 'ਤੇ ਦੇਣੇ ਪੈ ਸਕਦੇ ਹਨ ਵਾਧੂ ਪੈਸੇ
NEXT STORY