ਬਿਜ਼ਨੈੱਸ ਡੈਸਕ — ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਤੇਜ਼ੀ ਜਾਰੀ ਰਹੀ। ਅੱਜ 4 ਮਾਰਚ ਨੂੰ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੇ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,112 ਰੁਪਏ ਵਧ ਕੇ 86,432 ਰੁਪਏ ਹੋ ਗਈ ਹੈ। ਸੋਮਵਾਰ ਨੂੰ ਸੋਨੇ ਦੀ ਕੀਮਤ 85,320 ਰੁਪਏ ਸੀ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਅੱਜ ਇਕ ਕਿਲੋ ਚਾਂਦੀ ਦੀ ਕੀਮਤ 895 ਰੁਪਏ ਵਧ ਕੇ 95,293 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੱਲ੍ਹ ਚਾਂਦੀ ਦੀ ਕੀਮਤ 94,398 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਚਾਂਦੀ ਨੇ 23 ਅਕਤੂਬਰ, 2024 ਨੂੰ ਆਪਣਾ ਸਰਵਕਾਲੀ ਉੱਚ ਪੱਧਰ ਬਣਾਇਆ, ਜਦੋਂ ਇਹ 99,151 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ। ਸੋਨਾ 19 ਫਰਵਰੀ ਨੂੰ 86,733 ਰੁਪਏ ਦਾ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : 3 ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਆਈ ਸਭ ਤੋਂ ਵੱਡੀ ਗਿਰਾਵਟ, ਜਾਣੋ ਕਿੰਨੀ ਚੜ੍ਹੇਗੀ ਕੀਮਤ
4 ਪ੍ਰਮੁੱਖ ਸਥਾਨਾਂ 'ਤੇ ਸੋਨੇ ਦੀ ਕੀਮਤ
ਦਿੱਲੀ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 80,250 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 87,530 ਰੁਪਏ ਹੈ।
ਮੁੰਬਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 80,100 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 87,380 ਰੁਪਏ ਹੈ।
ਕੋਲਕਾਤਾ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 80,100 ਰੁਪਏ ਅਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 87,380 ਰੁਪਏ ਹੈ।
ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 80,100 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 87,380 ਰੁਪਏ ਹੈ।
ਇਹ ਵੀ ਪੜ੍ਹੋ : ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ
ਸੋਨੇ ਵਿੱਚ ਵਾਧੇ ਦੇ 4 ਕਾਰਨ
ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਭੂ-ਰਾਜਨੀਤਿਕ ਤਣਾਅ ਵਧ ਗਿਆ ਹੈ।
ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨਾ ਮਹਿੰਗਾ ਹੋ ਰਿਹਾ ਹੈ।
ਵਧਦੀ ਮਹਿੰਗਾਈ ਕਾਰਨ ਸੋਨੇ ਦੀ ਕੀਮਤ ਨੂੰ ਵੀ ਸਮਰਥਨ ਮਿਲ ਰਿਹਾ ਹੈ।
ਸਟਾਕ ਮਾਰਕੀਟ 'ਚ ਵਧਦੇ ਉਤਰਾਅ-ਚੜ੍ਹਾਅ ਕਾਰਨ ਲੋਕ ਸੋਨੇ 'ਚ ਨਿਵੇਸ਼ ਵਧਾ ਰਹੇ ਹਨ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਡਰ, 2500 ਅੰਕ ਹੋਰ ਡਿੱਗ ਸਕਦੈ ਨਿਫਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ ਨੌਕਰੀ ਬਾਜ਼ਾਰ: ਸੀਨੀਅਰ ਪੇਸ਼ੇਵਰਾਂ ਦੀ ਭਰਤੀ 'ਚ ਹੋਇਆ ਮਜ਼ਬੂਤ ਵਾਧਾ, 15% ਵਧੀ ਮੰਗ
NEXT STORY