ਨਵੀਂ ਦਿੱਲੀ - ਨਵੀਂ ਵਾਹਨ ਸਕ੍ਰੈਪ ਨੀਤੀ ਤਹਿਤ 20 ਸਾਲ ਤੋਂ ਪੁਰਾਣੀਆਂ ਕਾਰਾਂ ਅਤੇ 15 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਵਰਤੋਂ 'ਤੇ ਪਾਬੰਦੀ ਹੈ। ਇਸ ਨੀਤੀ ਦਾ ਐਲਾਨ ਕੇਂਦਰੀ ਬਜਟ 2021-22 ਵਿੱਚ ਕੀਤਾ ਗਿਆ ਸੀ। NGT ਦੇ ਅਪ੍ਰੈਲ 2015 ਦੇ ਆਦੇਸ਼ ਦੇ ਤਹਿਤ, ਦਿੱਲੀ NCR ਵਿੱਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਚਲਾਉਣ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ : Air India Express ਦੀ ਸ਼ਾਨਦਾਰ ਪੇਸ਼ਕਸ਼, 1385 ਰੁਪਏ 'ਚ ਬੁੱਕ ਕਰੋ ਫਲਾਈਟ, ਜਾਣੋ ਆਖ਼ਰੀ ਤਾਰੀਖ਼
ਜਾਣੋ ਸੀਐਨਜੀ ਵਾਹਨਾਂ ਲਈ ਕੀ ਹਨ ਨਿਯਮ
ਸੀਐਨਜੀ ਵਾਹਨਾਂ ਦੀ ਉਮਰ ਵੀ 15 ਸਾਲ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸੀਐਨਜੀ ਸਿਲੰਡਰ ਮਿਆਦ ਵੀ ਪੰਦਰਾਂ ਸਾਲ ਹੈ। ਇਸ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਵੀ ਸੀਐਨਜੀ ਵਾਹਨ ਨਹੀਂ ਚਲਾਏ ਜਾ ਸਕਦੇ ਹਨ। ਅਜਿਹੇ 'ਚ ਮੰਗ ਉਠਾਈ ਜਾ ਰਹੀ ਹੈ ਕਿ ਵਾਹਨਾਂ ਦੀ ਉਮਰ ਸਮੇਂ ਦੇ ਆਧਾਰ 'ਤੇ ਨਹੀਂ ਸਗੋਂ ਵਾਹਨਾਂ ਦੀ ਹਾਲਤ ਦੇ ਆਧਾਰ 'ਤੇ ਤੈਅ ਕੀਤੀ ਜਾਵੇ।
ਇਹ ਵੀ ਪੜ੍ਹੋ : UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ ਅੱਜ ਤੋਂ ਲਾਗੂ ਹੋਏ ਕਈ ਵੱਡੇ ਬਦਲਾਅ
ਜਾਣੋ ਡੀਜ਼ਲ ਵਾਹਨਾਂ ਲਈ ਕੀ ਹਨ ਨਿਯਮ
ਦਿੱਲੀ-ਐਨਸੀਆਰ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੱਕ ਡੀਜ਼ਲ ਵਾਹਨ ਨਹੀਂ ਚਲਾਏ ਜਾ ਸਕਦੇ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡਾ ਵਾਹਨ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਸਕ੍ਰੈਪ ਕੀਤਾ ਜਾ ਸਕਦਾ ਹੈ। ਭਾਵੇਂ ਤੁਸੀਂ ਆਪਣੀ ਕਾਰ ਪਾਰਕਿੰਗ ਵਿੱਚ ਖੜ੍ਹੀ ਰੱਖਦੇ ਹੋ ਅਤੇ ਜੇਕਰ ਇਸਦੀ ਮਿਆਦ ਖਤਮ ਹੋ ਚੁੱਕੀ ਹੈ ਤਾਂ ਇਸ ਨੂੰ ਜ਼ਬਤ ਕਰਨ ਅਤੇ ਇਸ ਨੂੰ ਸਕ੍ਰੈਪ ਕਰਨ ਦਾ ਨਿਯਮ ਹੈ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਵੱਡਾ ਝਟਕਾ, ਸਰਕਾਰ ਨੇ ਮਹਿੰਗਾ ਕੀਤਾ ਗੈਸ ਸਿਲੰਡਰ
ਪੁਰਾਣੇ ਵਾਹਨ ਵੀ ਦੇ ਸਕਦੇ ਹਨ ਮੁਨਾਫ਼ਾ
ਤੁਸੀਂ ਦਿੱਲੀ-ਐਨਸੀਆਰ ਵਿੱਚ ਇਨ੍ਹਾਂ ਵਾਹਨਾਂ ਨੂੰ ਕਾਨੂੰਨੀ ਤੌਰ 'ਤੇ ਨਹੀਂ ਚਲਾ ਸਕਦੇ ਹੋ। ਦੂਜੇ ਪਾਸੇ ਕਈ ਹੋਰ ਸੂਬਿਆਂ ਵਿਚ ਇਨ੍ਹਾਂ ਵਾਹਨਾਂ ਦੀ ਸਥਿਤੀ ਦੇ ਆਧਾਰ 'ਤੇ ਮੁੜ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਜੇਕਰ ਤੁਹਾਡਾ ਵਾਹਨ ਫਿੱਟ ਅਤੇ ਚੰਗੀ ਹਾਲਤ ਵਿੱਚ ਹੈ, ਤਾਂ ਤੁਸੀਂ ਇਸਨੂੰ ਦੁਬਾਰਾ ਰਜਿਸਟਰ ਕਰਵਾ ਕੇ ਦੂਜੇ ਸੂਬਿਆਂ ਵਿੱਚ ਚਲਾ ਸਕਦੇ ਹੋ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਪੁਰਾਣੀ ਕਾਰ ਸਕਰੈਪ ਲਈ ਦੇ ਕੇ, ਵੇਚਣ ਵਾਲੇ ਨੂੰ ਕਾਰ ਦੀ ਕੁਝ ਕੀਮਤ ਮਿਲ ਜਾਂਦੀ ਹੈ। ਸਕਰੈਪ ਦਾ ਸਰਟੀਫਿਕੇਟ ਮਿਲ ਜਾਂਦਾ ਹੈ। ਇਹ ਸਰਟੀਫਿਕੇਟ ਨਵੀਂ ਕਾਰ ਖਰੀਦਣ ਵੇਲੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਦੇ ਪੈਸੇ ਬਚਾ ਸਕਦਾ ਹੈ। ਭਾਵ ਇਸ ਸਰਟੀਫਿਕੇਟ ਨੂੰ ਦਿਖਾਉਣ ਤੋਂ ਬਾਅਦ ਰਜਿਸਟ੍ਰੇਸ਼ਨ ਫ਼ੀਸ ਨਹੀਂ ਲਗਦੀ। ਸਰਟੀਫਿਕੇਟ ਦੇ ਆਧਾਰ 'ਤੇ ਰਾਜ ਸਰਕਾਰਾਂ ਨਵੇਂ ਵਾਹਨਾਂ ਨੂੰ ਰੋਡ ਟੈਕਸ 'ਚ ਛੋਟ ਦਿੰਦੀਆਂ ਹਨ। ਗੈਰ-ਟਰਾਂਸਪੋਰਟ ਵਾਹਨਾਂ 'ਤੇ 25% ਤੱਕ ਅਤੇ ਟ੍ਰਾਂਸਪੋਰਟ ਵਾਹਨਾਂ 'ਤੇ 15% ਤੱਕ ਦੀ ਛੋਟ ਦਿੱਤੀ ਜਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
NEXT STORY